ਮਨੋਜ ਜੋਸ਼ੀ ਵੱਲੋਂ ‘ਇੰਡੀਆ-ਚੀਨ ਬਾਰਡਰ’ ਉਤੇ ਲਿਖੀ ਕਿਤਾਬ ਚੰਗੀ ਹੈ, ਪਰ ਸਭ ਪੱਖਾਂ ਤੋਂ ਪੂਰਕ ਬਿਲਕੁਲ ਨਹੀਂ : ਮਾਨ

ਚੰਡੀਗੜ੍ਹ, 21 ਸਤੰਬਰ ( ) “ਜੋ ਮਨੋਜ ਜੋਸ਼ੀ ਨੇ ਇੰਡੀਆ-ਚੀਨ ਬਾਰਡਰ ਸਿਰਲੇਖ ਤੇ ਕਿਤਾਬ ਲਿਖੀ ਹੈ, ਬੇਸ਼ੱਕ ਉਹ ਸਹੀ ਕਿਤਾਬ ਹੈ । ਕਿਉਂਕਿ ਲੇਖਕ ਨੇ ਇਨ੍ਹਾਂ ਦੋਵਾਂ ਮੁਲਕਾਂ ਦੇ ਝਗੜੇ ਲਈ ਨਾ ਇੰਡੀਆ ਨੂੰ ਨਾ ਚੀਨ ਨੂੰ ਬਖਸਿਆ ਹੈ । ਜਦੋਂ ਵੀ ਕੋਈ ਲੇਖਕ ਉਪਰੋਕਤ ਵਿਸ਼ੇ ਉਤੇ ਕੋਈ ਕਿਤਾਬ ਲਿਖਦਾ ਹੈ ਤਾਂ ਹਿੰਦੂ ਇੰਡੀਅਨ ਲੇਖਕ ਇਸ ਗੱਲ ਦਾ ਜਿਕਰ ਨਹੀ ਕਰਦੇ ਕਿ ਲਾਹੌਰ ਸਿੱਖ ਰਾਜ ਦਰਬਾਰ (1799-1849) ਜਿਸਨੇ 1834 ਵਿਚ ਲਦਾਖ ਨੂੰ ਆਪਣੇ ਰਾਜ ਭਾਗ ਦਾ ਹਿੱਸਾ ਬਣਾ ਲਿਆ ਸੀ, ਉਸ ਇਤਿਹਾਸਿਕ ਗੱਲ ਨੂੰ ਦਰਜ ਨਹੀ ਕਰਦੇ । ਜੋ ਕਿ ਸਿੱਖ ਕੌਮ ਦਾ ਮਲਕੀਅਤ ਇਲਾਕਾ ਹੈ । 1947 ਵਿਚ ਰੈਡਕਲਿਫ ਲਾਇਨ ਜਾਂ ਫਿਰ 1966 ਵਿਚ ਇੰਡੀਆ ਤੇ ਪੰਜਾਬ ਦੀਆਂ ਵੰਡੀਆਂ ਗਈਆ ਸਰਹੱਦਾਂ ਨੂੰ ਸਾਡੇ ਉਤੇ ਥੋਪਿਆ ਗਿਆ ਸੀ । ਇਸੇ ਤਰ੍ਹਾਂ ਸਿੰਧੂ ਜਲ ਸੰਧੀ ਵੀ ਸਿੱਖਾਂ ਦੀ ਸਮੂਲੀਅਤ ਤੇ ਪ੍ਰਵਾਨਗੀ ਤੋ ਬਿਨ੍ਹਾਂ ਸਾਡੇ ਉਤੇ ਥੋਪ ਦਿੱਤੀ ਗਈ ਸੀ । ਹਰ ਲੇਖਕ ਇਨ੍ਹਾਂ ਗੱਲਾਂ ਨੂੰ ਦਰਜ ਕਰਨ ਤੋਂ ਪਾਸੇ ਰਹਿੰਦਾ ਆਇਆ ਹੈ । ਜੋ ਕਿ ਸੱਚਾਈ ਤੋਂ ਮੂੰਹ ਮੋੜਨ ਵਾਲੀ ਕਾਰਵਾਈ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਨੋਜ ਜੋਸ਼ੀ ਵੱਲੋਂ ਇੰਡੀਆ-ਚੀਨ ਬਾਰਡਰ ਜਾਂ ਦੋਵਾਂ ਮੁਲਕਾਂ ਦੀ ਲੜਾਈ ਸੰਬੰਧੀ ਕਿਤਾਬ ਲਿਖਦੇ ਹੋਏ ਸਿੱਖ ਕੌਮ ਦੀ ਬਾਦਸਾਹੀ ਦੇ ਇਲਾਕਿਆ ਅਤੇ ਸੰਧੀਆ ਨੂੰ ਨਜ਼ਰ ਅੰਦਾਜ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਜਦੋ ਵੀ 1947 ਤੋਂ ਬਾਅਦ ਕੋਈ ਲੇਖਕ ਉੱਤਰੀ ਸਰਹੱਦਾਂ ਤੇ ਲਿਖਣਾ ਸੁਰੂ ਕਰਦੇ ਹਨ ਤਾਂ ਉਹ ਅਕਸਰ ਹੀ ਆਪਣੇ ਆਪ ਨੂੰ ਹਿੰਦੂਤਵ ਪੱਖੀ ਸੋਚ ਦੇ ਚੌਗੱਠੇ ਵਿਚ ਰੱਖਕੇ ਸਿੱਖ ਕੌਮ ਦੀ ਵੱਡੀ ਬਹਾਦਰੀ ਨਾਲ ਫ਼ਤਹਿ ਕੀਤੇ ਗਏ ਇਲਾਕਿਆ ਦੇ ਸੱਚ ਨੂੰ ਮਿਟਾਉਣ ਦੀ ਕੋਸਿ਼ਸ਼ ਕਰਦੇ ਹਨ । ਉਨ੍ਹਾਂ ਕਿਹਾ ਕਿ ਲਾਹੌਰ ਰਾਜ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ 1819 ਵਿਚ ਅਫਗਾਨੀਸਤਾਨ ਦੇ ਸੂਬੇ ਕਸ਼ਮੀਰ ਨੂੰ ਫ਼ਤਹਿ ਕਰਕੇ ਆਪਣੇ ਰਾਜ ਵਿਚ ਸਾਮਿਲ ਕੀਤਾ ਸੀ । ਇਸੇ ਤਰ੍ਹਾਂ 1834 ਵਿਚ ਪੂਰੇ ਲਦਾਖ ਨੂੰ ਫਤਹਿ ਕਰਕੇ ਇਸ ਵਿਚ ਸਾਮਿਲ ਕੀਤਾ ਸੀ । ਅਫਗਾਨੀਸਤਾਨ ਉਹ ਧਰਤੀ ਹੈ ਜਿਥੇ ਬਰਤਾਨੀਆ, ਸੋਵੀਅਤ ਰੂਸ ਜਾਂ ਅਮਰੀਕਾ ਵਰਗੇ ਮੁਲਕ ਵੀ ਆਪਣੇ ਸਾਮਰਾਜ ਦੇ ਪੈਰਾਂ ਦੇ ਨਿਸ਼ਾਨ ਨਹੀ ਲਗਾ ਸਕੇ । ਕੇਵਲ ਤੇ ਕੇਵਲ ਖ਼ਾਲਸਾ ਰਾਜ ਦਰਬਾਰ ਦੇ ਹੀ ਹਿੱਸੇ ਆਇਆ ਹੈ ਜਿਸਨੇ ਉਤੇ ਫਖ਼ਰ ਨਾਲ ਫ਼ਤਹਿ ਪ੍ਰਾਪਤ ਕੀਤੀ ਹੋਵੇ । ਲੇਕਿਨ ਸਭ ਹਿੰਦੂ ਲੇਖਕ ਸਾਡੇ ਇਸ ਫਖ਼ਰ ਵਾਲੇ ਇਤਿਹਾਸ ਨੂੰ ਜਾਣਬੁੱਝ ਕੇ ਆਪਣੀਆ ਕਿਤਾਬਾਂ ਵਿਚ ਦਰਜ ਕਰਨ ਤੋ ਮੁੰਨਕਰ ਹੋ ਜਾਂਦੇ ਹਨ, ਜੋ ਕਿ ਇਕ ਲੇਖਕ ਦੀ ਨਜ਼ਰ ਅਨੁਸਾਰ ਨਿਰਪੱਖਤਾ ਤੇ ਇਨਸਾਫ਼ ਵਾਲੇ ਕਰਮ ਨਹੀਂ ਕਹੇ ਜਾ ਸਕਦੇ ।

