ਸਾਹਿਬਜ਼ਾਦਿਆ ਦੇ ਸ਼ਹੀਦੀ ਦਿਹਾੜੇ ਉਤੇ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਸਿੱਖ ਖ਼ਾਲਿਸਤਾਨ ਦੇ ਝੰਡੇ ਲਹਿਰਾਕੇ ਟਰਾਲੀਆ ਵਿਚ ਆ ਰਹੇ ਹਨ, ਜੋ ਸੈਂਟਰ ਦੀ ਸਰਕਾਰ ਲਈ ਗੰਭੀਰ ਸੰਦੇਸ਼ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 24 ਦਸੰਬਰ ( ) “ਪੰਜਾਬੀ ਤੇ ਸਿੱਖ ਵੱਸੋ ਪੰਜਾਬ ਦੇ ਸਭ ਹਿੱਸਿਆ ਬਠਿੰਡਾ, ਮੋਗਾ, ਦੋਆਬਾ, ਮਾਝਾ ਅਤੇ ਮਾਲਵੇ ਦੇ ਨਾਲ-ਨਾਲ ਹਰਿਆਣੇ ਵਿਚੋ ਵੀ ਬਹੁਤ ਵੱਡੀ ਗਿਣਤੀ ਵਿਚ ਸੜਕਾਂ ਤੇ ਆਪੋ ਆਪਣੀਆ ਟਰਾਲੀਆ ਤੇ ਖ਼ਾਲਿਸਤਾਨੀ ਝੰਡੇ ਲਹਿਰਾਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਆਪਣੇ ਮਹਾਨ ਸ਼ਹੀਦਾਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਦੀਵਾਨ ਟੋਡਰ ਮੱਲ, ਬਾਬਾ ਮੋਤੀ ਸਿੰਘ ਮਹਿਰਾ ਨੂੰ ਸਤਿਕਾਰ ਸਹਿਤ ਸਰਧਾ ਦੇ ਫੁੱਲ ਭੇਟ ਕਰਨ ਆ ਰਹੇ ਹਨ । ਪੰਜਾਬ, ਹਰਿਆਣਾ, ਰਾਜਸਥਾਂਨ ਅਤੇ ਦਿੱਲੀ ਦਾ ਕੋਈ ਇਲਾਕਾ ਅਜਿਹਾ ਨਹੀ ਜਿਥੋ ਸਿੱਖ ਕੌਮ ਇਸ ਮੌਕੇ ਤੇ ਵੱਡੀ ਗਿਣਤੀ ਵਿਚ ਨਾ ਆ ਰਹੀ ਹੋਵੇ । ਦੂਸਰੇ ਪਾਸੇ ਸ. ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਹਰਿਆਣਾ ਦੀ ਖਨੌਰੀ ਸਰਹੱਦ ਉਤੇ ਬੀਤੇ 30 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ । ਉਹ ਇਥੋ ਤੱਕ ਦ੍ਰਿੜ ਹਨ ਕਿ ਉਹ ਨਾ ਤਾਂ ਸਰਕਾਰ ਤੋ ਕੋਈ ਹੈਲਥ ਟਰੀਟਮੈਟ ਲੈ ਰਹੇ ਹਨ ਅਤੇ ਨਾ ਹੀ ਕੁਝ ਖਾਂ-ਪੀ ਰਹੇ ਹਨ । ਇਹੀ ਵਜਹ ਹੈ ਕਿ ਉਨ੍ਹਾਂ ਦੀ ਸਿਹਤ ਦਿਨ-ਬ-ਦਿਨ ਬਹੁਤ ਬਦਤਰ ਹੁੰਦੀ ਜਾ ਰਹੀ ਹੈ । ਜੋ ਪੰਜਾਬ ਤੇ ਹਰਿਆਣਾ ਤੋ ਸੰਗਤਾਂ ਆ ਰਹੀਆ ਹਨ, ਇਹ ਮੋਦੀ ਸਰਕਾਰ ਲਈ ਬਹੁਤ ਹੀ ਸੰਜ਼ੀਦਾ ਅਤੇ ਗੰਭੀਰ ਸਵਾਲ ਹੈ ਕਿ ਜੇਕਰ ਮੋਦੀ ਹਕੂਮਤ ਨੇ ਕਿਸਾਨਾਂ ਦੀਆਂ ਜਾਇਜ ਮੰਗਾਂ ਨੂੰ ਪੂਰਨ ਕਰਨ ਲਈ ਕੋਈ ਅਮਲ ਨਾ ਕੀਤਾ ਤਾਂ ਇਹ ਸਮੁੱਚੇ ਪੰਜਾਬ ਤੇ ਹਰਿਆਣੇ ਤੋਂ ਖ਼ਾਲਿਸਤਾਨ ਦੇ ਝੰਡੇ ਲਹਿਰਾਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆ ਰਹੇ ਸਿੱਖ ਮੋਦੀ ਹਕੂਮਤ ਲਈ ਬਹੁਤ ਵੱਡੀ ਚੁਣੋਤੀ ਵੀ ਬਣ ਸਕਦੇ ਹਨ ਅਤੇ ਜੇਕਰ ਡੱਲੇਵਾਲ ਸਾਬ ਦਾ ਕੋਈ ਸਰੀਰਕ ਨੁਕਸਾਨ ਹੋ ਗਿਆ ਤਾਂ ਮੋਦੀ ਹਕੂਮਤ ਹਾਲਾਤਾਂ ਨੂੰ ਸਾਂਭਣ ਤੋ ਅਸਮਰੱਥ ਹੋ ਜਾਵੇਗੀ । ਜਿਸਦੇ ਨਤੀਜੇ ਹੋਰ ਵੀ ਖਤਰਨਾਕ ਸਾਬਤ ਹੋ ਸਕਦੇ ਹਨ । ਸ. ਮਾਨ ਨੇ ਡੱਬਵਾਲੀ ਤੋ ਰਾਜਸਥਾਂਨ ਤੱਕ ਟਰੈਕਟਰਾਂ ਟਰਾਲੀਆ ਭੱਜੀਆ ਆ ਰਹੀਆ ਹਨ । ਕੇਸਰੀ ਝੰਡੇ ਲਗਾਕੇ ਬੜੇ ਜੋਸ਼ ਨਾਲ ਆ ਰਹੇ ਹਨ । ਜੇਕਰ ਸ੍ਰੀ ਮੋਦੀ ਅਤੇ ਸ੍ਰੀ ਸਾਹ ਜਿਨ੍ਹਾਂ ਨੇ ਕਾਨੂੰਨ ਬਣਾਏ ਹਨ ਸਿੱਖਾਂ ਨੂੰ ਕਤਲ ਕਰਨ ਦਾ ਉਹ ਆਪਣੀ ਇੰਨਟੈਲੀਜੈਸ ਤੇ ਖੂਫੀਆ ਪੁਲਿਸ ਤੋਂ ਪਤਾ ਕਰਨ ਕਿ ਇਹ ਗਲਤ ਹੈ ਜਾਂ ਠੀਕ ਹੈ ? ਦੂਸਰੇ ਪਾਸੇ ਜੋ ਸ. ਜਗਜੀਤ ਸਿੰਘ ਡੱਲੇਵਾਲ ਜੋ ਕੁਰਬਾਨੀ ਦੇ ਰਹੇ ਹਨ ਇਨ੍ਹਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਕਿਉਂਕਿ ਸ. ਮਾਨ ਨੇ ਯੂਕੇ ਦੇ ਜਿੰਮੀਦਾਰਾਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਹੈ ਜਦੋ ਸ. ਮਾਨ ਨੇ ਖਨੌਰੀ ਤੋਂ ਆਪਣੀ ਅੰਗਰੇਜੀ ਦੀ ਇੰਟਰਵਿਊ ਦਿੱਤੀ ਹੈ । ਉਨ੍ਹਾਂ ਨੇ ਵੀ ਕਿਹਾ ਹੈ ਕਿ ਅਸੀ ਤੁਹਾਡੀ ਜੱਦੋਂ-ਜਹਿਦ ਵਿਚ ਪੂਰੀ ਸਪੋਰਟ ਕਰਾਂਗੇ ਅਤੇ ਜੋ ਖਨੌਰੀ ਵਿਖੇ ਡੱਲੇਵਾਲ ਸਾਬ ਹਨ, ਉਥੋਂ ਆਵਾਜ਼ ਬਾਹਰਲੇ ਮੁਲਕਾਂ ਦੇ ਕਿਸਾਨਾਂ ਕੋਲ ਚਲੀ ਗਈ ਹੈ । ਇਹ ਬਹੁਤ ਵੱਡਾ ਮੱਦਾ ਬਣ ਜਾਣਾ ਹੈ ਜੇਕਰ ਡੱਲੇਵਾਲ ਸਾਬ ਨੂੰ ਕੁਝ ਹੋ ਗਿਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੁਤੱਸਵੀ ਮੋਦੀ ਹਕੂਮਤ ਜੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਨਫਰਤ ਭਰੀ ਸੋਚ ਰੱਖਦੀ ਹੈ ਅਤੇ ਜੋ ਪੰਜਾਬੀਆਂ ਤੇ ਸਿੱਖਾਂ ਦੇ ਅਤਿ ਸੰਜੀਦਾ ਮਸਲਿਆ ਨੂੰ ਵੀ ਗੰਭੀਰਤਾ ਨਾਲ ਨਹੀ ਲੈ ਰਹੀ ਉਸ ਨੂੰ ਆਉਣ ਵਾਲੇ ਬਣਦੇ ਜਾ ਰਹੇ ਬਦਤਰ ਹਾਲਾਤਾਂ ਤੋ ਖਬਰਦਾਰ ਕਰਦੇ ਹੋਏ ਅਤੇ ਸ. ਜਗਜੀਤ ਸਿੰਘ ਡੱਲੇਵਾਲ ਵੱਲੋ ਰੱਖੀਆ ਕਿਸਾਨੀ ਮੰਗਾਂ ਦੀ ਫੌਰੀ ਪੂਰਤੀ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬੀ ਤੇ ਸਿੱਖ ਜਿੰਮੀਦਾਰ ਹਰ ਖੇਤਰ ਵਿਚ ਇੰਡੀਆਂ ਦੇ ਉੱਦਮਾਂ ਵਿਚ ਕੇਵਲ ਬੀਤੇ ਸਮੇ ਤੋ ਸਹਿਯੋਗ ਹੀ ਨਹੀ ਕਰਦੇ ਆ ਰਹੇ ਬਲਕਿ ਸਰਹੱਦਾਂ ਉਤੇ ਸ਼ਹਾਦਤਾਂ ਤੇ ਕੁਰਬਾਨੀਆ ਦੇ ਕੇ ਇੰਡੀਆ ਦੀ ਨਿਰੰਤਰ ਰੱਖਿਆ ਕਰਨ ਦੀ ਜਿੰਮੇਵਾਰੀ ਵੀ ਨਿਭਾਉਦੇ ਆ ਰਹੇ ਹਨ । ਫਿਰ ਉਹ ਕਾਨੂੰਨੀ ਵਿਵਸਥਾਂ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਨਿਯਮਾਂ ਤੇ ਕਾਨੂੰਨਾਂ ਦਾ ਵੀ ਪਾਲਣ ਕਰਦੇ ਆ ਰਹੇ ਹਨ । ਫਿਰ ਉਨ੍ਹਾਂ ਨਾਲ ਐਨੇ ਲੰਮੇ ਸਮੇ ਤੋ ਕੀਤੀਆ ਜਾਂਦੀਆ ਆ ਰਹੀਆ ਗੈਰ ਵਿਧਾਨਿਕ ਗੈਰ ਸਮਾਜਿਕ ਬੇਇਨਸਾਫ਼ੀਆਂ ਜ਼ਬਰ ਜੁਲਮ ਦੇ ਅਮਲ ਕਰਕੇ ਹੁਕਮਰਾਨ ਇਥੋ ਦੇ ਹਾਲਾਤਾਂ ਨੂੰ ਵਿਸਫੋਟਕ ਕਿਉਂ ਬਣਾ ਰਹੇ ਹਨ ? ਜਦੋਕਿ ਚਾਹੀਦਾ ਇਹ ਹੈ ਕਿ ਜਿਸ ਸਿੱਖ ਕੌਮ ਨੇ ਹਰ ਖੇਤਰ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਈ ਹੈ ਅਤੇ ਨਿਭਾਉਦੀ ਆ ਰਹੀ ਹੈ, ਉਸਦੇ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫ਼ੀਆਂ ਨੂੰ ਸੰਜੀਦਗੀ ਨਾਲ ਖਤਮ ਕੀਤਾ ਜਾਵੇ ਅਤੇ ਜੋ ਬੀਤੇ ਲੰਮੇ ਸਮੇ ਤੋ ਸਰਹੱਦਾਂ ਉਤੇ ਗਰਮੀ-ਸਰਦੀ, ਮੀਹ-ਕਣੀ ਵਿਚ ਬੈਠਕੇ ਆਪਣੀਆ ਮੰਗਾਂ ਦੀ ਪੂਰਤੀ ਕਰਵਾਉਣ ਲਈ ਆਪਣੀਆ ਕੀਮਤੀ ਜਾਨਾਂ ਦੀ ਵੀ ਪ੍ਰਵਾਹ ਨਹੀ ਕਰ ਰਹੇ ਉਨ੍ਹਾਂ ਦੀਆਂ ਜਿੰਦਗਾਨੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਖੇਤਰ ਵਿਚ ਸੁਰੱਖਿਅਤ ਕੀਤਾ ਜਾਵੇ ਤੇ ਇਨਸਾਫ਼ ਦਿੱਤਾ ਜਾਵੇ । ਵਰਨਾ ਜੇਕਰ ਹੁਕਮਰਾਨਾਂ ਨੇ ਅਣਗਹਿਲੀ ਕੀਤੀ ਤਾਂ ਉਸਦੇ ਮਾੜੇ ਨਤੀਜਿਆ ਲਈ ਹੁਕਮਰਾਨ ਹੀ ਜਿੰਮੇਵਾਰ ਹੋਣਗੇ ਨਾ ਕਿ ਪੰਜਾਬੀ, ਸਿੱਖ ਅਤੇ ਜਿੰਮੀਦਾਰ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੋਈ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਵਾਪਰਨ ਤੋ ਪਹਿਲੇ ਮੋਦੀ ਹਕੂਮਤ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਨੂੰ ਸਹੀ ਸਮੇ ਤੇ ਕਾਬੂ ਪਾ ਕੇ ਜਿੰਮੀਦਾਰਾਂ ਤੇ ਪੰਜਾਬੀਆਂ ਵਿਚ ਪਾਈ ਜਾਣ ਵਾਲੀ ਅਸੁੰਤਸਟੀ ਨੂੰ ਖਤਮ ਕਰੇਗੀ ।