ਬਰਤਾਨੀਆ ਦੇ ਨਵੇ ਬਣੇ ਵਜ਼ੀਰ-ਏ-ਆਜ਼ਮ ਬੀਬੀ ਲਿਜ ਟਰਸ ਨੂੰ ਸਿਮਰਨਜੀਤ ਸਿੰਘ ਮਾਨ ਵੱਲੋ ਦਿੱਤੀ ਗਈ ਮੁਬਾਰਕਬਾਦ

ਬਰਤਾਨੀਆ ਦੇ ਨਵੇ ਬਣੇ ਵਜ਼ੀਰ-ਏ-ਆਜ਼ਮ ਬੀਬੀ ਲਿਜ ਟਰਸ ਨੂੰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਮੁਬਾਰਕਬਾਦ ਦਿੱਤੀ ਗਈ। ਉਹਨਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਦੇ ਬਰਤਾਨੀਆ ਨਾਲ ਬਹੁਤ ਗੁੜੇ ਸੰਬੰਧ ਰਹੇ ਹਨ, ਅਸੀਂ ਇਨ੍ਹਾਂ ਨਾਲ ਜੰਗਾਂ ਯੂਧਾ ਵਿੱਚ ਪੂਰਾ ਸਾਥ ਦੇ ਕੇ ਲੜੇ ਹਾਂ। ਪਰ 1947 ਵਿਚ ਇਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਜੋ ਸਿੱਖਾਂ ਦੀ ਸਟੇਟ ਦੀ ਮੰਗ ਸੀ ਉਹ ਨਹੀ ਦੇਕੇ ਗਏ। ਪਰ ਤਾਂ ਵੀ ਅਸੀਂ ਮੁਬਾਰਕਬਾਦ ਦਿੰਦੇ ਹਾਂ ਬੀਬੀ ਲਿਜ ਟਰਸ ਨੂੰ। ਦੂਸਰਾ ਜੋ ਵਜ਼ੀਰ-ਏ-ਆਜ਼ਮ ਬੀਬੀ ਲਿਜ ਟਰਸ ਦਾ ਫੌਰਨ ਸੈਕਟਰੀ ਅਤੇ ਹੋਮ ਸੈਕਟਰੀ ਹੋਵੇਗਾ ਉਹ ਏਹੋ ਜਿਹਾ ਹੋਵੇ ਜੋ ਸਿੱਖਾਂ ਨਾਲ ਨਫਰਤ ਨਾ ਕਰੇ। ਜੋ ਬੋਰਿਸ ਜਾਨਸਨ ਦੀ ਹਕੂਮਤ ਵਿਚ ਸਿੱਖਾਂ ਦੇ ਖਿਲਾਫ ਹੋ ਰਹੀ ਸੀ। ਕਿਉ ਕਿ ਬੋਰਿਸ ਜਾਨਸਨ ਸਾਬ ਦੇ ਫੌਰਨ ਸੈਕਟਰੀ ਅਤੇ ਹੋਮ ਸੈਕਟਰੀ ਸਿੱਖਾਂ ਨਾਲ ਨਫਰਤ ਕਰਦੇ ਸਨ। ਜਦੋ ਬੋਰਿਸ ਜਾਨਸਨ ਅਮਰੀਕਾ ਦੇ ਦੋਰੇ ਤੇ ਗਏ ਸਨ ਤਾਂ ਉਦੋਂ ਵੀ ਉਹਨਾਂ ਨੇ ਸਿੱਖਾਂ ਖਿਲਾਫ ਗੱਲ ਕੀਤੀ ਸੀ। ਬੀਬੀ ਜੀ ਦੇ ਫੌਰਨ ਸੈਕਟਰੀ ਅਤੇ ਹੋਮ ਸੈਕਟਰੀ ਸਿੱਖ ਪੱਖੀ ਹੋਣੇ ਚਾਹੀਦੇ ਹਨ ਜੋ ਸਿੱਖਾਂ ਨਾਲ ਨਫਰਤ ਨਾ ਕਰਨ। ਕਿਉ ਕਿ ਜੋ ਮੌਜੂਦਾ ਵਜ਼ੀਰ-ਏ-ਆਜ਼ਮ ਬਣੇ ਹਨ ਉਹਨਾਂ ਨੂੰ ਇਸ ਲਈ ਬਣਾਇਆ ਗਿਆ ਹੈ ਕਿ ਉਹ ਸਾਰਿਆ ਨੂੰ ਜੋੜਨਗੇ। ਪਰ ਜੋ ਜਾਨਸਨ ਸਾਬ ਦੇ ਫੌਰਨ ਸੈਕਟਰੀ ਅਤੇ ਹੋਮ ਸੈਕਟਰੀ ਸਨ ਉਹ ਤੋੜ ਰਹੇ ਸਨ।

Leave a Reply

Your email address will not be published. Required fields are marked *