ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰਿਆਣਾ ਵਿਧਾਨ ਸਭਾ ਲਈ ਪਹਿਲੀ ਸੂਚੀ ਵਿਚ 5 ਉਮੀਦਵਾਰਾਂ ਦਾ ਐਲਾਨ ਕੀਤਾ ਜਾਂਦਾ ਹੈ : ਮਾਨ
ਕਰਨਾਲ, 29 ਅਗਸਤ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਧਾਂਤ ਅਤੇ ਨੀਤੀਆ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬੱਤ ਦੇ ਭਲੇ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਬਰਾਬਰਤਾ ਦੀ ਸੋਚ ਨੂੰ ਮੁੱਖ ਰੱਖਕੇ ਹੀ ਪਾਰਟੀ ਪੰਜਾਬ ਸੂਬੇ ਅਤੇ ਇੰਡੀਆ ਵਿਚ ਆਪਣੀਆ ਨੀਤੀਆ ਤੇ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਸਿਆਸੀ, ਧਾਰਮਿਕ ਤੇ ਸਮਾਜਿਕ ਤੌਰ ਤੇ ਵਿਚਰਦੀ ਆ ਰਹੀ ਹੈ ਅਤੇ ਪਾਰਟੀ ਨੀਤੀਆ ਦਾ ਬਾਦਲੀਲ ਢੰਗ ਨਾਲ ਪ੍ਰਚਾਰ ਕਰਦੀ ਹੈ । ਇਸੇ ਸੋਚ ਨੂੰ ਲੈਕੇ ਅਸੀ ਆਪਣੀਆ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਕੁੱਦ ਦੇ ਹਾਂ ਅਤੇ ਆਪਣੇ ਉਮੀਦਵਾਰ ਖੜ੍ਹੇ ਕਰਦੇ ਹਾਂ । ਜੋ ਹਰਿਆਣਾ ਸੂਬੇ ਦੀਆਂ 01 ਅਕਤੂਬਰ ਨੂੰ ਅਸੈਬਲੀ ਚੋਣਾਂ ਹੋ ਰਹੀਆ ਹਨ, ਉਸ ਵਿਚ ਪਾਰਟੀ ਪੂਰੀ ਤਨਦੇਹੀ ਤੇ ਸੰਜ਼ੀਦਗੀ ਨਾਲ ਸਮੂਲੀਅਤ ਕਰਦੀ ਹੋਈ ਵਿਸੇਸ ਵਿਧਾਨ ਸਭਾ ਹਲਕਿਆ ਤੋ ਆਪਣੇ ਉਮੀਦਵਾਰ ਖੜ੍ਹੇ ਕਰਨ ਜਾ ਰਹੀ ਹੈ । ਜਿਸ ਵਿਚ ਪਹਿਲੀ ਸੂਚੀ ਵਿਚ ਸ. ਹਰਜੀਤ ਸਿੰਘ ਵਿਰਕ ਅਸੰਧ ਵਿਧਾਨ ਸਭਾ ਹਲਕਾ, ਸ. ਹਰਦੀਪ ਸਿੰਘ ਚੱਠਾ ਕਰਨਾਲ ਹਲਕਾ, ਸ. ਕੁਲਦੀਪ ਸਿੰਘ ਵਿਰਕ ਪਿਹੋਵਾ ਹਲਕਾ, ਸ. ਭੁਪਿੰਦਰ ਸਿੰਘ ਗੂਹਲਾ ਹਲਕਾ ਅਤੇ ਸ. ਅਮਰਜੀਤ ਸਿੰਘ ਓਚਾਣਾ ਹਲਕੇ ਤੋ ਪਾਰਟੀ ਦੇ ਵਿਧਾਨ ਸਭਾ ਹਲਕਿਆ ਦੇ ਉਮੀਦਵਾਰ ਹੋਣਗੇ । ਇਸ ਲਈ ਇਨ੍ਹਾਂ ਹਲਕਿਆ ਨਾਲ ਸੰਬੰਧਤ ਅਤੇ ਹਰਿਆਣਾ ਸਟੇਟ ਵਿਚ ਵੱਸਦੇ ਉੱਚੇ-ਸੁੱਚੇ ਖਿਆਲਾਂ, ਨਿਰਪੱਖਤਾ ਅਤੇ ਬਰਾਬਰਤਾ ਦੇ ਸਿਧਾਤ ਦੀ ਕਦਰ ਕਰਨ ਵਾਲੇ ਉਨ੍ਹਾਂ ਸਭ ਨਿਵਾਸੀਆ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਹਰਿਆਣਾ, ਪੰਜਾਬ ਅਤੇ ਹੋਰ ਨਾਲ ਲੱਗਦੇ ਸੂਬਿਆਂ ਵਿਚ ਇਨਸਾਨੀਅਤ ਪੱਖੀ ਸੋਚ ਨੂੰ ਅਮਲੀ ਰੂਪ ਦੇਣ ਲਈ ਅਤੇ ਇਥੇ ਸਦਾ ਲਈ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਉਪਰੋਕਤ ਐਲਾਨੇ ਗਏ ਉਮੀਦਵਾਰਾਂ ਨੂੰ ਆਪਣੀਆ, ਆਪਣੇ ਸਮਰੱਥਕਾਂ ਅਤੇ ਹਮਦਰਦਾਂ ਦੀਆਂ ਵੋਟਾਂ ਪਵਾਕੇ ਸਫਲਤਾ ਬਖਸੀ ਜਾਵੇ ਤਾਂ ਕਿ ਹਰਿਆਣੇ ਸਟੇਟ ਵਿਚ ਜੋ ਵੀ ਹਕੂਮਤੀ ਜ਼ਬਰ ਜੁਲਮ, ਬੇਇਨਸਾਫ਼ੀਆਂ ਜਾਂ ਵਿਤਕਰੇ ਹੁੰਦੇ ਆ ਰਹੇ ਹਨ, ਉਨ੍ਹਾਂ ਨੂੰ ਇਹ ਸਾਡੇ ਉਮੀਦਵਾਰ ਜਿੱਤਕੇ ਅਸੈਬਲੀ ਵਿਚ ਜਾ ਕੇ ਬਾਦਲੀਲ ਤੇ ਕਾਨੂੰਨੀ ਢੰਗ ਨਾਲ ਹੱਲ ਕਰਵਾ ਸਕਣ ।”
ਅੱਜ ਇਥੇ ਕਰਨਾ ਝੀਲ ਕਰਨਾਲ ਵਿਖੇ ਇਕ ਰੱਖੀ ਗਈ ਵਿਸੇਸ ਪ੍ਰੈਸ ਕਾਨਫਰੰਸ ਦੌਰਾਨ ਸਤਿਕਾਰਯੋਗ ਪੱਤਰਕਾਰਾਂ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਪਾਰਟੀ ਦੇ ਉਮੀਦਵਾਰਾਂ ਦਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਐਲਾਨ ਕਰਦੇ ਹੋਏ ਜਾਹਰ ਕੀਤੇ ਗਏ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੇ ਹਮੇਸ਼ਾਂ ਹਰ ਤਰ੍ਹਾਂ ਦੇ ਸਮਾਜਿਕ ਵਿਤਕਰੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਨੂੰ ਪੂਰਨ ਰੂਪ ਵਿਚ ਨਕਾਰਕੇ ਸਮੁੱਚੀ ਮਨੁੱਖਤਾ ਅਤੇ ਇਨਸਾਨੀਅਤ ਦੀ ਬਿਹਤਰੀ ਲਈ ਅਤੇ ਸਭਨਾਂ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਨੂੰ ਲੈਕੇ ਹੀ ਨਿਰੰਤਰ ਬੀਤੇ 40 ਸਾਲਾਂ ਤੋ ਸੰਘਰਸ ਕਰਦੀ ਆ ਰਹੀ ਹੈ ਅਤੇ ਪਾਰਟੀ ਦੀ ਇਹ ਡੂੰਘੀ ਇੱਛਾ ਹੈ ਕਿ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਦਲਿਤ, ਰੰਘਰੇਟੇ ਅਤੇ ਕਬੀਲਿਆ ਆਦਿ ਨਾਲ ਕੋਈ ਵੀ ਹੁਕਮਰਾਨ ਕਿਸੇ ਤਰ੍ਹਾਂ ਦਾ ਵੀ ਵਿਤਕਰਾ ਜਾਂ ਜ਼ਬਰ ਜੁਲਮ ਨਾ ਕਰ ਸਕੇ । ਕਿਉਂਕਿ ਇੰਡੀਅਨ ਵਿਧਾਨ ਦੀ ਧਾਰਾ 14 ਅਨੁਸਾਰ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਹਨ । ਧਾਰਾ 19 ਤੇ 21 ਰਾਹੀ ਆਜਾਦੀ ਨਾਲ ਬਿਨ੍ਹਾਂ ਕਿਸੇ ਡਰ ਭੈ ਦੇ ਕਿਸੇ ਵੀ ਖੇਤਰ ਵਿਚ ਵਿਚਰਣ, ਵਿਚਾਰ ਪ੍ਰਗਟ ਕਰਨ, ਸ਼ਾਤਮਈ ਰੋਸ ਰੈਲੀਆ ਕਰਨ ਅਤੇ ਆਪਣੀ ਗੱਲ ਕਹਿਣ ਦੇ ਨਾਲ-ਨਾਲ ਜਿੰਦਗੀ ਦੀ ਸੁਰੱਖਿਆ ਦੀ ਹਰ ਨਾਗਰਿਕ ਨੂੰ ਗਾਂਰੰਟੀ ਦਿੱਤੀ ਗਈ ਹੈ । ਜਦੋਕਿ 5 ਸਦੀਆ ਪਹਿਲੇ ਸਿੱਖ ਕੌਮ ਦੇ ਮਹਾਨ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਤੋ ਵੀ ਵਧੇਰੇ ਇਨਸਾਨੀਅਤ ਪੱਖੀ ਸਿਧਾਤਾਂ ਅਤੇ ਸੋਚ ਦੀ ਗੱਲ ਕਰਦੇ ਹੋਏ ਗੁਰੂ ਸਾਹਿਬਾਨ ਨੇ ਸਾਨੂੰ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਸਵਾਰਥ ਦੇ ਸੇਵਾ ਕਰਨ, ਲੋੜਵੰਦਾਂ, ਗਰੀਬਾਂ, ਮਜਲੂਮਾਂ ਦੀ ਮਦਦ ਕਰਨ ਅਤੇ ਸਹੀ ਮਾਇਨਿਆ ਵਿਚ ਬਰਾਬਰਤਾ ਦੀ ਸੋਚ ਨੂੰ ਲਾਗੂ ਕਰਕੇ ਇਥੇ ਹਰ ਨਾਗਰਿਕ ਨੂੰ ਪੂਰਨ ਆਜਾਦੀ ਤੇ ਅਮਨ ਚੈਨ ਨਾਲ ਜਿੰਦਗੀ ਜਿਊਣ ਦੀ ਗੱਲ ਕੀਤੀ ਹੈ । ਜੇਕਰ ਹਰਿਆਣਾ ਦੇ ਸੂਝਵਾਨ ਨਿਵਾਸੀਆ ਨੇ ਸਾਡੇ ਵੱਲੋ ਪਹਿਲੀ ਸੂਚੀ ਵਿਚ ਖੜ੍ਹੇ ਕੀਤੇ ਗਏ ਅਤੇ ਹੋਰ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਇਨਸਾਨੀਅਤ ਬਿਨ੍ਹਾਂ ਉਤੇ ਆਪਣੀ ਆਤਮਾ ਦੀ ਆਵਾਜ ਸੁਣਦੇ ਹੋਏ ਵੋਟਾਂ ਪਾ ਕੇ ਕਾਮਯਾਬੀ ਬਖਸੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਹਰਿਆਣਾ ਨਿਵਾਸੀਆ ਨਾਲ ਹੀ ਨਹੀ ਬਲਕਿ ਸਮੁੱਚੇ ਇੰਡੀਅਨ ਨਿਵਾਸੀਆ ਨਾਲ ਇਹ ਬਚਨ ਕਰਦਾ ਹੈ ਕਿ ਅਜਿਹਾ ਰਾਜ ਭਾਗ ਕਾਇਮ ਕਰਨ ਵਿਚ ਅਸੀ ਆਪਣੀ ਜਿੰਮੇਵਾਰੀ ਨਿਭਾਵਾਂਗ ਜਿਥੇ ਕਿਸੇ ਵੀ ਵਰਗ ਨਾਲ ਕੋਈ ਰਤੀਭਰ ਵੀ ਬੇਇਨਸਾਫੀ ਨਾ ਹੋਵੇ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਹੋਣ ਅਤੇ ਅਮਨ ਚੈਨ ਕਾਇਮ ਰਹਿ ਸਕੇ ।