ਸਿੱਖ ਕੌਮ ਦੀ ਲੜਾਈ ਕਿਸੇ ਫਿਰਕੇ, ਕੋਮ ਨਾਲ ਨਹੀਂ, ਪਰ ਜੋ ਇਸਾਈਆਂ ਵੱਲੋਂ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਉਸਦਾ ਵੱਡਾ ਰੋਹ ਹੈ: ਮਾਨ

ਫਤਿਹਗੜ੍ਹ ਸਾਹਿਬ 2 ਸਤੰਬਰ ( ) ਸ੍ਰੋਮਣੀ ਅਕਾਲੀ ਦਲ (ਅ) ਅਤੇ ਸਿੱਖ ਕੌਮ ਦਾ ਕਿਸੇ ਵੀ ਫਿਰਕੇ, ਕੌਮ ਮਜਬ ਨਾਲ ਨਾ ਤਾਂ ਕਿਸੇ ਤਰਾਂ ਦਾ ਵੈਰ ਵਿਰੌਧ ਹੈ ਅਤੇ ਨਾ ਹੀ ਕੋਈ ਲੜਾਈ ਹੈ।ਪਰ ਜਦੋਂ ਸਰਬਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ ਨਿਸ਼ਾਨਾ ਬਣਾਂ ਕੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਾਡੇ ਜਬਰੀ ਧਰਮ ਪਰਿਵਰਤਨ ਵਰਗੀਆਂ ਇਨਸਾਨੀਅਤ ਵਿਰੋਧੀ ਕਾਰਵਾਈ ਹੁੰਦੀ ਹੈ ਤਾਂ ਫਿਰ @ ਜਬੈ ਬਾਣਿ ਲਾਗਿਓ ਤਬੈ ਰੋਸ ਜਾਗਿਓ@ ਦੇ ਮਾਹਾਂ ਵਾਕ ਅਨੁਸਾਰ ਵੱਡਾ ਰੋਹ ਅਤੇ ਬਗਾਵਤ ਉਤਪਨ ਹੋਣਾ ਕੁਦਰਤੀ ਹੈ।ਜੋ ਤਰਨਤਾਰਨ ਵਿਖੇ ਪੱਟੀ ਇਲਾਕੇ ਵਿਚ ਦੁਖਾਂਤ ਵਾਪਰਿਆ ਹੈ ਉਹ ਹੁਕਮਰਾਨਾ ਜਾਂ ਸਿੱਖ ਕੌਮ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਦੀ ਕੜੀ ਹੋ ਸਕਦੀ ਹੈ।ਲੇਕਿਨ ਧਰਮ ਪਰਿਵਰਤਨ ਦੇ ਮਾਮਲੇ ਉੱਤੇ ਸਿੱਖ ਕੌਮ ਵਿਚ ਉਠ ਰਹੇ ਵੱਡੇ ਰੋਹ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ।ਇਸ ਲਈ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ, ਤਾਂ ਕਿ ਪੰਜਾਬ ਸੂਬੇ ਦਾ ਅਮਨ ਚੈਨ ਕਾਇਮ ਰਹਿ ਸਕੇ।

ਇਹ ਵਿਚਾਰ ਸ੍ਰ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅ) ਬੀਤੇ ਦਿਨੀ ਪੱਟੀ ਵਿਖੇ ਵਾਪਰੇ ਦੁਖਾਂਤ ਲਈ ਕੌਮ ਵਿਰੋਧੀ ਤਾਕਤਾਂ ਅਤੇ ਧਰਮ ਪਰਿਵਰਤਨ ਕਰਨ ਵਾਲੇ ਸੰਗਠਨਾਂ ਨੂੰ ਕਸੂਰਵਾਰ ਠਹਿਰਾਊਂਦੇ ਹੋਏ ਪਰਗਟ ਕੀਤੇ।