ਬੀਬੀ ਪਾਲਜੀਤ ਕੌਰ ਪੰਜਵੜ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ 5 ਸਤੰਬਰ ( ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਨੇ ਸਿੱਖ ਕੌਮ ਦੇ ਯੋਧੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਧਰਮ ਸੁਪਤਨੀ ਬੀਬੀ ਪਾਲਜੀਤ ਕੌਰ ਦਾ ਬੀਤੇ ਦਿਨ ਜਰਮਨ ਵਿਖੇ ਹੋਏ ਅਚਾਨਕ ਅਕਾਲ ਚਲਾਣੇ ਉਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਸ ਪੰਜਵੜ ਪਰਿਵਾਰ ਦੀ ਸਿੱਖ ਕੌਮ ਦੇ ਚੱਲ ਰਹੇ ਅਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਵੱਡਾ ਨਿੱਘਾ ਯੋਗਦਾਨ ਰਿਹਾ ਹੈ ਜਿਸ ਵਿੱਚ ਬੀਬੀ ਜੀ ਨੇ ਅਗਲੀਆਂ ਕਤਾਰਾਂ ਵਿੱਚ ਖਲੋਕੇ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਸੰਘਰਸ਼ ਦੇ ਮੋਢੇ ਨਾਲ ਮੋਢਾ ਜੋੜਕੇ ਯੋਗਦਾਨ ਪਾਉਂਦੇ ਰਹੇ ਹਨ | ਅਜਿਹੀਆਂ ਬੀਬੀਆਂ ਬੀਤੇ ਸਮੇਂ ਵਿੱਚ ਵੀ ਅਤੇ ਅਜੋਕੇ ਸਮੇਂ ਵਿੱਚ ਵੀ ਇਤਿਹਾਸ ਦਾ ਫਖਰ ਵਾਲੇ ਪੰਨਿਆਂ ਦਾ ਸ਼ਿੰਗਾਰ ਬਣੀਆਂ ਰਹੀਆਂ ਹਨ ਜਿਹਨਾਂ ਦੀਆਂ ਸੇਵਾਵਾਂ ਨੂੰ ਕੋਈ ਸਿੱਖ ਕਦੇ ਨਹੀਂ ਭੁਲਾ ਸਕਦਾ | ਅਸੀਂ ਓਹਨਾ ਦੇ ਚਲੇ ਜਾਣ ਤੇ ਪਰਿਵਾਰਿਕ ਦੁੱਖ ਵਿਚ ਆਤਮਿਕ ਤੌਰ ਤੇ ਪੂਰਨ ਰੂਪ ਵਿਚ ਸਮੂਲੀਅਤ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਓਹਨਾ ਦੀ ਆਤਮਾਂ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਓਥੇ ਵਿਛੜੀ ਪਵਿੱਤਰ ਗੁਰਮੁੱਖ ਨੇਕ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਓਥੇ ਸਮੁੱਚੇ ਖਾਲਸਾ ਪੰਥ ਨੂੰ ਭਾਣੇ ਵਿੱਚ ਵਿਚਰਨ ਦੀ ਸਕਤੀ ਦੀ ਬਖਸ਼ਿਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ | ਇਸ ਸਮੂਹਿਕ ਅਰਦਾਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸ. ਮਾਨ ਤੋਂ ਇਲਾਵਾ ਸ਼੍ਰੀ ਮੁਹੰਮਦ ਕੁਰੈਸ਼ੀ, ਸ. ਇਕਬਾਲ ਸਿੰਘ ਟਿਵਾਣਾ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋਫੈਸਰ ਮਹਿੰਦਰ ਪਾਲ ਸਿੰਘ, ਸ. ਕੁਸਲਪਾਲ ਸਿੰਘ ਮਾਨ, ਹਰਪਾਲ ਸਿੰਘ ਬਲੇਰ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆਂ ਅਤੇ ਸ. ਰਣਦੀਪ ਸਿੰਘ ਆਦਿ ਆਗੂਆਂ ਨੇ ਅਰਦਾਸ ਵਿੱਚ ਸ਼ਮੂਲੀਅਤ ਕੀਤੀ

ਇਸ ਪ੍ਰੈਸ ਨੋਟ ਵਿੱਚ ਸ. ਟਿਵਾਣਾ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਬੀਬੀ ਪਾਲਜੀਤ ਕੌਰ ਪੰਜਵੜ ਜੀ ਦਾ ਸੰਸਕਾਰ ਮਿਤੀ 13 ਸਤੰਬਰ 2022 ਨੂੰ 2 ਵਜੇ ਨਿਊਰ ਫਰੀਏਡੋਫ਼ ਓਫਫੇਨਬਚ ਮੁਹਿਹੈਮੇਰਸਟਰ, ਜਰਮਨ ਵਿਖੇ ਹੋ ਰਿਹਾ ਹੈ ਅਤੇ ਓਹਨਾ ਦੀ ਆਤਮਾਂ ਦੀ ਸ਼ਾਂਤੀ ਲਈ ਰਖਵਾਏ ਜਾਣ ਵਾਲੇ ਸਹਿਜ ਪਾਠ ਦੇ ਭੋਗ 4:30 ਵਜੇ ਸ਼ਾਮ ਗੁਰਦਵਾਰਾ ਸਿੱਖ ਸੈਂਟਰ ਫਰੈਂਕਫਰਟ ਜਰਮਨ ਵਿਖੇ ਹੋਣਗੇ | ਦੋਵੇ ਸਮਿਆਂ ਤੇ ਜਿਥੇ ਵੀ ਸਿੱਖ ਸੰਸਾਰ ਵਿੱਚ ਵਿਚਰਦੇ ਹੋਣ ਓਹਨਾ ਦੀ ਆਤਮਾਂ ਦੀ ਸ਼ਾਂਤੀ ਲਈ ਗੁਰੂਘਰਾਂ ਜਾ ਆਪਣੇ ਘਰਾਂ ਅਤੇ ਕਾਰੋਬਾਰਾਂ ਤੇ ਅਰਦਾਸ ਕਰਨ ਦੀ ਕਿਰਪਾਲਤਾ ਕਰਨ।

Leave a Reply

Your email address will not be published. Required fields are marked *