ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਮੇਸ਼ਾਂ ਜ਼ਬਰ-ਜ਼ਨਾਹ ਦਾ ਸਿ਼ਕਾਰ ਹੋਣ ਵਾਲੀਆ ਬੀਬੀਆਂ ਦੇ ਹੱਕ ਵਿਚ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕੀਤੀ ਹੈ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 29 ਅਗਸਤ ( ) “ਜੋ ਅੱਜ ਕਰਨਾਲ ਵਿਖੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਦੇ ਸੰਬੰਧ ਵਿਚ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਉਸ ਵਿਚ ਵੈਸਟ ਬੰਗਾਲ ਵਿਖੇ ਇਕ ਡਾਕਟਰ ਬੀਬੀ ਨਾਲ ਹੋਏ ਬਲਾਤਕਾਰ ਦੇ ਸੰਬੰਧ ਵਿਚ ਵੀ ਗੱਲ ਸਾਹਮਣੇ ਆਈ ਅਤੇ ਹਿਮਾਚਲ ਦੀ ਐਕਟਰਸ ਤੋ ਐਮ.ਪੀ ਬਣੀ ਬੀਬੀ ਕੰਗਣਾ ਰਣੌਤ ਵੱਲੋ ਕਿਸਾਨ ਅੰਦੋਲਨ ਵਿਚ ਬਲਾਤਕਾਰ ਹੋਣ ਦੇ ਪ੍ਰਚਾਰ ਦੀ ਗੱਲ ਵੀ ਸਾਹਮਣੇ ਆਈ ਜਿਸ ਵਿਚ ਸ. ਸਿਮਰਨਜੀਤ ਸਿੰਘ ਮਾਨ ਨੇ ਇਖਲਾਕੀ ਤੌਰ ਤੇ ਆਪਣੀ ਸਿੱਖ ਕੌਮ ਅਤੇ ਕਿਸਾਨਾਂ ਉਤੇ ਬੀਬੀ ਕੰਗਣਾ ਵੱਲੋ ਕੀਤੇ ਜਾ ਰਹੇ ਭੜਕਾਊ ਅਤੇ ਗੁੰਮਰਾਹਕੁੰਨ ਪ੍ਰਚਾਰ ਦਾ ਜੁਆਬ ਦਿੰਦੇ ਹੋਏ ਜੋ ਪ੍ਰੈਸ ਨੂੰ ਕਿਹਾ ਹੈ ਉਸ ਸੰਬੰਧ ਵਿਚ ਅਸੀ ਬਹੁਗਿਣਤੀ ਨਾਲ ਸੰਬੰਧਤ ਮੁਲਕ ਨਿਵਾਸੀਆ ਨੂੰ ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ 1984 ਵਿਚ ਜਦੋ ਸਮੁੱਚੇ ਮੁਲਕ ਵਿਚ ਸਾਡੀਆ ਸਿੱਖ ਧੀਆਂ ਭੈਣਾਂ ਨਾਲ ਹੁਕਮਰਾਨਾਂ, ਪੁਲਿਸ ਫੋਰਸ, ਅਧਿਕਾਰੀਆ ਅਤੇ ਬਦਮਾਸਾਂ ਵੱਲੋ ਵੱਡੀ ਗਿਣਤੀ ਵਿਚ ਜ਼ਬਰ ਜਨਾਹ ਤੇ ਕਤਲੇਆਮ ਕੀਤਾ ਗਿਆ, ਉਸਦਾ ਤਾਂ ਸਿੱਖ ਕੌਮ ਨੂੰ ਅੱਜ ਤੱਕ ਨਾ ਹੁਕਮਰਾਨਾਂ ਨੇ, ਨਾ ਬਹੁਗਿਣਤੀ ਵਿਚ ਵਿਚਰਣ ਵਾਲੀਆ ਸਖਸ਼ੀਅਤਾਂ ਨੇ ਕੋਈ ਇਨਸਾਫ ਦੇਣ ਦਾ ਉਪਰਾਲਾ ਕੀਤਾ ਹੈ । ਦੂਸਰਾ ਬਲਿਊ ਸਟਾਰ ਦੇ ਸਮੇ ਅੰਮ੍ਰਿਤਸਰ ਦੇ ਪਿੰਡ ਕੱਕੜ ਵਿਖੇ ਜਰਨਲ ਸਿਨ੍ਹਾ ਨੇ ਇਹ ਖੁੱਲ੍ਹੇਆਮ ਮੀਡੀਏ ਤੇ ਪ੍ਰੈਸ ਵਿਚ ਕਿਹਾ ਸੀ ਕਿ ਮੈਂ ਸਿੱਖਾਂ ਦੀ ਹੁਣ ਬ੍ਰੀਡ ਬਦਲ ਦੇਵਾਂਗਾ । ਜਦੋ ਹੁਕਮਰਾਨ ਜਾਂ ਬਹੁਗਿਣਤੀ ਨਾਲ ਸੰਬੰਧਤ ਅਧਿਕਾਰੀ ਖੁੱਲ੍ਹੇਆਮ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਧੀਆਂ ਭੈਣਾਂ ਨਾਲ ਜ਼ਬਰ ਜਨਾਹ ਕਰਦੇ ਹਨ ਜਾਂ ਗੈਰ ਇਖਲਾਕੀ ਉਪਰੋਕਤ ਸ਼ਬਦਾਂ ਦੀ ਦੁਰਵਰਤੋ ਕਰਕੇ ਉੱਚੇ ਸੁੱਚੇ ਕਿਰਦਾਰ ਵਾਲੀ, ਇਸ ਮੁਲਕ ਦੀ ਆਜਾਦੀ ਵਿਚ 90% ਕੁਰਬਾਨੀਆ ਦੇਣ ਵਾਲੀ ਅਤੇ ਹਰ ਖੇਤਰ ਵਿਚ ਅਤੇ ਔਕੜ ਸਮੇ ਮੋਹਰੀ ਕਤਾਰਾ ਵਿਚ ਖੜ੍ਹਨ ਵਾਲੀ ਸਿੱਖ ਕੌਮ ਪ੍ਰਤੀ ਬਤੌਰ ਇਨਸਾਨੀਅਤ ਅਤੇ ਇਖਲਾਕ ਦੇ ਇਹ ਲੋਕ ਕਿਉਂ ਨਹੀ ਆਵਾਜ ਉਠਾਉਦੇ, ਜੋ ਅੱਜ ਸ. ਮਾਨ ਵੱਲੋ ਸਿੱਖ ਕੌਮ ਪ੍ਰਤੀ ਨਫਰਤ ਭਰਿਆ ਪ੍ਰਚਾਰ ਕਰਨ ਵਾਲੀ ਕੰਗਣਾ ਰਣੌਤ ਸੰਬੰਧੀ ਕੁਝ ਕਿਹਾ ਗਿਆ ਹੈ । ਮੌਜੂਦਾ ਹੁਕਮਰਾਨ ਅਤੇ ਬੀਜੇਪੀ ਦੀ ਪਾਰਟੀ ਸਮਾਜ ਵਿਚ ਨਫਰਤ ਪੈਦਾ ਕਰਨ ਵਾਲੀ ਆਪਣੀ ਐਮ.ਪੀ ਕੰਗਣਾ ਰਣੌਤ ਨੂੰ ਪਾਰਟੀ ਵਿਚੋ ਬਰਤਰਫ ਜਾਂ ਕਾਨੂੰਨੀ ਕਾਰਵਾਈ ਕਿਉਂ ਨਹੀ ਕਰਦੀ?”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਰਨਾਲ ਵਿਖੇ ਹੋਈ ਪ੍ਰੈਸ ਕਾਨਫਰੰਸ ਵਿਚ ਹੋਈ ਗੱਲ ਨੂੰ ਆਧਾਰ ਬਣਾਕੇ ਸਮੁੱਚੇ ਮੀਡੀਆ ਤੇ ਪ੍ਰੈਸ ਵਿਚ ਉਛਾਲਣ ਅਤੇ ਸ. ਮਾਨ ਦੀ ਮਨੁੱਖਤਾ ਤੇ ਔਰਤਾਂ ਪੱਖੀ ਦ੍ਰਿੜ ਸਟੈਡ ਲੈਣ ਵਾਲੀ ਸਖਸੀਅਤ ਨੂੰ ਨਿਸ਼ਾਨਾਂ ਬਣਾਉਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸੇ ਲੜੀ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਜਦੋ ਇੰਡੀਅਨ ਹੁਕਮਰਾਨਾਂ ਨੇ ਕਸਮੀਰ ਵਿਚ ਧਾਰਾ 370 ਜ਼ਬਰੀ ਖਤਮ ਕਰ ਦਿੱਤੀ ਸੀ ਤਾਂ ਸ੍ਰੀ ਖੱਟਰ ਨੇ ਖੁੱਲ੍ਹ ਖੁੱਲ੍ਹੀ ਬਿਆਨਬਾਜੀ ਕਰਦੇ ਹੋਏ ਕਿਹਾ ਸੀ ਕਿ ਹੁਣ ਹਰਿਆਣਵੀ ਕਸਮੀਰ ਵਿਚ ਜਾਣਗੇ ਅਤੇ ਕਸਮੀਰੀ ਬੀਬੀਆ ਨਾਲ ਵਿਆਹ-ਸਾਦੀਆ ਕਰਨਗੇ । ਇਸੇ ਤਰ੍ਹਾਂ ਜਦੋ ਮਨੀਪੁਰ ਸੂਬੇ ਵਿਚ ਇਕ ਪਹਾੜਾਂ ਤੇ ਗਰੀਬੀ ਵਿਚ ਵੱਸਣ ਵਾਲੇ ਕਬੀਲਿਆ ਦੀਆਂ ਬੀਬੀਆ ਨੂੰ ਨਗਨ ਕਰਕੇ 2-3 ਕਿਲੋਮੀਟਰ ਬਜਾਰ ਵਿਚ ਸਰੇਆਮ ਲਿਜਾਂਦੇ ਹੋਏ ਅਤਿ ਸ਼ਰਮਨਾਕ ਕਾਰਾ ਕੀਤਾ ਗਿਆ ਸੀ, ਤਾਂ ਇਹ ਲੋਕ ਉਸ ਸਮੇ ਉਨ੍ਹਾਂ ਪੀੜ੍ਹਤ ਬੀਬੀਆ ਨੂੰ ਇਨਸਾਫ ਦੇਣ ਲਈ ਚੁੱਪ ਕਿਉ ਰਹੇ ਅਤੇ ਉਨ੍ਹਾਂ ਨਾਲ ਬਲਾਤਕਾਰ ਅਤੇ ਜ਼ਬਰ ਕਰਨ ਵਾਲੀਆ ਸ਼ਕਤੀਆ ਦੇ ਨਾਲ ਸਾਥ ਦੇਣ ਵਾਲਿਆ ਨੂੰ ਕਾਨੂੰਨ ਅਨੁਸਾਰ ਸਜਾਵਾਂ ਕਿਉਂ ਨਹੀ ਦਿੱਤੀਆ ਗਈਆ ? ਫਿਰ ਜਦੋ ਪੰਜਾਬ ਦੇ ਜਾਬਰ ਡੀਜੀਪੀ ਕੇ.ਪੀ.ਐਸ ਗਿੱਲ ਸਨ, ਤਾਂ ਉਨ੍ਹਾਂ ਨੇ ਇਕ ਆਈ.ਏ.ਐਸ ਅਧਿਕਾਰੀ ਬੀਬੀ ਰੂਪਨ ਦਿਓਲ ਬਜਾਜ ਨਾਲ ਬਹੁਤ ਹੀ ਅਤਿ ਸ਼ਰਮਨਾਕ ਹਰਕਤ ਕੀਤੀ ਤਾਂ ਪੰਜਾਬ ਦਾ ਕੋਈ ਵੀ ਅਧਿਕਾਰੀ ਤੇ ਹੁਕਮਰਾਨ ਉਸ ਬੀਬੀ ਨੂੰ ਇਨਸਾਫ ਦੇਣ ਲਈ ਅੱਗੇ ਨਾ ਆਇਆ । ਕੇਵਲ ਤੇ ਕੇਵਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਖਸੀਅਤ ਨੇ ਆਪਣੀ ਇਖਲਾਕੀ ਜਿੰਮੇਵਾਰੀ ਸਮਝਦੇ ਹੋਏ ਉਸ ਕੇਸ ਨੂੰ ਅਦਾਲਤਾਂ ਵਿਚ ਲਿਜਾਂਦੇ ਹੋਏ ਸਜਾਂ ਵੀ ਤਹਿ ਕਰਵਾਈ । ਫਿਰ ਮਰਹੂਮ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਨੇ ਜਦੋ ਇਕ ਫਰਾਂਸੀਸੀ ਬੀਬੀ ਕਾਤੀਆ ਨਾਲ ਜ਼ਬਰ ਜਨਾਹ ਕੀਤਾ ਤਾਂ ਉਸ ਸਮੇ ਵੀ ਕੇਵਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੀ ਆਪਣੀ ਇਖਲਾਕੀ ਜਿੰਮੇਵਾਰੀ ਨਿਭਾਈ । ਫਿਰ ਸ. ਪ੍ਰਕਾਸ਼ ਸਿੰਘ ਬਾਦਲ ਵੱਲੋ ਵਰਲਡ ਸਿੱਖ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਨਿਯੁਕਤ ਕੀਤੇ ਗਏ ਵਾਈਸ ਚਾਂਸਲਰ ਜਸਵੀਰ ਸਿੰਘ ਆਲੂਵਾਲੀਆ ਨੇ ਇਕ ਜਵਾਨ ਬੀਬੀ ਨਾਲ ਮੰਦਭਾਵਨਾ ਅਧੀਨ ਗੈਰ ਇਖਲਾਕੀ ਕਾਰਵਾਈ ਕੀਤੀ ਤਾਂ ਇਹ ਸ. ਮਾਨ ਤੇ ਉਨ੍ਹਾਂ ਦੀ ਪਾਰਟੀ ਹੀ ਸੀ ਜਿਨ੍ਹਾਂ ਨੇ ਯੂਨੀਵਰਸਿਟੀ ਦੇ ਗੇਟ ਤੇ ਜਾ ਕੇ ਉਸ ਹੋਏ ਜ਼ਬਰ ਜਨਾਹ ਵਿਰੁੱਧ ਆਵਾਜ ਉਠਾਉਦੇ ਹੋਏ ਪੁਲਿਸ ਦੀ ਭਾਰੀ ਫੋਰਸ ਦੇ ਬਾਵਜੂਦ ਯੂਨੀਵਰਸਿਟੀ ਦਾ ਗੇਟ ਟੱਪਕੇ ਇਸ ਗੈਰ ਇਖਲਾਕੀ ਅਮਲ ਦਾ ਵਿਰੋਧ ਕੀਤਾ । ਇਸ ਲਈ ਜਿਨ੍ਹਾਂ ਸਥਾਨਾਂ ਜਿਥੇ-ਜਿਥੇ ਵੀ ਅਜਿਹੇ ਗੈਰ ਇਖਲਾਕੀ ਬਲਾਤਕਾਰ, ਜ਼ਬਰ ਜਨਾਹ ਹੋਏ ਹਨ, ਉਨ੍ਹਾਂ ਮੁੱਦਿਆ ਉਤੇ ਸਮੁੱਚੇ ਵਰਗਾਂ ਤੇ ਕੌਮਾਂ ਵਿਚ ਵਿਚਰਣ ਵਾਲੀਆ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲੀਆ ਸਭ ਸਖਸੀਅਤਾਂ ਨੂੰ ਸਮੂਹਿਕ ਤੌਰ ਤੇ ਮਤੇ ਪਾਸ ਕਰਕੇ ਹੁਕਮਰਾਨਾਂ ਤੇ ਜ਼ਬਰ ਜਨਾਹ ਦੇ ਜਾਬਰ ਦੋਸ਼ੀਆ ਵਿਰੁੱਧ ਆਵਾਜ ਬੁਲੰਦ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਹਕੂਮਤ ਵਿਚ ਬੈਠੇ ਅਜਿਹੇ ਬਲਾਤਕਾਰੀਆ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਹੁਕਮਰਾਨਾਂ ਉਤੇ ਜਨਤਾ ਦੇ ਇਨਸਾਫ ਦੀ ਤਲਵਾਰ ਵੀ ਲਟਕਦੀ ਰਹੇ ਅਤੇ ਉਹ ਅਜਿਹੀ ਗੈਰ ਇਨਸਾਨੀ ਹਰਕਤਾ ਕਰਨ ਤੋ ਅਤੇ ਸਮਾਜ ਨੂੰ ਗੰਧਲਾ ਕਰਨ ਤੋ ਤੋਬਾ ਕਰ ਸਕਣ ।