ਉਹਨਾਂ ਕਿਹਾ ਕਿ @ ਰਾਜ ਬਿਨਾਂ ਨਹੀਂ ਧਰਮ ਚਲੈ ਹੈਂ ਅਤੇ ਇੰਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ@ ਦੇ ਵਿਸ਼ਾਲ ਅਰਥ ਭਰਪੂਰ ਸ਼ਬਦਾਂ ਦੇ ਸੱਚ ਤੋਂ ਕੋਈ ਵੀ ਮੰਨਣ ਤੋਂ ਇੰਨਕਾਰ ਨਹੀਂ ਕਰ ਸਕਦਾ।ਕਿਉਂਕਿ ਸਿੱਖ ਕੌਮ ਆਪਣੀ ਅਜਾਦ ਹਸਤੀ ਦੀ ਮਾਲਕ ਰਹੀ ਹੈ।ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਸਥ ਹੋਇਆ ਸੀ ਤਾਂ ਉਸ ਸਮੇਂ ਆਰੀਆਂ ਸਮਾਜ ਅਤੇ ਈਸਾਈ ਉਠ ਖੜੇ ਸਨ।ਸ੍ਰ: ਦਿਆਲ ਸਿੰਘ ਮਜੀਠੀਆ ਦੇ ਬਹੁਤ ਹੀ ਅਮੀਰ ਸਿੱਖ ਸਨ ਜਿਹਨਾਂ ਨੇ ਉਸ ਸਮੇਂ ਟ੍ਰਿਬਿਊਨ ਅਦਾਰੇ ਦੀ ਸ਼ੁਰੂਆਤ ਕੀਤੀ ਸੀ, ਉਹਨਾਂ ਉੱਤੇ ਆਰੀਆ ਸਮਾਜੀਆਂ ਨੇ ਆਪਣਾਂ ਪ੍ਰਭਾਵ ਪਾ ਕੇ ਆਪਣੇ ਵੱਲ ਕਰ ਲਿਆ।ਕਪੂਰਥਲੇ ਦੇ ਮਹਾਰਾਜਾ ਨੂੰ ਈਸਾਈ ਬਣਾ ਲਿਆ ਗਿਆ।ਜਮੂਰੀਅਤ ਕੁਚਲ ਦਿੱਤੀ ਗਈ।ਉਸ ਸਮੇਂ ਗਿਆਨੀ ਦਿੱਤ ਸਿੰਘ ਜਿਹਨਾਂ ਦਾ ਪਿੰਡ ਕਲੌੜ ਸੀ, ਉਹਨਾਂ ਦੇ ਨਾਲ ਗਿਆਨੀ ਗੁਰਮੁੱਖ ਸਿੰਘ ਨੇ ਗੁਰੂਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਤਾਂ ਜਾ ਕੇ ਉਹਨਾਂ ਕੱਟੜਵਾਦੀਆਂ ਆਰੀਆ ਸਮਾਜੀਆਂ ਦੇ ਪ੍ਰਚਾਰ ਨੂੰ ਠੱਲ ਪਈ।1925 ਵਿਚ ਇਸ ਲਹਿਰ ਦੀ ਬਦੌਲਤ ਐਸ.ਜੀ.ਪੀ.ਸੀ. ਕਾਨੂੰਨੀ ਬਣਿਆ ਜਿਸ ਅਧੀਨ ਐਸ.ਜੀ.ਪੀ.ਸੀ. ਦੀ ਸੰਸਥਾ ਹੌਂਦ ਵਿਚ ਆਈ।ਪਰ ਬੀਤੇ 12 ਸਾਲਾਂ ਤੋਂ ਇਸ ਸੰਸਥਾ ਦੀਆਂ ਚੋਣਾ ਹੀ ਨਹੀਂ ਕਰਵਾਈਆਂ ਜਾ ਰਹੀਆਂ।ਇਸ ਸੰਸਥਾ ਦੇ ਮੁੱਖੀ, ਇੱਥੇ ਤੱਕ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬੇਸ਼ੱਕ ਬਿਆਨਬਾਜੀ ਸਹੀ ਕਰਦੇ ਹਨ ਪਰ ਅਮਲ ਉਹਨਾਂ ਦੇ ਹਿੰਦੂ ਤਬ ਤਾਕਤਾਂ ਦੇ ਪ੍ਰਭਾਵ ਹੇਠ ਹੋ ਰਹੇ ਹਨ।1947 ਤੋਂ ਬਾਅਦ ਜੋ ਸਾਡੀ ਲੀਡਰਸਿ਼ਪ ਹੋਈ ਹੈ ਜਿਹਨਾਂ ਵਿਚ ਸ੍ਰ੍ਰ: ਪ੍ਰਕਾਸ਼ ਸਿੰਘ ਬਾਦਲ, ਬਰਨਾਲਾ, ਸ੍ਰੀਮਤੀ ਭੱਠਲ ਅਦਿ ਸਭਨਾਂ ਉੱਤੇ ਹਿੰਦੂ ਧਰਮ ਦੀ ਗੁਲਾਮੀ ਭਾਰੂ ਰਹੀ।

ਸਾਡੇ ਸੰਤ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਪਿੰਡ ਪਿੰਡ, ਸ਼ਹਿਰ ਸ਼ਹਿਰ ਜਾ ਕੇ ਸਿੱਖ ਧਰਮ ਦਾ ਵੱਡਾਂ ਪ੍ਰਚਾਰ ਕੀਤਾ, ਸਾਡੇ ਅਜੌਕੇ ਸੰਤ ਮਹਾਂਪੁਰਖ ਆਪਣੇ ਡੇਰਿਆਂ ਵਿਚੋਂ ਬਾਹਰ ਹੀਂ ਨਹੀਂ ਨਿਕਲਦੇ।ਜਦੋਂ ਕਿਸਾਨਾਂ ਦੀ ਫਸਲ ਆਉਂਣੀ ਹੁੰਦੀ ਹੈ ਤਾਂ ਫਸਲ ਅਤੇ ਧੰਨ ਦੌਲਤਾਂ ਦੇ ਭੰਡਾਰ ਇਕੱਤਰ ਕਰਨ ਲਈ ਆਪਣੇ ਸੇਵਾਦਾਰਾ ਨੂੰ ਭੇਜ ਦਿੰਦੇ ਹਨ।ਕੋਈ ਕੌਮੀ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ, ਇਹੀ ਵਜਾ੍ਹ ਹੈ ਕਿ ਸਿੱਖ ਧਰਮ ਅਤੇ ਸਿੱਖ ਕੌਮ ਵੱਲੋਂ ਅੱਗੇ ਵਧਣ ਵਿਚ ਰੁਕਾਵਟ ਖੜੀ ਹੋ ਚੁੱਕੀ ਹੈ।ਲੇਕਿਨ ਅਸੀਂ 425 ਦਿਨਾਂ ਤੋਂ ਬਰਗਾੜੀ ਵਿਖੇ ਨਿਰੰਤਰ ਮੋਰਚਾ ਲਗਾਇਆ ਹੋਇਆ ਹੈ, ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਅਤੇ ਸਾਡੇ ਦੋ ਸਿੱਖ ਕਿਸ਼ਨਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਜੋ ਅਮਨ ਮਈ ਢੰਗ ਨਾਲ ਰੋਸ ਵਖਾਵਾ ਕਰ ਰਹੇ ਸਨ, ਉਹਨਾਂ ਉੱਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ, ਸੁਬੇਧ ਸੈਣੀ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਨੇ ਗੋਲੀਆ ਚਲਵਾ ਕੇ ਸ਼ਹੀਦ ਕਰ ਦਿੱਤੇ ਅਤੇ ਅਨੇਕਾ ਨੂੰ ਜਖਮੀ ਕਰ ਦਿੱਤਾ।ਅਸੀਂ ਆਪਣੀ ਕੌਮੀ ਜਿੰਮੇਵਾਰੀ ਨਿਭਾ ਰਹੇ ਹਾਂ ਅਤੇ ਨਿਭਾਉਂਦੇ ਰਹਾਂਗੇ ਪਰ ਜਦੋਂ ਤੱਕ ਕੌਮ ਪੂਰਨ ਰੂਪ ਵਿਚ ਜਾਗ ਕੇ ਉਠ ਨਹੀਂ ਖਲੌਂਦੀ ਅਤੇ ਕੌਮੀ ਸੰਘਰਸ਼ ਵਿਚ ਯੌਗਦਾਨ ਨਹੀਂ ਪਾਉਂਦੀ, ਉਸ ਸਮੇਂ ਤੱਕ ਮੰਜਲ ਉੱਤੇ ਪਹੁੰਚਣਾ ਅਸੰਭਵ ਹੋਵੇਗਾ।ਦੂਸਰਾ ਖਾਲਸਾ ਪੰਥ ਫਲਸਫਾ ਹੈ ਕਿ @ ਮੈਂ ਮਰਾਂ ਪੰਥ ਜੀਵੈ@ ਪਰ ਅਜੋਕੀ ਲੀਡਰਸਿ਼ਪ ਜੋ ਸਾਡੀਆਂ ਸੰਸਥਾਵਾਂ ਉੱਤੇ ਕਾਬਜ ਹੈ ਉਹ ਪੰਥ ਮਰੇ ਮੈਂ ਜੀਵਾਂ ਉੱਤੇ ਅਮਲ ਕਰ ਰਹੀ ਹੈ।ਸੈਂਟਰ ਦੇ ਹੁਕਮਰਾਨ ਅਤੇ ਇਹ ਲੀਡਰਸਿ਼ਪ ਘਿਓ ਖਿਚੜੀ ਹਨ।ਇਹੀ ਵਜਾ੍ਹ ਹੈ ਕਿ ਸਾਡੀ ਕੌਮ ਅਤੇ ਧਰਮ ਉੱਤੇ ਹਮਲੇ ਹੋ ਰਹੇ ਹਨ।ਜਦੋਂ ਸਰੀਰ ਵਿਚ ਬਾਹਰੀ ਹਮਲੇ ਰੋਕਣ ਵਾਲੇ ਕਿਟਾਣੂ ਖਤਮ ਹੋ ਜਾਣ ਤਾਂ ਬਿਮਾਰੀ ਹੱਲਾ ਬੋਲਦੀ ਹੈ।ਉਸੇ ਤਰਾਂ ਸਿੱਖ ਕੌਮ ਧਰਮੀ ਅਤੇ ਇਖਲਾਕੀ ਵੱਜੋਂ ਕਮਜੋਰ ਹੋ ਚੁੱਕੀ ਹੈ, ਤਦ ਹੀ ਸਾਡੇ ਉੱਤੇ ਧਰਮੀ, ਸਹਾਇਤਕ, ਸਾਡੇ ਬੱਚਿਆਂ ਦੇ ਸਿਲੇਬਸ ਅਤੇ ਸਰੀਰਕ ਤੌਰ ਤੇ ਕਮਜੋਰ ਕਰਨ ਲਈ ਨਸ਼ੀਲੀਆਂ ਵਸਤਾ ਦੇ ਹਮਲੇ ਹੋ ਰਹੇ ਹਨ। ਸਾਡੇ ਸਕੂਲਾਂ ਕਾਲਜਾਂ ਵਿਚ ਧਰਮ ਪ੍ਰਚਾਰ ਨਹੀਂ ਹੋ ਰਿਹਾ। ਜੋ ਸਾਡੇ ਪ੍ਰਚਾਰਕ ਹਨ ਉਹ ਬਾਦਲ ਦਲ ਦਾ ਸਿਆਸੀ ਪ੍ਰਚਾਰ ਕਰਦੇ ਹਨ ਨਾ ਕਿ ਧਰਮ ਦਾ, ਇਹ ਸਾਡੇ ਕੌਮੀ ਖਜਾਨੇ ਉੱਤੇ ਬੋਝ ਬਣੇ ਹੋਏ ਹਨ, ਇਹੀ ਵਜਾਂ ਹੈ ਕਿ ਬੀਤੇ 12 ਸਾਲਾਂ ਤੋਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਨਹੀਂ ਕਰਵਾਈਆ ਜਾ ਰਹੀਆਂ।ਜਦੋਂ ਹੁਣ ਸ੍ਰੀ ਮੋਦੀ 24 ਅਗਸਤ ਨੂੰ ਆਏ ਸਨ ਤਾਂ ਉਹਨਾਂ ਨੇ ਮੁਸਲਿਮ ਬੀਬੀ ਬਲਿੰਗਸ ਬਾਨੂ ਦੇ ਬਲਾਤਕਾਰੀਆਂ ਅਤੇ ਉਸਦੇ ਪਰਿਵਾਰ ਦੇ 14 ਕਾਤਲਾਂ ਨੂੰ 15 ਅਗਸਤ ਨੂੰ ਰਿਹਾ ਕਰਨ ਦੇ ਹੁਕਮ ਕਰ ਦਿੱਤੇ ਹਨ।ਅਸੀਂ ਉਸ ਸਮੇਂ ਇਸ ਕਾਰਵਾਈ ਦੀ ਵਿਰੋਧਤਾ ਵੀ ਕੀਤੀ ਸੀ ਅਤੇ ਜੇਲਾਂ ਵਿਚ ਬੰਦੀ ਪੰਜਾਬੀ ਸਿੱਖਾਂ ਦੀ ਰਿਹਾਈ, ਪੰਜਾਬ ਨੂੰ ਮਾਲੀ ਤੌਰ ਤੇ ਮਜਬੂਤ ਕਰਨ ਲਈ ਸਰਹੱਦਾਂ ਖੋਲਣ ਅਤੇ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾ ਕਰਵਾਉਣ ਦੀ ਜੋਰਦਾਰ ਮੰਗ ਕੀਤੀ ਸੀ।

Leave a Reply

Your email address will not be published. Required fields are marked *