ਬੀਤੇ ਦਿਨੀਂ ਮਹਾਰਾਣੀ ਐਲਿਜਾਬੈਥ-2 ਦੇ ਸੰਸਕਾਰ ਸਮੇਂ ਉਸਦੇ ਤਾਬੂਤ ਉਤੇ ਰੱਖੇ ਗਏ ਤਾਜ ਨੇ ਸਾਨੂੰ ਸਿੱਖਾਂ ਨੂੰ ਕੋਹਿਨੂਰ ਹੀਰਾ ਦੇਖਣ ਲਈ ਮਜ਼ਬੂਰ ਕਰ ਦਿੱਤਾ । ਜਿਸਨੂੰ ਉਸ ਸਮੇ ਦੇ ਗਵਰਨਰ ਜਰਨਲ ਲਾਰਡ ਡਲਹੌਜੀ ਦੁਆਰਾ 1849 ਵਿਚ ਸਾਡੇ ਲਾਹੌਰ ਦਰਬਾਰ ਦੇ ਤੋਸਾਖਾਨੇ ਦੇ ਖਜਾਨੇ ਵਿਚੋ ਲੁੱਟਕੇ ਮਹਾਰਾਣੀ ਵਿਕਟੋਰੀਆ ਨੂੰ ਭੇਟ ਕੀਤਾ ਗਿਆ ਸੀ । ਇਹ ਕੋਹਿਨੂਰ ਹੀਰਾ ਸਿੱਖ ਬਾਦਸਾਹੀ ਦੇ ਮਾਲਕਾਂ ਨੇ ਉਦੋ ਹਾਸਿਲ ਕੀਤਾ ਸੀ ਜਦੋ ਕਸਮੀਰ ਨੂੰ ਅਫਗਾਨੀਸਤਾਨ ਤੋ ਜਿੱਤਕੇ ਖ਼ਾਲਸਾ ਰਾਜ ਦਰਬਾਰ ਵਿਚ ਮਿਲਾਇਆ ਗਿਆ ਸੀ । ਇਹ ਹੀਰਾ ਅਫਗਾਨਾਂ ਕੋਲ ਸੀ । 1947 ਤੋਂ ਬਾਅਦ ਸੂਝਵਾਨ ਪ੍ਰਭੂਸਤਾ ਸੰਪਨ ਸਿੱਖ ਬਾਦਸਾਹੀ ਵਾਲੀ ਕੌਮ ਨੂੰ ਇਸਲਾਮਿਕ ਪਾਕਿਸਤਾਨ ਵਿਚ ਮੁਸਲਮਾਨ ਰਾਜ ਅਤੇ ਹਿੰਦੂ ਇੰਡੀਆ ਵਿਚ ਹਿੰਦੂ ਰਾਜ ਅਧੀਨ ਹੁੰਦੇ ਅਸੀ ਦੇਖਦੇ ਹਾਂ ਤਾਂ ਕੁਦਰਤੀ ਤੌਰ ਤੇ ਹਰ ਸਿੱਖ ਦਾ ਹਿਰਦਾ ਮਨ-ਆਤਮਾ ਤੜਫ ਉੱਠਦੇ ਹਨ ਅਤੇ ਉਨ੍ਹਾਂ ਵਿਚੋਂ ਦਰਦ ਭਰਿਆ ਖੂਨ ਵਹਿੰਦਾ ਹੈ । ਕਿਉਂਕਿ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਦਾ ਆਨੰਦ ਮਾਨਣ ਵਾਲੀ ਸਿੱਖ ਕੌਮ ਨੂੰ ਪਾਕਿਸਤਾਨ ਵਿਚ ਵੀ ਤੇ ਇੰਡੀਆ ਵਿਚ ਵੀ ਗੁਲਾਮੀਅਤ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ । ਜਦੋਕਿ :- 

ਸੰਸਾਰ ਦੇ ਪ੍ਰਸਿੱਧ ਇਤਿਹਾਸਕਾਰ ਕਨਿੰਘਮ ਲਿਖਦੇ ਹਨ ਕਿ ‘ਸਿੱਖ ਹਿੰਮਤ ਕਰਦੇ ਹਨ ਅਤੇ ਸਹਿਣ ਕਰਦੇ ਹਨ ਪਰ ਹਾਰ ਨੂੰ ਕਦੀ ਵੀ ਸਵਿਕਾਰ ਨਹੀਂ ਕਰਦੇ’।

Leave a Reply

Your email address will not be published. Required fields are marked *