ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਲੋਕਾਂ ਦੀ ਜੁਬਾਨ ਵਿਚ ਗੁਰਬਾਣੀ ਰਾਹੀ ਹੀ ਮਨੁੱਖੀ ਜੀਵਨ ਜਿਊਂਣ ਦਾ ਸੰਦੇਸ਼ ਦਿੱਤਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 05 ਦਸੰਬਰ ( ) “ਸਿੱਖ ਕੌਮ ਇਕ ਵੱਖਰੀ ਨਿਰਾਲੀ ਕੌਮੀਅਤ ਹੈ । ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ ਹੈ । ਇਸ ਸਿੱਖ ਧਰਮ ਦੇ ਫੈਲਣ ਦਾ ਕਾਰਨ ਹੈ ਕਿ ਉਨ੍ਹਾਂ ਨੇ ਬਾਣੀ ਅਤੇ ਕਥਾਵਾਂ ਨੂੰ ਜੋ ਇਲਾਹੀ ਹੁਕਮ ਅਨੁਸਾਰ ਆਈ ਹੈ, ਉਸ ਨੂੰ ਲੋਕਾਂ ਦੀ ਸਰਲ ਭਾਸਾ, ਜੁਬਾਨ ਵਿਚ ਪ੍ਰਚਾਰ ਕੀਤਾ ਜੋ ਕਿ ਹਰ ਵਰਗ ਦੇ ਨਿਵਾਸੀਆ ਨੂੰ ਬਹੁਤ ਸੌਖੇ ਢੰਗ ਨਾਲ ਸਮਝ ਵੀ ਆਉਦੀ ਹੈ ਅਤੇ ਇਹ ਇਕ ਅੱਛੇ ਜੀਵਨ ਜਾਂਚ ਦੇ ਢੰਗ ਨੂੰ ਦਰਸਾਉਦੀ ਹੋਈ ਮਨੁੱਖਤਾ ਨੂੰ ਅਗਵਾਈ ਦਿੰਦੀ ਹੈ । ਜਦੋਕਿ ਕੁਰਾਨ ਸਰੀਫ ਅਰਬੀ ਭਾਸਾ ਵਿਚ ਹੈ ਅਤੇ ਵੇਦ ਸੰਸਕ੍ਰਿਤ ਭਾਸਾ ਵਿਚ ਹਨ । ਜਿਨ੍ਹਾਂ ਦੀ ਆਮ ਲੋਕਾਂ ਨੂੰ ਸਮਝ ਹੀ ਨਹੀ ਆਉਦੀ ਕਿ ਉਹ ਕੀ ਸੰਦੇਸ ਦੇਣਾ ਚਾਹੁੰਦੇ ਹਨ । ਦੱਖਣੀ ਸੂਬਿਆਂ ਦੇ ਲੋਕ ਸੰਸਕ੍ਰਿਤੀ ਤੇ ਹਿੰਦੀ ਨੂੰ ਪ੍ਰਵਾਨ ਹੀ ਨਹੀ ਕਰਦੇ । ਜੋ ਕੱਟੜਵਾਦੀ ਲੋਕ ਆਪਣੀ ਸੰਤੁਸਟੀ ਲਈ ਤੇ ਆਪਣੇ ਕੱਟੜਵਾਦੀ ਮਿਸਨ ਨੂੰ ਪੂਰਨ ਕਰਨ ਲਈ ਔਖੀ ਬੋਲੀ, ਭਾਸਾ, ਜੁਬਾਨ ਵਿਚ ਨਵੇ ਸ਼ਬਦ ਤੇ ਕਾਨੂੰਨ ਲੋਕਾਂ ਉਤੇ ਥੋਪਦੇ ਹਨ ਅਤੇ ਅਮਲ ਕਰਦੇ ਹਨ ਉਸ ਨਾਲ ਇਨ੍ਹਾਂ ਤੋ ਆਮ ਲੋਕਾਂ ਦੀ ਇਸੇ ਲਈ ਦੂਰੀ ਬਣ ਜਾਂਦੀ ਹੈ ਕਿ ਇਨ੍ਹਾਂ ਦੇ ਮੁਤੱਸਵੀ ਸ਼ਬਦਾਂ ਤੇ ਨਾਵਾਂ ਦਾ ਆਮ ਜਨਤਾ ਨੂੰ ਸਮਝ ਹੀ ਨਹੀ ਆਉਦੀ । ਇਹੀ ਵਜਹ ਹੈ ਕਿ ਵੱਖ-ਵੱਖ ਸਮਿਆ ਤੇ ਜਾਂ ਵੱਖ-ਵੱਖ ਸੰਸਥਾਵਾਂ ਜਾਂ ਨਵੇ ਮੋਦੀ ਹਕੂਮਤ ਦੇ ਕਾਨੂੰਨਾਂ ਨੂੰ ਜੋ ਜ਼ਬਰੀ ਲਾਗੂ ਕੀਤਾ ਜਾ ਰਿਹਾ ਹੈ, ਉਹ ਆਮ ਜਨਤਾ ਦੀ ਸਮਝ ਤੋ ਹੀ ਬਾਹਰ ਹਨ । ਜਿਸ ਕਾਰਨ ਵੱਡੀ ਗੁੰਝਲਦਾਰ ਸਥਿਤੀ ਬਣਨ ਲਈ ਇਹ ਕੱਟੜਵਾਦੀ ਹੁਕਮਰਾਨ ਜਿੰਮੇਵਾਰ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਮੋਦੀ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਵੱਲੋਂ ਨਾਸਮਝ ਆਉਣ ਵਾਲੀ ਕੱਟੜਵਾਦੀ ਸੋਚ ਵਾਲੀ ਜੁਬਾਨ, ਭਾਸਾ ਸੰਸਕ੍ਰਿਤੀ ਵਿਚ ਨਵੇ ਨਾਮ ਦੇਣ, ਨਵੇ ਕਾਨੂੰਨ ਬਣਾਉਣ, ਨਵੀਆ ਯੋਜਨਾਵਾਂ ਨੂੰ ਦਿੱਤੇ ਜਾਣ ਵਾਲੇ ਨਾਵਾਂ ਦੀ ਇੰਡੀਆ ਦੇ ਨਿਵਾਸੀਆ ਨੂੰ ਸਮਝ ਨਾ ਆਉਣ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਹੁਕਮਰਾਨਾਂ ਵੱਲੋ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਧਰਮਾਂ ਦੇ ਮਹੱਤਵ ਨੂੰ ਕੁੱਚਲਣ ਲਈ ਜਾਂ ਘੱਟ ਗਿਣਤੀਆਂ ਨੂੰ ਮਾਰਨ ਲਈ ਪਾਲਸੀ ਬਣਾ ਰੱਖੀ ਹੈ ਕਿ ਇਨ੍ਹਾਂ ਨੂੰ ਜ਼ਬਰੀ ਇਥੇ ਵੀ ਅਤੇ ਬਾਹਰਲੇ ਮੁਲਕਾਂ ਵਿਚ ਵਿਚਰਦੇ ਹੋਏ ਸਾਜਸੀ ਢੰਗਾਂ ਨਾਲ ਮਾਰ ਦਿਓ, ਇਸਦੀ ਬਦੌਲਤ ਵੀ ਇਨ੍ਹਾਂ ਹੁਕਮਰਾਨਾਂ ਵਿਰੁੱਧ ਘੱਟ ਗਿਣਤੀ ਕੌਮਾਂ ਵਿਚ ਵੱਡਾ ਰੋਸ ਉਤਪੰਨ ਹੋ ਚੁੱਕਾ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਇਹ ਆਪਣੀ ਕੱਟੜਵਾਦੀ ਭਾਸ਼ਾਂ ਤੇ ਯੋਜਨਾਵਾਂ ਨੂੰ ਤਾਂ ਜ਼ਬਰੀ ਲਾਗੂ ਕਰ ਰਹੇ ਹਨ, ਪਰ ਜੋ ਮਜਲੂਮ, ਗਰੀਬ, ਦਲਿਤ ਪਰਿਵਾਰਾਂ ਦੀਆਂ ਮਾਲੀ, ਪਰਿਵਾਰਿਕ, ਰੁਜਗਾਰ ਅਤੇ ਪੜਾਈ ਸੰਬੰਧੀ ਮੁਸਕਿਲਾਂ ਹਨ ਉਨ੍ਹਾਂ ਨੂੰ ਹੱਲ ਕਰਨ ਲਈ ਇਨ੍ਹਾਂ ਵੱਲੋ ਕੋਈ ਨਾ ਤਾਂ ਪਾਲਸੀ ਹੈ ਅਤੇ ਨਾ ਹੀ ਇਨ੍ਹਾਂ ਮਸਲਿਆ ਨੂੰ ਹੱਲ ਕਰਨ ਲਈ ਹੁਕਮਰਾਨ ਸੰਜੀਦਾ ਹੈ । ਇਥੋ ਤੱਕ ਦਲਿਤ ਵਰਗਾਂ ਦੀਆਂ ਬੀਬੀਆਂ ਪਹਿਲਾ ਸਵੇਰੇ ਆਪਣਾ ਖਾਣਾ ਬਣਾਉਣ ਲਈ ਦੂਰ ਦੁਰਾਡੇ ਆਪਣੇ ਚੁੱਲੇ ਨੂੰ ਬਾਲਣ ਲਈ ਲੱਕੜਾ ਚੁਗਣ ਜਾਂਦੀਆ ਹਨ । ਫਿਰ ਖਾਣੇ ਤੋ ਬਾਅਦ ਦੁਪਹਿਰ ਨੂੰ ਆਪਣੇ ਇਕ ਦੋ ਡੰਗਰਾਂ ਲਈ ਚਾਰਾ ਇਕੱਠਾ ਕਰਨ ਲਈ ਜਾਂਦੀਆਂ ਹਨ ਅਤੇ ਆਪਣੇ ਸਿਰਾਂ ਉਤੇ ਲੱਕੜਾਂ ਤੇ ਚਾਰੇ ਦਾ ਭਾਰ ਗਰਮੀ-ਸਰਦੀ ਦੀ ਮੌਸਮ ਵਿਚ ਵੀ ਢੋਦੀਆ ਹਨ । ਫਿਰ ਉਨ੍ਹਾਂ ਦੇ ਰਹਿਣ ਵਾਲੇ ਸਥਾਂਨ ਜੋ ਬਹੁਤ ਹੀ ਘੱਟ ਹੁੰਦੇ ਹਨ ਅਤੇ ਉਨ੍ਹਾਂ ਦਾ ਖੇਤਰਫਲ ਵੀ ਬਹੁਤ ਘੱਟ ਹੁੰਦਾ ਹੈ ਜਿਸ ਵਿਚ ਉਹ ਆਪਣੇ ਪਰਿਵਾਰਿਕ ਮੈਬਰਾਂ ਦੇ ਨਾਲ-ਨਾਲ ਸਰਦੀ-ਗਰਮੀ ਤੇ ਬਾਰਿਸ ਤੋ ਬਚਾਉਣ ਲਈ ਰਾਤ ਨੂੰ ਉਨ੍ਹਾਂ ਕਮਰਿਆ ਵਿਚ ਹੀ ਆਪਣੇ ਡੰਗਰ ਵੱਛੇ ਬੰਨਦੇ ਹਨ । ਇਥੋ ਤੱਕ ਕੋਈ ਰਿਸਤੇਦਾਰ, ਧੀ-ਜਵਾਈ ਆਉਣ ਤੇ ਵੀ ਉਸੇ ਕਮਰੇ ਵਿਚ ਉਨ੍ਹਾਂ ਦੇ ਆਰਾਮ ਕਰਨ ਦਾ ਬੜੀ ਮੁਸਕਿਲ ਨਾਲ ਪ੍ਰਬੰਧ ਕਰਦੇ ਹਨ । ਹੁਕਮਰਾਨਾਂ ਨੂੰ ਇਨ੍ਹਾਂ ਮਜਲੂਮਾਂ, ਗਰੀਬਾਂ ਦੀਆਂ ਮੁਸਕਿਲਾਂ ਤਾਂ ਨਜਰ ਨਹੀ ਆ ਰਹੀਆ । ਲੇਕਿਨ ਅਜਿਹੇ ਗੈਰਅਰਥ ਅਤੇ ਔਖੇ ਸ਼ਬਦਾਂ ਨਾਲ ਸੰਬੰਧਤ ਸੰਸਥਾਵਾਂ, ਯੋਜਨਾਵਾਂ ਅਤੇ ਹੋਰ ਆਪਣੇ ਪ੍ਰੋਗਰਾਮਾਂ ਦੇ ਨਾਮ ਰੱਖਕੇ ਉਸ ਨੂੰ ਇੰਝ ਪ੍ਰਚਾਰਦੇ ਹਨ ਜਿਸ ਨਾਲ ਇਨ੍ਹਾਂ ਹੁਕਮਰਾਨਾਂ ਦੇ ਤੇਜ ਵਿਕਾਸ ਦੀ ਗਤੀ ਸਾਬਤ ਹੋਵੇ । ਪਰ ਇਹ ਸਭ ਕੁਝ ਖੋਖਲਾ ਹੈ ਜੋ ਕਿ ਆਪਣੇ ਬਸਿੰਦਿਆ ਦੀਆਂ ਮੁੱਢਲੀਆ ਲੋੜਾ ਰੋਟੀ, ਕੱਪੜਾ, ਮਕਾਨ ਵੀ ਪੂਰਨ ਨਹੀ ਅੱਜ ਤੱਕ ਕਰ ਸਕੇ ।
