ਸੁਭਾਸ਼ ਚੰਦਰ ਬੋਸ਼ ਨੇ ਐਕਸਿਸ ਪਾਵਰ ਮੁਲਕਾਂ ਤੋਂ ਗਦਰੀ ਬਾਬਿਆਂ ਅਤੇ ਬੱਬਰਾਂ ਨੂੰ ਕਾਲੇਪਾਣੀ ਦੀ ਕੈਦ ਤੋਂ ਰਿਹਾਅ ਕਿਉਂ ਨਹੀਂ ਕਰਵਾਇਆ ? : ਮਾਨ

ਫ਼ਤਹਿਗੜ੍ਹ ਸਾਹਿਬ 8 ਸਤੰਬਰ ( ) ਅੰਗਰੇਜਾ ਨਾਲ ਲੜਾਈ ਸਮੇਂ ਜਰਮਨ ਇਟਾਲੀਅਨ ਅਤੇ ਜਪਾਨ ਜਿਸਨੂੰ ਐਕਸਿਸ ਪਾਵਰ ਕਿਹਾ ਜਾਂਦਾ ਹੈ ਜਿਹਨਾਂ ਦੇ ਨਾਲ ਸੁਭਾਸ਼ ਚੰਦਰ ਬੋਸ, ਨਹਿਰੂ ਅਤੇ ਗਾਂਧੀ ਸਨ | ਇਹਨਾਂ ਤਿੰਨਾ ਤਾਕਤਾਂ ਨੇ ਮੋਸੋਲੀਨੀ, ਹਿਟਲਰ ਦੀ ਅਗਵਾਈ ਹੇਠ ਯਹੂਦੀਆਂ ਉਤੇ ਜਬਰ ਜ਼ੁਲਮ ਕਰਦੇ ਹੋਏ 60 ਲੱਖ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਪਾ ਕੇ ਸਾੜ ਦਿੱਤਾ ਸੀ ਅਤੇ ਮਨੁੱਖਤਾਂ ਦਾ ਘਾਣ ਕੀਤਾ ਸੀ | ਇਹਨਾਂ ਜਾਲਮ ਤਾਕਤਾਂ ਨੇ ਕੋਰੀਅਨ ਅਤੇ ਚੀਨੀ ਬੀਬੀਆਂ ਨਾਲ ਸ਼ਰੀਰਕ ਤੌਰ ਤੇ ਵੱਡਾ ਸ਼ੋਸ਼ਣ ਕੀਤਾ | ਜਿਥੇ ਜਾਪਾਨੀ ਫੋਜ ਜਾਂਦੀ ਸੀ ਉਥੇ ਇਹਨਾਂ ਬੀਬੀਆਂ ਨੂੰ ਅਯਾਸ਼ੀ ਲਈ ਭੇਜਿਆਂ ਜਾਂਦਾ ਸੀ ਜਦੋਂ ਅੰਗਰੇਜਾਂ ਨਾਲ ਲੜਾਈ ਚੱਲ ਰਹੀ ਸੀ ਤਾਂ ਗਦਰੀ ਬਾਬਿਆਂ ਅਤੇ ਬੱਬਰ ਵੀ ਅੰਗਰੇਜਾਂ ਵਿਰੁੱਧ ਲੜ ਰਹੇ ਸਨ | ਫਿਰ ਸੁਭਾਸ਼ ਚੰਦਰ ਬੋਸ਼ ਜਿਸਦੇ ਜਾਪਾਨੀਆਂ ਨਾਲ ਚੰਗੇ ਫੋਜੀ ਸੰਬੰਧ ਸਨ ਫਿਰ ਇਹਨਾਂ ਬੱਬਰਾਂ ਅਤੇ ਗਦਰੀ ਬਾਬਿਆਂ ਨੂੰ ਅੰਡੇਮਾਨ ਟਾਪੂ ਦੇ ਕਾਲੇਪਾਣੀ ਦੀ ਸਜਾ ਤੋਂ ਰਿਹਾਅ ਕਰਵਾਉਣ ਦੀ ਜੁੰਮੇਵਾਰੀ ਕਿਉਂ ਨਹੀਂ ਨਿਭਾਈ ?

