ਸ. ਭਗਵੰਤ ਸਿੰਘ ਮਾਨ, ਸ੍ਰੀ ਕੇਜਰੀਵਾਲ ਅਤੇ ਰਾਘਵ ਚੱਢਾ ਨੇ ਆਪਣੀਆ ਹਕੂਮਤੀ ਕਮੀਆ ਉਤੇ ਪਰਦਾ ਪਾਉਣ ਲਈ ਮੇਰੇ ਵਿਰੁੱਧ ਅਪਮਾਨਜ਼ਨਕ ਪ੍ਰਚਾਰ ਕਰਵਾ ਰਹੇ ਹਨ, ਉਹ ਦੱਸਣ ਮੈਂ ਕਿਥੇ ਆਵਾਂ? : ਮਾਨ

ਫ਼ਤਹਿਗੜ੍ਹ ਸਾਹਿਬ, 19 ਜੁਲਾਈ ( ) “ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ, ਕਾਮਰੇਡਾਂ ਨੂੰ ਅਤੇ ਆਪਣੇ ਆਮ ਆਦਮੀ ਪਾਰਟੀ ਦੇ ਮੈਬਰਾਂ ਨੂੰ ਸਹਿ ਦੇ ਕੇ ਮੇਰੇ ਵਿਰੁੱਧ ਜੋ ਨਿਰਆਧਾਰ ਪ੍ਰਚਾਰ ਸੁਰੂ ਕੀਤਾ ਹੈ ਅਤੇ ਜੋ ਆਪਣੇ ਕਰਿੰਦਿਆਂ ਤੋਂ ਇਹ ਅਖਵਾ ਰਹੇ ਹਨ ਕਿ ਮਾਨ ਦਾ ਮੂੰਹ ਕਾਲਾ ਕਰਨ ਵਾਲੇ, ਜੁੱਤੀ ਮਾਰਨ ਵਾਲੇ ਨੂੰ 5 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ, ਉਨ੍ਹਾਂ ਲਈ ਮੇਰੀ ਨੇਕ ਰਾਏ ਹੈ ਕਿ ਸਾਇਦ ਇਨ੍ਹਾਂ ਦੇ ਕਰਿੰਦੇ ਅਜਿਹਾ ਕਰਨ ਲਈ ਮੇਰੇ ਤੱਕ ਪਹੁੰਚ ਨਾ ਕਰ ਸਕਣ । ਪਰ ਇਹ ਦੱਸਣ ਕਿ ਮੈਂ ਕਿਥੇ ਆਵਾਂ, ਕਿਸ ਸਮੇਂ ਆਵਾਂ, ਮੈਂ ਆਪਣੇ ਨਾਲ ਕਾਲਾ ਰੰਗ ਦਾ ਡੱਬਾ ਅਤੇ ਜੁੱਤੀ ਲੈਕੇ ਆਵਾਂ, ਉਥੇ ਮੈਂ ਖੁਦ ਇਕੱਲਾ ਪਹੁੰਚ ਜਾਵਾਂਗਾ । ਇਨ੍ਹਾਂ ਸਾਜਿਸਕਾਰਾਂ ਅਤੇ ਇਨ੍ਹਾਂ ਦੇ ਕਰਿੰਦਿਆਂ ਨੂੰ ਮੇਰਾ ਖੁੱਲ੍ਹਾ ਸੱਦਾ ਹੈ, ਮੈਂ ਉਥੇ ਸਹੀ ਸਮੇ ਤੇ ਪਹੁੰਚ ਜਾਵਾਂਗਾ ਅਤੇ ਇਹ ਫੈਸਲਾ ਕਰਕੇ ਆਉਣ ਕਿ ਕੀ ਕਰਨਾ ਹੈ ?”

