ਸ. ਗੁਰਤੇਜ ਸਿੰਘ ਵੱਲੋਂ ਸੁਰੂ ਤੋਂ ਹੀ ਸ. ਮਾਨ ਨਾਲ ਈਰਖਾਵਾਦੀ ਰੱਖਣ ਦੀ ਬਦੌਲਤ ਹੀ ਉਹ ਸ. ਮਾਨ ਨੂੰ ਗੈਰ-ਦਲੀਲ ਢੰਗ ਨਾਲ ਨਿਸ਼ਾਨਾਂ ਬਣਾ ਰਹੇ ਹਨ : ਅੰਮ੍ਰਿਤਸਰ ਦਲ 

ਸ. ਗੁਰਤੇਜ ਸਿੰਘ ਦਾ ਸਰਾਏਨਾਗਾ ਘਟਨਾ ਨੂੰ 43 ਸਾਲ ਬਾਅਦ ਉਛਾਲਣ ਦਾ ਕੀ ਗੁੱਝਾ ਮਕਸਦ ਹੈ?

ਫ਼ਤਹਿਗੜ੍ਹ ਸਾਹਿਬ, 20 ਜੁਲਾਈ ( ) “ਕਿਉਂਕਿ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਗੁਰਤੇਜ ਸਿੰਘ ਆਪਣੀ ਮੁੱਢਲੀ ਅਤੇ ਉੱਚ ਵਿਦਿਆ ਇਕੱਠੇ ਹਾਸਿਲ ਕਰਦੇ ਰਹੇ ਹਨ । ਸ. ਸਿਮਰਨਜੀਤ ਸਿੰਘ ਮਾਨ ਬਚਪਨ ਤੋਂ ਹੀ ਤੇਜ਼ ਦਿਮਾਗ ਦੇ ਮਾਲਕ ਹੋਣ ਦੀ ਬਦੌਲਤ ਇਤਿਹਾਸ ਵਿਚੋਂ ਗੋਲਡ ਮੈਡਲਿਸਟ ਪ੍ਰਾਪਤ ਵਿਦਿਆਰਥੀ ਹਨ ਅਤੇ ਸ. ਗੁਰਤੇਜ ਸਿੰਘ ਤੋਂ ਕਈ ਖੇਤਰਾਂ ਵਿਚ ਅੱਗੇ ਸਨ । ਫਿਰ ਜਦੋਂ ਇਹ ਚੰਡੀਗੜ੍ਹ ਵਿਖੇ ਉੱਚ ਵਿਦਿਆ ਹਾਸਿਲ ਕਰ ਰਹੇ ਸਨ ਤਾਂ ਗੁਰਤੇਜ ਸਿੰਘ ਦੀ ਬਹੁਤ ਤੀਬਰ ਇੱਛਾ ਸੀ ਕਿ ਮੈਂ ਸ. ਕਪੂਰ ਸਿੰਘ ਆਈ.ਸੀ.ਐਸ. ਦੀ ਸਖਸ਼ੀਅਤ ਦੀ ਤਰ੍ਹਾਂ ਉਭਰਕੇ ਸਾਹਮਣੇ ਆਵਾ । ਜਦੋਕਿ ਸ. ਕਪੂਰ ਸਿੰਘ ਇਸ ਕੰਮ ਲਈ ਸ. ਸਿਮਰਨਜੀਤ ਸਿੰਘ ਮਾਨ ਦੇ ਨਾਮ ਦੀ ਹਾਮੀ ਭਰਦੇ ਸਨ ਨਾ ਕਿ ਗੁਰਤੇਜ ਸਿੰਘ ਦੀ । ਇਹੀ ਵਜਹ ਹੈ ਕਿ ਸ. ਗੁਰਤੇਜ ਸਿੰਘ ਸ. ਮਾਨ ਨਾਲ ਸੁਰੂ ਤੋਂ ਹੀ ਨਿੱਜੀ ਈਰਖਾਵਾਦੀ ਸੋਚ ਰੱਖਦੇ ਆਏ ਹਨ । ਉਸਦੀ ਬਦੌਲਤ ਹੀ ਜਦੋ ਵੀ ਸ. ਗੁਰਤੇਜ ਸਿੰਘ ਨੂੰ ਸ. ਮਾਨ ਵਿਰੁੱਧ ਕੁਝ ਬੋਲਣ ਜਾਂ ਕਰਨ ਦਾ ਮੌਕਾ ਮਿਲਦਾ ਹੈ, ਉਹ ਉਸਦਾ ਈਰਖਾਵਾਦੀ ਸੋਚ ਅਧੀਨ ਪੂਰਾ ਫਾਇਦਾ ਉਠਾਉਦੇ ਹਨ । ਅੱਜ ਜਦੋ ਸਰਾਏਨਾਗਾ ਦੀ ਨਿਹੰਗ ਸਿੰਘਾਂ ਤੇ ਪੁਲਿਸ ਮੁਕਾਬਲੇ ਦੀ ਘਟਨਾ ਦੀ ਗੱਲ ਸ. ਗੁਰਤੇਜ ਸਿੰਘ 43 ਸਾਲਾਂ ਬਾਅਦ ਉਠਾਕੇ ਸ. ਮਾਨ ਦੀ ਸਖਸ਼ੀਅਤ ਨੂੰ ਦਾਗੀ ਕਰਨ ਦੇ ਅਮਲ ਕਰ ਰਹੇ ਹਨ, ਤਾਂ ਉਨ੍ਹਾਂ ਨੇ ਇਹ ਗੱਲ ਉਸ ਸਮੇਂ ਰਿਕਾਰਡ ਤੇ ਲਿਆਕੇ ਉਸ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਜਿ਼ੰਮੇਵਾਰੀ ਕਿਉਂ ਨਾ ਨਿਭਾਈ? ਜਦੋਕਿ ਉਹ ਸਰਾਏਨਾਗਾ ਘਟਨਾ ਸਮੇਂ ਪੰਜਾਬ ਦੇ ਗ੍ਰਹਿ ਵਿਭਾਗ ਦੇ ਡਿਪਟੀ ਗ੍ਰਹਿ ਸਕੱਤਰ ਦੇ ਅਹੁਦੇ ਤੇ ਸਨ ? ਤੀਸਰਾ ਬੀਤੇ 25-30 ਸਾਲਾਂ ਤੋਂ ਦਾ ਟ੍ਰਿਬਿਊਨ ਅਦਾਰੇ ਵੱਲੋ ਦਾ ਟ੍ਰਿਬਿਊਨ ਵਿਚ ਸ. ਮਾਨ ਦੇ ਵਿਚਾਰਾਂ ਦਾ ਇਕ ਵੀ ਸ਼ਬਦ ਪ੍ਰਕਾਸਿਤ ਨਹੀ ਕੀਤਾ ਗਿਆ ਅਤੇ ਹੁਣ 5-5 ਕਾਲਮਾਂ ਦੀਆਂ ਤੱਥਾਂ ਤੋ ਰਹਿਤ ਮਨਘੜਤ ਸਟੋਰੀਆਂ ਪ੍ਰਕਾਸਿ਼ਤ ਕਰਨ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਸ. ਗੁਰਤੇਜ ਸਿੰਘ, ਹਕੂਮਤੀ ਸਾਧਨ ਅਤੇ ਏਜੰਸੀਆਂ ਸ. ਮਾਨ ਨੂੰ ਇਸ ਸਮੇਂ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਉਣ ਅਤੇ ਸ. ਗੁਰਤੇਜ ਸਿੰਘ ਈਰਖਾਵਾਦੀ ਸੋਚ ਅਧੀਨ ਹੀ ਅਜਿਹਾ ਕਰ ਰਹੇ ਹਨ ।”

ਇਹ ਵਿਚਾਰ ਅੱਜ ਇਥੇ ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ ਸਾਰੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਦਾ ਟ੍ਰਿਬਿਊਨ ਵਿਚ ਮੰਦਭਾਵਨਾ ਅਧੀਨ ਸ. ਮਾਨ ਦੀ ਸਖਸ਼ੀਅਤ ਨੂੰ ਨਿਸ਼ਾਨਾਂ ਬਣਾਉਣ ਹਿੱਤ ਅਤੇ ਸ. ਮਾਨ ਵਿਰੁੱਧ ਹੁਕਮਰਾਨਾਂ ਦੀਆਂ ਸਭ ਏਜੰਸੀਆਂ ਤੇ ਸਾਧਨਾਂ ਦੀ ਵਰਤੋ ਕਰਕੇ ਇਸ ਕੌਮੀ ਸਖਸ਼ੀਅਤ ਦੇ ਕੌਮਾਂਤਰੀ ਪੱਧਰ ਤੇ ਬਣੇ ਸਤਿਕਾਰ-ਮਾਣ ਨੂੰ ਠੇਸ ਪਹੁੰਚਾਉਣ ਦੇ ਅਮਲ ਕਰਾਰ ਦਿੰਦੇ ਹੋਏ, ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਅਜਿਹੀਆ ਬਣਾਉਟੀ ਕਹਾਣੀਆ ਮੀਡੀਏ ਵਿਚ ਪੇਸ਼ ਹੋਣ ਉਤੇ ਉਚੇਚੇ ਤੌਰ ਤੇ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਸਾਂਝੇ ਤੌਰ ਤੇ ਆਗੂਆ ਨੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਰਾਏਨਾਗਾ ਦੀ ਪੁਲਿਸ ਮੁਕਾਬਲੇ ਦੀ ਘਟਨਾ ਲਈ ਜੋ ਸ. ਗੁਰਤੇਜ ਸਿੰਘ ਨੇ ਸ. ਮਾਨ ਨੂੰ ਦੋਸ਼ੀ ਠਹਿਰਾਉਣ ਦੀ ਅਸਫਲ ਕੋਸਿ਼ਸ਼ ਕੀਤੀ ਹੈ, ਉਸ ਸੰਬੰਧੀ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਪੁਲਿਸ ਅਫਸਰ ਜਾਂ ਪੁਲਿਸ ਅਧਿਕਾਰੀ ਗੋਲੀ ਚਲਾਉਦੇ ਹਨ ਤਾਂ ਉਹ ਜਿ਼ਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਤੋਂ ਬਗੈਰ ਨਹੀ ਚਲਾ ਸਕਦੇ । ਉਸ ਸਮੇ ਫਰੀਦਕੋਟ ਦੇ ਡਿਪਟੀ ਕਮਿਸਨਰ ਸ. ਗੁਰਬਖਸ ਸਿੰਘ ਗੋਸਲ ਆਈ.ਏ.ਐਸ. ਦੇ ਹੁਕਮਾਂ ਅਨੁਸਾਰ ਹੀ ਸ. ਮਾਨ ਨੇ ਕਾਨੂੰਨੀ ਕਾਰਵਾਈ ਕੀਤੀ ਸੀ ਨਾ ਕਿ ਆਪਣੀ ਮਰਜੀ ਨਾਲ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਦੀ ਵੀ ਨਿੱਜੀ ਜਿੰਦਗੀ ਵਿਚ ਦਖਲ ਦੇਣ ਦੀ ਸੋਚ ਕਤਈ ਨਹੀ ਰੱਖਦਾ । ਲੇਕਿਨ ਸ. ਗੁਰਤੇਜ ਸਿੰਘ ਨੇ ਮੁਤੱਸਵੀ ਹੁਕਮਰਾਨਾਂ ਦੀ ਤਰ੍ਹਾਂ ਜਿਸ ਮੰਦਭਾਵਨਾ ਅਧੀਨ ਕੌਮਾਂਤਰੀ ਪੱਧਰ ਦੀ ਖ਼ਾਲਸਾ ਪੰਥ ਦੀ ਸਖਸ਼ੀਅਤ ਸ. ਸਿਮਰਨਜੀਤ ਸਿੰਘ ਮਾਨ ਦੀ ਛਬੀ ਨੂੰ ਨੁਕਸਾਨ ਪਹੁੰਚਾਉਣ ਹਿੱਤ ਸਰਾਏਨਾਗਾ ਅਤੇ ਹੋਰ ਨਿਰਾਰਥਕ ਗੱਲਾਂ ਕੀਤੀਆ ਹਨ, ਅਸੀ ਸ. ਮਾਨ ਨਾਲ ਹੋਈਆ ਸਾਂਝੀਆ ਵਿਚਾਰਾਂ ਦੇ ਬਿਨ੍ਹਾਂ ਤੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਸ. ਗੁਰਤੇਜ ਸਿੰਘ ਜੋ ਆਪਣੇ ਆਪ ਨੂੰ ‘ਪ੍ਰੌਫੈਸਰ ਆਫ਼ ਸਿੱਖਇਜਮ’ ਕਹਿਲਾਉਦੇ ਹਨ, ਉਨ੍ਹਾਂ ਨੇ ਆਪਣੇ ਸਕੇ ਭਰਾ ਸ. ਹਰਤੇਜ ਸਿੰਘ ਜਿਨ੍ਹਾਂ ਦੀ ਆਪਣੀ ਕੋਠੀ ਸ. ਗੁਰਤੇਜ ਸਿੰਘ ਦੀ ਕੋਠੀ ਨਾਲ 8 ਸੈਕਟਰ ਵਿਚ ਲੱਗਦੀ ਸੀ, ਉਨ੍ਹਾਂ ਨੂੰ ਪਹਿਲੇ ਕੋਠੀ ਤੋਂ ਵਾਝਿਆਂ ਕਰਕੇ ਉਸ ਤੇ ਕਬਜਾ ਕੀਤਾ ਅਤੇ ਬਾਅਦ ਵਿਚ ਸੱਕ ਕੀਤਾ ਜਾਂਦਾ ਹੈ ਸ. ਹਰਤੇਜ ਸਿੰਘ ਨੂੰ ਸਾਜਸੀ ਢੰਗ ਨਾਲ ਮਰਵਾ ਦਿੱਤਾ ਗਿਆ । ਫਿਰ ਜਦੋਂ ਦੇਹਰਾਦੂਨ ਸਕੂਲ ਵਿਚ ਪੜ੍ਹਦੇ ਸਨ ਤਾਂ ਉਸ ਸਮੇਂ ਕੁਝ ਸ਼ਰਮਨਾਕ ਕਾਰਵਾਈਆ ਦੀ ਬਦੌਲਤ ਮਲਕਾ ਪਿੰਡ ਦੇ ਸ. ਮਾਨ ਅਤੇ ਸ. ਗੁਰਤੇਜ ਸਿੰਘ ਦੇ ਦੋਸਤ ਸ. ਜਸਪਾਲ ਸਿੰਘ ਬਰਾੜ ਹੁੰਦੇ ਸਨ । ਉਨ੍ਹਾਂ ਵੱਲੋਂ ਉਸ ਹੋਈ ਗੱਲ ਨੂੰ ਸ. ਗੁਰਤੇਜ ਸਿੰਘ ਨੂੰ ਕਹਿਣ ਤੇ ਇਨ੍ਹਾਂ ਨੇ ਸ. ਬਰਾੜ ਦੇ ਕਾਲਜੇ ਵਿਚ ਛੁਰਾ ਮਾਰ ਦਿੱਤਾ ਸੀ ਜਿਸਦਾ ਆਈ.ਪੀ.ਸੀ. ਦੀ ਧਾਰਾ 307 ਅਧੀਨ ਵੱਡਾ ਕੇਸ ਬਣਦਾ ਸੀ, ਪਰ ਸ. ਮਾਨ ਵੱਲੋ ਸ. ਬਰਾੜ ਨੂੰ ਅਜਿਹਾ ਨਾ ਕਰਨ ਦੀ ਬਦੌਲਤ ਸ. ਬਰਾੜ ਨੇ ਕੇਸ ਦਰਜ ਨਹੀ ਕਰਵਾਇਆ । ਪਰ ਇਸਦੇ ਬਾਵਜੂਦ ਵੀ ਸ. ਗੁਰਤੇਜ ਸਿੰਘ ਨੇ ਸ. ਮਾਨ ਪ੍ਰਤੀ ਅੱਜ ਤੱਕ ਈਰਖਾਵਾਦੀ ਸੋਚ ਤੇ ਅਮਲਾਂ ਦਾ ਖਹਿੜਾ ਨਹੀ ਛੱਡਿਆ । ਜਦੋਕਿ ਸ. ਗੁਰਤੇਜ ਸਿੰਘ ਸਾਬਕਾ ਆਈ.ਏ.ਐਸ. ਅਫਸਰ ਹੋਣ ਦੀ ਬਦੌਲਤ ਅੱਜ ਵੀ ਸਿੱਖ ਕੌਮ ਵਿਚ ਗੁਆਚੀ ਮੱਝ ਵਾਂਗੂ ਹਨ ਅਤੇ ਸ. ਮਾਨ ਸਿੱਖ ਕੌਮ ਦੇ ਮਹਿਬੂਬ ਆਗੂ ਵੱਜੋ ਕੌਮਾਂਤਰੀ ਪੱਧਰ ਤੇ ਆਪਣੀ ਮੰਜਿਲ ਵੱਲ ਵੱਧਦੇ ਜਾ ਰਹੇ ਹਨ । ਇਸ ਲਈ ਸਾਡੀ ਸ. ਗੁਰਤੇਜ ਸਿੰਘ ਜਾਂ ਉਨ੍ਹਾਂ ਵਰਗਾਂ ਕੋਈ ਹੋਰ ਸ. ਮਾਨ ਪ੍ਰਤੀ ਈਰਖਾਵਾਦੀ ਸੋਚ ਰੱਖਦਾ ਹੈ, ਉਹ ਕੌਮੀ ਬਿਨ੍ਹਾਂ ਤੇ ਅਤੇ ਗੁਰੂ ਸਾਹਿਬਾਨ ਜੀ ਦੀ ਵੱਡੀ ਸੋਚ ਦੇ ਬਿਨ੍ਹਾਂ ਤੇ ਅਜਿਹੀਆ ਕੋਝੀਆ ਕਾਰਵਾਈਆ ਤੋ ਤੋਬਾ ਕਰ ਸਕਣ ਤਾਂ ਇਹ ਉਨ੍ਹਾਂ ਲਈ ਵੀ ਅਤੇ ਕੌਮ ਲਈ ਵੀ ਖੁਸਗਵਾਰ ਹੋਵੇਗਾ ।

Leave a Reply

Your email address will not be published. Required fields are marked *