ਵੇਲਾ ਅਤੇ ਸੋਚ ਗੁਆ ਚੁੱਕੀ ਰਵਾਇਤੀ ਸਿੱਖ ਲੀਡਰਸ਼ਿਪ ਨੂੰ ਸਿੱਖ ਕੌਮ ਕਦਾਚਿੱਤ ਪ੍ਰਵਾਨ ਨਹੀਂ ਕਰੇਗੀ : ਮਾਨ

ਫ਼ਤਹਿਗੜ੍ਹ ਸਾਹਿਬ 5 ਸਤੰਬਰ ( ) ਜਦੋਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਮੀਨੀ ਚੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਾਸ ਦੇ ਹੱਕ ਵਿੱਚ ਵੋਟ ਦੀ ਵਰਤੋਂ ਕਰਦੇ ਹੋਏ ਫਤਵਾ ਦੇ ਦਿੱਤਾ ਹੈ ਤਾਂ ਹੁਣ ਮੁਤੱਸਵੀ ਜਮਾਤਾਂ ਦੀ ਸੋਚ ਉਤੇ ਅਮਲ ਕਰਦੀ ਆ ਰਹੀ ਰਵਾਇਤੀ ਸਿੱਖ ਲੀਡਰਸ਼ਿਪ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਨੇ ਦੁਰਕਾਰ ਵੀ ਦਿੱਤਾ ਹੈ ਅਤੇ ਓਹਨਾ ਦੀ ਕੌਮ ਵਿਰੋਧੀ ਸੋਚ ਨੂੰ ਨਕਾਰ ਵੀ ਦਿੱਤਾ ਹੈ | ਇਸਦੀ ਅਸੀਂ ਕੌਮ ਦੀਆਂ ਭਾਵਨਾਵਾਂ ਅਨੁਸਾਰ ਉਸਾਰੂ ਸੋਚ ਲੈ ਕੇ ਹੀ, ਆਪਣੀ ਕੌਮੀ ਮੰਜਿਲ ਵੱਲ ਦ੍ਰਿੜਤਾ ਅਤੇ ਸੰਜੀਦਗੀ ਨਾਲ ਵੱਧ ਰਹੇ ਹਾਂ | ਜਦੋਂ ਇੰਡੀਆ ਦੀ ਸੁਪਰੀਮ ਕੋਰਟ ਨੇ ਸਿੱਖ ਕੌਮ ਦੇ ਚਿੰਨ ਕਿਰਪਾਨ ਦੇ ਮੁੱਦੇ ਉਤੇ ਆਈ ਇਕ ਪਟੀਸ਼ਨ ਨੂੰ ਦਰਜ ਹੀ ਨਹੀਂ ਕੀਤਾ, ਫਿਰ ਦਿੱਲੀ ਹਾਈਕੋਰਟ ਵੱਲੋਂ ਅਜਿਹੀ ਪਟੀਸ਼ਨ ਨੂੰ ਪ੍ਰਵਾਨ ਕਰ ਲੈਣਾ ਤਾਂ ਸਿਆਸੀ ਪ੍ਰਭਾਵ ਨੂੰ ਕਬੂਲ ਕੇ ਸਿਆਸੀ ਸੋਚ ਨਾਲ ਫੈਸਲੇ ਕਰਨ ਦੀ ਗੁਸਤਾਖੀ ਕੀਤੀ ਜਾ ਰਹੀ ਸੀ | ਜਿਸਨੂੰ ਬਾਅਦ ਵਿੱਚ ਪਟੀਸ਼ਨ ਕਰਤਾ ਵੱਲੋਂ ਵਾਪਿਸ ਲੈਕੇ ਸਿੱਖਾਂ ਵੱਲੋਂ ਕਿਰਪਾਨ ਪਹਿਨਣ ਅਤੇ ਰੱਖਣ ਦੇ ਕਾਨੂੰਨੀ ਸੱਚ ਹੱਕ ਨੂੰ ਖੁਦ ਹੀ ਪ੍ਰਵਾਨ ਕਰ ਲਿਆ ਹੈ | ਜਿਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੁਪਰੀਮ ਕੋਰਟ ਦੇ ਜਸਟਿਸ ਚੰਦਰ ਸ਼ੇਖਰ ਸ਼ਰਮਾ ਦੇ ਵੀ ਧੰਨਵਾਦੀ ਹਾ, ਜਿਹਨਾਂ ਨੇ ਕਾਨੂੰਨੀ ਸਥਿਤੀ ਦੇ ਸਤਿਕਾਰ ਨੂੰ ਕਾਇਮ ਰੱਖਣ ਵਿੱਚ ਭੂਮਿਕਾ ਨਿਭਾਈ | ਇਸੇ ਤਰਾਂ ਹੁਣ ਪੰਜਾਬ-ਹਰਿਆਣਾ ਹਾਈਕੋਰਟ ਨੇ ਭਗਤ ਸਿੰਘ ਦੇ ਕੇਸ ਦੀ ਸੁਣਵਾਈ ਕਰਦੇ ਹੋਏ, ਉਸਨੂੰ ਕਾਨੂੰਨੀ ਤੌਰ ਤੇ ਸ਼ਹੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਸਾਡੇ ਵੱਲੋਂ ਬਾਦਲੀਲ ਢੰਗ ਨਾਲ ਕਿਰਪਾਨ ਦੇ ਮੁੱਦੇ ਉਤੇ ਅਤੇ ਭਗਤ ਸਿੰਘ ਦੇ ਮੁੱਦੇ ਉਤੇ ਪ੍ਰਗਟਾਏ ਵਿਚਾਰ ਸਹੀ ਸਾਬਿਤ ਹੋ ਚੁੱਕੇ ਹਨ | ਇਹ ਪੰਜਾਬੀਆਂ ਅਤੇ ਸਿੱਖ ਕੌਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਾਸ ਦੇ ਹੱਕ ਵਿੱਚ ਸੰਗਰੂਰ ਤੋਂ ਦਿੱਤੇ ਗਏ ਫਤਵੇ ਦੀ ਇੱਜਤ ਅਤੇ ਸ਼ਾਨ ਵਿੱਚ ਵਾਧਾ ਹੋਇਆ ਹੈ ਅਤੇ ਅਸੀਂ ਅਗਾਂਹਵਧੂ ਅਮਲਾ ਰਾਹੀਂ ਇਸ ਮਿਲੇ ਫਤਵੇ ਨੂੰ ਮੰਜਿਲ ਉਤੇ ਪਹਿਚਾਣ ਲਈ ਉਦਮ ਕਰਾਂਗੇ |

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਰਵਾਇਤੀ ਸਿੱਖ ਲੀਡਰਸ਼ਿਪ ਨੂੰ ਲੋਕ ਫਤਵੇ ਰਾਹੀਂ ਪੰਜਾਬੀਆਂ ਅਤੇ ਸਿੱਖ ਕੌਮ ਵੱਲੋਂ ਨਕਾਰ ਦੇਣ ਅਤੇ ਸਾਡੇ ਫੈਸਲਿਆਂ ਨੂੰ ਪ੍ਰਵਾਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ | ਓਹਨਾ ਕਿਹਾ ਕਿ ਵਿਧਾਨ ਦੀ ਤਾਰਾ 25 ਸਾਨੂੰ ਸਿੱਖ ਕੌਮ ਨੂੰ ਕਿਰਪਾਨ ਪਹਿਨਣ ਅਤੇ ਨਾਲ ਲਿਜਾਣ ਦੀ ਕਾਨੂੰਨੀ ਇਜਾਜਤ ਦਿੰਦੀ ਹੈ ਜੋ ਵਿਧਾਨ ਦੇ ਬੁਨਿਆਦੀ ਅਧਿਕਾਰਾਂ ਅਤੇ ਹੱਕਾਂ ਦੀ ਗੱਲ ਨੂੰ ਸਪੱਸ਼ਟ ਕਰਦੀ ਹੈ | ਇਹਨਾਂ ਬੁਨਿਆਦੀ ਅਧਿਕਾਰਾਂ ਨੂੰ ਸੁਪਰੀਮ ਕੋਰਟ ਜਾ ਸਰਕਾਰ ਨਾ ਤਾਂ ਤਬਦੀਲ ਕਰ ਸਕਦੀ ਹੈ ਅਤੇ ਨਾ ਹੀ ਰੱਦ ਕਰ ਸਕਦੀ ਹੈ | ਜੇਕਰ ਫਿਰਕੂ ਸੋਚ ਅਧੀਨ ਹੁਕਮਰਾਨ ਸਾਡੇ ਧਾਰਮਿਕ ਚਿੰਨ ਕਿਰਪਾਨ ਨੂੰ ਠੇਸ ਪਹਿਚਾਉਣਾ ਚਾਹੁੰਦੇ ਹਨ ਤਾਂ ਉਹਨਾਂ ਕੋਲ ਕੋਈ ਦਲੀਲ ਨਹੀਂ ਕਿ ਉਹ ਕਿਰਪਾਨ ਉਤੇ ਰੋਕ ਲਗਾ ਸਕਣ | ਜੇਕਰ ਮੰਦਭਾਵਨਾ ਅਧੀਨ ਅਜਿਹਾ ਕਰਨ ਦੀ ਕਾਰਵਾਈ ਕੀਤੀ ਗਈ ਤਾਂ ਜਨੇਊ ਉਤੇ ਵੀ ਉਸੇ ਦਲੀਲ ਸਹਿਤ ਰੋਕ ਲਗਾਉਣੀ ਪਵੇਗੀ | ਜਦੋਂਕਿ ਅੱਜ ਤੱਕ ਅਜਿਹੀ ਕੋਈ ਘਟਨਾਂ ਨਹੀਂ ਵਾਪਰੀ ਜਿਸ ਨਾਲ ਕਿਰਪਾਨ ਦੁਆਰਾ ਕਿਸੇ ਨੇ ਜਹਾਜ ਅਗਵਾ ਕਰਕੇ ਅਪਰਾਧ ਕੀਤਾ ਹੋਵੇ | ਫਿਰ ਕਿਰਪਾਨ ਨੂੰ ਹੁਕਮਰਾਨ ਇਕ ਹਥਿਆਰ ਵਜੋਂ ਕਿਵੇਂ ਵਿਚਾਰ ਰਹੇ ਹਨ ਅਤੇ ਇਸ ਉਤੇ ਜਬਰੀ ਰੋਕ ਲਗਾਉਣ ਦੀ ਅਤੇ ਸਾਡੇ ਇਸ ਧਾਰਮਿਕ ਚਿੰਨ ਦਾ ਅਪਮਾਨ ਕਰਨ ਦੀ ਕਾਰਵਾਈ ਕਰ ਸਕਦੇ ਹਨ ?

Leave a Reply

Your email address will not be published. Required fields are marked *