ਮੁਤੱਸਵੀ ਪਾਰਟੀ ਬੀਜੇਪੀ ਵੱਲੋਂ ਪੰਜਾਬ ਦੇ ਸਰੀਫ਼ ਤੇ ਇਮਾਨਦਾਰ ਵਿੱਤ ਵਜ਼ੀਰ ਸ. ਹਰਪਾਲ ਸਿੰਘ ਚੀਮਾਂ ਉਤੇ ਮੰਦਭਾਵਨਾ ਅਧੀਨ ਕੇਸ ਦਰਜ ਕਰਨਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 09 ਮਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਸੱਚ-ਹੱਕ ਅਤੇ ਲੋਕ ਹੇਤੂ ਅਮਲਾਂ ਉਤੇ ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ । ਜਦੋ ਕੋਈ ਨੇਕ, ਇਮਾਨਦਾਰ ਇਨਸਾਨ ਮਨੁੱਖਤਾ ਅਤੇ ਸਮਾਜ ਪੱਖੀ ਉਦਮ ਕਰਦਾ ਹੈ, ਭਾਵੇ ਉਹ ਕਿਸੇ ਵੀ ਪਾਰਟੀ ਜਾਂ ਸੰਗਠਨ ਵਿਚ ਕਿਉਂ ਨਾ ਹੋਵੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਇਨਸਾਨ ਦੇ ਉੱਦਮਾਂ ਦੀ ਸਲਾਘਾ ਕਰਨ ਤੋਂ ਕਦੀ ਪਿੱਛੇ ਨਹੀਂ ਹੱਟਦਾ ਅਤੇ ਜਦੋ ਕੋਈ ਆਗੂ ਜਾਂ ਸਿਆਸਤਦਾਨ ਮਨੁੱਖਤਾ ਵਿਰੋਧੀ ਅਮਲ ਕਰਦਾ ਹੈ ਜਾਂ ਉਸ ਵਿਚ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਯੋਗਦਾਨ ਪਾਉਦਾ ਹੈ ਤਾਂ ਉਸਦੀ ਦ੍ਰਿੜਤਾ ਨਾਲ ਜਨਤਕ ਤੌਰ ਤੇ ਵਿਰੋਧ ਕਰਨ ਤੋ ਵੀ ਕਦੀ ਨਹੀਂ ਝਿਜਕਿਆ । ਇਹੀ ਵਜਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਭਾਵੇ ਕਦੇ ਹਕੂਮਤ ਵਿਚ ਨਹੀਂ ਆਈ, ਪਰ ਹਰ ਵਰਗ ਦੇ ਨਿਵਾਸੀ ਸਾਡੀ ਇਸ ਸੋਚ ਅਤੇ ਮਨੁੱਖਤਾ ਪੱਖੀ ਅਮਲ ਦਾ ਸਾਥ ਦਿੰਦੇ ਹਨ ਅਤੇ ਇਹ ਸਾਥ ਹੀ ਸਾਨੂੰ ਆਪਣੇ ਸਭ ਵਰਗਾਂ ਦਾ ਸਾਂਝਾ ਹਲੀਮੀ ਰਾਜ ‘ਆਜਾਦ ਬਾਦਸਾਹੀ ਸਿੱਖ ਰਾਜ’ ਕਾਇਮ ਕਰਨ ਵੱਲ ਪ੍ਰੇਰਿਤ ਕਰਦੇ ਹਨ । ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸ. ਹਰਪਾਲ ਸਿੰਘ ਚੀਮਾਂ ਵਿੱਤ ਵਜ਼ੀਰ ਦੀਆਂ ਜਿ਼ੰਮੇਵਾਰੀਆਂ ਨਿਭਾਅ ਰਹੇ ਹਨ, ਜਿਨ੍ਹਾਂ ਦਾ ਹੁਣ ਤੱਕ ਦਾ ਪਿਛੋਕੜ ਇਮਾਨਦਾਰੀ, ਸੱਚ ਉਤੇ ਪਹਿਰਾ ਦੇਣ ਅਤੇ ਲੋਕ ਹੱਕਾਂ ਲਈ ਜੂਝਣ ਵਾਲਾ ਰਿਹਾ ਹੈ ਅਤੇ ਜੋ ਕਿੱਤੇ ਵੱਜੋ ਐਡਵੋਕੇਟ ਹਨ ਅਤੇ ਜੋ 2 ਵਾਰੀ ਸੰਗਰੂਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਬੀਤੇ ਸਮੇ ਵਿਚ ਪੰਜਾਬ ਦੇ ਨਿਵਾਸੀਆ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਜਾਂ ਸਰਕਾਰਾਂ ਵਿਰੁੱਧ ਰੋਸ਼ ਪ੍ਰਗਟ ਕਰਨ ਦੇ ਸਮਾਗਮਾਂ ਵਿਚ ਵੱਧ ਚੜ੍ਹਕੇ ਹਿੱਸਾ ਲੈਦੇ ਰਹੇ ਹਨ ਅਤੇ ਜਿਨ੍ਹਾਂ ਨੂੰ ਮਨੁੱਖਤਾ ਦਾ ਸਹੀ ਮਾਇਨਿਆ ਵਿਚ ਦਰਦ ਹੈ, ਉਨ੍ਹਾਂ ਉਤੇ ਸੈਟਰ ਦੀ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਹਕੂਮਤ ਵੱਲੋ ਨਿਰਆਧਾਰ ਗੱਲਾਂ ਦਾ ਸਹਾਰਾ ਲੈਕੇ ਜੋ ਕੇਸ ਰਜਿਸਟਰਡ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ । ਜਦੋਂ ਸ. ਚੀਮਾਂ ਵਿਧਾਨ ਸਭਾ ਵਿਚ ਦ੍ਰਿੜਤਾ ਨਾਲ ਆਵਾਜ ਉਠਾਉਦੇ ਸਨ, ਤਾਂ ਬੀਜੇਪੀ ਅਤੇ ਆਰ.ਐਸ.ਐਸ. ਵਾਲਿਆ ਨੂੰ ਇੰਝ ਮਹਿਸੂਸ ਹੁੰਦਾ ਕਿ ਸ. ਚੀਮਾਂ ਸਾਡੇ ਉਤੇ ਪੱਥਰ ਮਾਰ ਰਹੇ ਹਨ । ਬਦਲੇ ਵਾਲੀਆ ਇਨ੍ਹਾਂ ਮਨੁੱਖਤਾ ਵਿਰੋਧੀ ਹਕੂਮਤੀ ਕਾਰਵਾਈਆ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਨੋਟਿਸ ਲੈਦੇ ਹੋਏ ਸੈਟਰ ਦੀ ਮੋਦੀ ਹਕੂਮਤ ਨੂੰ ਖਬਰਦਾਰ ਕਰਦਾ ਹੈ ਕਿ ਜੇਕਰ ਸ. ਹਰਪਾਲ ਸਿੰਘ ਚੀਮੇ ਵਰਗੀ ਇਮਾਨਦਾਰ ਸਖਸ਼ੀਅਤ ਨੂੰ ਝੂਠੇ ਕੇਸਾਂ ਵਿਚ ਉਲਝਾਕੇ ਕੋਈ ਕਾਨੂੰਨੀ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਕਾਰਵਾਈ ਨੂੰ ਬਿਲਕੁਲ ਸਹਿਣ ਨਹੀ ਕਰੇਗਾ ਅਤੇ ਸ. ਹਰਪਾਲ ਸਿੰਘ ਚੀਮਾਂ ਦੀ ਸਖਸ਼ੀਅਤ ਦੇ ਨਾਲ ਡੱਟਕੇ ਖੜ੍ਹੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀਆ ਮਨੁੱਖਤਾ ਅਤੇ ਇਨਸਾਨੀਅਤ ਪੱਖੀ ਨੀਤੀਆ ਉਤੇ ਨਿਰਪੱਖਤਾ ਨਾਲ ਅਮਲ ਕਰਦੇ ਹੋਏ ਸ. ਹਰਪਾਲ ਸਿੰਘ ਚੀਮਾਂ ਉਤੇ ਸੈਟਰ ਦੀ ਮੋਦੀ ਸਰਕਾਰ ਵੱਲੋ ਬਣਾਏ ਗਏ ਝੂਠੇ ਕੇਸ ਅਧੀਨ ਗ੍ਰਿਫ਼ਤਾਰ ਕਰਨ ਦੇ ਬਣਾਏ ਗਏ ਮਨਸੂਬਿਆ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਸੈਟਰ ਸਰਕਾਰ ਨੂੰ ਅਜਿਹੀ ਕਾਰਵਾਈ ਲਈ ਨਿਕਲਣ ਵਾਲੇ ਨਤੀਜਿਆ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀ ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀਆਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਨੀਤੀਆ ਅਤੇ ਅਮਲਾਂ ਦੇ ਸਖਤ ਵਿਰੋਧੀ ਹਾਂ, ਕਿਉਂਕਿ ਸ੍ਰੀ ਕੇਜਰੀਵਾਲ ਅਤੇ ਉਸਦੀ ਆਮ ਆਦਮੀ ਪਾਰਟੀ ਬੀਜੇਪੀ-ਆਰ.ਐਸ.ਐਸ. ਦੀ ਬੀ-ਟੀਮ ਹੀ ਹੈ । ਪਰ ਕਿਉਕਿ ਸ. ਹਰਪਾਲ ਸਿੰਘ ਚੀਮਾਂ ਬਤੌਰ ਵਿਰੋਧੀ ਧਿਰ ਪਾਰਟੀ ਪੰਜਾਬ ਦੇ ਮੁੱਖੀ ਦੀ ਸੰਜ਼ੀਦਗੀ ਨਾਲ ਜਿ਼ੰਮੇਵਾਰੀ ਵੀ ਨਿਭਾਉਦੇ ਰਹੇ ਹਨ ਅਤੇ ਆਪਣੇ ਜੀਵਨ ਵਿਚ ਇਮਾਨਦਾਰੀ ਅਤੇ ਸੱਚ ਨੂੰ ਕਦੀ ਵੀ ਪਿੱਠ ਨਹੀਂ ਦਿੱਤੀ । ਦ੍ਰਿੜਤਾ ਨਾਲ ਸੱਚ-ਹੱਕ ਦੀ ਆਵਾਜ ਨੂੰ ਬੁਲੰਦ ਕਰਨ ਵਾਲੇ ਇਨਸਾਨ ਹਨ । ਇਸ ਲਈ ਅਜਿਹੇ ਇਨਸਾਨ ਕਿਸੇ ਵੀ ਪਾਰਟੀ, ਕਿਸੇ ਵੀ ਸੰਗਠਨ ਵਿਚ ਹੋਵੇ, ਉਸਦੀ ਮਨੁੱਖਤਾ ਪੱਖੀ ਸਖਸ਼ੀਅਤ ਦੇ ਅਮਲਾਂ ਦੀ ਰਾਖੀ ਕਰਨਾ ਅਤੇ ਦੁਸ਼ਮਣ ਸਿਆਸੀ ਜਮਾਤਾਂ ਦੀਆਂ ਸਾਜਿ਼ਸਾਂ ਨੂੰ ਅਸਫਲ ਬਣਾਉਣਾ ਸਾਡਾ ਪਰਮ-ਧਰਮ ਫਰਜ ਹੈ । ਜਿਸਨੂੰ ਅਸੀ ਹਰ ਕੀਮਤ ਤੇ ਪੂਰਨ ਕਰਾਂਗੇ ਅਤੇ ਜਦੋ ਵੀ ਸੈਂਟਰ ਸਰਕਾਰ ਨੇ ਕੋਈ ਗੈਰ-ਕਾਨੂੰਨੀ ਗ੍ਰਿਫ਼ਤਾਰੀ ਕਰਨ ਦਾ ਅਮਲ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਗੇ ਹੋ ਕੇ ਇਸ ਇਮਾਨਦਾਰ ਸਖਸ਼ੀਅਤ ਦੇ ਹੱਕ ਵਿਚ ਡੱਟੇਗਾ ।

Leave a Reply

Your email address will not be published. Required fields are marked *