ਜੇਕਰ ਸਿੱਖ ਕੌਮ ਦਾ ਆਪਣਾ ਮੁਲਕ ਹੁੰਦਾ, ਤਾਂ ਆਈ.ਐਸ.ਆਈ.ਐਸ.-ਅਲਕਾਇਦਾ ਦੇ ਦਹਿਸਤਗਰਦਾਂ ਨੂੰ ਸਾਡੀਆਂ ਵਿਸ਼ੇਸ਼ ਫ਼ੌਜਾਂ ਨੇ ਉਸੇ ਸਮੇਂ ਦਬੋਚ ਲੈਣਾ ਸੀ : ਮਾਨ

ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਆਈ.ਐਸ.ਆਈ.ਐਸ. ਦੀ ਦਹਿਸਤਗਰਦੀ ਵਾਲੇ ਸੰਗਠਨ ਨੇ ਜਦੋਂ ਇਰਾਕ ‘ਚ 2018 ਵਿਚ 39 ਸਿੱਖ ਅਤੇ 25 ਮਾਰਚ 2020 ਵਿਚ ਕਾਬਲ ਦੇ ਗੁਰੂਘਰ ਸ੍ਰੀ ਹਰਿਰਾਏ ਵਿਖੇ 25 ਸਿੱਖਾਂ ਦਾ ਕਤਲੇਆਮ ਕੀਤਾ ਸੀ । ਫਿਰ ਪਾਕਿਸਤਾਨ ਦੇ ਪੇਸਾਵਰ ਸ਼ਹਿਰ ਵਿਖੇ ਇਕ ਨਿਰਦੋਸ਼ ਗੁਰਸਿੱਖ ਹਕੀਮ ਜਿਨ੍ਹਾਂ ਦਾ ਖਾਨਾਦਾਨ ਲੰਮੇਂ ਸਮੇਂ ਤੋਂ ਹਕੀਮੀ ਦੀ ਸੇਵਾ ਕਰਦੇ ਆ ਰਹੇ ਸਨ ਅਤੇ ਉਹ ਖੁਦ ਵੀ ਇਸੇ ਕਿੱਤੇ ਵਿਚ ਉਥੋਂ ਦੇ ਨਿਵਾਸੀਆਂ ਦੀ ਸੇਵਾ ਕਰਦੇ ਆ ਰਹੇ ਸਨ, ਨੂੰ ਨਿਸ਼ਾਨਾਂ ਬਣਾਕੇ ਕਤਲ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ ਦੁਬਾਰਾ ਕਾਬਲ ਦੇ ਗੁਰਦੁਆਰਾ ਕਰਤਾ-ਏ-ਪ੍ਰਵਾਨ ਵਿਖੇ ਸਟੇਟਲੈਸ ਸਿੱਖ ਕੌਮ ਤੇ ਹਮਲਾ ਕੀਤਾ ਗਿਆ ਸੀ । ਕੁਝ ਸਮਾਂ ਪਹਿਲੇ ਸ੍ਰੀਨਗਰ ਵਿਚ ਇਕ ਸਕੂਲ ਦੀ ਪਿੰ੍ਰਸੀਪਲ ਬੀਬੀ ਸੁਪ੍ਰੀਤ ਕੌਰ ਨੂੰ ਵੀ ਹਾਲਾਕ ਕਰ ਦਿੱਤਾ ਗਿਆ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਨ੍ਹਾਂ ਸਭ ਹਮਲਿਆ ਵਿਚ ਸਿੱਖ ਕੌਮ ਨੂੰ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਇਆ ਗਿਆ ਅਤੇ ਇੰਡੀਆਂ ਦੇ ਹੁਕਮਰਾਨਾਂ ਨੇ ਉਪਰੋਕਤ ਸਭ ਹੋਏ ਹਮਲਿਆ ਦੀ ਨਾ ਤਾਂ ਅੱਜ ਤੱਕ ਨਿਰਪੱਖਤਾ ਨਾਲ ਜਾਂਚ ਕਰਵਾਈ ਹੈ ਅਤੇ ਨਾ ਹੀ ਕਾਤਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਸੰਜ਼ੀਦਗੀ ਭਰੀ ਜਿ਼ੰਮੇਵਾਰੀ ਨਿਭਾਈ ਹੈ । ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਅਨ ਮੁਤੱਸਵੀ ਹੁਕਮਰਾਨ ਸਿੱਖ ਕੌਮ ਪ੍ਰਤੀ ਬਿਲਕੁਲ ਵੀ ਇਮਾਨਦਾਰ ਨਹੀ ਹਨ ਅਤੇ ਨਾ ਹੀ ਸਾਨੂੰ ਇਨਸਾਫ਼ ਦੇਣਾ ਚਾਹੁੰਦੇ ਹਨ । ਜਦੋਕਿ ਜਿਸ ਸਮੇਂ ਇਰਾਕ ਵਿਚ 39 ਸਿੱਖਾਂ ਨੂੰ ਆਈ.ਐਸ.ਆਈ.ਐਸ. ਦੇ ਸੰਗਠਨ ਨੇ ਬੰਦੀ ਬਣਾਇਆ ਹੋਇਆ ਸੀ, ਉਸ ਸਮੇਂ ਇਸ ਮੁਲਕ ਦੀ ਵਿਦੇਸ਼ ਵਜ਼ੀਰ ਬੀਬੀ ਸੁਸਮਾ ਸਿਵਰਾਜ ਨੇ ਆਈ.ਐਸ.ਆਈ.ਐਸ. ਦੇ ਜਨਮਦਾਤਾ ਇਜਰਾਇਲ ਅਤੇ ਸਾਊਦੀ ਅਰਬੀਆ ਨਾਲ ਗੱਲਬਾਤ ਨਾ ਕਰਕੇ ਇਨ੍ਹਾਂ ਸਿੱਖਾਂ ਨੂੰ ਛੁਡਵਾਉਣ ਲਈ ਕੋਈ ਅਮਲੀ ਪਹੁੰਚ ਨਾ ਕੀਤੀ । ਦੂਸਰੇ ਪਾਸੇ ਕੇਰਲਾ ਦੀਆਂ 100 ਦੇ ਕਰੀਬ ਨਰਸਾਂ ਨੂੰ ਜੋ ਉਪਰੋਕਤ ਆਈ.ਐਸ.ਆਈ.ਐਸ. ਨੇ ਬੰਦੀ ਬਣਾਇਆ ਸੀ ਉਹ ਛੁਡਵਾ ਲਈਆ ਗਈਆ ਸਨ । ਇਸ ਦੋਹਰੇ ਮਾਪਦੰਡ ਦੀ ਗੱਲ ਵੀ ਕੌਮਾਂਤਰੀ ਪੱਧਰ ਤੇ ਉਭਰਕੇ ਸਾਹਮਣੇ ਆ ਚੁੱਕੀ ਹੈ । ਜੇਕਰ ਉਸ ਸਮੇਂ ਸਾਡਾ ਸਿੱਖ ਕੌਮ ਦਾ ਆਪਣਾ ਮੁਲਕ ਹੁੰਦਾ, ਤਾਂ ਸਾਡੀਆਂ ਵਿਸ਼ੇਸ਼ ਫੌਜਾਂ ਨੇ ਉਸੇ ਸਮੇਂ ਕਾਰਵਾਈ ਕਰਕੇ ਆਈ.ਐਸ.ਆਈ.ਐਸ. ਦੇ ਕਾਤਲਾਂ ਨੂੰ ਵੀ ਦਬੋਚ ਲੈਣਾ ਸੀ ਅਤੇ ਆਪਣੇ ਸਿੱਖਾਂ ਨੂੰ ਵੀ ਉਨ੍ਹਾਂ ਛੁਡਵਾ ਲੈਣਾ ਸੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਦਿੱਲੀ ਵਿਖੇ ਇਕ ਆਈ.ਐਸ.ਆਈ.ਐਸ. ਦੇ ਕਾਰਕੁੰਨ ਮੋਹਿਸਨ ਅਹਿਮਦ ਜੋ ਕਿਸੇ ਵੱਡੇ ਹਮਲੇ ਦੀ ਤਾਕ ਵਿਚ ਸੀ, ਨੂੰ ਐਨ.ਆਈ.ਏ. ਵੱਲੋਂ ਗ੍ਰਿਫ਼ਤਾਰ ਕਰਨ ਅਤੇ ਬੀਤੇ ਸਮੇ ਦੇ ਸਿੱਖਾਂ ਉਤੇ ਉਨ੍ਹਾਂ ਵੱਲੋ ਕੀਤੇ ਹਮਲਿਆ ਨੂੰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇਰਾਕ ਦੇ ਮੁੱਖੀ ਸਦਾਮ ਹੁਸੈਨ ਨੂੰ ਅਮਰੀਕਾ ਨੇ ਹਮਲਾ ਕਰਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਸੀ, ਉਸ ਤੋਂ ਬਾਅਦ ਉਨ੍ਹਾਂ ਦੀਆਂ ਫ਼ੌਜਾਂ ਆਈ.ਐਸ.ਆਈ.ਐਸ.(ਕੇ) ਅਤੇ ਹੋਰ ਗਰੁੱਪਾਂ ਵਿਚ ਵੰਡੀਆ ਗਈਆ । ਜਦੋਂ ਸਿੱਖਾਂ ਤੇ ਹਮਲੇ ਹੋਏ ਤਾਂ ਸ੍ਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਇਸਦੀ ਜਾਂਚ ਐਨ.ਆਈ.ਏ. ਤੋਂ ਕਰਵਾਈ ਜਾਵੇਗੀ ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿਵਾਵਾਂਗੇ । ਨਾ ਤਾਂ ਇਰਾਕ ਵਿਚ ਹੋਏ ਕਤਲਾਂ ਤੇ ਨਾ ਹੀ ਕਾਬਲ, ਸ੍ਰੀਨਗਰ ਵਿਚ ਹੋਏ ਕਤਲੇਆਮ ਸੰਬੰਧੀ ਜਾਂਚ ਪੂਰੀ ਕੀਤੀ ਗਈ । ਜਦੋਕਿ ਇੰਡੀਆ ਮੁਲਕ ਦੇ ਹਮੇਸ਼ਾਂ ਅਫਗਾਨੀਸਤਾਨ ਮੁਲਕ ਨਾਲ ਚੰਗੇ ਸੰਬੰਧ ਰਹੇ ਹਨ । ਫਿਰ ਇਨ੍ਹਾਂ ਹਮਲਿਆ ਦੀਆਂ ਸਾਜਿ਼ਸਾਂ ਨੂੰ ਅੱਜ ਤੱਕ ਸਾਹਮਣੇ ਕਿਉਂ ਨਹੀ ਲਿਆਂਦਾ ਗਿਆ ? ਵੱਖ-ਵੱਖ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਵੱਸਣ ਵਾਲੇ ਸਿੱਖਾਂ ਦੇ ਜਾਨ-ਮਾਲ ਦੀ ਸਥਾਈ ਤੌਰ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੌਮ ਦਾ ਆਪਣਾ ਮੁਲਕ ਖ਼ਾਲਿਸਤਾਨ ਕਾਇਮ ਕਰਨਾ ਅਤਿ ਜਰੂਰੀ ਹੈ । ਜੇ ਅਜਿਹਾ ਹੋਇਆ ਹੁੰਦਾ, ਤਾਂ ਅਸੀ ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਵਾਲੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਖ਼ਾਲਿਸਤਾਨ ਮੁਲਕ ਵਿਚ ਲਿਆਕੇ ਕਾਨੂੰਨ ਅਨੁਸਾਰ ਸਜ਼ਾ ਦਿੰਦੇ, ਭਾਵੇਕਿ ਅਜਿਹੇ ਹਮਲੇ ਕਿਸੇ ਵੀ ਮੁਲਕ ਵਿਚ ਕਿਉਂ ਨਾ ਹੋਏ ਹੁੰਦੇ । 

ਸ. ਮਾਨ ਨੇ ਆਪਣੇ ਬਿਆਨ ਨੂੰ ਸੰਕੋਚਦੇ ਹੋਏ ਕਿਹਾ ਕਿ ਇਹ ਵੀ ਸਾਫ ਨਜਰ ਆ ਰਿਹਾ ਹੈ ਕਿ ਜਿਸ ਆਈ.ਐਸ.ਆਈ.ਐਸ-ਅਲਕਾਇਦਾ ਦੇ ਕਾਤਲਾਂ ਵਿਰੁੱਧ ਇੰਡੀਅਨ ਹੁਕਮਰਾਨਾਂ ਨੇ ਆਪਣੀ ਡਿਪਲੋਮੈਸੀ ਨੀਤੀ ਅਧੀਨ ਬਣਦੀ ਕਾਰਵਾਈ ਨਾ ਕਰਕੇ ਸਿੱਖ ਕੌਮ ਨੂੰ ਇਨਸਾਫ਼ ਨਹੀ ਦਿੱਤਾ, ਹੁਣ ਇਨ੍ਹਾਂ ਤੇ ਇਨ੍ਹਾਂ ਦੇ ਦੋਸਤ ਮੁਲਕਾਂ ਇਜਰਾਇਲ ਤੇ ਸਾਊਦੀ ਅਰਬੀਆ ਵੱਲੋ ਸਰਪ੍ਰਸਤੀ ਕਰਕੇ ਪਾਲੇ ਗਏ ਆਈ.ਐਸ.ਆਈ.ਐਸ.-ਅਲਕਾਇਦਾ ਦੇ ਦਹਿਸਤਗਰਦ ਬੀਜੇਪੀ-ਆਰ.ਐਸ.ਐਸ. ਦੀਆਂ ਫਿਰਕੂ ਜਮਾਤਾਂ ਦੇ ਆਗੂਆਂ ਨੂੰ ਆਉਣ ਵਾਲੇ ਸਮੇ ਵਿਚ ਨਿਸ਼ਾਨਾਂ ਬਣਾਉਣ ਦੀ ਗੱਲ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਨ੍ਹਾਂ ਦੇ ਹਮਲੇ ਇੰਡੀਅਨ ਹੁਕਮਰਾਨਾਂ ਤੇ ਮੁਤੱਸਵੀ ਜਮਾਤਾਂ ਉਤੇ ਵੱਧਣਗੇ । ਸਾਇਦ ਫਿਰ ਇਨ੍ਹਾਂ ਨੂੰ ਮਨੁੱਖਤਾ ਦੇ ਹੋਣ ਵਾਲੇ ਕਤਲੇਆਮ ਦਾ ਦਰਦ ਮਹਿਸੂਸ ਹੋਵੇ । ਵਰਨਾ ਅੱਜ ਤੱਕ ਤਾਂ ਹੁਕਮਰਾਨ ਸਿੱਖ ਕੌਮ ਨੂੰ ਸਰਹੱਦਾਂ ਜਾਂ ਹੋਰ ਫਰੰਟਾਂ ਉਤੇ ਅੱਗੇ ਕਰਕੇ ਸ਼ਹੀਦੀਆਂ ਦੇਣ ਲਈ ਮੌਕੇ ਬਣਾਉਦੇ ਰਹੇ ਹਨ । 

ਸ. ਮਾਨ ਨੇ ਜਿਥੇ ਆਉਣ ਵਾਲੀ 15 ਅਗਸਤ ਨੂੰ ਸਮੁੱਚੀ ਸਿੱਖ ਕੌਮ ਨੂੰ ਆਪੋ-ਆਪਣੇ ਘਰਾਂ ਅਤੇ ਕਾਰੋਬਾਰਾਂ ਉਤੇ ਸਿੱਖ ਕੌਮ ਦੀ ਅਣਖ ਗੈਰਤ ਦੇ ਪ੍ਰਤੀਕ ਖ਼ਾਲਸਾਈ ਕੇਸਰੀ ਝੰਡੇ ਲਹਿਰਾਉਣ ਦੀ ਜੋਰਦਾਰ ਅਪੀਲ ਕੀਤੀ, ਉਥੇ ਉਨ੍ਹਾਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ 10 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੰਤਰ-ਮੰਤਰ ਦਿੱਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੇ ਗਏ ਵੱਡੇ ਰੋਸ ਵਿਖਾਵੇ ਵਿਚ ਆਪੋ ਆਪਣੇ ਸਾਧਨਾਂ ਰਾਹੀ, ਜਿਨ੍ਹਾਂ ਉਤੇ ਖਾਲਸਾਈ ਝੰਡੇ ਝੂਲਦੇ ਹੋਣ, ਉਨ੍ਹਾਂ ਸਹਿਤ ਦਿੱਲੀ ਵਿਖੇ ਪਹੁੰਚਣ ਦੀ ਵੀ ਗੰਭੀਰਤਾ ਭਰੀ ਅਪੀਲ ਕੀਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬੀ ਅਤੇ ਸਿੱਖ ਕੌਮ ਆਪੋ ਆਪਣੇ ਘਰਾਂ ਉਤੇ ਖਾਲਸਾਈ ਝੰਡੇ ਲਹਿਰਾਕੇ ਆਪਣੀ ਵੱਖਰੀ ਅਤੇ ਕੌਮੀ ਅਣਖੀਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਫਿਰ ਇਕ ਵਾਰੀ ਉਜਾਗਰ ਕਰਨਗੇ । ਉਥੇ ਇੰਡੀਅਨ ਹੁਕਮਰਾਨਾਂ ਨੂੰ ਬੀਤੇ 75 ਸਾਲਾਂ ਤੋ ਇਨਸਾਫ ਨਾ ਦੇਣ ਨੂੰ ਚੁਣੋਤੀ ਵੀ ਦੇਣਗੇ ।

Leave a Reply

Your email address will not be published.