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਿੰਦੂਤਵ ਆਗੂਆਂ ਨਹਿਰੂ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਨੂੰ ਬੀਤੇ ਸਮੇਂ ਦੇ ਵਰਤਾਰੇ ਉਤੇ ਆਪਣੀ ਇਮਾਨਦਾਰੀ ਨਾਲ ਇਹਨਾਂ ਗਦਰੀ ਬਾਬਿਆਂ ਅਤੇ ਬੱਬਰਾਂ ਨੂੰ ਰਿਹਾਅ ਨਾ ਕਰਾਉਣ ਦੇ ਸੰਜੀਦਾ ਪ੍ਰਸ਼ਨ ਨੂੰ ਮੁਲਕ ਨਿਵਾਸੀਆਂ ਸਾਹਮਣੇ ਰੱਖਦੇ ਹੋਏ ਅਤੇ ਉਸ ਸਮੇਂ ਤੋਂ ਹੀ ਸਿੱਖ ਕੌਮ ਦੀ ਬਹਾਦਰੀ, ਕੁਰਬਾਨੀਆਂ ਅਤੇ ਸੰਜੀਦਗੀ ਨੂੰ ਨਜਰ ਅੰਦਾਜ ਕਰਕੇ ਹਿੰਦੂਤਵ ਹੁਕਮਰਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਲਈ ਇਹਨਾਂ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ | ਓਹਨਾ ਕਿਹਾ ਕਿ ਜਦੋਂ ਤੋਂ ਮੋਦੀ ਦੀ ਹਿੰਦੂਤਵ ਸਰਕਾਰ ਹੋਂਦ ਵਿੱਚ ਆਈ ਹੈ ਸਾਡੀ ਸਿੱਖ ਕੌਮ ਉਤੇ ਮੰਦਭਾਵਨਾ ਅਧੀਨ ਝੁਠੇ ਕੇਸ ਵੀ ਨੌਜਵਾਨਾਂ ਉਤੇ ਦਰਜ ਕੀਤੇ ਜਾ ਰਹੇ ਹਨ ਅਤੇ ਸਾਜਸ਼ੀ ਢੰਗ ਨਾਲ ਤਸ਼ੱਦਦ ਦਾ ਦੌਰ ਵੀ ਜਾਰੀ ਹੈ | ਜੇਕਰ ਬੀ.ਜੇ.ਪੀ ਅਤੇ ਆਰ.ਐਸ.ਐਸ ਦੀ ਸਰਕਾਰ ਵੱਲੋਂ ਘੱਟ ਗਿਣਤੀ ਸਿੱਖ ਕੌਮ ਨਾਲ ਇਹ ਗੈਰ ਕਾਨੂੰਨੀ ਅਤੇ ਗੈਰ ਵਿਧਾਨਿਕ ਵਰਤਾਰਾ ਬੰਦ ਨਾ ਕੀਤਾ ਤਾਂ ਇਸਦੇ ਨਤੀਜੇ ਅੱਛੇ ਨਹੀਂ ਨਿਕਲਣ ਸਕਣਗੇ ਅਤੇ ਸਿੱਖ ਸੋਚ ਨੂੰ ਕੋਈ ਵੀ ਤਾਕਤ ਕਦੇ ਦਬਾਅ ਨਹੀਂ ਸਕੇਗੀ | ਕਿਉਂਕਿ ਸਿੱਖ ਕੌਮ ਅੰਗਰੇਜਾਂ ਨਾਲ ਲੜਦੇ ਸਮੇਂ ਹਰ ਖੇਤਰ ਵਿੱਚ ਮੂਹਰਲੀ ਕਤਾਰ ਵਿੱਚ ਰਹੀ ਹੈ | ਅਜਿਹੀ ਬਹਾਦਰ ਕੌਮ ਨਾਲ ਅਜਿਹੇ ਵਿਤਕਰੇ ਨੂੰ ਨਾ ਤਾ ਸਹੀ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਸਿੱਖ ਕੌਮ ਅਜਿਹੇ ਵਿਤਕਾਰੇ ਨੂੰ ਸਹਿਣ ਕਰੇਗੀ | ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਸਿੱਖ ਕੌਮ ਦੇ ਕਾਤਲਾਂ ਅਤੇ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਅਨੁਸਾਰ ਬਣਦੀਆਂ ਸਜਾਵਾਂ ਦੇਵੇ | ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਅਤੇ 328 ਸਰੂਪਾ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਕਾਨੂੰਨੀ ਕਟਹਿਰੇ ਵਿੱਚ ਖੜਾ ਕਰੇ | ਸਾਡੀ S.G.P.C ਦੀ ਜੋ ਜਮੂਹਰੀਅਤ ਚੋਣਾਂ ਨਾ ਕਰਵਾਕੇ ਘਾਣ ਕੀਤੀ ਗਈ ਹੈ, ਉਸਨੂੰ ਤੁਰੰਤ ਬਹਾਲ ਕਰਨ ਦੇ ਨਾਲ-ਨਾਲ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਜੇਲ੍ਹਾਂ ਵਿੱਚੋ ਤੁਰੰਤ ਰਿਹਾਅ ਕਰਨ ਦਾ ਐਲਾਨ ਕਰੇ ਅਤੇ ਸਾਡੇ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਕੀਮਤੀ ਪਾਣੀਆਂ ਨੂੰ ਰਿਪੇਰੀਅਨ ਕਾਨੂੰਨ ਦੀ ਉਲੰਗਣਾ ਕਰਕੇ ਜਬਰੀ ਖੋਹਣ ਦੇ ਪੰਜਾਬ ਵਿਰੋਧੀ ਅਮਲਾਂ ਤੋਂ ਤੋਬਾ ਕਰੇ |

Leave a Reply

Your email address will not be published. Required fields are marked *