ਅਮਰੀਕਾ ਵੱਲੋਂ ਸ. ਪੰਨੂ ਕਤਲ ਸਾਜਿਸ ਵਿਚ ਇੰਡੀਆਂ ਨੂੰ ਭੇਜਿਆ ਗਿਆ ਸੰਮਨ ਦੁਨੀਆ ਸਾਹਮਣੇ ਜਾਬਰ ਇੰਡੀਆ ਦੇ ਚੇਹਰੇ ਨੂੰ ਨੰਗਾਂ ਕਰੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 20 ਸਤੰਬਰ ( ) “ਅਸੀਂ ਲੰਮੇ ਸਮੇ ਤੋ ਆਪਣੇ ਪਾਰਟੀ ਪਾਲਸੀ ਬਿਆਨਾਂ ਰਾਹੀ ਇਹ ਕਹਿੰਦੇ ਆ ਰਹੇ ਹਾਂ ਕਿ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋਂ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਉਪਰੋਕਤ ਕਾਤਲ ਜੁੰਡਲੀ ਵੱਲੋ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਹਨ । ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਉਸ ਸੰਬੰਧ ਵਿਚ ਅਮਰੀਕਾ ਨੇ ਸ. ਪੰਨੂ ਨੂੰ ਕਤਲ ਕਰਨ ਦੀ ਬਣਾਈ ਗਈ ਸਾਜਿਸ ਅਧੀਨ ਇੰਡੀਆ ਨੂੰ ਸੰਮਨ ਭੇਜੇ ਹਨ । ਇਹ ਇਕ ਕੌਮਾਂਤਰੀ ਕਾਨੂੰਨ ਅਧੀਨ ਇਨਸਾਫ ਦੀ ਦਿਸ਼ਾ ਵੱਲ ਸਹੀ ਅਮਲ ਹੋਇਆ ਹੈ ਅਤੇ ਜਿਨ੍ਹਾਂ ਨੇ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਸੀ, ਉਹ ਇੰਡੀਆ ਦੇ ਹੁਕਮਰਾਨ ਅਤੇ ਕਾਤਲ ਅਫਸਰਸਾਹੀ ਨੂੰ ਹੁਣ ਕੌਮਾਂਤਰੀ ਅਦਾਲਤ ਵਿਚ ਅਵੱਸ ਸਜਾ ਮਿਲਣ ਦੇ ਜਿਥੇ ਮੌਕੇ ਪੈਦਾ ਹੋ ਗਏ ਹਨ, ਉਥੇ ਸਿੱਖਾਂ ਦੇ ਕਾਤਲ ਸਿਆਸਤਦਾਨ ਅਤੇ ਅਫਸਰਸਾਹੀ ਦੇ ਦੋਸ਼ੀ ਚੇਹਰਿਆ ਨੂੰ ਦੁਨੀਆਂ ਸਾਹਮਣੇ ਆਉਣ ਤੋ ਕੋਈ ਨਹੀ ਰੋਕ ਸਕੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵੱਲੋ ਸਿੱਖਾਂ ਦੇ ਹੋਏ ਕਤਲਾਂ ਦੇ ਸੰਬੰਧ ਵਿਚ ਇੰਡੀਆਂ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਸ. ਪੰਨੂ ਦੇ ਕੇਸ ਵਿਚ ਭੇਜੇ ਗਏ ਸੰਮਨਾਂ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਕੇਵਲ ਸਿੱਖਾਂ ਦੇ ਕਤਲ ਕਰਕੇ ਮਨੁੱਖੀ ਤੇ ਇਨਸਾਨੀ ਜਿੰਦਗੀਆਂ ਨਾਲ ਖਿਲਵਾੜ ਹੀ ਨਹੀ ਕੀਤਾ ਬਲਕਿ ਜਿਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਵਿਚ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਉਨ੍ਹਾਂ ਦੀ ਪ੍ਰਭੂਸਤਾ ਦਾ ਘਾਣ ਵੀ ਕੀਤਾ । ਇਥੋ ਤੱਕ ਅਮਰੀਕਾ ਦੀ ਮੁਨਰੋ ਡਾਕਟਰੀਨ ਕੌਮਾਂਤਰੀ ਨੀਤੀ ਦਾ ਵੀ ਮਜਾਕ ਉਡਾਇਆ ਹੈ । ਹੁਣ ਇਨ੍ਹਾਂ ਸੰਮਨਾਂ ਰਾਹੀ ਅਮਰੀਕਾ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਕੌਮਾਂਤਰੀ ਅਦਾਲਤ ਇੰਟਰਨੈਸ਼ਨਲ ਕਰੀਮੀਨਲ ਕੋਰਟ ਐਟ ਦਾ ਹੇਗ ਵਿਚ ਖੜ੍ਹਾ ਕਰਕੇ ਮਨੁੱਖੀ ਅਤੇ ਕਾਨੂੰਨੀ ਬਿਨ੍ਹਾਂ ਤੇ ਕੀਤੇ ਗਏ ਅਪਰਾਧ ਲਈ ਸਜਾਵਾਂ ਦਿਵਾਈਆ ਜਾਣ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਯੂ.ਐਸ ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਅਤੇ ਯੂ.ਐਸ ਸਟੇਟ ਡਿਪਾਰਟਮੈਟ ਨੂੰ ਚਾਹੀਦਾ ਹੈ ਕਿ ਇੰਡੀਆਂ ਨੂੰ ਪਹਿਲਾ ਹੀ ਰੈਡ ਲਿਸਟ ਵਿਚ ਰੱਖਿਆ ਗਿਆ ਹੈ ।
ਉਨ੍ਹਾਂ ਕਿਹਾ ਕਿਉਂਕਿ ਇਸ ਸਮੇਂ ਅਮਰੀਕਾ ਵਿਚ ਕੁਆਡ ਮੁਲਕਾਂ ਦੀ ਅਤਿ ਗੰਭੀਰ ਮੀਟਿੰਗ ਹੋ ਰਹੀ ਹੈ, ਜਿਥੇ ਆਉਣ ਵਾਲੇ ਸਮੇਂ ਵਿਚ ਇੰਡੀਆਂ ਦੇ ਵਜੀਰ ਏ ਆਜਮ ਵੀ ਅਮਰੀਕਾ ਦੌਰੇ ਤੇ ਜਾ ਰਹੇ ਹਨ । ਕਿਉਂਕਿ ਸਿੱਖ ਕਤਲੇਆਮ ਦਾ ਮੁੱਦਾ ਜਿਥੇ ਅਤਿ ਗੰਭੀਰ ਹੈ, ਉਥੇ ਕੁਆਡ ਮੁਲਕਾਂ ਅਤੇ ਫਾਈਵ ਆਈ ਮੁਲਕਾਂ ਦੀ ਪ੍ਰਭੂਸਤਾ ਨੂੰ ਇੰਡੀਆਂ ਵੱਲੋ ਕੁੱਚਲਣ ਦਾ ਵੀ ਵੱਡਾ ਮੁੱਦਾ ਹੈ । ਸ੍ਰੀ ਮੋਦੀ ਵੱਲੋ ਅਮਰੀਕਾ ਪਹੁੰਚਣ ਤੇ ਕੌਮਾਂਤਰੀ ਕਾਨੂੰਨਾਂ ਅਧੀਨ ਕੋਈ ਕਾਨੂੰਨੀ ਅਮਲ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਸ੍ਰੀ ਮੋਦੀ ਨੂੰ ਆਪਣੇ ਇਸ ਅਮਰੀਕਾ ਯਾਤਰਾ ਤੋ ਬਚਣਾ ਚਾਹੀਦਾ ਹੈ ।