ਸੋਵੀਅਤ ਯੂਨੀਅਨ ਦੇ ਰਹਿ ਚੁੱਕੇ ਪ੍ਰੈਜੀਡੈਂਟ ਮਿਖਾਇਲ ਗੋਰਬਾਚੇਵ ਦੇ ਅਕਾਲ ਚਲਾਣੇ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ 1 ਸਤੰਬਰ ( ) ਬੀਤੇ ਦਿਨ ਹੀ ਸੋਵੀਅਤ ਯੂਨੀਅਨ ਦੇ ਰਹਿ ਚੁੱਕੇ ਪ੍ਰੈਜੀਡੈਂਟ ਮਿਖਾਇਲ ਗੋਰਬਾਚੇਵ ਦੇ ਅਕਾਲ ਚਲਾਣੇ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ 91 ਸਾਲਾਂ ਸ਼੍ਰੀ ਗੋਰਬਾਚੇਵ ਨੇ ਆਪਣੀ ਹਕੂਮਤ ਤੇ ਸਿਆਸੀ ਸਮੇਂ ਦੌਰਾਨ ਕੇਵਲ ਸੋਵੀਅਤ ਯੂਨੀਅਨ ਦੇ ਨਿਵਾਸੀਆਂ ਦੀ ਬਿਹਤਰੀ ਲਈ ਹੀ ਵੱਡੇ ਨੇਕ ਉਦਮ ਹੀ ਨਹੀਂ ਕੀਤੇ ਬਲਕਿ ਆਪਣੀ ਵਿਦਵਤਾ ਅਤੇ ਤੀਖਣ ਬੁੱਧੀ ਦੀ ਸਹੀ ਢੰਗ ਨਾਲ ਵਰਤੋਂ ਕਰਦੇ ਹੋਏ ਸਮੁੱਚੇ ਸੰਸਾਰ ਵਿੱਚ ਅਮਨ ਚੈਨ ਕਾਇਮ ਕਰਨ ਅਤੇ ਇਨਸਾਨੀਅਤ ਲਈ ਵੀ ਫਖਰ ਵਾਲੇ ਕੰਮ ਕੀਤੇ | ਉਹ ਲੰਬਾ ਸਮਾਂ ਆਪਣੀ ਪਾਰਟੀ ਦੇ ਪੋਲਿਟ ਪਿਊਰੋ ਮੈਂਬਰ ਵੀ ਰਹੇ, ਜਿਸਦੀ ਜੁੰਮੇਵਾਰੀ ਦਾ ਸੰਸਾਰ ਵਿਚ ਵੱਡਾ ਮਹੱਤਵ ਹੁੰਦਾ ਹੈ | ਅਜਿਹੀ ਆਤਮਾ ਅਤੇ ਸਖਸ਼ੀਅਤ ਦੇ ਚਲੇ ਜਾਣ ਨਾਲ ਕੇਵਲ ਉਸ ਮੁਲਕ ਦੇ ਨਿਵਾਸੀਆਂ ਨੂੰ ਹੀ ਵੱਡਾ ਘਾਟਾ ਨਹੀਂ ਪੈਂਦਾ ਬਲਕੇ ਸਮੁੱਚੀ ਮਨੁੱਖਤਾ ਲਈ ਵੀ ਅਜਿਹੇ ਦੁੱਖ ਨੂੰ ਸਹਿਣਾ ਅਸਹਿ ਅਤੇ ਅਕਹਿ ਹੁੰਦਾ ਹੈ | ਅਸੀਂ ਓਹਨਾ ਦੇ ਚਲੇ ਜਾਣ ਤੇ ਸਮੁੱਚੇ ਸੋਵੀਅਤ ਯੂਨੀਅਨ ਅਤੇ ਰੂਸ਼ ਦੇ ਨਿਵਾਸੀਆਂ, ਓਹਨਾ ਦੇ ਪਰਿਵਾਰਕ ਮੈਂਬਰਾਂ ਦੀ ਵੱਡੀ ਪੀੜਾ ਵਿੱਚ ਆਪਣੀ ਆਤਮਾ ਤੋਂ ਸਮੂਲੀਅਤ ਕਰਦੇ ਹੋਏ ਜਿਥੇ ਵਿਛੜੀ ਬਜ਼ੁਰਗ ਨੇਕ ਆਤਮਾ ਦੀ ਸ਼ਾਂਤੀ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਓਥੇ ਸਮੁੱਚੇ ਸੋਵੀਅਤ ਯੂਨੀਅਨ ਨਿਵਾਸੀਆਂ, ਪਰਿਵਾਰਕ ਮੈਂਬਰਾਂ ਅਤੇ ਸਭਨਾ ਨੂੰ ਭਾਣੇ ਵਿੱਚ ਵਿਚਰਣ ਦੀ ਸ਼ਕਤੀ ਦੀ ਬਖਸ਼ਿਸ਼ ਕਰਨ ਲਈ ਅਰਜੋਈ ਵੀ ਕਰਦੇ ਹਾਂ |

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀ ਪਾਰਟੀ ਨੇ ਸ਼੍ਰੀ ਮਿਖਾਇਲ ਗੋਰਬਾਚੇਵ ਦੇ ਅਕਾਲ ਚਲਾਣੇ ਉਤੇ ਦੁੱਖ ਜਾਹਿਰ ਕਰਦੇ ਹੋਏ ਅਤੇ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ।

Leave a Reply

Your email address will not be published. Required fields are marked *