ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਹਨ ਜਾਂ ਸ੍ਰੀ ਕੇਜਰੀਵਾਲ ? : ਟਿਵਾਣਾ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ ( ) “ਬੀਤੇ 2 ਦਿਨ ਪਹਿਲੇ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਨੇ ਪੰਜਾਬ ਸੂਬੇ ਦੇ ਮੁੱਖ ਸਕੱਤਰ ਸ੍ਰੀ ਅਨੁਰਿਧ ਤਿਵਾੜੀ ਅਤੇ ਪੰਜਾਬ ਬਿਜਲੀ ਬੋਰਡ ਦੇ ਸਮੁੱਚੇ ਮੈਬਰਾਂ ਦੀ ਦਿੱਲੀ ਵਿਖੇ ਮੀਟਿੰਗ ਰੱਖੀ । ਇਸ ਮੀਟਿੰਗ ਵਿਚ ਹਾਜ਼ਰੀਨ ਮੁੱਖ ਸਕੱਤਰ ਤੇ ਬਿਜਲੀ ਬੋਰਡ ਦੇ ਮੈਬਰਾਂ ਨੂੰ ਕੀ ਹਦਾਇਤਾਂ ਦਿੱਤੀਆ ਗਈਆ ਹਨ, ਸੈਟਰ ਦੇ ਹੁਕਮਰਾਨਾਂ ਦੀ ਆਮ ਆਦਮੀ ਪਾਰਟੀ ਦੀ ਬੀ-ਟੀਮ ਪੰਜਾਬ ਵਿਚ ਕਿਸ ਮੰਦਭਾਵਨਾ ਅਧੀਨ ਕੁਝ ਕਰਨ ਜਾ ਰਹੀ ਹੈ ਉਸ ਬਾਰੇ ਸਪੱਸਟ ਜਾਣਕਾਰੀ ਤਾਂ ਨਹੀਂ ਮਿਲ ਸਕੀ । ਪਰ ਜਾਪਦਾ ਹੈ ਕਿ ਪੰਜਾਬ ਦੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ ਤੇ ਪੰਜਾਬ ਦੀਆਂ ਨਹਿਰਾਂ ਤੇ ਦਰਿਆਵਾਂ ਦੇ ਪਾਣੀਆ ਨੂੰ ਇਕ ਵਾਰੀ ਫਿਰ ਮੁਤੱਸਵੀ ਹੁਕਮਰਾਨਾਂ ਵੱਲੋਂ ਲੁੱਟਣ ਦੀ ਸੋਚ ਉਤੇ ਅਮਲ ਹੋਣਗੇ । ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਨੇ ਕਿਸ ਕਾਨੂੰਨ, ਕਿਸ ਵਿਧੀ-ਵਿਧਾਨ ਹੇਠ ਪੰਜਾਬ ਦੇ ਮੁੱਖ ਸਕੱਤਰ ਅਤੇ ਬਿਜਲੀ ਬੋਰਡ ਦੇ ਮੈਬਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗੈਰ-ਹਾਜਰੀ ਵਿਚ ਦਿੱਲੀ ਬੁਲਾਇਆ ਹੈ ? ਉਪਰੋਕਤ ਮੀਟਿੰਗ ਵਿਚ ਸਾਮਿਲ ਹੋਣ ਵਾਲੇ ਅਧਿਕਾਰੀ ਉਸ ਗੈਰ-ਵਿਧਾਨਿਕ ਤੌਰ ਤੇ ਸ੍ਰੀ ਕੇਜਰੀਵਾਲ ਵੱਲੋ ਸੱਦੀ ਗਈ ਮੀਟਿੰਗ ਵਿਚ ਕਿਉਂ ਹਾਜਰ ਹੋਏ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਰੁਤਬੇ ਅਤੇ ਅਧਿਕਾਰਾਂ ਨੂੰ ਚੁਣੋਤੀ ਦਿੰਦੇ ਹੋਏ ਤੋਹੀਨ ਕਿਉਂ ਕੀਤੀ ਗਈ ਹੈ ? ਜੇਕਰ ਸ. ਭਗਵੰਤ ਸਿੰਘ ਮਾਨ ਦੀ ਸਹਿਮਤੀ ਨਾਲ ਇਹ ਅਫਸਰ ਦਿੱਲੀ ਗਏ ਹਨ, ਤਾਂ ਸ. ਭਗਵੰਤ ਸਿੰਘ ਮਾਨ ਕੇਵਲ ਪੰਜਾਬ ਦੇ ਮੁੱਖ ਮੰਤਰੀ ਵੱਜੋ ਸ੍ਰੀ ਕੇਜਰੀਵਾਲ ਦੀ ਇਕ ਰਬੜ ਸਟੈਪ ਬਣਕੇ ਨਹੀ ਵਿਚਰ ਰਹੇ ? ਜੋ ਕਿ ਪੰਜਾਬ ਸੂਬੇ ਵਿਰੋਧੀ ਅਤਿ ਮੰਦਭਾਗਾ ਵਰਤਾਰਾ ਹੈ । ਹੁਣ ਪੰਜਾਬ ਦੇ ਨਿਵਾਸੀਆ ਨੂੰ ਦੱਸਿਆ ਜਾਵੇ ਕਿ ਸ. ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਹਨ ਜਾਂ ਸ੍ਰੀ ਕੇਜਰੀਵਾਲ ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਤਿਵਾੜੀ ਅਤੇ ਬਿਜਲੀ ਬੋਰਡ ਦੇ ਸਮੁੱਚੇ ਮੈਬਰਾਂ ਨੂੰ ਗੈਰ-ਵਿਧਾਨਿਕ ਢੰਗ ਰਾਹੀ ਦਿੱਲੀ ਬੁਲਾਕੇ ਪੰਜਾਬ ਵਿਰੋਧੀ ਫੈਸਲੇ ਕਰਨ ਲਈ ਕੀਤੀ ਗਈ ਮੀਟਿੰਗ ਦਾ ਸਖ਼ਤ ਨੋਟਿਸ ਲੈਦੇ ਹੋਏ ਅਤੇ ਦੋਵਾਂ ਸ੍ਰੀ ਕੇਜਰੀਵਾਲ ਅਤੇ ਸ. ਭਗਵੰਤ ਸਿੰਘ ਮਾਨ ਨੂੰ ਪੰਜਾਬ ਦੀ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਇਹ ਪੁੱਛਦੇ ਹੋਏ ਕਿ ਇਨ੍ਹਾਂ ਦੋਵਾਂ ਵਿਚੋਂ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ, ਦੀ ਗੱਲ ਕਰਦੇ ਹੋਏ ਪੁਰਜੋਰ ਸ਼ਬਦਾਂ ਵਿਚ ਇਸ ਹੋਏ ਵਰਤਾਰੇ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤ ਚੁੱਕੇ ਸਨੀਵਾਰ ਨੂੰ ਪੰਜਾਬ ਦੇ ਗਵਰਨਰ ਸ੍ਰੀ ਬਰਨਵਾਰੀ ਲਾਲ ਪ੍ਰੋਹਿਤ ਨੇ ਫਾਜਿਲਕਾ ਵਿਖੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਅਧਿਕਾਰਾਂ ਦਾ ਮੁਖੋਲ ਉਡਾਉਦੇ ਹੋਏ ਜੋ ਸਰਹੱਦੀ ਖੇਤਰ ਵਿਚ ਪੰਜਾਬੀਆ ਤੇ ਸਿੱਖ ਜਿ਼ੰਮੀਦਾਰਾਂ ਦੀਆਂ ਜ਼ਮੀਨਾਂ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ, ਇਹ ਕਾਰਵਾਈ ਵੀ ਮੁੱਖ ਮੰਤਰੀ ਪੰਜਾਬ ਦੇ ਵਿਧਾਨਿਕ ਅਧਿਕਾਰਾਂ ਅਤੇ ਉਸਦੇ ਰੁਤਬੇ ਨੂੰ ਸੈਂਟਰ ਦੇ ਹੁਕਮਰਾਨਾਂ ਵੱਲੋਂ ਅਤੇ ਮੁਤੱਸਵੀ ਜਮਾਤਾਂ ਵੱਲੋ ਅਪਮਾਨ ਵਾਲੀ ਕਾਰਵਾਈ ਹੈ । ਕਿਉਂਕਿ ਪੰਜਾਬ ਸੂਬੇ ਸੰਬੰਧੀ ਕੋਈ ਵੀ ਫੈਸਲਾ ਆਪਣੇ ਤੌਰ ਤੇ ਪੰਜਾਬ ਦੇ ਗਵਰਨਰ ਨਹੀਂ ਕਰ ਸਕਦੇ । ਅਜਿਹਾ ਅਧਿਕਾਰ ਖੇਤਰ ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਦਾ ਸਾਂਝਾ ਹੈ । ਹੁਣ ਜਦੋ ਉਪਰੋਕਤ ਦੋਵੇ ਸਮਿਆ ਉਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਆਪਣੇ ਰੁਤਬੇ ਦੇ ਸਤਿਕਾਰ-ਮਾਣ ਅਤੇ ਵਿਧਾਨਿਕ ਹੈਸੀਅਤ ਨੂੰ ਕਾਇਮ ਹੀ ਨਹੀਂ ਰੱਖ ਸਕੇ ਅਤੇ ਸੈਟਰ ਦੇ ਹੁਕਮਰਾਨ, ਪੰਜਾਬ ਦੇ ਗਵਰਨਰ, ਦਿੱਲੀ ਦੇ ਮੁੱਖ ਮੰਤਰੀ ਪੰਜਾਬ ਬਾਰੇ ਫੈਸਲੇ ਕਰਨ ਦੀ ਗੈਰ-ਵਿਧਾਨਿਕ ਪਿਰਤ ਪਾ ਰਹੇ ਹਨ, ਤਾਂ ਸ. ਭਗਵੰਤ ਸਿੰਘ ਮਾਨ ਸੰਬੰਧੀ ਪੰਜਾਬੀਆਂ ਤੇ ਸਿੱਖ ਕੌਮ ਵਿਚ ਇਹ ਗੱਲ ਪੈਦਾ ਹੋ ਜਾਣੀ ਕੁਦਰਤੀ ਹੈ ਕਿ ਉਹ ਇਸ ਜਿ਼ੰਮੇਵਾਰੀ ਨੂੰ ਪੂਰਨ ਕਰਨ ਦੀ ਯੋਗਤਾ ਤੇ ਸਮਰੱਥਾਂ ਰੱਖਦੇ ਹਨ ਜਾਂ ਨਹੀਂ ? ਜੇਕਰ ਸ. ਭਗਵੰਤ ਸਿੰਘ ਮਾਨ ਨੇ ਆਪਣੇ ਰੁਤਬੇ ਤੇ ਆਪਣੀ ਹੈਸੀਅਤ ਨੂੰ ਸੈਟਰ ਦੇ ਹੁਕਮਰਾਨਾਂ ਅਤੇ ਉਨ੍ਹਾਂ ਦੀ ਬੀ-ਟੀਮ ਬਣੀ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਅੱਗੇ ਆਤਮ-ਸਮਰਪਨ ਹੀ ਕਰ ਦਿੱਤਾ ਹੈ, ਤਾਂ ਹੁਣ ਪੰਜਾਬ ਨਿਵਾਸੀਆ ਤੇ ਸਿੱਖ ਕੌਮ ਨੂੰ ਇਹ ਸੋਚਣਾ ਪਵੇਗਾ ਕਿ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦੇ ਕੇ ਉਨ੍ਹਾਂ ਨੇ ਕੀ ਬਜਰ ਗੁਸਤਾਖੀ ਨਹੀਂ ਕੀਤੀ ? 

ਅਜਿਹਾ ਵਰਤਾਰਾ ਹੋਣ ਦੇ ਅਮਲ ਇਹ ਵੀ ਸਾਬਤ ਕਰਦੇ ਹਨ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇ ਵਿਚ ਸੈਟਰ ਦੇ ਹੁਕਮਰਾਨਾਂ, ਆਰ.ਐਸ.ਐਸ ਅਤੇ ਬੀਜੇਪੀ ਦੀ ਬੀ-ਟੀਮ ਦੇ ਮੁੱਖੀ ਬਣੇ ਸ੍ਰੀ ਕੇਜਰੀਵਾਲ ਦੇ ਹੱਥਠੋਕੇ ਬਣਕੇ ਕੰਮ ਕਰਨ ਵਾਲੇ ਮੁੱਖ ਮੰਤਰੀ ਪੰਜਾਬ, ਪੰਜਾਬ ਸੂਬੇ ਅਤੇ ਪੰਜਾਬ ਨਿਵਾਸੀਆ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਸਮਰੱਥਾਂ ਸ਼ਕਤੀ ਨਹੀਂ ਰੱਖਦੇ ਅਤੇ ਆਉਣ ਵਾਲੇ ਸਮੇ ਵਿਚ ਪੰਜਾਬ ਸੂਬੇ ਅਤੇ ਪੰਜਾਬੀਆ ਦਾ ਹੋਰ ਵੱਡਾ ਨੁਕਸਾਨ ਕਰਵਾਉਣ ਦੇ ਭਾਗੀਦਾਰ ਵੀ ਬਣਨਗੇ । ਜਿਸ ਲਈ ਪੰਜਾਬ ਅੰਦਰ ਕੰਮ ਕਰ ਰਹੀਆ ਸਭ ਵਿਰੋਧੀ ਪਾਰਟੀਆ, ਪੰਜਾਬੀਆਂ ਅਤੇ ਸਿੱਖ ਕੌਮ ਨੂੰ, ਪੰਜਾਬ ਦੇ ਹਿੱਤਾ ਤੇ ਮੁਫਾਦਾ ਨਾਲ ਖਿਲਵਾੜ ਕਰਨ ਵਾਲੇ ਸ੍ਰੀ ਕੇਜਰੀਵਾਲ, ਆਮ ਆਦਮੀ ਪਾਰਟੀ ਨੂੰ ਅਜਿਹੀ ਇਜਾਜਤ ਕਤਈ ਨਹੀਂ ਦੇਣੀ ਚਾਹੀਦੀ ਇਸ ਲਈ ਪੰਜਾਬ ਨਿਵਾਸੀਆ ਨੂੰ ਚਾਹੀਦਾ ਹੈ ਕਿ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਹੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਵਜ਼ੀਰਾਂ ਨੂੰ ਮੁਤੱਸਵੀਆਂ ਨੇ ਆਪਣੀ ਪੰਜਾਬ ਮਾਰੂ ਪਾਲਸੀ ਅਧੀਨ ਕੰਮਜੋਰ ਅਤੇ ਨਿਹੱਥੇ ਕਰ ਦਿੱਤਾ ਹੈ ਤਾਂ ਇਹ ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੇ ਸਮੇ ਵਿਚ ਦ੍ਰਿੜਤਾ ਨਾਲ ਪੰਜਾਬ ਪੱਖੀ ਫੈਸਲੇ ਕਿਵੇ ਕਰ ਸਕੇਗੀ ਅਤੇ ਪੰਜਾਬੀਆਂ-ਸਿੱਖ ਕੌਮ ਦੀਆਂ ਮੁਸ਼ਕਿਲਾਂ ਨੂੰ ਕਿਵੇ ਹੱਲ ਕਰ ਸਕੇਗੀ ? ਉਨ੍ਹਾਂ ਕਿਹਾ ਕਿ ਨਾ ਤਾਂ ਇਨ੍ਹਾਂ ਦੇ ਚੋਣ ਵਾਅਦੇ ਅਨੁਸਾਰ 300 ਯੂਨਿਟ ਬਿਜਲੀ ਦੇ ਬਿਲ ਮੁਆਫ਼ ਹੋ ਸਕੇ ਹਨ, ਨਾ ਹੀ ਪੰਜਾਬ ਦੀਆਂ ਬੀਬੀਆਂ ਨੂੰ ਮਹੀਨਵਾਰ 1 ਹਜਾਰ ਪੈਨਸਨ ਦਾ ਕੋਈ ਪ੍ਰਬੰਧ ਹੋ ਸਕਿਆ ਹੈ ਅਤੇ ਨਾ ਹੀ ਬੇਰੁਜਗਾਰੀ ਨੂੰ ਖਤਮ ਕਰਨ ਲਈ ਪੰਜਾਬ ਦੇ ਦਫਤਰਾਂ ਵਿਚ ਖਾਲੀ ਪਈਆ ਅਸਾਮੀਆ ਉਤੇ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦਾ ਕੋਈ ਉਦਮ ਹੋ ਰਿਹਾ ਹੈ, ਨਾ ਹੀ 36 ਹਜਾਰ ਦੇ ਕਰੀਬ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਅਮਲ ਹੋਇਆ ਹੈ, ਨਾ ਹੀ ਰਸੋਈ ਗੈਂਸ, ਡੀਜਲ-ਪੈਟਰੋਲ, ਖਾਂਣ-ਪੀਣ ਦੀਆਂ ਵਸਤਾਂ ਦੀ ਕੀਮਤ ਘੱਟੀ ਹੈ, ਬਲਕਿ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ । ਇਥੋਂ ਤੱਕ ਪੰਜਾਬ ਦੇ ਕੀਮਤੀ ਪਾਣੀਆ, ਬਿਜਲੀ ਅਤੇ ਹੋਰ ਕੁਦਰਤੀ ਸਾਧਨਾਂ ਨੂੰ ਸੈਟਰ ਦੀ ਬੀਜੇਪੀ-ਆਰ.ਐਸ.ਐਸ. ਬੀ-ਟੀਮ ਸ੍ਰੀ ਕੇਜਰੀਵਾਲ ਅਤੇ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਖੱਟਰ ਵੱਲੋ ਸਾਂਝੀ ਸਾਜਿਸ ਅਧੀਨ ਜ਼ਬਰੀ ਲੁੱਟਣ ਦੇ ਮਨਸੂਬਿਆ ਉਤੇ ਅਮਲ ਹੋ ਰਹੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆ ਬੇਅਦਬੀਆ, ਸਿੱਖਾਂ ਦੇ ਕਾਤਲਾਂ, 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰਨ ਦੇ ਕੋਈ ਅਮਲ ਹੋ ਰਹੇ ਹਨ ਅਤੇ ਨਾ ਹੀ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਉਣ ਦਾ ਕੋਈ ਸੁਹਿਰਦ ਉਦਮ ਹੋ ਰਿਹਾ ਹੈ । 

Leave a Reply

Your email address will not be published. Required fields are marked *