ਉਨ੍ਹਾਂ ਕਿਹਾ ਕਿ ਨਾਜੀ ਹਿਟਲਰ ਆਪਣੇ ਆਪ ਨੂੰ ਆਰੀਅਨ ਗਰਦਾਨਦੇ ਹਨ ਜਿਵੇ ਅੱਜ ਬੀਜੇਪੀ-ਆਰ.ਐਸ.ਐਸ ਵਾਲੇ ਆਪਣੇ ਆਪ ਨੂੰ ਆਰੀਅਨ ਕਹਿੰਦੇ ਹਨ । ਹਿਟਲਰ ਨਾਜੀ ਜਿਵੇ ਯਹੂਦੀਆ ਉਤੇ ਜ਼ਬਰੀ ਕਾਨੂੰਨ ਥੋਪਕੇ ਅਤੇ ਉਨ੍ਹਾਂ ਦਾ ਕਤਲੇਆਮ ਕਰਕੇ ਅਮਲ ਕਰਦੇ ਰਹੇ ਹਨ, ਉਸ ਅਧੀਨ ਯਹੂਦੀਆਂ ਨੂੰ ਖਤਮ ਕਰਨ ਦੀ ਨੀਤੀ ਸੀ ਤੇ ਉਨ੍ਹਾਂ ਨੂੰ ਜਿਊਂਦਾ ਰਹਿਣ ਦਾ ਕੋਈ ਹੱਕ ਨਹੀ ਸੀ, ਇਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੀਜ ਨਾਸ ਹੋਵੇ, ਉਸੇ ਤਰ੍ਹਾਂ ਇੰਡੀਆ ਦੇ ਹੁਕਮਰਾਨ ਆਰੀਅਨ ਰੂਪ ਵਿਚ ਜਾਬਰ ਨੀਤੀ ਅਪਣਾਕੇ ਘੱਟ ਗਿਣਤੀਆਂ ਤੇ ਜ਼ਬਰ ਤੇ ਕਤਲੇਆਮ ਕਰ ਰਹੇ ਹਨ। 1935 ਵਿਚ ਨਿਊਰਬਰਗ ਲਾਅ ਬਣੇ ਸਨ । ਉਸੇ ਤਰ੍ਹਾਂ ਇੰਡੀਆ ਦੇ ਹੁਕਮਰਾਨਾਂ ਨੇ ਇਥੋ ਦੇ ਨਿਵਾਸੀਆਂ ਨੂੰ ਜਾਤ-ਪਾਤ ਦੇ ਆਧਾਰ ਤੇ ਬ੍ਰਾਹਮਣ, ਵੈਸ, ਕਸੱਤਰੀ, ਸੂਦਰਾਂ ਵਿਚ ਵੰਡਕੇ ਉਨ੍ਹਾਂ ਆਰੀਅਨ ਦੀ ਤਰ੍ਹਾਂ ਹੀ ਲੋਕਾਂ ਨਾਲ ਜ਼ਬਰ ਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਇਸੇ ਕੱਟੜਵਾਦੀ ਸੋਚ ਅਧੀਨ ਹਿੰਦੂਆਂ ਨੂੰ ਖੁਸ਼ ਕਰਨ ਅਤੇ ਆਪਣੇ ਹੱਕ ਵਿਚ ਭੁਗਤਣ ਹਿੱਤ ਔਖੀ ਭਾਸਾ ਰਾਹੀ ਸੰਸਕ੍ਰਿਤੀ ਵਿਚ ਨਵੇ ਕਾਨੂੰਨ, ਨਵੀਆ ਯੋਜਨਾਵਾ ਅਤੇ ਵੱਡੀਆਂ ਸੰਸਥਾਵਾਂ ਦੇ ਨਾਮ ਜਬਰੀ ਥੋਪੇ ਜਾ ਰਹੇ ਹਨ । ਜੋ ਨਿਮਨਲਿਖਤ ਅਨੁਸਾਰ ਹਨ, ਇਹ ਅਮਲ ਵੀ ਨਾਜੀਆ ਦੇ ਜ਼ਬਰ ਜੁਲਮਾਂ ਦੀ ਤਰ੍ਹਾਂ ਹੀ ਹਨ ।