03 ਦਸੰਬਰ ਨੂੰ ਲੁਧਿਆਣਾ ਵਿਖੇ ਨਹਿਰਾਂ, ਦਰਿਆਵਾਂ ਵਿਚ ਸੁੱਟੇ ਜਾਣ ਵਾਲੇ ਗੰਦੇ ਪਾਣੀ ਵਿਰੁੱਧ ਕੀਤੇ ਜਾ ਰਹੇ ਰੋਸ਼ ਵਿਚ ਪਾਰਟੀ ਸਮੂਲੀਅਤ ਕਰੇਗੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 02 ਦਸੰਬਰ ( ) “ਕਿਉਂਕਿ ਸਤਲੁਜ ਤਿੱਬਤ ਤੋ ਨਿਕਲਦਾ ਹੈ ਫਿਰ ਇਹ ਪਹਾੜਾ ਵਿਚੋ ਹੁੰਦਾ ਹੋਇਆ ਨੰਗਲ ਪਹੁੰਚਦਾ ਹੈ। ਨੰਗਲ ਤੱਕ ਆਉਦੇ ਹੋਏ ਜਾਂ ਤਾਂ ਚੀਨ ਵੱਲੋ ਜਾਂ ਫਿਰ ਇੰਡੀਆ ਵੱਲੋ ਕਿਸੇ ਨਾ ਕਿਸੇ ਸਥਾਂਨ ਤੇ ਯੂਰੇਨੀਅਮ ਇਨਰਿਚਮੈਟ ਪਲਾਟ ਸਥਾਪਿਤ ਕੀਤਾ ਹੋਇਆ ਹੈ ਜਿਥੋ ਯੂਰੇਨੀਅਮ ਦੀ ਖਤਰਨਾਕ ਧਾਤ ਦੀ ਮਾਤਰਾ ਬਿਆਸ ਦਰਿਆ ਦੇ ਪਾਣੀ ਰਾਹੀ ਪੰਜਾਬ ਦੇ ਮਾਲਵੇ ਦੇ ਸਮੁੱਚੇ ਇਲਾਕੇ ਵਿਚ ਜਾ ਰਹੀ ਹੈ । ਜਿਥੇ ਨੰਗਲ ਫਰਟੀਲਾਈਜਰ ਫੈਕਟਰੀ ਹੈ, ਇਸ ਵਿਚ ਇਨ੍ਹਾਂ ਨੇ ਹੈਵੀ ਵਾਟਰ ਪਲਾਟ ਸਥਾਪਿਤ ਕੀਤਾ ਹੋਇਆ ਹੈ ਜਿਥੇ ਉਸਦੀ ਸੁਧਤਾ ਨੂੰ ਵਧਾਉਣ ਲਈ ਯੂਰੇਨੀਅਮ ਸਤਲੁਜ, ਬਿਆਸ ਦਰਿਆਵਾਂ ਦੇ ਪਾਣੀ ਵਿਚ ਨਿਰੰਤਰ ਜਾ ਰਿਹਾ ਹੈ। ਜਿਸ ਨਾਲ ਮਾਲਵੇ ਇਲਾਕੇ ਦੇ ਨਿਵਾਸੀਆ ਦੀ ਵੱਡੀ ਗਿਣਤੀ ਕੈਸਰ ਦੇ ਰੋਗ ਦਾ ਸਿਕਾਰ ਹੋ ਚੁੱਕੇ ਹਨ । ਇਸ ਯੂਰੇਨੀਅਮ ਅਤੇ ਹੈਵੀ ਵਾਟਰ ਦੀ ਵਰਤੋ ਨਿਊਕਲਰ ਬੰਬ ਬਣਾਉਣ ਵਿਚ ਕੀਤੀ ਜਾਂਦੀ ਹੈ । ਜਿਸ ਵਿਚ ਰੂਸ ਇਨ੍ਹਾਂ ਦੀ ਨਿਰੰਤਰ ਮਦਦ ਕਰਦਾ ਆ ਰਿਹਾ ਹੈ । ਇਸ ਸੰਬੰਧੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਟਰਨੈਸਨਲ ਆਟੋਮਿਕ ਐਨਰਜੀ ਏਜੰਸੀ ਨੂੰ ਉਚੇਚੇ ਤੌਰ ਤੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਦੀ ਜਾਂਚ ਕਰਨ ਲਈ ਪੱਤਰ ਵੀ ਲਿਖਿਆ ਸੀ ਕਿਉਂਕਿ ਇਹ ਜਾਂਚ ਉਪਰੋਕਤ ਏਜੰਸੀ ਹੀ ਕਰ ਸਕਦੀ ਹੈ । ਇਸ ਲਈ ਇਹ ਜਾਂਚ ਅਵੱਸ ਹੋਣੀ ਚਾਹੀਦੀ ਹੈ ਕਿ ਹੁਕਮਰਾਨ ਆਪਣੇ ਹੀ ਅਵਾਮ ਨੂੰ ਇਸ ਯੂਰੇਨੀਅਮ ਦੀ ਖਤਰਨਾਕ ਪਦਾਰਥ ਰਾਹੀ ਮਰਵਾਉਣ ਤੇ ਗੁੱਝੇ ਰੂਪ ਵਿਚ ਅਮਲ ਤਾਂ ਨਹੀ ਕਰ ਰਹੀ ? ਯੂਰੇਨੀਅਮ ਨੂੰ ਹੋਰ ਜਿਆਦਾ ਸੋਧਕੇ ਪੋਲੋਨੀਅਮ ਨਾਮ ਦਾ ਜ਼ਹਿਰਨੁਮਾ ਪਦਾਰਥ ਬਣਦਾ ਹੈ । ਇਸਦਾ ਇਕ ਸਿਕਰੀ ਦਾ ਜੇਕਰ ਕਿਸੇ ਦੀ ਜੁਬਾਨ ਤੇ ਜਾਂ ਮੂੰਹ ਵਿਚ ਰੱਖ ਦਿੱਤਾ ਜਾਵੇ ਤਾਂ ਉਸਦੀ ਤੁਰੰਤ ਮੌਤ ਹੋ ਜਾਂਦੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੇ ਕੱਲ੍ਹ ਜੋ ਲੱਖਾ ਸਿਧਾਣਾ ਵੱਲੋ ਪੰਜਾਬ ਦੀਆਂ ਫੈਕਟਰੀਆਂ ਤੇਜਾਬੀ ਅਤੇ ਮਨੁੱਖੀ ਸਰੀਰਾਂ ਅਤੇ ਪਾਣੀ ਦੇ ਜੀਵਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਗੰਦੇ ਪਾਣੀ ਨੂੰ ਨਹਿਰਾਂ, ਦਰਿਆਵਾ ਵਿਚ ਸੁੱਟਣ ਵਿਰੁੱਧ ਰੋਸ਼ ਰੈਲੀ ਰੱਖੀ ਹੈ, ਜਿਸ ਵਿਚ ਉਨ੍ਹਾਂ ਨੇ ਸਭ ਪੰਜਾਬ ਪ੍ਰਤੀ ਇਮਾਨਦਾਰ ਸੰਗਠਨਾਂ, ਆਗੂਆਂ ਨੂੰ ਸਾਮਿਲ ਹੋਣ ਦਾ ਸੱਦਾ ਦਿੱਤਾ ਹੈ, ਉਸ ਵਿਚ ਪਾਰਟੀ ਵੱਲੋਂ ਹੋਏ ਫੈਸਲੇ ਅਨੁਸਾਰ ਜਿਥੇ ਸਮੂਲੀਅਤ ਕਰੇਗੀ, ਉਥੇ ਪਾਰਟੀ ਅਹੁਦੇਦਾਰਾਂ, ਮੈਬਰਾਂ ਤੇ ਜਿਲ੍ਹਾ ਜਥੇਦਾਰਾਂ ਨੂੰ ਆਪਣੇ ਪੱਧਰ ਤੇ ਸਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਤਾਂ ਕਿ ਹਕੂਮਤੀ ਪੱਧਰ ਤੇ ਪੰਜਾਬ ਦੇ ਦਰਿਆਵਾ ਤੇ ਨਹਿਰਾਂ ਦੇ ਕੀਤੇ ਜਾ ਰਹੇ ਗੰਧਲੇ ਪਾਣੀ ਦੇ ਅਤਿ ਹਾਨੀਕਾਰਕ ਅਮਲ ਨੂੰ ਰੋਕਣ ਲਈ ਆਵਾਜ ਵੀ ਉਠਾਈ ਜਾ ਸਕੇ ਅਤੇ ਇਸ ਵਿਰੂੱਧ ਲੋਕ ਲਹਿਰ ਵੀ ਖੜੀ ਹੋਣ ਦੀ ਗੱਲ ਕਰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਬਿਨ੍ਹਾਂ ਤੇ ਪਾਰਟੀ ਦੀ ਸੋਚ ਤੋ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਵਿਸੇ ਤੇ ਪਾਰਟੀ ਪਾਲਸੀ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਇਹ ਪਾਣੀਆ ਦੇ ਮੁੱਦੇ ਉਤੇ ਪੰਜਾਬ ਸੂਬੇ ਤੇ ਪੰਜਾਬੀਆਂ ਨਾਲ ਹੋ ਰਹੇ ਧੱਕੇ-ਜ਼ਬਰ ਅਤੇ ਮਾਲਵੇ ਇਲਾਕੇ ਦੇ ਨਿਵਾਸੀਆ ਨੂੰ ਕੈਸਰ ਦੀ ਵੱਧਦੀ ਬਿਮਾਰੀ ਤੋ ਨਿਜਾਤ ਦਿਵਾਉਣ ਲਈ ਸਾਨੂੰ ਸਾਰਿਆ ਨੂੰ ਸੁਹਿਰਦਤਾ ਨਾਲ ਇਕੱਠਾ ਹੋਣਾ ਪਵੇਗਾ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਕੈਂਸਰ ਦੀ ਬਿਮਾਰੀ ਸਾਡੇ ਮਾਲਵੇ ਦੇ ਇਲਾਕੇ ਵਿਚ ਐਨੀ ਵੱਧ ਗਈ ਹੈ ਕਿ ਸਾਡੇ ਰੋਜਾਨਾ ਹੀ ਸੈਕੜਿਆ ਦੀ ਗਿਣਤੀ ਵਿਚ ਮਰੀਜ ਰਾਜਸਥਾਂਨ ਦੇ ਬੀਕਾਨੇਰ ਵਿਚ ਜਾ ਰਹੇ ਹਨ । ਸੈਟਰ ਦੇ ਹੁਕਮਰਾਨਾਂ ਦੀ ਇਹ ਵੱਡੀ ਪੰਜਾਬ, ਪੰਜਾਬੀਆਂ ਵਿਰੋਧੀ ਸਾਜਿਸ ਦਾ ਹਿੱਸਾ ਹੈ ਕਿ ਇਕ ਤਾਂ ਉਹ ਇੰਟਰਨੈਸਨਲ ਰੀਪੇਰੀਅਨ ਕਾਨੂੰਨ ਨੂੰ ਤੋੜਕੇ ਬਹੁਤ ਲੰਮੇ ਸਮੇ ਤੋ ਸਾਡੇ ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਪਾਣੀਆਂ ਨੂੰ ਜਬਰੀ ਖੋਹਕੇ ਹਰਿਆਣਾ, ਰਾਜਸਥਾਂਨ, ਦਿੱਲੀ, ਚੰਡੀਗੜ੍ਹ ਆਦਿ ਸਟੇਟਾਂ ਨੂੰ ਦੇ ਰਹੇ ਹਨ । ਦੂਸਰਾ ਸਾਡੇ ਪਾਣੀਆ ਵਿਚ ਫੈਕਟਰੀਆਂ ਅਤੇ ਘਰਾਂ ਸਹਿਰਾਂ ਦੇ ਗੰਦੇ ਪਾਣੀ ਨੂੰ ਸੁੱਟਕੇ ਸਾਡੇ ਪਾਣੀਆ ਵਿਚ ਕੈਂਸਰ, ਗਲਘੋਟੂ, ਹੈਜਾ ਅਤੇ ਹੋਰ ਦੀਰਘ ਬਿਮਾਰੀਆਂ ਫੈਲਾਕੇ ਸਾਡੇ ਪੰਜਾਬੀਆਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਮਲ ਕਰ ਰਹੇ ਹਨ । ਜੋ ਕਿ ਸਮੁੱਚੇ ਪੰਜਾਬੀਆਂ ਲਈ ਅਸਹਿ ਹਨ । ਜਿਸ ਨੂੰ ਪੰਜਾਬੀ ਕਦਾਚਿੱਤ ਸਹਿਣ ਨਹੀ ਕਰ ਸਕਦੇ।