ਸ. ਗੁਰਦਿਆਲ ਸਿੰਘ ਅਟਵਾਲ ਦੀ ਬਰਮਿੰਘਮ ਤੋਂ ਕੌਂਸਲਰ ਦੀ ਸ਼ਾਨਦਾਰ ਹੋਈ ਜਿੱਤ ਉਤੇ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 09 ਮਈ ( ) “ਸ. ਗੁਰਦਿਆਲ ਸਿੰਘ ਅਟਵਾਲ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਰਤਾਨੀਆ ਦੇ ਚੇਅਰਮੈਨ ਹਨ ਅਤੇ ਉਥੋ ਦੀ ਲੇਬਰ ਪਾਰਟੀ ਨਾਲ ਰਲਕੇ ਇਨਸਾਨੀਅਤ ਤੇ ਮਨੁੱਖਤਾ ਦੀ ਬਿਹਤਰੀ ਲਈ ਉਦਮ ਕਰਦੇ ਆ ਰਹੇ ਹਨ, ਉਨ੍ਹਾਂ ਵੱਲੋਂ ਬਰਮਿੰਘਮ ਤੋ ਜੋ ਕੌਂਸਲਰ ਦੀ ਚੋਣ ਲੇਬਰ ਪਾਰਟੀ ਵੱਲੋ ਲੜੀ ਗਈ ਸੀ, ਉਸ ਵਿਚ ਉਹ 70% ਵੋਟਾਂ ਪ੍ਰਾਪਤ ਕਰਕੇ ਆਨ-ਸਾਨ ਨਾਲ ਜਿੱਤ ਦਰਜ ਕੀਤੀ ਹੈ । ਇਸ ਹੋਈ ਫਖ਼ਰ ਵਾਲੀ ਜਿੱਤ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸ. ਗੁਰਦਿਆਲ ਸਿੰਘ ਅਟਵਾਲ, ਬਰਤਾਨੀਆ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਨਿਟ ਦੇ ਮੈਬਰਾਂ, ਬਰਮਿੰਘਮ ਤੇ ਬਰਤਾਨੀਆ ਦੇ ਸਿੱਖਾਂ ਅਤੇ ਉਥੋ ਦੀ ਲੇਬਰ ਪਾਰਟੀ ਨੂੰ ਇਸ ਹੋਈ ਸਾਨਦਾਰ ਜਿੱਤ ਉਤੇ ਜਿਥੇ ਹਾਰਦਿਕ ਮੁਬਾਰਕਬਾਦ ਭੇਜਦਾ ਹੈ, ਉਥੇ ਇਹ ਵੀ ਉਮੀਦ ਕਰਦਾ ਹੈ ਕਿ ਉਪਰੋਕਤ ਸਭ ਵਰਗ ਅਤੇ ਬਰਤਾਨੀਆ ਦੀ ਲੇਬਰ ਪਾਰਟੀ ਬਰਤਾਨੀਆ ਵਿਚ ਵੱਸਣ ਵਾਲੇ ਸਿੱਖਾਂ ਦੀ ਬਿਹਤਰੀ ਲਈ ਅਮਲੀ ਰੂਪ ਵਿਚ ਇਸੇ ਤਰ੍ਹਾਂ ਸਦਭਾਵਨਾ ਅਤੇ ਪਿਆਰ ਭਰੇ ਸੰਬੰਧ ਰੱਖਦੇ ਹੋਏ ਵਿਚਰਦੇ ਰਹਿਣਗੇ । ਜੋ ਵੀ ਸਿੱਖ ਕੌਮ ਨੂੰ ਬਰਤਾਨੀਆ ਵਿਚ ਰਹਿੰਦੇ ਹੋਏ ਸਮੱਸਿਆਵਾ ਹੋਣ, ਉਨ੍ਹਾਂ ਦਾ ਹੱਲ ਉਥੋ ਦੇ ਕਾਨੂੰਨ ਅਨੁਸਾਰ ਆਪਸੀ ਗੱਲਬਾਤ ਰਾਹੀ ਕਰਦੇ ਵੀ ਰਹਿਣਗੇ ਅਤੇ ਆਪਣੇ ਸੰਬੰਧਾਂ ਨੂੰ ਇਸ ਤਰੀਕੇ ਨਾਲ ਮਜ਼ਬੂਤ ਬਣਾਉਣਗੇ ਜਿਵੇ ਬਰਤਾਨੀਆ ਦੇ ਨਾਗਰਿਕ ਅਤੇ ਪੰਜਾਬ ਵਿਚ ਵੱਸਣ ਵਾਲੀ ਸਿੱਖ ਕੌਮ ਦਾ ਇਕ ਇਤਿਹਾਸਿਕ ਅਤੇ ਡੂੰਘਾਂ ਰਿਸਤਾ ਸਦੀਵੀ ਕਾਇਮ ਰਹਿ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੀ ਹੋਈਆ ਕੌਂਸਲ ਚੋਣਾਂ ਵਿਚ ਬਰਮਿੰਘਮ ਕੌਸਲ ਹਲਕੇ ਤੋਂ ਸ. ਗੁਰਦਿਆਲ ਸਿੰਘ ਅਟਵਾਲ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਰਤਾਨੀਆ ਦੇ ਚੇਅਰਮੈਨ ਵੀ ਹਨ, ਦੀ ਹੋਈ ਸ਼ਾਨਦਾਰ ਜਿੱਤ ਉਤੇ ਸ. ਅਟਵਾਲ, ਬਰਤਾਨੀਆ ਸਟੇਟ ਅਕਾਲੀ ਦਲ, ਲੇਬਰ ਪਾਰਟੀ ਅਤੇ ਉਥੋ ਦੇ ਸਿੱਖਾਂ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਅਤੇ ਇਨ੍ਹਾਂ ਅੰਗਰੇਜ਼ਾਂ ਦੇ ਸਿੱਖ ਕੌਮ ਨਾਲ ਸੰਬੰਧਾਂ ਨੂੰ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਬਣਾਉਣ ਦੀ ਕਾਮਨਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਜਿੱਤ ਐਨੀ ਵੱਡੀ ਗਿਣਤੀ ਵਿਚ ਇਸ ਕਰਕੇ ਹੋਈ ਹੈ ਕਿਉਂਕਿ ਬਰਤਾਨੀਆ ਦੇ ਸਿੱਖਾਂ ਨੇ ਬਰਤਾਨੀਆ ਦੇ ਵਜ਼ੀਰ-ਏ-ਆਜਮ ਸ੍ਰੀ ਬੋਰਿਸ ਜੋਹਨਸਨ ਜਦੋਂ ਹੁਣੇ ਹੀ ਇੰਡੀਆ ਦੌਰੇ ਤੇ ਆਏ ਸਨ, ਤਾਂ ਰਵਾਨਗੀ ਤੋ ਪਹਿਲੇ ਇਹ ਸੰਜ਼ੀਦਾ ਪ੍ਰਸ਼ਨ ਪੁੱਛਿਆ ਸੀ ਕਿ 1984 ਵਿਚ ਜਦੋ ਮਰਹੂਮ ਇੰਦਰਾ ਗਾਂਧੀ ਵਜ਼ੀਰ-ਏ-ਆਜਮ ਇੰਡੀਆ ਨੇ ਸੋਚੀ-ਸਮਝੀ ਸਾਜਿਸ ਅਤੇ ਮੰਦਭਾਵਨਾ ਅਧੀਨ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਸੀ ਤਾਂ ਆਪ ਜੀ (ਬਰਤਾਨੀਆ) ਦੀ ਫ਼ੌਜ ਅਤੇ ਰੂਸ ਦੀ ਫ਼ੌਜ ਨੇ ਇਸ ਮਨੁੱਖਤਾ ਵਿਰੋਧੀ ਕਾਰਵਾਈ ਵਿਚ ਇੰਡੀਆ ਦਾ ਸਾਥ ਕਿਉਂ ਦਿੱਤਾ ਸੀ ? ਇਸਦਾ ਕੀ ਕਾਰਨ ਸੀ ? ਮਿਸਟਰ ਬੋਰਿਸ ਜੋਹਨਸਨ ਬਰਤਾਨੀਆ ਦੇ ਸਿੱਖਾਂ ਦੇ ਇਸ ਸਵਾਲ ਦਾ ਕੋਈ ਜੁਆਬ ਨਹੀਂ ਸਨ ਦੇ ਸਕੇ । ਇਹੀ ਵਜਹ ਹੈ ਕਿ ਉਥੋ ਦੇ ਸਿੱਖਾਂ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆ ਸਖਸ਼ੀਅਤਾਂ ਅਤੇ ਵੋਟਰਾਂ ਨੇ ਸ. ਗੁਰਦਿਆਲ ਸਿੰਘ ਅਟਵਾਲ ਨੂੰ ਬਰਮਿੰਘਮ ਕੌਂਸਲ ਹਲਕੇ ਤੋ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿੱਤ ਦਿਵਾਈ ਹੈ । 

Leave a Reply

Your email address will not be published. Required fields are marked *