ਧਰਮ ਸਿੰਘ ਕਲੌੜ ਦੇ ਮਾਤਾ ਜੀ ਦੇ ਅਕਾਲ ਚਲਾਣੇ ਉਤੇ ਸ.ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ

ਫ਼ਤਹਿਗੜ੍ਹ ਸਾਹਿਬ 30 ਅਗਸਤ (                  ) ਸ.ਧਰਮ ਸਿੰਘ ਕਲੌੜ ਜੋ ਸਾਡੀ ਪਾਰਟੀ ਦੇ ਜਿਲੇ ਦੇ ਆਗੂ ਹਨ ਅਤੇ ਜੋ ਪਾਰਟੀ ਵੱਲੋਂ ਬੱਸੀ ਪਠਾਣਾ ਚੋਣ ਹਲਕੇ ਤੋਂ ਲੜਦੇ ਹਨ, ਓਹਨਾ ਦੀ ਪੂਜਨੀਕ ਮਾਤਾ ਬਸੰਤ ਕੌਰ ਬੀਤੇ ਦਿਨ ਹੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਹਨ, ਜਿਸਨਾਲ ਕਲੌੜ ਪਰਿਵਾਰ, ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ ਹੀ ਇਕ ਅਸਹਿ ਅਤੇ ਅਕਹਿ ਘਾਟਾ ਹੀ ਨਹੀਂ ਪਿਆ ਬਲਿਕੀ ਪਾਰਟੀ ਨੂੰ ਵੀ ਡੂੰਗਾ ਸਦਮਾ ਪਹੁਚਿਆ ਹੈ ਜੋ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਇਸ ਦੁੱਖ ਦੀ ਘੜੀ ਵਿੱਚ ਕਲੌੜ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੀ ਹੋਈ ਜਿਥੇ ਬਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੀ ਹੈ ਓਥੇ ਸਬਣਾ ਨੂੰ ਭਾਣੇ ਵਿੱਚ ਵਿਚਰਨ ਦੀ ਅਰਜੋਈ ਵੀ ਕਰਦੀ ਹੈ |

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਸ. ਧਰਮ ਸਿੰਘ ਕਲੌੜ ਨਾਲ ਮਾਤਾ ਜੀ ਦੇ ਹੋਏ ਅਕਾਲ ਚਲਾਣੇ ਉਤੇ ਡੂੰਗੀ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਬੀਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੀ | ਇਸ ਸਮੂਹਿਕ ਅਰਦਾਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸ. ਮਾਨ ਤੋਂ ਇਲਾਵਾ ਸ.ਇਕਬਾਲ ਸਿੰਘ ਟਿਵਾਣਾ, ਸ਼੍ਰੀ ਫ਼ੁਰਖਾਨ ਮੋਹਮਦ ਕੁਰੇਸ਼ੀ, ਸ. ਜਸਕਰਨ ਸਿੰਘ ਕਾਨਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋਫੈਸਰ ਮਹਿੰਦਰ ਪਾਲ ਸਿੰਘ, ਸ. ਕੁਸ਼ਲ ਪਾਲ ਸਿੰਘ ਮਾਨ, ਸ. ਗੁਰਸੇਵਕ ਸਿੰਘ ਜਵਾਹਰਕੇ, ਸ.ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖਕ, ਸ. ਇਮਾਨ ਸਿੰਘ ਮਾਨ, ਸ. ਗੋਬਿੰਦ ਸਿੰਘ, ਸ. ਲਖਵੀਰ ਸਿੰਘ ਮਾਹੇਸ਼ਪੁਰੀਆਂ,ਸ. ਗੁਰਜੰਟ ਪਾਲ ਸਿੰਘ ਕੱਟੂ, ਸ. ਰਣਦੀਪ ਸਿੰਘ, ਸ.ਅਮ੍ਰਿਤਪਾਲ ਸਿੰਘ ਛੰਦੜਾ, ਸ. ਲਲਿਤ ਮੋਹਨ ਸਿੰਘ, ਹਿੰਮਤ ਸਿੰਘ, ਦੀਪਕ, ਚੰਦਨ, ਬਚੂ, ਆਦ ਆਗੂਆਂ ਨੇ ਸਮੂਹਿਕ ਅਰਦਾਸ ਵਿੱਚ ਸ਼ਮੂਲੀਅਤ ਕੀਤੀ

Leave a Reply

Your email address will not be published. Required fields are marked *