16 ਅਪ੍ਰੈਲ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । ਮਿਤੀ 16 ਅਪ੍ਰੈਲ ਨੂੰ ਸ. ਜਾਨਪਾਲ ਸਿੰਘ ਗਿੱਲ ਕੈਂਥਲ ਹਰਿਆਣਾ, 17 ਅਪ੍ਰੈਲ ਨੂੰ ਸ. ਹਰਬੰਸ ਸਿੰਘ ਪੈਲੀ ਨਵਾਂਸਹਿਰ, 18 ਅਪ੍ਰੈਲ ਨੂੰ ਸ. ਸੁਖਜਿੰਦਰ ਸਿੰਘ ਕਾਜਮਪੁਰ ਬਟਾਲਾ, 19 ਅਪ੍ਰੈਲ ਨੂੰ ਸ. ਪਰਮਜੀਤ ਸਿੰਘ ਫਾਜਿਲਕਾ, 20 ਅਪ੍ਰੈਲ ਨੂੰ ਸ. ਸੁਖਵਿੰਦਰ ਸਿੰਘ ਭਾਟੀਆ ਮੋਹਾਲੀ, 21 ਅਪ੍ਰੈਲ ਨੂੰ ਬੀਬੀ ਸੁਖਜੀਤ ਕੌਰ ਕਪੂਰਥਲਾ, 22 ਅਪ੍ਰੈਲ ਨੂੰ ਸ. ਸੁਰਜੀਤ ਸਿੰਘ ਖ਼ਾਲਿਸਤਾਨੀ ਫਿਲੋਰ, 23 ਅਪ੍ਰੈਲ ਨੂੰ ਸ. ਗੁਰਚਰਨ ਸਿੰਘ ਭੁੱਲਰ ਫਿਰੋਜ਼ਪੁਰ, 24 ਅਪ੍ਰੈਲ ਨੂੰ ਸ. ਮੋਹਨ ਸਿੰਘ ਕਰਤਾਰਪੁਰ ਪਟਿਆਲਾ, 25 ਅਪ੍ਰੈਲ ਨੂੰ ਸ. ਸਿੰਗਾਰਾ ਸਿੰਘ ਬਡਲਾ ਫਤਹਿਗੜ੍ਹ ਸਾਹਿਬ, 26 ਅਪ੍ਰੈਲ ਨੂੰ ਸ. ਗੁਰਦੀਪ ਸਿੰਘ ਖੁਣਖੁਣ ਹੁਸਿਆਰਪੁਰ, 27 ਅਪ੍ਰੈਲ ਨੂੰ ਖਜਾਨ ਸਿੰਘ ਮੀਤ ਪ੍ਰਧਾਨ ਯੂਥ ਹਰਿਆਣਾ, 28 ਅਪ੍ਰੈਲ ਨੂੰ ਸ. ਸਤਵਿੰਦਰ ਸਿੰਘ ਮੈੜਾ ਫਤਹਿਗੜ੍ਹ ਸਾਹਿਬ, 29 ਅਪ੍ਰੈਲ ਨੂੰ ਦਵਿੰਦਰ ਸਿੰਘ ਖਾਨਖਾਨਾ ਨਵਾਂਸਹਿਰ, 30 ਅਪ੍ਰੈਲ ਨੂੰ ਸ. ਗੁਰਬਚਨ ਸਿੰਘ ਪਵਾਰ ਗੁਰਦਾਸਪੁਰ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਜਥੇ ਆਪੋ-ਆਪਣੀ ਵਾਰੀ ਅਨੁਸਾਰ ਸਮੇਂ ਨਾਲ ਪਹੁੰਚਕੇ ਗ੍ਰਿਫ਼ਤਾਰੀ ਵੀ ਦੇਣਗੇ ਅਤੇ ਬਰਗਾੜੀ ਮੋਰਚੇ ਦੇ ਮਕਸਦ ਨੂੰ ਵੀ ਆਪੋ-ਆਪਣੇ ਇਲਾਕਿਆ ਵਿਚ ਉਜਾਗਰ ਕਰਦੇ ਹੋਏ ਪਾਰਟੀ ਜਿ਼ੰਮੇਵਾਰੀ ਨੂੰ ਨਿਰੰਤਰ ਨਿਭਾਉਦੇ ਰਹਿਣਗੇ ।