ਭਾਈ ਬਲਵਿੰਦਰ ਸਿੰਘ ਜਟਾਣਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮੁੱਚਾ ਖਾਲਸਾ ਪੰਥ 3 ਸਤੰਬਰ ਨੂੰ ਗੁਰੂਦੁਆਰਾ ਸੀ੍ਰ ਚਮਕੌਰ ਸਾਹਿਬ ਵਿਖੇ ਪਹੁੰਚੇ: ਮਾਨ

ਫਤਿਹਗੜ੍ਹ ਸਾਹਿਬ 2 ਸਤੰਬਰ ( ) ਕਿਉਂਕਿ ਖਾਲਸਾ ਪੰਥ ਦਾ ਮਹਾਨ ਇਤਿਹਾਸ ਸਾਡੇ ਗੁਰੂ ਸਾਹਿਬਾਨ, ਸਿੱਖਾਂ, ਸ਼ਹੀਦਾਂ ਅਤੇ ਪ੍ਰਵਾਨਿਆਂ ਦੀਆਂ ਸ਼ਹਾਦਤਾਂ ਦੇਣ ਦੀ ਬਦੌਲਤ ਹੀ ਬਦੀ ਅਤੇ ਨੇਕੀ ਦੀ ਲੜਾਈ ਨੂੰ ਸੰਸਾਰ ਪੱਧਰ ਤੇ ਪ੍ਰਤੱਖ ਕਰਦਾ ਆ ਰਿਹਾ ਹੈ।ਇਹਨਾਂ ਸ਼ਹਾਦਤਾਂ ਦੀ ਬਦੌਲਤ ਹੀ ਖਾਲਸਾ ਪੰਥ ਦੀਆਂ ਜੜਾ੍ਹ ਐਨੀਆਂ ਮਜਬੂਤ ਹਨ ਕਿ ਦੁਸ਼ਮਣ ਤਾਕਤਾਂ ਦੀਆਂ ਸ਼ਾਜਿਸ਼ਾ ਅਤੇ ਹਮਲੇ ਵੀ ਖਾਲਸਾ ਪੰਥ ਦੇ ਊਚੇ ਸੁੱਚੇ ਨਿਯਮਾਂ ਅਤੇ ਪ੍ਰਮਪ੍ਰਾਵਾਂ ਨੂੰ ਢਾਹ ਲਾਉਣ ਵਿਚ ਕਦੇ ਕਾਮਯਾਬ ਨਹੀਂ ਹੋ ਸਕੇ।ਇਸੇ ਲਈ ਸਿੱਖ ਕੌਮ ਆਪਣੇ ਸ਼ਹੀਦਾਂ ਦੀਆਂ ਸ਼ਹਾਦਤਾ ਨੂੰ ਨਤਮਸਤਕ ਹੋਣ ਲਈ ਸਮੇਂ ਸਮੇਂ ਤੇ ਖਾਲਸਾਈ ਇਕੱਠ ਕਰਕੇ ਕੌਮ ਨੂੰ ਨਿਸ਼ਾਨੇ ਵੱਖ ਵਧਣ ਲਈ ਪ੍ਰੇਰਿਤ ਕਰਦੀਆਂ ਹਨ, ਆਉਣ ਵਾਲੇ ਕੱਲ ਮਿਤੀ 3 ਸਤੰਬਰ 2022 ਨੂੰ ਖਾਲਸਾ ਪੰਥ ਐਸ.ਵਾਈ.ਐਲ. ਨਹਿਰ ਦੇ ਹਕੂਮਤੀ ਅਮਲ ਨੂੰ ਰੋਕਣ ਲਈ ਕੀਤੇ ਗਏ ਫਖਰ ਵਾਲੇ ਉਦਮਾਂ ਅਤੇ ਦਿੱਤੀ ਗਈ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ੍ਰੀ ਚਮਕੌਰ ਸਾਹਿਬ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾਂ ਦੇ ਮਹਾਨ ਸ਼ਹੀਦੀ ਦਿਹਾੜੇ ਨੂੰ ਮਨਾ ਰਿਹਾ ਹੈ।ਜਿਸ ਵਿਚ ਸਮੁੱਚੇ ਖਾਲਸਾ ਪੰਥ ਅਤੇ ਪੰਥ ਦਰਦੀਆਂ ਨੂੰ 3 ਸਤੰਬਰ ਨੂੰ ਹੁਮ ਹੁਮਾ ਕੇ ਪਹੁੰਚਣ ਅਤੇ ਉਸ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਅਪੀਲ ਕੀਤੀ ਜਾਂਦੀ ਹੈ

Leave a Reply

Your email address will not be published. Required fields are marked *