ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਨੂੰ ਤੋੜਨ ਵਾਲੇ ਨੇ ਬਜਰ ਨਿੰਦਣਯੋਗ ਗੁਨਾਹ ਕੀਤਾ ਹੈ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 27 ਜਨਵਰੀ ( ) “ਕਿਉਂਕਿ ਡਾ. ਬੀ.ਆਰ. ਅੰਬੇਦਕਰ ਗੁਰੂ ਨਾਨਕ ਸਾਹਿਬ ਜੀ ਦੇ ਬਰਾਬਰਤਾ, ਜਾਤ-ਪਾਤ ਤੋ ਰਹਿਤ ਸਮਾਜ ਵਾਲੇ ਫਲਸਫੇ ਦੇ ਪੂਰਨ ਕਾਇਲ ਸਨ ਅਤੇ ਗੁਰੂ ਨਾਨਕ ਸਾਹਿਬ ਦੀਆਂ ਮਨੁੱਖਤਾ ਪੱਖੀ ਸਿਖਿਆਵਾ ਨੂੰ ਆਪਣੇ ਜੀਵਨ ਵਿਚ ਲਾਗੂ ਕਰਕੇ ਦਲਿਤ ਸਮਾਜ, ਦਬਲੇ ਕੁੱਚਲੇ ਵਰਗਾਂ ਨੂੰ ਆਪਣੀ ਪ੍ਰੇਰਣਾ ਰਾਹੀ ਸਿੱਖ ਧਰਮ ਨਾਲ ਜੋੜਨ ਦੀ ਡੂੰਘੀ ਇੱਛਾ ਰੱਖਦੇ ਸਨ । ਇਸੇ ਲਈ ਉਨ੍ਹਾਂ ਨੇ 1930 ਵਿਚ ਸਿੱਖੀ ਨਾਲ ਜੁੜਨ ਲਈ ਉਪਰਾਲਾ ਕੀਤਾ ਸੀ । ਪਰ 1936 ਵਿਚ ਜਦੋ ਉਹ ਮੋਹਨ ਦਾਸ ਕਰਮ ਚੰਦ ਗਾਂਧੀ ਨੂੰ ਮਿਲੇ ਤਾਂ ਉਨ੍ਹਾਂ ਨੇ ਡਾ. ਅੰਬੇਦਕਰ ਨੂੰ ਕਿਹਾ ਕਿ ਜੇਕਰ ਤੁਸੀਂ ਸਿੱਖ ਧਰਮ ਵਿਚ ਚਲੇ ਜਾਂਦੇ ਤਾਂ ਹਿੰਦੂ ਧਰਮ ਦਾ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ । ਲੇਕਿਨ 1956 ਵਿਚ ਉਨ੍ਹਾਂ ਨੇ ਫਿਰ ਆਪਣੇ ਤੇ ਆਪਣੇ ਅਨਿਆਈਆ ਨੂੰ ਬੋਧੀ ਧਰਮ ਵਿਚ ਤਬਦੀਲ ਕਰ ਦਿੱਤਾ । ਜਦੋ ਇੰਡੀਅਨ ਹੁਕਮਰਾਨਾਂ ਨੇ ਇੰਡੀਆ ਵਿਧਾਨ ਨੂੰ ਹੋਦ ਵਿਚ ਲਿਆਉਣ ਦੀ ਗੱਲ ਕੀਤੀ ਤਾਂ ਇਨ੍ਹਾਂ ਨੂੰ ਉਸ ਵਿਧਾਨ ਨੂੰ ਤਿਆਰ ਕਰਨ ਦੀ ਜਿੰਮੇਵਾਰੀ ਸੌਪੀ ਗਈ । ਇੰਡੀਅਨ ਵਿਧਾਨ ਵਿਚ ਇਨ੍ਹਾਂ ਨੇ ਸਭ ਧਰਮਾਂ, ਕੌਮਾਂ, ਜਾਤਾਂ, ਕਬੀਲਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਤਰ੍ਹਾਂ ਦੀਆਂ ਮੱਦਾ ਨੂੰ ਦਰਜ ਕੀਤਾ । ਜਿਸ ਅਧੀਨ ਇਨ੍ਹਾਂ ਵਰਗਾਂ ਦੀ ਰਿਜਰਬਰੇਸਨ ਕਰਦੇ ਹੋਏ ਬਰਾਬਰਤਾ ਵੱਲ ਵੱਧਣ ਦੇ ਅਮਲਾਂ ਨੂੰ ਉਤਸਾਹਿਤ ਕੀਤਾ । 