ਚੰਡੀਗੜ੍ਹ ਅਜੀਤ ਬਿਊਰੋ ਦੇ ਚੀਫ਼ ਸ. ਹਰਕਵਲਜੀਤ ਸਿੰਘ ਦੇ ਮਾਤਾ ਸਰਦਾਰਨੀ ਸੁਰਿੰਦਰ ਕੌਰ ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਚੰਡੀਗੜ੍ਹ, 27 ਜਨਵਰੀ ( ) “ਚੰਡੀਗੜ੍ਹ ਯੂ.ਟੀ ਸਟੇਟ ਵਿਖੇ ਬਹੁਤ ਲੰਮੇ ਸਮੇ ਤੋ ਅਜੀਤ ਅਖ਼ਬਾਰ ਦੇ ਬਤੌਰ ਚੀਫ਼ ਬਿਊਰੋ ਵੱਜੋ ਅਹਿਮ ਜਿੰਮੇਵਾਰੀ ਨਿਭਾਉਦੇ ਆ ਰਹੇ ਸ. ਹਰਕਵਲਜੀਤ ਸਿੰਘ, ਜੋ ਕਿ ਬਹੁਤ ਹੀ ਇਮਾਨਦਾਰ, ਦ੍ਰਿੜ ਅਤੇ ਨਿਰਪੱਖਤਾ ਨਾਲ ਰਿਪੋਰਟਿੰਗ ਕਰਨ ਵਾਲੇ ਇਨਸਾਨ ਹਨ, ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜੀ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸ. ਹਰਕਵਲਜੀਤ ਸਿੰਘ, ਸ. ਬੀਰਇੰਦਰ ਸਿੰਘ, ਰੂਪਨਗਰ ਪੁਲਿਸ ਰੇਜ ਦੇ ਡੀ.ਆਈ.ਜੀ ਜੋ ਕਿ ਮਾਤਾ ਜੀ ਦੇ ਜਵਾਈ ਹਨ, ਨੂੰ ਅਤੇ ਸਮੁੱਚੇ ਪਰਿਵਾਰਿਕ ਮੈਬਰਾਂ ਤੇ ਸੰਬੰਧੀਆਂ ਨੂੰ ਇਕ ਬਹੁਤ ਵੱਡਾ ਅਕਹਿ ਤੇ ਅਸਹਿ ਘਾਟਾ ਪਿਆ ਹੈ । ਸਾਨੂੰ ਵੀ ਇਹ ਖਬਰ ਜਾਣਕੇ ਗਹਿਰਾ ਸਦਮਾ ਪਹੁੰਚਿਆ ਹੈ ਕਿਉਂਕਿ ਮਾਂ-ਪਿਓ ਕਿੰਨੀ ਵੀ ਵੱਡੇਰੀ ਤੋ ਵੱਡੇਰੀ ਉਮਰ ਦੇ ਹੋ ਜਾਣ ਉਨ੍ਹਾਂ ਦੇ ਖਿਆਲਾਤਾਂ ਤੇ ਉਨ੍ਹਾਂ ਦੀ ਬੁਜਰਗੀ ਦੇ ਆਸੀਰਵਾਦ ਦੀ ਲੋੜ ਇਕ ਉੱਚੇ ਵੱਡੇ ਸੰਘਣੇ ਦਰੱਖਤ ਦੀ ਛਾਹ ਦੀ ਤਰ੍ਹਾਂ ਸਮੁੱਚੇ ਪਰਿਵਾਰਿਕ ਮੈਬਰਾਂ, ਪੁੱਤਰਾਂ, ਧੀਆਂ, ਨੂੰਹਾਂ, ਦੋਹਤਿਆ, ਪੋਤਿਆ ਨੂੰ ਹਮੇਸ਼ਾਂ ਵੱਡੀ ਲੋੜ ਹੁੰਦੀ ਹੈ । ਜੋ ਕਿ ਅਜਿਹੇ ਬਜੁਰਗਾਂ ਦੇ ਚਲੇ ਜਾਣ ਨਾਲ ਇਹ ਸਮਾਜਿਕ ਤੇ ਪਰਿਵਾਰਿਕ ਸਰਪ੍ਰਸਤੀ ਤੋ ਵਾਂਝੇ ਹੋ ਜਾਂਦੇ ਹਨ । ਜਿਸ ਦਾ ਬਿਆਨ ਤਾਂ ਨਹੀ ਕੀਤਾ ਜਾ ਸਕਦਾ, ਲੇਕਿਨ ਇਸ ਨੂੰ ਪਰਿਵਾਰਿਕ ਮੈਬਰ ਬਹੁਤ ਅੱਛੀ ਤਰ੍ਹਾਂ ਮਹਿਸੂਸ ਕਰ ਸਕਦੇ ਹਨ । ਉਨ੍ਹਾਂ ਦੇ ਚਲੇ ਜਾਣ ਤੇ ਅਸੀ ਜਿਥੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਉਨ੍ਹਾਂ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਉਥੇ ਵਿਛੜੇ ਪਰਿਵਾਰਿਕ ਮੈਬਰਾਂ, ਸੰਬੰਧੀਆਂ, ਇਸ ਪਰਿਵਾਰ ਨਾਲ ਸੰਬੰਧਤ ਮਿੱਤਰਾਂ, ਦੋਸਤਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿਸ ਕਰਨ ਲਈ ਵੀ ਅਰਜੋਈ ਕਰਦੇ ਹਾਂ ਤਾਂ ਕਿ ਸਭ ਇਸ ਸਦਮੇ ਨੂੰ ਗੁਰਬਾਣੀ ਦਾ ਓਟ ਆਸਰਾ ਲੈਦੇ ਹੋਏ ਬਰਦਾਸਤ ਕਰਦੇ ਹੋਏ ਆਪਣੇ ਅਗਲੇ ਜੀਵਨ ਨੂੰ ਸਹੀ ਢੰਗ ਨਾਲ ਵਿਛੜੀ ਪਵਿੱਤਰ ਆਤਮਾ ਦੀ ਰੂਹ ਤੋ ਅਗਵਾਈ ਲੈਦੇ ਹੋਏ ਵਿਚਰਦੇ ਰਹਿਣ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਕਵਲਜੀਤ ਸਿੰਘ, ਸ. ਬੀਰਇੰਦਰ ਸਿੰਘ ਅਤੇ ਸ. ਹਰਚਰਨ ਸਿੰਘ ਭੁੱਲਰ ਡੀ.ਆਈ.ਜੀ ਨਾਲ ਇਸ ਪਹੁੰਚੇ ਗਹਿਰੇ ਸਦਮੇ ਦੀ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕਰਦੇ ਹੋਏ ਕੀਤਾ । ਇਸ ਅਰਦਾਸ ਵਿਚ ਸਮਿਲ ਹੋਣ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਮਾਨ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ ਸਾਰੇ ਜਰਨਲ ਸਕੱਤਰ, ਗੋਪਾਲ ਸਿੰਘ ਝਾਂੜੋ ਪ੍ਰਧਾਨ ਚੰਡੀਗੜ੍ਹ, ਐਡਵੋਕੇਟ ਲਖਨਪਾਲ, ਐਡਵੋਕੇਟ ਕਰਨਰਾਜ ਸਿੰਘ, ਐਡਵੋਕੇਟ ਸਿਮਰਜੀਤ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ, ਸ. ਭਗੋਤੀ ਸਿੰਘ ਐਡਵੋਕੇਟ, ਲਖਵੀਰ ਸਿੰਘ ਕੋਟਲਾ, ਬੀਬੀ ਬਲਵਿੰਦਰ ਕੌਰ, ਸਰਬਜੀਤ ਸਿੰਘ ਭਾਟੀਆ, ਦਲਜੀਤ ਸਿੰਘ ਕੁੰਭੜਾ, ਬਲਕਾਰ ਸਿੰਘ ਭੁੱਲਰ ਆਦਿ ਆਗੂ ਹਾਜਰ ਸਨ ।