ਜਦੋਂ ਚੰਗੇ ਮਿਸ਼ਨ ਦੀ ਪ੍ਰਾਪਤੀ ਲਈ ਕੋਈ ਮਜ਼ਬੂਤੀ ਨਾਲ ਗੱਲ ਉਭਰਦੀ ਹੈ, ਤਾਂ ਸਟੇਂਟ ਨਾਲ ਚੱਲਣ ਵਾਲੇ ਸਭ ਸੰਦ ਇਕੋ ਹੀ ਬੋਲੀ ਬੋਲਦੇ ਹਨ, ਜੋ ਅੱਜ ਨਿਖਰਕੇ ਸਾਹਮਣੇ ਹੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 19 ਜੁਲਾਈ ( ) “ਦੁਨੀਆਂ ਦੀ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਜਾਂ ਮੁਲਕ ਦੇ ਇਤਿਹਾਸ ਦੀ ਘੋਖ ਕਰ ਲਵੋ ਜਦੋ ਕਿਸੇ ਸਟੇਟ ਵੱਲੋ ਕਿਸੇ ਇਕ ਫਿਰਕੇ, ਕਬੀਲੇ, ਧਰਮ ਆਦਿ ਉਤੇ ਆਪਣੀ ਹਕੂਮਤੀ ਤਾਕਤ ਅਤੇ ਆਪਣੇ ਥਾਂ-ਥਾਂ ਤੇ ਫਿਟ ਕੀਤੇ ਗਏ ਸੰਦਾਂ ਦੀ ਦੁਰਵਰਤੋ ਕਰਕੇ ਹੱਕ-ਸੱਚ ਦੀ ਗੱਲ ਨੂੰ ਜ਼ਬਰੀ ਦਬਾਉਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ ਤਾਂ ਉਸ ਵਿਚੋਂ ਸੱਚ ਅਤੇ ਬ਼ਗਾਵਤ ਪ੍ਰਤੱਖ ਰੂਪ ਵਿਚ ਉਭਰਕੇ ਸਾਹਮਣੇ ਆਉਦੀ ਹੈ ਅਤੇ ਉਸ ਅਕਾਲ ਪੁਰਖ ਦੇ ਸਦਕਾ ਕਿਸੇ ਸਖਸ਼ੀਅਤ ਜਾਂ ਸਮੂਹਿਕ ਤੌਰ ਤੇ ਕਿਸੇ ਸੰਗਠਨ ਵੱਲੋ ਇਨਸਾਨੀਅਤ, ਮਨੁੱਖਤਾ, ਅਮਨ ਚੈਨ, ਆਜਾਦੀ, ਆਪਣੀ ਅਣਖ ਗੈਰਤ ਦੀ ਗੱਲ ਨੂੰ ਦ੍ਰਿੜਤਾ ਨਾਲ ਕੀਤਾ ਜਾਂਦਾ ਹੈ ਤਾਂ ਅਕਸਰ ਹੀ ਸਟੇਟ ਖੁਦ ਅਤੇ ਉਸ ਵੱਲੋ ਫਿਟ ਕੀਤੇ ਗਏ ਵੱਖ-ਵੱਖ ਸਥਾਨਾਂ ਤੇ ਪੁਰਜੇ ਇਕ ਹੀ ਸੋਚ ਉਤੇ ਸਟੇਟ ਦੇ ਪੱਖ ਵਿਚ ਕੰਮ ਕਰਦੇ ਨਜਰ ਆਉਦੇ ਹਨ । ਅਜਿਹਾ ਸਮਾਂ ਆਉਣ ਉਤੇ ਉਸ ਮਿਸਨ ਦੀ ਪ੍ਰਾਪਤੀ ਲਈ ਜੂਝ ਰਹੀ ਕੋਈ ਸਖਸ਼ੀਅਤ, ਸੰਗਠਨ ਜਾਂ ਕੌਮ ਨੂੰ ਸਮੁੱਚੇ ਸਟੇਟ ਦੇ ਮੰਦਭਾਵਨਾ ਤੇ ਸਾਜਿਸ ਭਰੇ ਸਿਸਟਮ ਦੀਆਂ ਲੜੀਆ ਦੀ ਕੜੀ ਦੀ ਜਾਣਕਾਰੀ ਵੀ ਪ੍ਰਤੱਖ ਹੋ ਜਾਂਦੀ ਹੈ । ਇਹ ਵਰਤਾਰਾ ਕੋਈ ਨਾਂਹਵਾਚਕ ਨਹੀ ਹੁੰਦਾ ਬਲਕਿ ਉਸਾਰੂ ਹੁੰਦਾ ਹੈ । ਜਿਸ ਨਾਲ ਸੱਚ-ਝੂਠ, ਜ਼ਬਰ-ਇਨਸਾਫ, ਦਿਨ-ਰਾਤ ਦਾ ਨਿਖੇੜਾ ਹੋਣ ਦੇ ਬਿਰਤਾਤ ਬਗਾਵਤੀ ਸਫਾ ਅਤੇ ਜਹਾਦੀ ਲੋਕਾਂ ਦੇ ਸੱਚ ਨੂੰ ਉਜਾਗਰ ਕਰਨ ਦੇ ਨੇੜੇ ਹੁੰਦੇ ਹਨ । ਇਸ ਲਈ ਅਜਿਹੇ ਨਤੀਜੇ ਦੇ ਨੇੜੇ ਪਹੁੰਚਣ ਵਾਲੇ ਸਮੇ ਦੀਆਂ ਵੱਡੀਆ ਮੁਸਕਿਲਾਂ ਤੋ ਜਹਾਦੀਆ ਨੂੰ ਜਾਂ ਬਾਗੀਆ ਨੂੰ ਪਹਿਲੇ ਨਾਲੋ ਵੀ ਵਧੇਰੇ ਵੱਡੇ ਹੌਸਲੇ ਦੇ ਨਾਲ-ਨਾਲ ਜੋਸ਼ ਅਤੇ ਹੋਸ਼ ਦਾ ਸੰਤੁਲਨ ਬਣਾਕੇ ਅੱਗੇ ਵੱਧਣਾ ਹੁੰਦਾ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜੋਕੇ ਸਮੇ ਜਦੋ ਸੈਟਰ ਦੀ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ, ਉਨ੍ਹਾਂ ਦੇ ਆਦੇਸ਼ਾਂ ਉਤੇ ਕੰਮ ਕਰਨ ਵਾਲੀਆ ਖੂਫੀਆ ਏਜੰਸੀਆ, ਇਨ੍ਹਾਂ ਹਿੰਦੂਤਵ ਸੋਚ ਉਤੇ ਅਮਲ ਕਰਦੀਆ ਆ ਰਹੀਆ ਤਾਕਤਾਂ ਕਾਂਗਰਸ, ਆਮ ਆਦਮੀ ਪਾਰਟੀ, ਰੱਬ ਨੂੰ ਨਾ ਮੰਨਣ ਵਾਲਾ ਕਾਮਰੇਡ ਟੋਲਾ, ਬਾਦਲ ਦਲ ਅਤੇ ਹੋਰ ਛੋਟੇ-ਛੋਟੇ ਦਲਾਂ, ਫੈਡਰੇਸ਼ਨਾਂ, ਗਰੁੱਪਾਂ ਵਿਚ ਫਿਟ ਕੀਤੇ ਗਏ ਸਟੇਟ ਦੇ ਸੰਦ (ਟੂਲਜ) ਵੱਲੋ ਇਕੋ ਸੋਚ ਅਤੇ ਇਕੋ ਲੜੀ ਉਤੇ ਕੰਮ ਕਰਦੇ ਨਜਰ ਆਉਣ ਉਤੇ ਅਤੇ ਮੌਜੂਦਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਖਸ਼ੀਅਤ ਵਿਰੁੱਧ ਇਹ ਸਭ ਟੂਲ ਇਕ ਹੋ ਜਾਣ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ, ਉਨ੍ਹਾਂ ਦੀ ਅਗਵਾਈ ਵਿਚ ਸਿੱਖ ਕੌਮ ਦੀ ਆਜਾਦੀ ਦੀ ਜੰਗ ਲੜਨ ਵਾਲੇ ਵੱਖ-ਵੱਖ ਫਰੰਟਾਂ ਤੇ ਕੰਮ ਕਰ ਰਹੇ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੀ ਮੰਜਿਲ ਦੇ ਨੇੜੇ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸ. ਸਿਮਰਨਜੀਤ ਸਿੰਘ ਮਾਨ ਇਨ੍ਹਾਂ ਸਭ ਤਾਕਤਾਂ ਅਤੇ ਸੰਦਾਂ ਦੀ ਪਿੱਠ ਲਗਾਕੇ ਸੰਗਰੂਰ ਲੋਕ ਸਭਾ ਚੋਣਾਂ ਜਿੱਤੇ ਤਾਂ ਇੰਡੀਅਨ ਸਟੇਟ ਅਤੇ ਉਨ੍ਹਾਂ ਦੀ ਪੰਜਾਬ ਅਤੇ ਸਿੱਖ ਵਿਰੋਧੀ ਕੰਮ ਕਰਨ ਵਾਲੇ ਸਭ ਸੰਦ ਚੋਣਾਂ ਵਿਚ ਵੀ ਅਤੇ ਨਤੀਜੇ ਤੋ ਬਾਅਦ ਵੀ ਇਕ ਹੋ ਕੇ ਲੜਦੇ ਨਜਰ ਆ ਰਹੇ ਸਨ । ਜਦੋ ਸ. ਮਾਨ ਕੁਝ ਦਿਨ ਪਹਿਲੇ ਸਹੁੰ ਚੁੱਕਣ ਲਈ ਦਿੱਲੀ ਰਵਾਨਾ ਹੋਏ ਤਾਂ ਇਨ੍ਹਾਂ ਸਭ ਤਾਕਤਾਂ ਦਾ ਇਕੋ ਮਕਸਦ ਸੀ ਕਿ ਸ. ਮਾਨ ਦੀ ਸਖਸ਼ੀਅਤ ਨੂੰ ਭੰਬਲਭੂਸੇ ਵਿਚ ਪਾ ਕੇ ਪੰਜਾਬ, ਇੰਡੀਆ ਅਤੇ ਕੌਮਾਂਤਰੀ ਪੱਧਰ ਤੇ ਅਜਿਹਾ ਮਾਹੌਲ ਉਸਾਰਿਆ ਜਾਵੇ ਕਿ ਸ. ਮਾਨ ਪਾਰਲੀਮੈਟ ਵਿਚ ਸਹੁੰ ਚੁੱਕਣ ਲਈ ਦਾਖਲ ਨਾ ਹੋ ਸਕਣ । ਇਸੇ ਮੰਦਭਾਵਨਾ ਅਧੀਨ ਭਾਵੇ ਭਗਵੰਤ ਸਿੰਘ ਮਾਨ, ਕੇਜਰੀਵਾਲ ਅਤੇ ਇਨ੍ਹਾਂ ਦੇ ਸਾਜਿਸਕਾਰ ਰਾਘਵ ਚੱਢਾ ਵੱਲੋ ਸਾਡੀ ਸਿੱਖ ਕੌਮ ਦੇ ਚਿੰਨ੍ਹ ਕਿਰਪਾਨ ਅਤੇ ਭਗਤ ਸਿੰਘ ਦੇ ਗੈਰ ਦਲੀਲ ਮੁੱਦੇ ਨੂੰ ਮੀਡੀਆ ਅਤੇ ਬਿਜਲਈ ਮੀਡੀਏ ਵਿਚ ਉਛਾਲਕੇ ਸ. ਮਾਨ ਨੂੰ ਪਾਰਲੀਮੈਟ ਵਿਚ ਦਾਖਲ ਹੋਣ ਤੋ ਰੋਕਣ ਦੀ ਅਸਫਲ ਕੋਸਿ਼ਸ਼ ਕੀਤੀ ਗਈ । ਪਰ ਸ. ਮਾਨ ਦੀ ਦੂਰ ਅੰਦੇਸ਼ੀ ਤੇ ਸਿੱਖ ਕੌਮ, ਪੰਜਾਬੀਆਂ ਦੀਆਂ ਅਰਦਾਸਾਂ ਸਦਕਾ ਇਹ ਤਾਕਤਾ ਆਪਣੇ ਮੰਦਭਾਵਨਾ ਭਰੇ ਮਿਸਨ ਵਿਚ ਕਾਮਯਾਬ ਨਹੀ ਹੋ ਸਕੀਆ ।

ਹੁਣ ਜੇਕਰ ਆਮ ਆਦਮੀ ਪਾਰਟੀ ਦੇ 90 ਵਿਧਾਨਕਾਰਾਂ, ਕਾਂਗਰਸ ਦੇ ਸ੍ਰੀ ਰਾਜਾ ਵੜਿੰਗ, ਸਿੱਖ ਕੌਮ ਦੇ ਕਾਤਲ ਬੇਅੰਤ ਸਿੰਘ ਦੇ ਪੋਤੇ ਸ੍ਰੀ ਰਵਨੀਤ ਬਿੱਟੂ, ਇਨ੍ਹਾਂ ਖੂਫੀਆ ਏਜੰਸੀਆ ਅਤੇ ਸਰਕਾਰਾਂ ਤੋ ਸੁਰੱਖਿਆ ਛੱਤਰੀਆ ਲੈਕੇ ਊਲ-ਜਲੂਲ ਬੋਲਣ ਵਾਲੇ ਸਿਵ ਸੈਨਿਕ ਜਾਂ ਹੋਰ ਫਿਰਕੂ ਸੰਗਠਨ ਅਤੇ ਹਰ ਚੌਥੇ ਦਿਨ ਆਪਣੀ ਸਿਆਸੀ ਅਤੇ ਮਾਲੀ ਭੁੱਖ ਦੀ ਪੂਰਤੀ ਲਈ ਪਾਰਟੀਆ ਬਦਲਣ ਵਾਲੇ ਸ੍ਰੀ ਪੀਰ ਮੁਹੰਮਦ, ਅਖੌਤੀ ਬੁੱਧੀਜੀਵੀ, ਸਟੇਟ ਦੇ ਆਦੇਸ਼ਾਂ ਉਤੇ ਪੀਲੀ ਪੱਤਰਕਾਰੀ ਵਿਚ ਗ੍ਰਸਤ ਹੋਈ ਪ੍ਰੈਸ, ਚੈਨਲ, ਫਿਰਕੂ ਪੁਲਸ ਅਤੇ ਸਿਵਲ ਅਫਸਰਸਾਹੀ ਅਤੇ ਉਨ੍ਹਾਂ ਦਾ ਅਮਲਾ ਫੈਲਾ ਸਭ ਇਕੋ ਲੜੀ ਵਿਚ ਜੇਕਰ ਸਟੇਟ ਦੀ ਬੋਲੀ ਬੋਲਦੇ ਨਜਰ ਆ ਰਹੇ ਹਨ, ਇਹ ਤਾਂ ਜਮਹੂਰੀਅਤ, ਅਮਨਮਈ ਅਤੇ ਕੌਮਾਂਤਰੀ ਨਿਯਮਾਂ, ਕਾਨੂੰਨਾਂ ਅਧੀਨ ਆਜਾਦੀ ਪ੍ਰਾਪਤੀ ਲਈ ਲੜ ਰਹੇ ਪੰਜਾਬੀਆਂ ਤੇ ਸਿੱਖ ਕੌਮ ਲਈ ਸੁਭ ਸਗਨ ਦੀ ਘੜੀ ਹੈ । ਜਿਨ੍ਹਾਂ ਨੂੰ ਸ. ਮਾਨ ਨੇ ਇਕ ਭਗਤ ਸਿੰਘ ਦੇ ਸੱਚ ਨੂੰ ਸਾਹਮਣੇ ਲਿਆਕੇ ਕੌਮਾਂਤਰੀ ਪੱਧਰ ‘ਤੇ ਬਾਦਲੀਲ ਢੰਗ ਨਾਲ ਆਜਾਦੀ ਦੀ ਲੜਾਈ ਨੂੰ ਜਿਥੇ ਮੰਜਿਲ ਵੱਲ ਵੱਧਣ ਲਈ ਇਕ ਮਜਬੂਤੀ ਪ੍ਰਦਾਨ ਕੀਤੀ ਹੈ, ਉਥੇ ਉਪਰੋਕਤ ਜਾਬਰ ਹਕੂਮਤੀ ਸਟੇਟ ਅਤੇ ਉਸਦੇ ਹੱਕ ਵਿਚ ਵੱਖੋ ਵੱਖਰੀ ਪਹਿਚਾਣ ਵਿਚ ਕੰਮ ਕਰ ਰਹੇ ਸੰਦਾਂ ਦੀ ਪਹਿਚਾਣ ਦਾ ਵੀ ਸਿੱਖ ਕੌਮ ਨੂੰ ਨਿਖੇੜਾ ਹੋ ਚੁੱਕਿਆ ਹੈ । ਇਸ ਲਈ ਪੰਜਾਬੀਆ ਤੇ ਸਿੱਖ ਕੌਮ ਜੋ ਬੀਤੇ 75 ਸਾਲਾਂ ਤੋ ਇਸ ਸਟੇਟ ਤਾਕਤ ਤੇ ਇਨ੍ਹਾਂ ਦੇ ਸੰਦਾਂ ਦਾ ਸਾਜਿਸਾਂ ਰਾਹੀ ਸਿ਼ਕਾਰ ਹੁੰਦੀ ਆ ਰਹੀ ਹੈ । ਉਨ੍ਹਾਂ ਤਾਕਤਾਂ ਦਾ ਸੱਚ ਸਾਹਮਣੇ ਆਉਣ ਤੇ ਆਜਾਦੀ ਵਾਲੀਆ ਧਿਰਾਂ ਦਾ ਇਕ ਪਲੇਟਫਾਰਮ ਤੇ ਇਕੱਤਰ ਹੋਣ ਦਾ ਮੌਕਾ ਪ੍ਰਦਾਨ ਹੋ ਚੁੱਕਾ ਹੈ ਜਿਸਨੂੰ ਆਜਾਦੀ ਲਈ ਸੰਜੀਦਗੀ ਨਾਲ ਕੰਮ ਕਰਨ ਵਾਲੀਆ ਧਿਰਾਂ ਨੂੰ ਅਜਾਈ ਨਹੀ ਜਾਣ ਦੇਣਾ ਚਾਹੀਦਾ । ਬਾਦਲੀਲ ਢੰਗ ਨਾਲ ਸਟੇਟ ਤੇ ਉਸਦੇ ਸੰਦਾਂ ਨੂੰ ਕੌਮਾਂਤਰੀ ਪੱਧਰ ਤੇ ਮਨਫੀ ਕਰਦੇ ਹੋਏ ਆਪਣੀ ਆਜਾਦੀ ਦੀ ਅਤੇ ਸੱਚ ਹੱਕ ਦੀ ਗੱਲ ਨੂੰ ਹੋਰ ਉਭਾਰਨਾ ਬਣਦਾ ਹੈ । ਜਿਸ ਨਾਲ ਮੰਜਿਲ ਖੁਦ ਉਨ੍ਹਾਂ ਦੇ ਨੇੜੇ ਹੋ ਜਾਵੇਗੀ ਅਤੇ ਇਹ ਜਾਲਮ ਸਟੇਟ ਅਤੇ ਉਨ੍ਹਾਂ ਦੇ ਸੰਦ ਨਿਰਾਰਥਕ ਹੋ ਕੇ ਕਬਾੜੀਏ ਦੇ ਢੇਰ ਦੀ ਤਰ੍ਹਾਂ ਅਸਫਲ ਸਾਬਤ ਹੋ ਜਾਣਗੇ । ਸੋ ਸਮੁੱਚੀਆ ਆਜਾਦੀ ਵਾਲੀਆ ਧਿਰਾਂ ਫੌਰੀ ਉਸ ਅਕਾਲ ਪੁਰਖ ਅਤੇ ਗੁਰੂ ਸਾਹਿਬ ਨੂੰ ਹਾਜਰ-ਨਾਜਰ ਸਮਝਕੇ ਆਪਣੇ ਕੌਮੀ ਮਿਸਨ ਲਈ ਇਕੱਤਰ ਹੋਣ । 

Leave a Reply

Your email address will not be published. Required fields are marked *