ਇੰਡੀਅਨ ਆਰਮੀ ਦੇ ਮੁੱਖੀ ਜਰਨਲ ਮਨੋਜ ਪਾਂਡੇ ਵੱਲੋਂ ਵੱਖ-ਵੱਖ ਕੌਮਾਂ ਨਾਲ ਸੰਬੰਧਤ ਬਣੀਆ ਰੈਜਮੈਟਾਂ ਨੂੰ ਤੋੜਕੇ ਉਨ੍ਹਾਂ ਦੇ ਵੱਖਰੇ ਰੂਪ ਨੂੰ ਖਤਮ ਕਰਨਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 21 ਸਤੰਬਰ ( ) “ਇੰਡੀਆ ਦੀ ਆਰਮੀ ਦੇ ਮੁੱਖੀ ਜਰਨਲ ਮਨੋਜ ਪਾਂਡੇ ਵੱਲੋਂ ਵੱਖ-ਵੱਖ ਕੌਮਾਂ ਤੇ ਅਧਾਰਿਤ ਇੰਡੀਅਨ ਆਰਮੀ ਵਿਚ ਬਣੀਆ ਰੈਜਮੈਟਾਂ ਨੂੰ ਤੋੜਕੇ ਉਨ੍ਹਾਂ ਨੂੰ ਹਿੰਦੂਤਵ ਰੂਪ ਦੇਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ ਤਾਂ ਕਿ ਫ਼ੌਜ ਵਿਚ 200-200, 250-250 ਸਾਲਾਂ ਤੋਂ ਬਣੀਆ ਬਹਾਦਰ ਕੌਮਾਂ ਨਾਲ ਸੰਬੰਧਤ ਰੈਜਮੈਟਾਂ ਦੇ ਅਸਲੀ ਰੂਪ ਨੂੰ ਖਤਮ ਕਰਕੇ ਸਭਨਾਂ ਨੂੰ ਹਿੰਦੂਤਵ ਰੂਪ ਵਿਚ ਰਲਗੜ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਹੁਣ ਤੱਕ ਚੱਲਦੀ ਆ ਰਹੀ ਫਖ਼ਰ ਵਾਲੀ ਪਹਿਚਾਣ ਨੂੰ ਮੇਟਿਆ ਜਾ ਸਕੇ । ਅਜਿਹੇ ਅਮਲਾਂ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ । ਕਿਉਂਕਿ ਸਿੱਖ ਰੈਜਮੈਟ, ਸਿੱਖ ਲਾਇਟ ਇਨਫੈਟਰੀ, ਸਿੱਖ-9 ਵਰਗੀਆਂ ਸੰਸਾਰ ਪੱਧਰ ਤੇ ਨਾਮ ਖੱਟਣ ਵਾਲੀਆ ਸਿੱਖ ਰੈਜਮੈਟਾਂ ਨੂੰ ਵੀ ਇਹ ਹਿੰਦੂਤਵ ਰੂਪ ਦੇਣ ਲਈ ਅਜਿਹਾ ਕਰਨ ਦੀ ਸਾਜਿ਼ਸ ਘੜ ਰਹੇ ਹਨ ਜਿਸਨੂੰ ਸਿੱਖ ਕੌਮ ਨਾ ਤਾਂ ਸਫਲ ਹੋਣ ਦੇਵੇਗੀ ਅਤੇ ਨਾ ਹੀ ਅਜਿਹੀ ਯੋਜਨਾ ਨੂੰ ਪ੍ਰਵਾਨ ਕਰੇਗੀ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਆਰਮੀ ਵਿਚ ਹਰ ਜੰਗ ਅਤੇ ਹਰ ਖੇਤਰ ਵਿਚ ਸਿੱਖਰਲਾਂ ਉਦਮ ਕਰਨ ਵਾਲੀਆ ਬਹਾਦਰਨੁੰਮਾ ਫ਼ੌਜਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨਾਲ ਸੰਬੰਧਤ ਰੈਜਮੈਟਾਂ ਦੇ ਰੂਪ ਨੂੰ ਖਤਮ ਕਰਨ ਦੀਆਂ ਕੀਤੀਆ ਜਾ ਰਹੀਆ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਅਮਲ ਨੂੰ ਕਤਈ ਵੀ ਬਰਦਾਸਤ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਸਮੇਂ ਹੋਰ ਕੌਮਾਂ ਨਾਲ ਸੰਬੰਧਤ ਰੈਜਮੈਟਾਂ ਨੂੰ ਇਸ ਸਾਜਿਸ ਦਾ ਨਿਸ਼ਾਨਾਂ ਬਣਾਇਆ ਗਿਆ ਹੈ । ਲੇਕਿਨ ਇਸ ਵਿਚ ਵੀ ਕੋਈ ਸ਼ੱਕ ਬਾਕੀ ਨਹੀ ਕਿ ਅਜਿਹਾ ਅਸਲੀਅਤ ਵਿਚ ਉਪਰੋਕਤ ਸਿੱਖ ਰੈਜਮੈਟ, ਸਿੱਖ ਲਾਇਟ ਇਨਫੈਟਰੀ, ਸਿੱਖ-9 ਦੀ ਬਣੀ ਕੌਮਾਂਤਰੀ ਪਹਿਚਾਣ ਨੂੰ ਸਦਾ ਲਈ ਖਤਮ ਕਰਨ ਲਈ ਅਤਿ ਸ਼ਰਮਨਾਕ ਅਮਲ ਹੋ ਰਹੇ ਹਨ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋ ਮਰਹੂਮ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਰੂਸ, ਬਰਤਾਨੀਆ ਅਤੇ ਇੰਡੀਆ ਦੀਆਂ ਫ਼ੌਜਾਂ ਨਾਲ ਮਿਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਸੀ ਤਾਂ ਉਸ ਸਮੇ ਸਿੱਖ ਕੌਮ ਦੀ ਰੈਜਮੈਟ ਸਿੱਖ-9 ਦੇ ਅਫਸਰ ਅਤੇ ਫ਼ੌਜੀਆ ਨੇ ਰੋਸ ਵੱਜੋ ਬੈਰਕਾਂ ਖਾਲੀ ਕਰ ਦਿੱਤੀਆ ਸਨ । ਉਸ ਸਮੇ ਤੋ ਬਾਅਦ ਸਿੱਖ-9 ਨੂੰ ਫਿਰ ਉਜਾਗਰ ਨਹੀ ਕੀਤਾ ਗਿਆ । ਜੋ ਕਿ ਇੰਡੀਅਨ ਮੁਤੱਸਵੀ ਹੁਕਮਰਾਨਾਂ ਅਤੇ ਫ਼ੌਜ ਦੇ ਮੁਤੱਸਵੀ ਜਰਨੈਲਾਂ ਦੀ ਸਾਂਝੀ ਸੋਚ ਅਤੇ ਸਾਜਿਸ ਦਾ ਹਿੱਸਾ ਹੈ । ਜਿਸਨੂੰ ਹੁਣ ਇਹ ਸਿੱਖ ਰੈਜਮੈਟ ਤੇ ਸਿੱਖ ਲਾਇਟ ਇਨਫੈਟਰੀ ਉਤੇ ਲਾਗੂ ਕਰਨ ਦੀ ਈਰਖਾਵਾਦੀ ਸੋਚ ਰੱਖਦੇ ਹਨ । ਸਿੱਖ ਕੌਮ ਇਹ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕਰੇਗੀ ਅਤੇ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹਾਂ ਕਿ ਅਜਿਹਾ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲਾ ਅਮਲ ਨਾ ਕੀਤਾ ਜਾਵੇ ਅਤੇ ਸਾਡੀ ਹੁਣ ਤੱਕ ਦੀ ਬਹਾਦਰੀ ਤੇ ਸ਼ਹਾਦਤਾਂ ਦੇ ਇਤਿਹਾਸ ਨੂੰ ਨਜਰ ਅੰਦਾਜ ਕਰਕੇ ਸਾਡੀਆ ਉਪਰੋਕਤ ਰੈਜਮੈਟਾਂ ਉਤੇ ਕੋਈ ਮੰਦਭਾਵਨਾ ਨਾ ਰੱਖੀ ਜਾਵੇ ਤਾਂ ਬਿਹਤਰ ਹੋਵੇਗਾ ।

Leave a Reply

Your email address will not be published. Required fields are marked *