ਇਹ ਸੱਦਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਵੱਲੋਂ ਪਾਰਟੀ ਦੇ ਮੁੱਖ ਦਫਤਰ ਤੋਂ ਪ੍ਰੈਸ ਲਈ ਜਾਰੀ ਕੀਤੇ ਗਏ ਉਸ ਬਿਆਨ ਜਿਸ ਵਿਚ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਸ੍ਰੀ ਕੇਜਰੀਵਾਲ ਸੁਪਰੀਮੋ ਆਮ ਆਦਮੀ ਪਾਰਟੀ ਅਤੇ ਇਨ੍ਹਾਂ ਦੀਆਂ ਅਜਿਹੀਆ ਸਾਜਿਸਾਂ ਨੂੰ ਘੜਨ ਵਾਲੇ ‘ਰਾਘਵ ਚੱਢਾ’ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ ਪ੍ਰਗਟ ਕੀਤੇ । ਇਸ ਸੱਦੇ ਵਿਚ ਉਨ੍ਹਾਂ ਨੇ ਬੀਜੇਪੀ-ਆਰ.ਐਸ.ਐਸ. ਦੀ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਵਿਰੋਧੀ ਸੋਚ ਉਤੇ ਅਮਲ ਕਰਨ ਵਾਲੀ ਉਪਰੋਕਤ ਤਿਕੜੀ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੋ ਕੁਝ ਉਹ ਮੇਰੀ ਨਿੱਜੀ ਜਾਂ ਕੌਮੀ ਪੱਧਰ ਤੇ ਬਣੀ ਪਹਿਚਾਣ ਨੂੰ ਨੁਕਸਾਨ ਪਹੁੰਚਾਉਣ ਲਈ, ਪੰਜਾਬ ਦੇ ਰਾਜ ਭਾਗ ਨੂੰ ਅਜਿਹੀਆ ਸਾਜਿ਼ਸਾਂ ਰਾਹੀ ਅੱਗੇ ਵਧਾਉਣ ਲਈ ਨਵੇ ਬਣੇ ਯੋਜਨਾ ਬੋਰਡ ਦੇ ਚੇਅਰਮੈਨ ਰਾਹੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਅਜਿਹੀਆ ਯੋਜਨਾਵਾ ਬਣਾਉਣ ਜਾਂ ਆਪਣੇ ਕਰਿੰਦਿਆ ਨੂੰ ਭੜਕਾਕੇ ਜਾਂ ਉਤਸਾਹਿਤ ਕਰਕੇ ਮੇਰੇ ਤੱਕ ਭੇਜਣਾਂ ਬੰਦ ਕਰਨ । ਮੈਂ ਖੁਦ ਹੀ ਉਨ੍ਹਾਂ ਵੱਲੋ ਦਿੱਤੇ ਨਿਸਚਿਤ ਸਥਾਂਨ, ਸਮੇ ਤੇ ਜਿਥੇ ਕਹਿਣਗੇ ਪਹੁੰਚ ਜਾਵਾਂਗਾ । ਜੇ ਉਨ੍ਹਾਂ ਨੇ ਮੇਰਾ ਮੂੰਹ ਕਾਲਾ ਕਰਨਾ ਹੈ, ਉਹ ਖੁਦ ਕਰਨ । ਨਾ ਕਿ ਪੰਜਾਬ ਸੂਬੇ ਦੀਆਂ ਅਣਭੋਲ ਆਤਮਾਵਾ ਨੂੰ ਗੁੰਮਰਾਹ ਕਰਕੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਲਾਬੂ ਲਗਾਉਣ ਜਾਂ ਖਾਨਾਜੰਗੀ ਵੱਲ ਵਧਾਉਣ ਦੀ ਗੁਸਤਾਖੀ ਕਰਨ । ਜੋ ਕੁਝ ਮੈ ਉਪਰੋਕਤ ਆਪਣੇ ਬਿਆਨ ਵਿਚ ਸੱਚ ਦਾ ਇਸਾਰਾ ਕੀਤਾ ਹੈ, ਉਹ ਨਿਮਨ ਦਿੱਤੀ ਫੋਟੋਗ੍ਰਾਂਫ ਜਿਸ ਵਿਚ ਸ. ਭਗਵੰਤ ਸਿੰਘ ਮਾਨ ਅਤੇ ਜਸਵੰਤ ਸਿੰਘ ਭਾਰਟਾ ਇਕਰੂਪ ਹੋ ਕੇ ਖੜ੍ਹੇ ਹਨ, ਪ੍ਰਤੱਖ ਰੂਪ ਵਿਚ ਸਭਨਾਂ ਨੂੰ ਸਭ ਕੁਝ ਸਪੱਸਟ ਕਰ ਰਹੀ ਹੈ। ਗੌਹ ਨਾਲ ਇਸ ਤਸਵੀਰ ਅਤੇ ਉਪਰੋਕਤ ਉਹ ਤਿਕੜੀ ਜੋ ਪੰਜਾਬ ਅਤੇ ਦਿੱਲੀ ਵਿਚ ਅਸਫਲ ਹੋ ਚੁੱਕੀ ਹੈ, ਜਿਨ੍ਹਾਂ ਵਿਰੁੱਧ ਪੰਜਾਬ ਨਿਵਾਸੀਆ ਨੇ ਫਤਵਾ ਦੇ ਕੇ ਰੱਦ ਕਰ ਦਿੱਤਾ ਹੈ । ਉਨ੍ਹਾਂ ਦੇ ਪਿੱਛੇ ਕੰਮ ਕਰ ਰਹੇ ਮੁਤੱਸਵੀ ਦਿਮਾਗਾਂ ਅਤੇ ਸਾਜਿਸਾ ਨੂੰ ਵੀ ਪਹਿਚਾਨਣ, ਪਰ ਮੈਂ ਆਪਣੇ ਦਿੱਤੇ ਬਿਆਨ ਅਨੁਸਾਰ ਜਿਥੇ ਉਹ ਕਹਿਣਗੇ ਜੋ ਸਮਾਨ ਮੰਗਣਗੇ ਨਾਲ ਲੈਕੇ ਪਹੁੰਚਾਂਗਾ । 

Leave a Reply

Your email address will not be published. Required fields are marked *