ਅਸਾਮ ਦੇ ਬੋਨਗੀਆਂ ਗਾਓ ਦੇ ਮਦਰਸੇ ਉਤੇ ਦਹਿਸ਼ਤ ਫੈਲਾਉਣ ਦੇ ਦੋਸ਼ ਲਗਾਕੇ ਅਸਾਮ ਸਰਕਾਰ ਵੱਲੋਂ ਢਹਿ ਢੇਰੀ ਕਰਨ ਦੀ ਕਾਰਵਾਈ ਅਤਿ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ 1 ਸਤੰਬਰ ( ) ਹੁਕਮਰਾਨ, ਪੁਲਿਸ ਅਤੇ ਅਰਧ ਸੈਨਿਕ ਬਲ ਕਿਵੇਂ ਘੱਟ ਗਿਣਤੀ ਕੌਮਾਂ ਦੀਆ ਸੰਸਥਾਵਾਂ ਨੂੰ ਨਿਸ਼ਾਨਾ ਬਣਾਕੇ ਦਹਿਸ਼ਤਗਰਦੀ ਵਾਲੀ ਬੁਲਡੋਜ਼ਰ ਨੀਤੀ ਰਾਹੀਂ ਘੱਟ ਗਿਣਤੀ ਕੌਮਾਂ ਸੰਸਥਾਵਾਂ ਨੂੰ ਢਹਿ ਢੇਰੀ ਕਰਨ ਦੇ ਅਤੇ ਘੱਟ ਗਿਣਤੀ ਕੌਮਾਂ ਵਿਰੁੱਧ ਨਫ਼ਰਤ ਫੈਲਾਉਣ ਦੇ ਦੁੱਖਦਾਇਕ ਅਮਲ ਕਰ ਰਹੇ ਹਨ, ਉਸ ਦੀ ਪ੍ਰਤੱਖ ਮਿਸਾਲ ਇਹ ਹੈ ਕਿ ਅਸਾਮ ਸਟੇਟ ਦੇ ਬੋਨਗੀਆਂ ਗਾਓ ਵਿੱਚ ਮੁਸਲਿਮ ਕੌਮ ਨਾਲ ਸੰਬੰਧਿਤ ਮਦਰਸੇ ਨੂੰ ਗਿਰਾ ਦਿੱਤਾ ਗਿਆ ਹੈ, ਇਹ ਕਾਰਵਾਈ ਸਮੁੱਚੀਆਂ ਘੱਟ ਗਿਣਤੀ ਕੌਮਾਂ ਲਈ ਖਤਰੇ ਦੀ ਘੰਟੀ ਹੈ | ਜਿਸ ਦਾ ਜਮੁਹਰੀ ਢੰਗ ਨਾਲ ਮੁਕਾਬਲਾ ਕਰਨ ਲਈ ਸਮਾਂ ਇਸ ਗੱਲ ਦੀ ਜ਼ੋਰਦਾਰ ਮੰਗ ਕਰ ਰਿਹਾ ਹੈ ਕਿ ਇੰਡੀਆ ਵਿੱਚ ਵੱਸਣ ਵਾਲਿਆਂ ਘੱਟ ਗਿਣਤੀ ਕੌਮਾਂ, ਕਬੀਲੇ, ਆਦਿਵਾਸੀ, ਰੰਘਰੇਟੇ ਆਦਿ ਸਭ ਤੁਰੰਤ ਇਕ ਪਲੇਟਫਾਰਮ ਤੇ ਇਕੱਤਰ ਹੋਣ |

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਕ ਮਦਰਸੇ ਅਤੇ ਮੁਸਲਿਮ ਕੌਮ ਦੇ ਇਮਾਮ, ਅਧਿਆਪਕਾ ਨੂੰ ਨਿਸ਼ਾਨਾ ਬਣਾਕੇ ਇਮਾਰਤਾਂ ਢਾਉਣ ਅਤੇ ਮੁਸਲਿਮ ਬੁੱਧੀਜੀਵੀਆਂ ਅਤੇ ਅਧਿਆਪਕਾ ਵਿੱਚ ਸਾਜਿਸ਼ੀ ਦਹਿਸ਼ਤ ਪੈਦਾ ਕਰਨ ਦੀਆਂ ਨਫ਼ਰਤ ਵਾਲਿਆਂ ਹਕੂਮਤੀ ਕਾਰਵਾਈਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਤਿੱਖੀ ਨਿੰਦਿਆ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਜੇਕਰ ਘੱਟ ਗਿਣਤੀ ਕੌਮਾਂ ਅਤੇ ਕਬੀਲਿਆਂ ਨੇ ਸਾਹਮਣੇ ਖੜੀ ਗੰਭੀਰ ਮੁਸ਼ਕਲ ਦੇ ਹੱਲ ਲਈ ਸਮੂਹਿਕ ਤੌਰ ਤੇ ਉਪਰੋਕਤ ਕਾਰਵਾਈ ਵਿਰੁੱਧ ਰੋਸ਼ ਜਾਹਰ ਨਾ ਕੀਤਾ ਅਤੇ ਇਕ ਪਲੇਟਫਾਰਮ ਉਤੇ ਸਭ ਇਕੱਠੇ ਨਾ ਹੋ ਸਕੇ ਤਾਂ ਹਿੰਦੂਤਵ ਫਿਰਕੂ ਤਾਕਤਾਂ ਨੇ ਸਭ ਘੱਟ ਗਿਣਤੀ ਕੌਮਾਂ, ਓਹਨਾ ਦੇ ਧਾਰਮਿਕ ਸਥਾਨਾਂ, ਵਿਦਿਅਕ ਸੰਸਥਾਵਾਂ ਨੂੰ ਸੁਰੱਖਿਅਤ ਨਹੀਂ ਰੱਖਿਆ ਜਾ ਸਕੇਗਾ ਅਤੇ ਇਸਦੇ ਨਾਲ ਹੀ ਹਿੰਦੂਤਵ ਬੁਲਡੋਜ਼ਰ ਪ੍ਰਣਾਲੀ ਤੇਜੀ ਫੜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕੇਗਾ | ਮਨੁੱਖੀ ਅਤੇ ਇਨਸਾਨੀ ਕਦਰਾਂ ਕੀਮਤਾਂ ਦਾ ਖਾਤਮਾਂ ਹੋਕੇ ਰਹਿ ਜਾਵੇਗਾ | ਇਸ ਲਈ ਸਭ ਘੱਟ ਗਿਣਤੀ ਕੌਮਾਂ, ਕਬੀਲਿਆਂ, ਆਦਿਵਾਸੀਆਂ ਸਭ ਦਾ ਇਹ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਇਸ ਹੋ ਰਹੇ ਹਕੂਮਤੀ ਜਬਰ ਜ਼ੁਲਮ ਦਾ ਅੰਤ ਕਰਨ ਲਈ ਤੁਰੰਤ ਸੱਭ ਪੀੜਤ ਵਰਗ ਸੰਜੀਦਗੀ ਨਾਲ ਇਕੱਠੇ ਹੋਣ ਅਤੇ ਆਪਣੀਆਂ ਸਮਾਜਿਕ ਧਾਰਮਿਕ, ਇਖਲਾਕੀ ਅਤੇ ਵਿੱਦਿਅਕ ਸੋਚ ਅਤੇ ਸੰਸਥਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦੀ ਜੁੰਮੇਵਾਰੀ ਨਿਭਾਉਣ ਸ. ਮਾਨ ਨੇ ਇਮਾਮ ਅਤੇ ਅਧਿਆਪਕਾ ਨੂੰ ਅਲਕਾਇਦਾ ਵਰਗੇ ਸੰਗਠਨ ਨਾਲ ਇਹਨਾਂ ਮਦਰਸਿਆ ਨੂੰ ਜੋੜਨ ਅਤੇ ਨਫ਼ਰਤ ਪੈਦਾ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ |

Leave a Reply

Your email address will not be published. Required fields are marked *