ਸ. ਖਜਾਨ ਸਿੰਘ ਨੂੰ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰਿਆਣਾ ਸਟੇਂਟ ਦੇ ਮੀਤ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ : ਮਾਨ
ਚੰਡੀਗੜ੍ਹ, 13 ਅਪ੍ਰੈਲ ( ) “ਸ. ਖਜਾਨ ਸਿੰਘ ਜੋ ਪਾਰਟੀ ਨਾਲ ਬਹੁਤ ਲੰਮੇ ਸਮੇ ਤੋਂ ਜੁੜੇ ਹੋਏ ਨਿਰਸਵਾਰਥ, ਅਣਥੱਕ ਸੇਵਾਵਾਂ ਕਰਦੇ ਆ ਰਹੇ ਹਨ ਅਤੇ ਪਾਰਟੀ ਦੀਆਂ ਨੀਤੀਆ ਅਤੇ ਸੋਚ ਨੂੰ ਹਰਿਆਣੇ ਦੀ ਨੌਜ਼ਵਾਨੀ ਅਤੇ ਨਿਵਾਸੀਆ ਵਿਚ ਬਾਖੂਬੀ ਪ੍ਰਚਾਰਨ ਦੀ ਜਿ਼ੰਮੇਵਾਰੀ ਵੀ ਨਿਰੰਤਰ ਨਿਭਾਉਦੇ ਆ ਰਹੇ ਹਨ, ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਨੇ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰਿਆਣਾ ਸਟੇਂਟ ਦੇ ਮੀਤ ਪ੍ਰਧਾਨ ਦੇ ਅਹੁਦੇ ਉਤੇ ਨਿਯੁਕਤ ਕੀਤਾ ਜਾਂਦਾ ਹੈ । ਜੋ ਕਿ ਹਰਿਆਣੇ ਵਿਚ ਵਿਚਰਣ ਵਾਲੀ ਪੰਜਾਬੀ ਅਤੇ ਸਿੱਖ ਨੌਜ਼ਵਾਨੀ ਨੂੰ ਪਾਰਟੀ ਦੀਆਂ ਨੀਤੀਆ ਤੋ ਜਾਣੂ ਕਰਵਾਉਦੇ ਹੋਏ ਪਾਰਟੀ ਵਿਚ ਸਾਮਿਲ ਕਰਨ ਅਤੇ ਸਰਗਰਮੀਆ ਕਰਨ ਦੀਆਂ ਜਿ਼ੰਮੇਵਾਰੀਆ ਨਿਭਾਉਦੇ ਰਹਿਣਗੇ ।”
ਇਹ ਨਿਯੁਕਤੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਖਜਾਨ ਸਿੰਘ ਨੂੰ ਬਤੌਰ ਮੀਤ ਪ੍ਰਧਾਨ ਹਰਿਆਣਾ ਸਟੇਟ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇ ਉਤੇ ਕਰਦੇ ਹੋਏ ਕੀਤੀ। ਪਾਰਟੀ ਨੇ ਉਮੀਦ ਪ੍ਰਗਟ ਕੀਤੀ ਕਿ ਸ. ਖਜਾਨ ਸਿੰਘ ਆਪਣੀ ਮਿਲੀ ਜਿ਼ੰਮੇਵਾਰੀ ਨੂੰ ਪਹਿਲੇ ਨਾਲੋ ਵੀ ਵਧੇਰੇ ਸੰਜ਼ੀਦਗੀ, ਦ੍ਰਿੜਤਾਂ ਨਾਲ ਜਿਥੇ ਪੂਰਨ ਕਰਨਗੇ, ਉਥੇ ਪਾਰਟੀ ਦੇ ਮੈਬਰਾਂ ਦੀ ਗਿਣਤੀ ਵਿਚ ਹਰਿਆਣੇ ਵਿਚ ਵਾਧਾ ਕਰਦੇ ਹੋਏ ਨੌਜ਼ਵਾਨੀ ਨੂੰ ਪਾਰਟੀ ਦੀ ਸੋਚ ਤੋ ਜਾਣੂ ਕਰਵਾਉਦੇ ਹੋਏ ਚੜ੍ਹਦੀ ਕਲਾਂ ਵਿਚ ਲਿਜਾਣ ਦੀ ਜਿੰਮੇਵਾਰੀ ਨਿਭਾਉਦੇ ਰਹਿਣਗੇ ।