1953 ਵਿਚ ਰਾਜ ਸਭਾ ਦੀ ਬਹਿਸ ਵਿਚ ਬੋਲਦੇ ਹੋਏ ਇਨ੍ਹਾਂ ਨੇ ਉਚੇਚੇ ਤੌਰ ਤੇ ਇਨ੍ਹਾਂ ਦਬਲੇ ਕੁੱਚਲੇ ਵਰਗਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਬੁਲੰਦ ਆਵਾਜ ਵਿਚ ਵਿਚਾਰ ਪੇਸ ਕੀਤੇ । ਤਾਂ ਕਿ ਦਲਿਤ ਸਮਾਜ ਤੇ ਦਬਲੇ-ਕੁੱਚਲੇ ਵਰਗਾਂ ਦੇ ਹੱਕ-ਹਕੂਕਾ ਨੂੰ ਕਾਨੂੰਨ ਰਾਹੀ ਮਹਿਫੂਜ ਕੀਤਾ ਜਾ ਸਕੇ । ਜੇਕਰ ਦਲਿਤ ਵਰਗ ਤੇ ਦਬਲੇ ਕੁੱਚਲੇ ਵਰਗਾਂ ਲਈ ਡਾ. ਅੰਬੇਦਕਰ ਨੂੰ ਉਨ੍ਹਾਂ ਦੇ ਮਸੀਹੇ ਦਾ ਨਾਮ ਦੇ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀ ਹੋਵੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਇਨ੍ਹਾਂ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ, ਬਰਾਬਰਤਾ ਦੇ ਅਧਿਕਾਰ ਦੇਣ ਅਤੇ ਇਨ੍ਹਾਂ ਵਰਗਾਂ ਦਾ ਕਿਸੇ ਵੀ ਖੇਤਰ ਵਿਚ ਸੋਸਣ ਨਾ ਹੋਣ ਦੀਆਂ ਡਾ. ਅੰਬੇਦਕਰ ਵੱਲੋ ਪ੍ਰਗਟਾਏ ਵਿਚਾਰਾਂ ਦੀਆਂ ਲੀਹਾਂ ਉਤੇ ਹੀ ਕੰਮ ਕਰ ਰਿਹਾ ਹੈ । ਇਸੇ ਲਈ ਅਸੀ ਲੰਮੇ ਸਮੇ ਤੋ ਇਹ ਮੰਗ ਵੀ ਕਰਦੇ ਆ ਰਹੇ ਹਾਂ ਕਿ ਬਾਬੂ ਕਾਂਸੀ ਰਾਮ ਜੋ ਇਸ ਸੋਚ ਨੂੰ ਪ੍ਰਣਾਏ ਹੋਏ ਸਨ ਅਤੇ ਜਿਨ੍ਹਾਂ ਨੇ ਲੋਕ ਸਭਾ ਵਿਚ ਸਵਾਲ ਪੁੱਛਣ ਉਤੇ ਕਿ ਜੇਕਰ ਤੁਸੀ ਇੰਡੀਆ ਦੇ ਵਜੀਰ ਏ ਆਜਮ ਬਣ ਜਾਵੋ ਤਾਂ ਤੁਹਾਡਾ ਵਿਧਾਨ ਕੀ ਹੋਵੇਗਾ ? ਤਾਂ ਉਨ੍ਹਾਂ ਦਾ ਉਤਰ ਸੀ ਕਿ ਸਮੁੱਚੀ ਮਨੁੱਖਤਾ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅੱਛੀ ਅਗਵਾਈ ਦੇ ਸਕਦੇ ਹਨ । ਇਸ ਲਈ ਮੇਰਾ ਵਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੋਣਗੇ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੰਮ੍ਰਿਤਸਰ ਵਿਖੇ ਡਾ. ਅੰਬੇਦਕਰ ਦੇ ਲੱਗੇ ਉੱਚੇ ਸਤਿਕਾਰਿਤ ਬੁੱਤ ਉਤੇ ਹਮਲਾ ਕਰਕੇ ਤੋੜਨ ਵਾਲੇ ਅਣਜਾਣ ਅਨਸਰ ਦੇ ਅਮਲਾਂ ਨੂੰ ਵੱਡਾ ਗੁਨਾਹ ਕਰਾਰ ਦਿੰਦੇ ਹੋਏ ਅਤੇ ਇਸ ਕਾਰਵਾਈ ਦੀ ਜੋਰਦਾਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂ ਮੰਦਰਾਂ ਵਿਚ ਵੀ ਬੁੱਤ ਲੱਗਦੇ ਹਨ, ਬੁੱਧ ਧਰਮ ਵਿਚ ਵੀ ਬੁੱਤ ਲੱਗਦੇ ਹਨ । ਸਿੱਖ ਕੌਮ ਨੇ ਕਦੀ ਵੀ ਕਿਸੇ ਵੀ ਧਰਮ ਉਤੇ ਕਦੀ ਹਮਲਾ ਨਹੀ ਕੀਤਾ ਅਤੇ ਨਾ ਹੀ ਅਸੀ ਅਜਿਹੀ ਸੋਚ ਨੂੰ ਕਦੀ ਪ੍ਰਵਾਨ ਕਰਦੇ ਹਾਂ । ਬੁੱਤ ਲਗਾਉਣ ਦਾ ਮਕਸਦ ਕੇਵਲ ਇਕ ਹੀ ਹੁੰਦਾ ਹੈ ਕਿ ਜਿਸ ਸਖਸੀਅਤ ਨੇ ਸਮਾਜ, ਕੌਮ, ਧਰਮ ਨੂੰ ਆਪਣੀਆ ਘਾਲਨਾਵਾ ਰਾਹੀ ਸੁਚੱਜੀ ਅਗਵਾਈ ਤੇ ਪ੍ਰੇਰਣਾ ਦਿੱਤੀ ਹੋਵੇ, ਉਸ ਨੂੰ ਸਮਾਜ ਯਾਦ ਕਰਦੇ ਹੋਏ ਉਨ੍ਹਾਂ ਵੱਲੋ ਪਾਈਆ ਸਮਾਜ ਤੇ ਇਨਸਾਨੀਅਤ ਪੱਖੀ ਕਦਰਾਂ ਕੀਮਤਾਂ ਨੂੰ ਪ੍ਰਵਾਨ ਕਰਕੇ ਅੱਗੇ ਵੱਧਦੇ ਰਹਿਣ । ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਇਨ੍ਹਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਹੈ ਅਤੇ ਡਾ. ਅੰਬੇਦਕਰ ਉਨ੍ਹਾਂ ਦੀ ਸੋਚ ਅਨੁਸਾਰ ਹੀ ਦਬਲੇ ਕੁੱਚਲੇ ਵਰਗਾਂ ਦੇ ਹੱਕ ਹਕੂਕਾ ਦੀ ਰੱਖਿਆ ਲਈ ਉੱਦਮ ਕਰਦੇ ਰਹੇ ਹਨ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਹਾਮੀ ਸਨ । ਇਸ ਲਈ ਜਿਸਨੇ ਵੀ ਡਾ. ਅੰਬੇਦਕਰ ਦੇ ਬੁੱਤ ਤੇ ਹਮਲਾ ਕੀਤਾ ਹੈ, ਉਹ ਚੰਗਾਂ ਕੰਮ ਨਹੀ ਕੀਤਾ । ਸਾਡੀ ਤਾਂ ਇਨ੍ਹਾਂ ਨਾਲ ਗੁਰੂ ਸਾਹਿਬਾਨ ਸਮੇਂ ਤੋ ਹੀ ਇਕ ਅੱਛੀ ਬਰਾਬਰਤਾ ਵਾਲੀ ਸਾਂਝ ਹੈ । ਜਿਸ ਨੂੰ ਬਰਕਰਾਰ ਰੱਖਣ ਲਈ ਬਾਬੂ ਕਾਂਸੀ ਰਾਮ ਜੀ ਨੇ ਵੀ ਵੱਡੇ ਉਦਮ ਕੀਤੇ । ਇਸ ਲਈ ਹੀ ਅਸੀ ਲੰਮੇ ਸਮੇ ਤੋ ਇਹ ਮੰਗ ਕਰਦੇ ਆ ਰਹੇ ਹਾਂ ਕਿ ਬਾਬੂ ਕਾਂਸੀ ਰਾਮ ਜੀ ਦਾ ਬੁੱਤ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਥਿਤ ਸਿੱਖ ਅਜਾਇਬਘਰ ਵਿਚ ਲਗਾਇਆ ਜਾਵੇ । ਅੱਜ ਵੀ ਅਸੀ ਇਸ ਮੰਗ ਨੂੰ ਦੁਹਰਾਉਦੇ ਹਾਂ ਤਾਂ ਕਿ ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਜਿਨ੍ਹਾਂ ਨੇ ਜਾਤ-ਪਾਤ ਵਰਗੀਆਂ ਸਮਾਜਿਕ ਬੁਰਾਈਆ ਵਿਰੁੱਧ ਵੱਡੇ ਸੰਘਰਸ ਕੀਤੇ ਤੇ ਸ਼ਹਾਦਤਾਂ ਦਿੱਤੀਆ । ਉਸ ਮਨੁੱਖਤਾ ਪੱਖੀ ਸੋਚ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਇਨ੍ਹਾਂ ਵਰਗਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਅਸੀ ਆਪਣੇ ਫਰਜਾਂ ਦੀ ਪੂਰਤੀ ਕਰ ਸਕੀਏ ।