ਸ. ਦਰਬਾਰਾ ਸਿੰਘ ਗਰੇਵਾਲ ਸਕੱਤਰ ਦਿੱਲੀ ਦਫਤਰ ਦੇ ਹੋਏ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫਤਹਿਗੜ੍ਹ ਸਾਹਿਬ, 02 ਜਨਵਰੀ ( ) “ਸ. ਦਰਬਾਰਾ ਸਿੰਘ ਗਰੇਵਾਲ ਜਿਨ੍ਹਾਂ ਨੇ ਬਹੁਤ ਲੰਮਾਂ ਸਮਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿੱਲੀ ਮੁੱਖ ਦਫਤਰ ਵਿਖੇ ਬਤੌਰ ਸਕੱਤਰ ਦੀ ਸੇਵਾ ਬਹੁਤ ਹੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਉਦੇ ਹੋਏ ਪਾਰਟੀ ਸੋਚ ਅਤੇ ਨੀਤੀਆ ਨੂੰ ਦਿੱਲੀ ਨਿਵਾਸੀਆ ਤੇ ਸੰਗਤਾਂ ਵਿਚ ਪ੍ਰਚਾਰਨ ਵਿਚ ਵੱਡਾ ਉੱਦਮ ਕਰਦੇ ਰਹੇ, ਉਹ ਬੀਤੇ ਦਿਨੀਂ ਆਪਣੀ ਮਿਲੇ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਗਰੇਵਾਲ ਪਰਿਵਾਰ ਨੂੰ ਹੀ ਇਕ ਅਸਹਿ ਤੇ ਅਕਹਿ ਕਦੀ ਵੀ ਨਾ ਪੂਰਾ ਹੋਣਾ ਵਾਲਾ ਘਾਟਾ ਹੀ ਨਹੀ ਪਿਆ ਬਲਕਿ ਖ਼ਾਲਸਾ ਪੰਥ ਦੀ ਨਿਰਸਵਾਰਥ ਹੋ ਕੇ ਸੇਵਾ ਕਰਨ ਵਾਲੀ ਇਕ ਨੇਕ ਆਤਮਾ ਵੀ ਸਾਡੇ ਕੋਲੋ ਦੂਰ ਹੋ ਗਈ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਨੂੰ ਗਹਿਰਾ ਸਦਮਾ ਪਹੁੰਚਿਆ ਹੈ । ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਾਂ, ਉਥੇ ਗਰੇਵਾਲ ਪਰਿਵਾਰ, ਦੋਸਤ, ਮਿੱਤਰ, ਸੰਬੰਧੀਆਂ ਅਤੇ ਖ਼ਾਲਸਾ ਪੰਥ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿਸ ਕਰਨ ਦੀ ਅਰਜੋਈ ਵੀ ਕਰਦੇ ਹਾਂ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਦਰਬਾਰਾ ਸਿੰਘ ਗਰੇਵਾਲ ਦੇ ਇਸ ਦੁਨੀਆ ਤੋ ਚਲੇ ਜਾਣ ਉਤੇ ਗਹਿਰਾ ਦੁੱਖ ਪ੍ਰਗਟਾਉਦੇ ਹੋਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਇਸ ਅਰਦਾਸ ਵਿਚ ਸਾਮਿਲ ਪਾਰਟੀ ਆਗੂਆ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਜਰਨਲ ਸਕੱਤਰ), ਇਮਾਨ ਸਿੰਘ ਮਾਨ, ਰਣਜੀਤ ਸਿੰਘ ਸੰਤੋਖਗੜ੍ਹ, ਹਰਜੀਤ ਸਿੰਘ ਚਤਾਮਲਾ, ਸੁੱਚਾ ਸਿੰਘ, ਬੀਬੀ ਤੇਜ ਕੌਰ ਅਤੇ ਰੋਪੜ੍ਹ ਜਿ਼ਲ੍ਹੇ ਦੀ ਸਮੁੱਚੀ ਜਥੇਬੰਦੀ ਹਾਜਰ ਸਨ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸ. ਦਰਬਾਰਾ ਸਿੰਘ ਗਰੇਵਾਲ ਦੀ ਦੇਹ ਦਾ ਸੰਸਕਾਰ ਰਸਮ 12 ਵਜੇ ਦੁਪਹਿਰ ਗੁਰਦੁਆਰਾ ਭੱਠਾ ਸਾਹਿਬ ਨਜਦੀਕ ਪਿੰਡ ਗਰੇਵਾਲ ਵਿਖੇ ਹੋਵੇਗੀ । ਸਮੁੱਚੇ ਪਾਰਟੀ ਮੈਬਰ ਇਸ ਸੰਸਕਾਰ ਵਿਚ ਸਾਮਿਲ ਹੋਣ ।