ਪਾਕਿਸਤਾਨ ਵਿੱਚ ਅਗਵਾ ਕੀਤੀ ਬੀਬੀ ਦੀਨਾ ਕੌਰ ਦੇ ਕੇਸ ਦਾ ਹਈ ਕਮਿਸ਼ਨਰ ਵਲੋਂ ਸੰਤੁਸ਼ਟੀ ਜਨਕ ਜਵਾਬ ਨਾ ਦੇਣਾ ਦੁਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ 30 ਅਗਸਤ ( ) ਕਈ ਦਿਨ ਪਹਿਲੇ ਉਤਰੀ ਪਾਕਿਸਤਾਨ ਦੇ ਪਖ਼ਤੂਨ ਜਿਲ੍ਹੇ ਤੋਂ ਇਕ ਸਿੱਖ ਬੀਬੀ ਦੀਨਾ ਕੌਰ ਨੂੰ ਜਬਰੀ ਅਗਵਾ ਕਰਕੇ ਉਸਦੀ ਸ਼ਾਦੀ ਕਰਵਾ ਦਿਤੀ ਸੀ, ਇਸ ਘਟਨਾ ਦਾ ਅਜੇ ਪਾਕਿਸਤਾਨ ਹਕੂਮਤ ਵੱਲੋਂ ਕੋਈ ਹੱਲ ਨਾ ਕਢਣਾ ਅਤਿ ਦੁਖਦਾਇਕ ਵਰਤਾਰਾ ਹੈ | ਕਿਉਂਕਿ ਇੰਡੀਆ ਵਿੱਚ ਤਾਂ ਇਥੋਂ ਦੇ ਹੁਕਮਰਾਨ ਘੱਟ ਗਿਣਤੀ ਸਿੱਖ ਕੌਮ ਉਤੇ ਲੰਬੇ ਸਮੇਂ ਤੋਂ ਜਬਰ ਜ਼ੁਲਮ ਅਤੇ ਬੇਇਨਸਾਫੀਆਂ ਕਰਦੇ ਆ ਰਹੇ ਹਨ | ਇਥੋਂ ਤੱਕ ਦੋਸ਼ੀਆਂ ਨੂੰ ਬਣਦੀਆਂ ਸਜਾਵਾਂ ਦੇਣ ਤੋਂ ਵੀ ਮੁਨਕਰ ਹੁੰਦੇ ਆ ਰਹੇ ਹਨ | ਪਰ ਪਾਕਿਸਤਾਨ ਜਿਥੇ ਸਾਡਾ ਪੁਰਾਤਨ ਮਹਾਨ ਵਿਰਸਾ-ਵਿਰਾਸਤ ਸਥਿਤ ਹੈ ਅਤੇ ਸਾਡੇ ਗੁਰੂ ਸਹਿਬਾਨ ਜੀ ਦੀ ਚਰਨ ਛੋ ਪ੍ਰਾਪਤ ਪਵਿੱਤਰ ਤਰਤੀ ਹੈ, ਓਥੇ ਵੀ ਅਜੇਹੀ ਦੁਖਦਾਇਕ ਘਟਨਾ ਵਾਪਰੇ ਅਤੇ ਫਿਰ ਕਈ ਦੀਨਾ ਤੋਂ ਅਗਵਾ ਹੋਈ ਬੀਬਾ ਦੀ ਭਾਲ ਨਾ ਹੋਣਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾ ਕਰਨ ਦੀ ਕਾਰਵਾਈ ਤਾਂ ਇੰਡੀਆ ਵਰਗੇ ਜਬਰ-ਜ਼ੁਲਮ ਦੀ ਤਰਾਂ ਹੈ ਜੋ ਸਿੱਖ ਕੌਮ ਲਈ ਅਸਹਿ ਹੈ |

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿੱਚ ਇਕ ਸਿੱਖ ਬੀਬਾ ਨੂੰ ਜਬਰੀ ਅਗਵਾ ਕਰਕੇ ਉਸਦੀ ਜਬਰੀ ਸ਼ਾਦੀ ਕਰਨ ਦੀ ਹੋਈ ਘਟਨਾ ਉਤੇ ਪਾਕਿਸਤਾਨ ਹਕੂਮਤ ਵਲੋਂ ਉਸ ਬੀਬਾ ਨੂੰ ਬ੍ਰਾਮਤ ਕਰਕੇ ਉਸਦੇ ਘਰਦਿਆਂ ਦੇ ਹਵਾਲੇ ਕਰਨ ਦੀ ਇਖਲਾਕੀ ਜੁਮੇਵਾਰੀ ਨਾ ਨਿਭਾਉਣ ਤੇ ਗਹਿਰਾ ਦੁੱਖ ਜਾਹਿਰ ਕਰਦੇ ਹੋਏ ਅਤੇ ਓਥੋਂ ਦੇ ਵਜੀਰੇ ਆਜਮ ਨੂੰ ਇਸ ਵਿਸ਼ੇ ਤੇ ਸਿੱਧਾ ਦਖਲ ਦੇਕੇ ਬੀਬਾ ਦੀਨਾ ਕੌਰ ਨੂੰ ਬਰਾਮਦ ਕਰਨ ਅਤੇ ਉਸਦੇ ਪਰਿਵਾਰ ਦੇ ਸਪੁਰਦ ਕਰਨ ਦੀ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ | ਓਹਨਾ ਕਿਹਾ ਕੇ ਇਹ ਤਾ ਸਾਨੂ ਜਾਣਕਾਰੀ ਹੈ ਕੇ ਅਜਿਹੇ ਸਮਿਆਂ ਉਤੇ ਇੰਡੀਆ ਦੇ ਹੁਕਮਰਾਨ ਸੰਜੀਦਗੀ ਨਾਲ ਜੁਮੇਵਾਰੀ ਨਹੀਂ ਨਿਭਾਂਦੇ ਜਿਵੇਂ ਅਫਗਾਨਿਸਤਾਨ ਵਿੱਚ ਸਿੱਖਾਂ ਉਤੇ ਹੋਏ ਹਮਲਿਆਂ ਸਮੇਂ, ਇਰਾਕ ਵਿੱਚ ਪੰਜਾਬੀ ਨੌਜਵਾਨਾਂ ਦੇ ਆਈ.ਐਸ ਆਈ.ਐਸ ਵੱਲੋਂ ਕੀਤੇ ਕਤਲਿਆਮ ਸਮੇਂ ਕੋਈ ਅਮਲ ਨਾ ਕਰਨਾ ਗੈਰ ਜੁਮੇਵਰਾਨਾ ਕਾਰਵਾਈ ਹੈ ਪਰ ਹਾਈ ਕਮਿਸ਼ਨਰ ਪਾਕਿਸਤਾਨ ਵੱਲੋਂ ਸਾਡੀ ਦਿੱਲੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਬੀਬੀ ਦੀਨਾ ਕੌਰ ਲਈ ਗੱਲ ਬਾਤ ਕਰਨ ਲਈ ਗਏ ਵਫਦ ਨੂੰ ਸੰਤੁਸ਼ਟੀ ਜਨਕ ਜਵਾਬ ਨਾ ਦੇਕੇ ਸਾਡੇ ਸਿੱਖਾਂ ਅਤੇ ਮੁਸਲਮਾਨਾਂ ਦੇ ਸਬੰਦਾ ਨੂੰ ਪ੍ਰਸ਼ਨ ਚੀਨ ਲਗਾਇਆ ਹੈ, ਇਹ ਕਿਸੇ ਤਰਾਂ ਵੀ ਮੁਨਾਸਿਫ਼ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਨਾਲ ਸਿੱਖ ਅਤੇ ਮੁਸਲਿਮ ਕੌਮ ਦੇ ਸਬੰਦਾ ਨੂੰ ਸੱਟ ਵੱਜ ਸਕਦੀ ਹੈ ਜੋ ਕੇ ਨਹੀਂ ਹੋਣੀ ਚਾਹੀਦੀ | ਓਹਨਾ ਕਿਹਾ ਕੇ ਸਿੱਖ ਕੌਮ ਇਸ ਬੀਬਾ ਦੀਨਾ ਕੌਰ ਦੀ ਘਟਨਾ ਨੂੰ ਉਸੇ ਤਰਾਂ ਲੈ ਰਹੀ ਹੈ ਜਿਵੇਂ 2002 ਵਿੱਚ ਗੁਜਰਾਤ ਵਿੱਚ ਸ਼੍ਰੀ ਮੋਦੀ ਦੀ ਹਕੂਮਤ ਸਮੇਂ ਕੀਤੇ ਗਏ ਸ਼ਾਜਸੀ ਦੰਗਿਆਂ ਦੌਰਾਨ ਮੁਸਲਿਮ ਬੀਬੀ ਬਲਿੰਕਸ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਉਸਦੇ ਪਰਿਵਾਰ ਦੇ 14 ਮੈਂਬਰਾਂ ਨੂੰ ਗੈਰ ਇਨਸਾਨੀਅਤ ਢੰਗ ਨਾਲ ਮਾਰ ਦਿਤਾ ਗਿਆ | ਹੁਣ ਕਾਤਲ ਦੋਸ਼ੀਆਂ ਨੂੰ ਜਿਹਨਾਂ ਨੂੰ ਉਮਰ ਭਰ ਦੀ ਜੇਲ ਸਜਾ ਮਿਲਣੀ ਚਾਹੀਦੀ ਸੀ ਓਹਨਾ ਨੂੰ 15 ਅਗਸਤ ਦੇ ਅਜਾਦੀ ਵਾਲੇ ਦਿਨ ਆਜ਼ਾਦ ਕਰ ਦਿੱਤਾ ਗਿਆ ਹੈ | ਅਜਿਹਾ ਕਰਕੇ ਇੰਡੀਅਨ ਹੁਕਮਰਾਨਾਂ ਨੇ ਕੇਵਲ ਇਨਸਾਫ ਦਾ ਗਲਾ ਹੀ ਨਹੀਂ ਘੁਟੀਆ ਬਲਕੇ ਸਮੁੱਚੀ ਮੁਸਲਿਮ ਕੌਮ ਦੇ ਜਖਮਾਂ ਉਤੇ ਨੂਨ ਛਿੜਕਣ ਦੀ ਕਾਰਵਾਈ ਕੀਤੀ ਹੈ | ਇਸੇ ਤਰਾਂ ਬੀਬੀ ਦੀਨਾ ਕੌਰ ਦੀ ਭਾਲ ਨਾ ਕਰਕੇ ਪਾਕਿਸਤਾਨ ਹੁਕਮਰਾਨ ਸਿੱਖ ਕੌਮ ਨਾਲ ਵੀ ਓਹੇ ਜੇਹਾ ਦੁਖਦਾਇਕ ਵਿਵਹਾਰ ਕਰ ਰਹੇ ਹਨ | ਇਸ ਲਈ ਇਹ ਜਰੂਰੀ ਹੈ ਕੇ ਵਜੀਰੇ ਆਜਮ ਪਾਕਿਸਤਾਨ ਨਿਜੀ ਦਿਲਚਸਪੀ ਲੈਕੇ ਬੀਬੀ ਦੀਨਾ ਕੌਰ ਦੀ ਦੁਰੰਤ ਬਰਾਮਦੀ ਕਰਕੇ ਉਸਦੇ ਮਾਪਿਆਂ ਦੇ ਹਵਾਲੇ ਕਰਨ |

Leave a Reply

Your email address will not be published. Required fields are marked *