ਸਿੱਧੂ ਮੂਸੇਵਾਲਾ ਦੇ ਐਸ.ਵਾਈ.ਐਲ. ਗੀਤ ਉਤੇ ਪਾਬੰਦੀ ਲਗਾਕੇ, ਹੁਕਮਰਾਨ ਪੰਜਾਬ ਸੂਬੇ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਕਤਈ ਨਹੀਂ ਦਬਾਅ ਸਕਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 27 ( ) “ਜਦੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਹੱਕ-ਸੱਚ ਉਤੇ ਅਧਾਰਿਤ ਬਾਦਲੀਲ ਢੰਗ ਨਾਲ ਧਾਰਮਿਕ ਪ੍ਰਚਾਰ ਕੀਤਾ ਜਾਂਦਾ ਸੀ ਅਤੇ ਸਿੱਖ ਨੌਜ਼ਵਾਨੀ ਉਨ੍ਹਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਹੀ ਦਿਸ਼ਾ ਤੇ ਸਿੱਖੀ ਵੱਲ ਪ੍ਰੇਰਿਤ ਹੋ ਕੇ ਸੱਚ ਉਤੇ ਖਲੋ ਗਈ ਸੀ । ਤਾਂ ਹੁਕਮਰਾਨਾਂ ਨੇ ਉਸ ਸੱਚ ਤੋਂ ਮੁੰਨਕਰ ਹੋ ਕੇ ਆਪਣੇ ਪ੍ਰਚਾਰ ਸਾਧਨਾਂ ਰਾਹੀ ਸੰਤ ਜੀ ਦੀ ਸਖਸ਼ੀਅਤ ਨੂੰ ਦਾਗੀ ਕਰਨ ਦੀ ਅਸਫਲ ਕੋਸਿ਼ਸ਼ ਹੀ ਨਹੀ ਕੀਤੀ ਬਲਕਿ ਸਹੀ ਦਿਸ਼ਾ ਵੱਲ ਚੱਲ ਰਹੀ ਨੌਜ਼ਵਾਨੀ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਇਨ੍ਹਾਂ ਸੱਚਵਾਦੀਆ ਨੂੰ ‘ਅੱਤਵਾਦੀ’ ਗਰਦਾਨਕੇ ਬਦਨਾਮ ਕੀਤਾ । ਫਿਰ ਉਨ੍ਹਾਂ ਨੂੰ ਝੂਠੇ ਮੁਕਾਬਲਿਆ ਵਿਚ ਗੋਲੀਆ ਦਾ ਨਿਸ਼ਾਨਾਂ ਬਣਾਕੇ ਸ਼ਹੀਦ ਕੀਤਾ । ਜੋ ਕਿ ਪ੍ਰਤੱਖ ਰੂਪ ਵਿਚ ਮਨੁੱਖੀ ਕਦਰਾਂ-ਕੀਮਤਾਂ ਅਤੇ ਇਨਸਾਨੀਅਤ ਦਾ ਘਾਣ ਕਰਨ ਵਾਲੇ ਦੁੱਖਦਾਇਕ ਅਮਲ ਹੁੰਦੇ ਰਹੇ ਹਨ । ਇਹੀ ਵਰਤਾਰਾ ਹਿੰਦੂਤਵ ਹੁਕਮਰਾਨ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਅੱਜ ਵੀ ਕਰਦੇ ਆ ਰਹੇ ਹਨ । ਪਰ ਇਸਦੇ ਬਾਵਜੂਦ ਵੀ ਨਾ ਤਾਂ ਹੁਕਮਰਾਨ ਸਿੱਖ ਨੌਜ਼ਵਾਨੀ ਦੇ ਮਨ-ਆਤਮਾ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਪ੍ਰਭਾਵਸਾਲੀ ਸਖਸ਼ੀਅਤ ਨੂੰ ਮਨਫ਼ੀ ਕਰ ਸਕੇ ਹਨ ਅਤੇ ਨਾ ਹੀ ਖ਼ਾਲਿਸਤਾਨ ਦੀ ਸੋਚ ਦੇ ਮਿਸਨ ਨੂੰ ਬੰਦ ਕਰਨ ਵਿਚ ਸਫਲ ਹੋਏ ਹਨ । ਇਸੇ ਤਰ੍ਹਾਂ ਹੁਕਮਰਾਨਾਂ ਨੇ ਅਗਾਹਵਾਧੂ ਸੋਚ ਦੇ ਮਾਲਕ ਦੀਪ ਸਿੱਧੂ ਦੀ ਸਾਫਗੋਈ ਵਾਲੀ ਪੰਜਾਬ ਸੂਬੇ ਅਤੇ ਸਿੱਖ ਕੌਮ ਪੱਖੀ ਵਿਚਾਰਧਾਰਾ ਦੀ ਡੂੰਘੀ ਛਾਪ ਸਿੱਖ ਨੌਜ਼ਵਾਨੀ ਤੇ ਰਹੀ ਜਿਸ ਉਤੇ ਨੌਜ਼ਵਾਨੀ ਦ੍ਰਿੜ ਹੋ ਚੁੱਕੀ ਸੀ । ਉਹ ਆਪਣੇ ਕੌਮੀ ਮਿਸ਼ਨ ਦੇ ਨਿਸ਼ਾਨੇ ਵੱਲ ਦ੍ਰਿੜਤਾ ਨਾਲ ਵੱਧ ਰਹੇ ਸਨ । ਅਚਾਨਕ ਹਕੂਮਤੀ ਸਾਜਿ਼ਸਾਂ ਦਾ ਨਿਸ਼ਾਨਾਂ ਬਣਾਕੇ ਉਨ੍ਹਾਂ ਨੂੰ ਇਕ ਐਕਸੀਡੈਟ ਵਿਚ ਸਰੀਰਕ ਤੌਰ ਤੇ ਖਤਮ ਕਰਨ ਦਾ ਦੁੱਖਦਾਇਕ ਅਮਲ ਕੀਤਾ ਗਿਆ । ਲੇਕਿਨ ਉਨ੍ਹਾਂ ਦੀ ਸਿੱਖ ਕੌਮ ਪੱਖੀ ਅਤੇ ਇਨਸਾਨੀਅਤ ਪੱਖੀ ਸੋਚ ਨੂੰ ਹੁਕਮਰਾਨ ਸਿੱਖ ਨੌਜ਼ਵਾਨੀ ਦੇ ਮਨਾਂ ਵਿਚੋ ਨਹੀ ਕੱਢ ਸਕੇ ਅਤੇ ਨਾ ਹੀ ਅਜਿਹਾ ਕਰਨ ਵਿਚ ਹੁਕਮਰਾਨ ਕਾਮਯਾਬ ਹੋ ਸਕਣਗੇ । ਕਿਉਂਕਿ ਸਿੱਖੀ ਵਿਚਾਰਧਾਰਾ ਕੋਈ ਗਰੁੱਪ ਨਹੀ ਬਲਕਿ ਗੁਰੂ ਸਾਹਿਬਾਨ ਵੱਲੋ ਮਨੁੱਖਤਾ ਦੀ ਬਿਹਤਰੀ ਲਈ ਕੌਮ ਨੂੰ ਦਿੱਤਾ ਗਿਆ ਇਕ ਫਲਸਫਾ ਹੈ ਜਿਸਨੂੰ ਜਾਬਰ ਹੁਕਮਰਾਨ ਜ਼ਬਰ-ਜੁਲਮ ਜਾਂ ਸਾਜਿਸਾਂ ਰਾਹੀ ਕਤਈ ਵੀ ਖਤਮ ਕਰਨ ਵਿਚ ਕਾਮਯਾਬ ਨਹੀ ਹੋ ਸਕਣਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਮਕਬੂਲ ਹੋਏ ਗਾਇਕ ਸਿੱਧੂ ਮੂਸੇਵਾਲਾ ਵੱਲੋ ਸਿੱਖ ਕੌਮ ਤੇ ਪੰਜਾਬ ਸੂਬੇ ਦੀਆਂ ਭਾਵਨਾਵਾ ਦੀ ਸਹੀ ਤਰਜਮਾਨੀ ਕਰਨ ਵਾਲੇ ਰਚੇ ਅਤੇ ਗਾਏ ਗਏ ਐਸ.ਵਾਈ.ਐਲ. ਗੀਤ ਉਤੇ ਮੁਤੱਸਵੀ ਹੁਕਮਰਾਨਾਂ ਵੱਲੋ ਰੋਕ ਲਗਾਉਣ ਦੇ ਕੀਤੇ ਗਏ ਵਿਧਾਨਿਕ ਤੇ ਇਨਸਾਨੀਅਤ ਵਿਰੋਧੀ ਫੈਸਲੇ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਆਪਣੇ ਮਨਸੂਬਿਆ ਦੇ ਮਾਰੂ ਨਤੀਜਿਆ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਫਿਰ ਦੀਪ ਸਿੰਘ ਸਿੱਧੂ ਦੀ ਪੰਜਾਬ ਸੂਬੇ ਤੇ ਕੌਮ ਪੱਖੀ ਸੋਚ ਨੂੰ, ਹੁਕਮਰਾਨ ਸ਼ਹੀਦ ਕਰਨ ਉਪਰੰਤ ਵੀ ਦਬਾਅ ਨਹੀ ਸਕੇ ਤਾਂ ਸਿੱਧੂ ਮੂਸੇਵਾਲਾ ਦੇ ਐਸ.ਵਾਈ.ਐਲ. ਗੀਤ ਉਤੇ ਪਾਬੰਦੀ ਲਗਾਕੇ ਉਹ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਕੁੱਚਲਣ ਜਾਂ ਸਿੱਖ ਕੌਮ ਵਿਚ ਗੈਰ-ਵਿਧਾਨਿਕ ਤਰੀਕੇ ਦਹਿਸਤ ਪਾਉਣ ਵਿਚ ਕਤਈ ਕਾਮਯਾਬ ਨਹੀ ਹੋ ਸਕਣਗੇ । ਉਨ੍ਹਾਂ ਕਿਹਾ ਕਿ ਜਿਸ ਗੀਤ ਨੂੰ ਇਕ ਦਿਨ ਵਿਚ 2 ਕਰੋੜ ਲਾਇਕਸ ਮਿਲੇ ਹੋਣ, ਉਸ ਤੋ ਹੁਕਮਰਾਨਾਂ ਨੂੰ ਇਹ ਜਾਪਣ ਲੱਗ ਪਿਆ ਕਿ ਇਹ ਗੀਤ ਸਿੱਖ ਕੌਮ ਤੇ ਪੰਜਾਬੀਆਂ ਵਿਚ ਵਿਚਾਰਧਾਰਕ ਤੌਰ ਤੇ ਵੱਡੇ ਬੰਬ ਅਤੇ ਮਿਜਾਇਲਾਂ ਪੈਦਾ ਕਰ ਦੇਵੇਗਾ ਅਤੇ ਹੋ ਰਹੀਆ ਵਧੀਕੀਆ ਤੇ ਬੇਇਨਸਾਫ਼ੀਆ ਵਿਰੁੱਧ ਵੱਡਾ ਵਿਦਰੋਹ ਉੱਠਣ ਪ੍ਰਤੀ ਭਾਪਿਆ ਤਾਂ ਹੁਕਮਰਾਨਾਂ ਨੇ ਜ਼ਬਰੀ ਆਪਣੀ ਸਿਆਸੀ ਸ਼ਕਤੀ ਦੀ ਦੁਰਵਰਤੋ ਕਰਦੇ ਹੋਏ, ਸਿੱਖਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਭਾਵਨਾਵਾ ਨੂੰ ਸ਼ਬਦੀ ਰੂਪ ਵਿਚ ਉਜਾਗਰ ਕਰਨ ਦੇ ਇੰਡੀਅਨ ਵਿਧਾਨ ਵੱਲੋ ਮਿਲੇ ਹੱਕ ਉਤੇ ਰੋਕ ਲਗਾਕੇ ਵੱਡਾ ਡਾਕਾ ਮਾਰਿਆ ਹੈ । ਜਿਸ ਤੋਂ ਇਹ ਵੀ ਭਾਵ ਜਾਂਦਾ ਹੈ ਕਿ ਹੁਕਮਰਾਨ ਸੱਚ ਦਾ ਸਾਹਮਣਾ ਕਰਨ ਦੀ ਸਮਰੱਥਾਂ ਨਹੀ ਰੱਖਦਾ ਅਤੇ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਸੱਚ ਨੂੰ ਫਿਰ ਫ਼ਾਂਸੀ ਦੇਣ ਦੀ ਬਜਰ ਗੁਸਤਾਖੀ ਕਰਨ ਜਾ ਰਿਹਾ ਹੈ । ਜਿਸ ਨਾਲ ਪੰਜਾਬੀਆਂ ਤੇ ਸਿੱਖ ਨੌਜ਼ਵਾਨੀ ਵਿਚ ਪਹਿਲੇ ਨਾਲੋ ਵੀ ਵੱਡਾ ਰੋਹ ਉਤਪੰਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਪੰਜਾਬੀ ਅਤੇ ਸਿੱਖ ਨੌਜ਼ਵਾਨੀ ਇਸ ਰੋਕ ਲਗਾਏ ਗਏ ਗੀਤ ਵੱਲ ਪਹਿਲੇ ਨਾਲੋ ਵੀ ਵਧੇਰੇ ਅਕ੍ਰਸਿਕ ਵੀ ਹੋਵੇਗੀ ਅਤੇ ਉਸ ਸੱਚ-ਹੱਕ ਦੀ ਗੱਲ ਉਤੇ ਉਸੇ ਤਰ੍ਹਾਂ ਦ੍ਰਿੜ ਹੋਵੇਗੀ ਜਿਵੇਂ ਬੀਤੇ 23 ਜੂਨ ਨੂੰ ਸੰਗਰੂਰ ਦੇ ਸਮੁੱਚੇ ਨਿਵਾਸੀਆ ਨੇ ਸੱਚ ਨੂੰ ਉਜਾਗਰ ਕਰਨ ਲਈ 3 ਹਕੂਮਤਾਂ ਮੋਦੀ, ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਤੇ ਫਿਰਕੂ ਸ਼ਕਤੀਆਂ ਵਿਰੁੱਧ ਡੱਟਕੇ ਖੜ੍ਹਕੇ ਸੱਚ ਉਤੇ ਪਹਿਰਾ ਦਿੱਤਾ ਅਤੇ ਸੱਚ ਦੀ ਪ੍ਰਤੀਕ ਸਖਸ਼ੀਅਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਆਪਣੇ ਵੋਟ ਹੱਕ ਰਾਹੀ ਦਿੱਲੀ ਇਨ੍ਹਾਂ ਦੀ ਪਾਰਲੀਮੈਟ ਵਿਚ ਨੁਮਾਇੰਦਗੀ ਕਰਨ ਲਈ ਭੇਜਕੇ ਕੌਮੀ ਤੇ ਪੰਜਾਬ ਸੂਬੇ ਪ੍ਰਤੀ ਫਰਜ ਨਿਭਾਏ ਹਨ । ਪੰਜਾਬੀਆਂ ਅਤੇ ਸਿੱਖ ਕੌਮ ਤੇ ਇਹ ਕਹਾਵਤ ਸੱਚ ਤੌਰ ਤੇ ਪ੍ਰਤੱਖ ਹੁੰਦੀ ਹੈ ਕਿ ‘ਮੰਨੂੰ ਸਾਡੀ ਦਾਤਰੀ, ਅਸੀ ਮੰਨੂੰ ਦੇ ਸੋਏ ਜਿਊ-ਜਿਊ ਮੰਨੂੰ ਸਾਨੂੰ ਵੱਢਦਾ, ਅਸੀ ਦੂਣ ਸਵਾਣੇ ਹੋਏ’ । ਇਸ ਲਈ ਐਸ.ਵਾਈ.ਐਲ. ਗੀਤ ਉਤੇ ਜ਼ਬਰੀ ਲਗਾਈ ਗਈ ਰੋਕ ਤੇ ਸਿੱਖ ਕੌਮ ਨੂੰ ਧਾਰਾ 19 ਰਾਹੀ ਆਪਣੇ ਖਿਆਲ ਪ੍ਰਗਟਾਉਣ, ਤਕਰੀਰਾ ਕਰਨ ਦੇ ਮਿਲੇ ਵਿਧਾਨਿਕ ਹੱਕ ਉਤੇ ਡਾਕਾ ਮਾਰਕੇ ਹੁਕਮਰਾਨ ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਹੁਣ ਤੱਕ ਹੋਏ ਹਕੂਮਤੀ ਜ਼ਬਰ ਦੀ ਸੱਚ ਦੀ ਆਵਾਜ ਨੂੰ ਨਹੀ ਦਬਾਅ ਸਕਣਗੇ । ਆਖਿਰ ਹੁਕਮਰਾਨਾਂ ਨੂੰ ਸੱਚ ਦੀ ਆਵਾਜ਼ ਅੱਗੇ ਆਪਣੀ ਈਨ ਮੰਨਣੀ ਹੀ ਪਵੇਗੀ ਅਤੇ ਸਿੱਖ ਕੌਮ ਤੇ ਪੰਜਾਬੀਆਂ ਦੀ ਅਵੱਸ ਫਤਹਿ ਹੋਵੇਗੀ ।

Leave a Reply

Your email address will not be published. Required fields are marked *