ਜਦੋਂ ਕੋਈ ਹਥਿਆਰਾਂ ਦੀ ਦੁਰਵਰਤੋਂ ਕਰਕੇ ਬੇਗੁਨਾਹਾਂ ਨੂੰ ਮਾਰਨ ਲੱਗ ਪਵੇ ਤਾਂ ਉਹ ਆਪਣੇ ਹੀ ਲੋਕਾਂ ਦੀ ਹਮਦਰਦੀ ਗੁਆਕੇ ਆਤਮਿਕ ਤੌਰ ‘ਤੇ ਮਰ ਜਾਂਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) “ਗੁਰੂ ਸਾਹਿਬਾਨ ਨੇ ਸ਼ਸਤਰ ਪਹਿਨਣ-ਰੱਖਣ ਦੇ ਹੁਕਮ ਸਾਨੂੰ ਇਸ ਲਈ ਕੀਤੇ ਹਨ, ਕਿ ਅਸੀ ਆਪਣੀ ਲੋੜ ਪੈਣ ਤੇ ਸਵੈਰੱਖਿਆ ਵੀ ਕਰ ਸਕੀਏ, ਕਿਸੇ ਮਜਲੂਮ ਉਤੇ ਹੋਣ ਵਾਲੇ ਜ਼ਬਰ-ਜੁਲਮ ਸਮੇਂ ਜ਼ਬਰ ਕਰਨ ਵਾਲੇ ਜਾਲਮ ਨੂੰ ਆਪਣੀਆ ਸਿੱਖ ਰਵਾਇਤਾ ਅਨੁਸਾਰ ਸਜ਼ਾ ਵੀ ਦੇ ਸਕੀਏ । ਜੇਕਰ ਇਨ੍ਹਾਂ ਹਥਿਆਰਾਂ ਦੀ ਕੋਈ ਦੁਰਵਰਤੋਂ ਕਰਕੇ ਬੇਗੁਨਾਹਾਂ ਨੂੰ ਮਾਰਨ ਲੱਗ ਪਵੇ, ਤਾਂ ਉਹ ਆਪਣੇ ਹੀ ਲੋਕਾਂ ਦੀ ਹਮਦਰਦੀ ਸਦਾ ਲਈ ਗੁਆ ਬੈਠਦਾ ਹੈ ਅਤੇ ਆਤਮਿਕ ਤੌਰ ਤੇ ਮਰ ਜਾਂਦਾ ਹੈ । ਜਿਵੇਕਿ 1991 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਸਰਕਾਰੀ ਸਰਪ੍ਰਸਤੀ ਵਾਲੇ ਖਾੜਕੂਆਂ ਨੇ ਸਾਡੇ ਜਲੰਧਰ ਅਤੇ ਪਟਿਆਲਾ ਤੋਂ ਖੜ੍ਹੇ ਕੀਤੇ ਉਮੀਦਵਾਰ ਕ੍ਰਮਵਾਰ ਸ. ਸਤਨਾਮ ਸਿੰਘ ਅਤੇ ਸ. ਬਲਦੇਵ ਸਿੰਘ ਲੰਗ ਨੂੰ ਮਾਰ ਦਿੱਤਾ ਸੀ ਤਾਂ ਉਸ ਲਹਿਰ ਨਾਲ ਜੁੜੇ ਨੌਜ਼ਵਾਨਾਂ ਨੂੰ ਸਿੱਖ ਕੌਮ ਨੇ ਸਾਥ ਦੇਣਾ ਛੱਡ ਦਿੱਤਾ ਸੀ । ਜੇਕਰ ਗੋਲਡੀ ਬਰਾੜ ਨੇ ਪੰਜਾਬ ਦੇ ਹੋਣਹਾਰ ਉਹ ਸਪੂਤ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਸਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਨੂੰ ਆਤਮਿਕ ਤੌਰ ਤੇ ਪ੍ਰਣਾ ਲਿਆ ਸੀ ਅਤੇ ਆਪਣੇ ਟਰੈਕਟਰ, ਗੱਡੀ, ਘਰ ਤੇ ਹੋਰ ਮਹੱਤਵਪੂਰਨ ਸਥਾਨਾਂ ਤੇ ਸੰਤ ਭਿੰਡਰਾਂਵਾਲਿਆ ਦੀਆਂ ਫੋਟੋਆਂ ਸਥਾਪਿਤ ਕਰਕੇ ਆਪਣਾ ਰਾਹ-ਦੁਸੇਰਾ ਪ੍ਰਵਾਨ ਕਰ ਲਿਆ ਸੀ, ਉਸ ਬੇਗੁਨਾਹ ਨਿਰਦੋਸ਼ ਪੰਜਾਬੀ ਸੱਭਿਅਤਾ ਦੀ ਭਰਪੂਰ ਜਾਣਕਾਰੀ ਰੱਖਣ ਵਾਲੇ ਮਾਪਿਆ ਦੇ ਇਕਲੋਤੇ ਪੁੱਤਰ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਬਹੁਤ ਵੱਡਾ ਜੁਲਮ ਕੀਤਾ ਹੈ । ਬੇਸੱ਼ਕ ਕਿਸੇ ਵਿਚਾਰਧਾਰਾ ਉਤੇ ਤੁਹਾਡਾ ਵਖਰੇਵਾ ਪੈਦਾ ਹੋ ਗਿਆ ਸੀ, ਉਸਦਾ ਹੱਲ ਕਿਸੇ ਨੇਕ ਇਨਸਾਨ ਨੂੰ ਮੌਤ ਦੇ ਮੂੰਹ ਵਿਚ ਧਕੇਲਣਾ ਨਹੀਂ, ਬਲਕਿ ਸਹਿਚਾਰ ਅਤੇ ਹੋਰ ਸਮਾਜਿਕ ਸੰਬੰਧਾਂ ਦੀ ਵਰਤੋਂ ਕਰਦੇ ਹੋਏ ਅਜਿਹੇ ਸਮੇ ਆਪਣੇ ਗਿਲੇ-ਸਿਕਵਿਆ ਨੂੰ ਦੂਰ ਕਰਕੇ ਇਸਦਾ ਹੱਲ ਕੱਢਿਆ ਜਾ ਸਕਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਨਿਵਾਸੀ ਗੋਲਡੀ ਬਰਾੜ ਵੱਲੋਂ ਤਾਜਾ ਦਿੱਤੀ ਇੰਟਰਵਿਊ ਵਿਚ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਗੱਲ ਨੂੰ ਪ੍ਰਵਾਨ ਕਰਨ ਉਤੇ ਅਜਿਹੇ ਕੀਤੇ ਗਏ ਅਮਲ ਨੂੰ ਬਹੁਤ ਮੰਦਭਾਗਾ ਅਤੇ ਨਿੰਦਣਯੋਗ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਤੁਹਾਡੇ ਕੋਲ ਆਧੁਨਿਕ ਹਥਿਆਰਾਂ ਦੇ ਭੰਡਾਰ ਹਨ, ਲੇਕਿਨ ਸੱਚ-ਹੱਕ ਤੇ ਮਨੁੱਖੀ ਨਿਯਮਾਂ ਉਤੇ ਪਹਿਰਾ ਦੇਣ ਵਾਲੇ ਲੋਕ ਗੋਲੀਆਂ, ਬੰਦੂਕਾਂ ਜਾਂ ਮਰਨ ਤੋਂ ਕਦੀ ਨਹੀ ਡਰਦੇ । ਤੁਸੀ ਸਾਨੂੰ ਵੀ ਜਦੋ ਚਾਹੋ ਮਾਰ ਸਕਦੇ ਹੋ, ਲੇਕਿਨ ਸਾਡੀ ਸੱਚ ਦੀ ਆਵਾਜ਼ ਨੂੰ ਜਾਬਰ ਹੁਕਮਰਾਨ ਨਹੀਂ ਦਬਾਅ ਸਕੇ ਤਾਂ ਇਸ ਤਰ੍ਹਾਂ ਦੀ ਦਹਿਸਤਗਰਦੀ ਵਾਲੇ ਅਮਲ ਕਰਨ ਵਾਲੇ ਗ੍ਰੋਹ ਸਾਨੂੰ ਆਪਣੀ ਮੰਜਿਲ ਵੱਲ ਵੱਧਣ ਤੋ ਅਤੇ ਸੱਚ ਬੋਲਣ ਤੋ ਨਹੀ ਰੋਕ ਸਕਣਗੇ । ਇਸੇ ਤਰ੍ਹਾਂ ਸ. ਦੀਪ ਸਿੰਘ ਸਿੱਧੂ ਵੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਨੂੰ ਪੂਰਨ ਰੂਪ ਵਿਚ ਪ੍ਰਣਾਏ ਹੋਏ ਸਿੱਖ ਕੌਮ ਦੇ ਸਵੈਮਾਨ, ਅਣਖ਼-ਗੈਰਤ ਨੂੰ ਕਾਇਮ ਰੱਖਣ ਹਿੱਤ ਸੱਚ ਦੀ ਆਵਾਜ ਨੂੰ ਬੁਲੰਦ ਕਰਦੇ ਹੋਏ ਸਾਡੇ ਕੋਲੋ ਚਲੇ ਗਏ ਹਨ । ਲੇਕਿਨ ਉਨ੍ਹਾਂ ਦੀ ਸੋਚ ਅਤੇ ਆਪਣੇ ਜੀਵਨ ਦੌਰਾਨ ਕੀਤੇ ਗਏ ਸੰਜ਼ੀਦਾ ਅਮਲਾਂ ਨੂੰ ਕੋਈ ਵੀ ਪੰਜਾਬੀ ਜਾਂ ਕੋਈ ਵੀ ਸਿੱਖ ਕਦੀ ਨਹੀ ਭੁਲਾ ਸਕੇਗਾ । ਉਨ੍ਹਾਂ ਨਾਲ ਹੋਏ ਦੁਖਾਂਤ ਦੀ ਜਾਂਚ ਸਰਕਾਰ ਵੱਲੋ ਨਾ ਕਰਵਾਉਣਾ ਪ੍ਰਤੱਖ ਕਰਦਾ ਹੈ ਕਿ ਜਿਵੇ ਸਿੱਧੂ ਮੂਸੇਵਾਲਾ ਨੂੰ ਇਕ ਸਾਜਿਸ ਤਹਿਤ ਨਿਸ਼ਾਨਾਂ ਬਣਾਇਆ ਗਿਆ ਹੈ, ਉਸੇ ਤਰ੍ਹਾਂ ਉਨ੍ਹਾਂ ਪੰਜਾਬ ਅਤੇ ਪੰਥ ਵਿਰੋਧੀ ਤਾਕਤਾਂ ਨੇ ਸ. ਦੀਪ ਸਿੰਘ ਸਿੱਧੂ ਨੂੰ ਮਾਰਨ ਦੀ ਸਾਜਿਸ ਰਚੀ ਸੀ । ਉਨ੍ਹਾਂ ਕਾਤਲ ਤਾਕਤਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਬਿਲਕੁਲ ਨੇੜੇ ਹਾਂ ।

Leave a Reply

Your email address will not be published. Required fields are marked *