ਇਹ ਗੱਲ ਸਾਡੀ ਸਮਝ ਤੋ ਬਾਹਰ ਹੈ ਕਿ ਅਮਰੀਕਾ ਇੰਡੀਅਨ ਨੇਵੀ ਨੂੰ ਪ੍ਰਫੁੱਲਿਤ ਕਿਉਂ ਕਰ ਰਿਹਾ ਹੈ, ਜਦੋਕਿ ਇੰਡੀਅਨ ਨੇਵੀ ਨੂੰ ਤਾਂ ਕੋਈ ਖ਼ਤਰਾ ਨਹੀ ? : ਮਾਨ
ਫ਼ਤਹਿਗੜ੍ਹ ਸਾਹਿਬ, 28 ਅਗਸਤ ( ) “ਬੀਤੇ ਕੁਝ ਸਮੇ ਪਹਿਲੇ ਇੰਡੀਆਂ ਦੇ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਅਮਰੀਕਾ ਗਏ ਸਨ ਜੋ ਕਿ ਆਪਣੇ ਤੇਜਸ ਜਹਾਜ ਦੇ ਇੰਜਣ ਲਈ ਆਧੁਨਿਕ ਤਕਨੀਕ ਦੀ ਸਹਾਇਤਾ ਮੰਗ ਰਹੇ ਸਨ । ਜਦੋਕਿ ਦੂਸਰੇ ਪਾਸੇ ਇੰਡੀਆ ਨੇ ਅਮਰੀਕਾ ਵਰਗੇ ਵੱਡੇ ਮੁਲਕ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੱਤੀ ਹੈ ਅਤੇ ਉਨ੍ਹਾਂ ਦੀ ਮੁਨਰੋ ਡਾਕਟਰੀਨ ਦੀ ਉਲੰਘਣਾ ਕੀਤੀ ਹੈ । ਫਿਰ ਇੰਡੀਆ ਦੇ ਇਹ ਸਾਰੇ ਮਨੁੱਖਤਾ ਵਿਰੋਧੀ ਚੇਹਰੇ ਜਿਨ੍ਹਾਂ ਵਿਚ ਸ੍ਰੀ ਮੋਦੀ, ਅਮਿਤ ਸ਼ਾਹ, ਜੈਸੰਕਰ, ਰਾਜਨਾਥ ਸਿੰਘ, ਅਜੀਤ ਡੋਵਾਲ, ਰਵੀ ਸਿਨ੍ਹਾ ਅਤੇ ਸੰਮਤ ਗੋਇਲ ਆਦਿ ਸਾਰੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਅਤੇ ਇੰਡੀਆ ਵਿਚ ਕਤਲ ਕਰਨ ਦੇ ਦੋਸ਼ੀ ਹਨ । ਅਸੀ ਇਸ ਸੰਬੰਧ ਵਿਚ ਅਮਰੀਕਾ ਨੂੰ ਸੁਬੋਧਿਤ ਹੁੰਦੇ ਹੋਏ ਉਸ ਸਮੇ ਵੀ ਇਹ ਅਪੀਲ ਕੀਤੀ ਸੀ ਕਿ ਜਦੋ ਤੱਕ ਇਹ ਮਨੁੱਖਤਾ ਦੇ ਦੁਸਮਣ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨ ਤੇ ਅਦਾਲਤਾਂ ਦੇ ਕਟਹਿਰੇ ਵਿਚ ਖੜ੍ਹਾ ਨਹੀ ਕਰ ਦਿੱਤਾ ਜਾਂਦਾ, ਉਸ ਸਮੇ ਤੱਕ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਅਮਰੀਕਾ ਜਾਂ ਕੁਆਡ ਤੇ ਨਾਟੋ ਮੁਲਕਾਂ ਵੱਲੋ ਕਿਸੇ ਤਰ੍ਹਾਂ ਦੀ ਸਹਾਇਤਾ ਨਹੀ ਦੇਣੀ ਚਾਹੀਦੀ । ਅਮਰੀਕਾ ਨੇ ਸ੍ਰੀ ਰਾਜਨਾਥ ਸਿੰਘ ਦੇ ਦੌਰੇ ਸਮੇ ਜੋ ਇੰਡੀਅਨ ਫ਼ੌਜ ਤੇ ਜਹਾਜਾਂ ਲਈ ਮਦਦ ਨਹੀ ਕੀਤੀ ਉਹ ਸਹੀ ਕੀਤਾ । ਲੇਕਿਨ ਨੇਵੀ, ਆਰਮੀ ਦੀ ਥੋੜੀ ਮਦਦ ਕਰਕੇ ਸੰਬੰਧਾਂ ਨੂੰ ਜਰੂਰ ਕਾਇਮ ਰੱਖਿਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਤੇ ਇੰਡੀਆ ਦੇ ਆਪਸੀ ਸੰਬੰਧਾਂ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਕੋਮਾਂਤਰੀ ਵੇਹੜੇ ਵਿਚ ਬਦਲਦੀਆਂ ਪ੍ਰਸਥਿਤੀਆਂ ਉਤੇ ਅਮਰੀਕਾ ਨੂੰ ਮਨੁੱਖਤਾ ਦੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਰੂਸ ਨਾਲ ਇਨ੍ਹਾਂ ਦੀ ਸੁਲਾਹ ਹੈ ਅਤੇ ਰੂਸ ਦੀ ਸੁਲਾਹ ਚੀਨ ਨਾਲ ਹੈ । ਇਨ੍ਹਾਂ ਪ੍ਰਸਥਿਤੀਆਂ ਨੂੰ ਅਮਰੀਕਾ ਕਿਸ ਲਹਿਜੇ ਵਿਚ ਦੇਖਦਾ ਤੇ ਤੋਲਦਾ ਹੈ ਇਹ ਦੇਖਣ ਵਾਲੀ ਗੱਲ ਹੈ । ਸ. ਮਾਨ ਨੇ ਅਮਰੀਕਾ ਨੂੰ ਗੁਜਾਰਿਸ ਕਰਦੇ ਹੋਏ ਕਿਹਾ ਕਿ ਜੋ 73 ਹਜਾਰ ਰਾਈਫ਼ਲ ਦੀ ਇੰਡੀਆ ਨੇ ਅਮਰੀਕਾ ਤੋ ਮੰਗ ਕੀਤੀ ਹੈ ਇਸ ਮਾਰਕੇ ਦੀਆਂ ਪਹਿਲੇ ਵੀ 72 ਹਜਾਰ 400 ਸੰਨ 2019 ਵਿਚ ਪ੍ਰਾਪਤ ਕੀਤੀਆ ਸਨ ਜਿਨ੍ਹਾਂ ਦੀ ਵਰਤੋ ਹੁਕਮਰਾਨਾਂ ਨੇ ਬਾਹਰੀ ਸੁਰੱਖਿਆ ਲਈ ਨਹੀ ਬਲਕਿ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਦਲਿਤਾਂ, ਕੁੱਚਲੇ ਵਰਗਾਂ ਉਤੇ ਜੁਲਮ ਢਾਹੁਣ ਲਈ ਹੀ ਖਰੀਦੀਆ ਸਨ । ਫਿਰ ਜਦੋ ਅਜਿਹੇ ਹਥਿਆਰਾਂ ਨੂੰ ਮਨੁੱਖੀ ਅਧਿਕਾਰਾਂ ਨੂੰ ਕੁੱਚਲਣ ਲਈ ਹੀ ਵਰਤਣਾ ਹੈ ਫਿਰ ਅਮਰੀਕਾ ਨੂੰ ਅਜਿਹੇ ਹਥਿਆਰ ਇੰਡੀਆ ਨੂੰ ਬਿਲਕੁਲ ਵੀ ਸਪਲਾਈ ਨਹੀ ਕਰਨੇ ਚਾਹੀਦੇ । ਇੰਡੀਆ ਵੱਲੋ ਆਪਣੇ ਹੀ ਮੁਲਕ ਵਿਚ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਹਨਨ ਹੋਣ ਦੀ ਬਦੌਲਤ ਹੀ ਆਸਟ੍ਰੇਲੀਆ, ਜਪਾਨ, ਅਮਰੀਕਾ ਨੂੰ ਇਤਬਾਰ ਨਹੀ ਰਿਹਾ । ਇਸ ਲਈ ਅਸੀ ਅਮਰੀਕਾ ਦੇ ਰਿਣੀ ਹਾਂ ਜਿਨ੍ਹਾਂ ਨੇ ਇੰਡੀਆ ਨੂੰ ਤੇਜਸ ਜਹਾਜ ਦਾ ਇੰਜਣ ਨਹੀ ਦਿੱਤਾ । ਜਦੋ ਇੰਡੀਆ ਰੂਸ ਨਾਲ ਵੀ ਦੋਸਤੀ ਰੱਖ ਰਿਹਾ ਹੈ ਅਤੇ ਅਮਰੀਕਾ ਨਾਲ ਵੀ ਸਾਂਝ ਰੱਖ ਰਿਹਾ ਹੈ ਤਾਂ ਇਸ ਵਰਤਾਰੇ ਨਾਲ ਇੰਡੀਆ ਨਾ ਇਧਰ ਦਾ ਰਿਹਾ ਨਾ ਉੱਧਰ ਦਾ ਰਿਹਾ ।
ਦੂਸਰਾ ਇੰਡੀਆ ਕੋਲ ਰੂਸ, ਚੀਨ ਦੇ ਮੁਕਾਬਲੇ ਦੇ ਜਦੋ ਸਟੈਲਥ ਜਹਾਜ ਹੀ ਨਹੀ ਹਨ ਜੋ ਕਿ ਪਾਕਿਸਤਾਨ ਕੋਲ ਹਨ, ਚੀਨ ਕੋਲ ਹਨ ਅਤੇ ਬੰਗਲਾਦੇਸ ਨੇ ਵੀ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਹੁਕਮ ਕਰ ਦਿੱਤੇ ਹਨ । ਫਿਰ ਜਦੋ ਚਾਰ ਚੁਫੇਰਿਓ ਆਧੁਨਿਕ ਹਥਿਆਰਾਂ ਨਾਲ ਲੈਸ ਮੁਲਕਾਂ ਨਾਲ ਇੰਡੀਆ ਘਿਰ ਚੁੱਕਾ ਹੈ, ਫਿਰ ਇਹ ਦਗਮਜੇ ਮਾਰਨ ਵਾਲੇ ਹੁਕਮਰਾਨ ਕਿਵੇ ਉਨ੍ਹਾਂ ਵੱਡੇ ਤੇ ਆਧੁਨਿਕ ਹਥਿਆਰਾਂ ਦੇ ਮਾਲਕਾਂ ਦਾ ਮੁਕਾਬਲਾ ਕਰ ਸਕਦੇ ਹਨ ? ਦੂਸਰਾ ਮੁਸਲਿਮ ਮੁਲਕ ਹੁਣ ਕੌਮਾਂਤਰੀ ਪੱਧਰ ਤੇ ਜਦੋ ਇਕੱਤਰ ਹੋ ਰਹੇ ਹਨ ਫਿਰ ਇੰਡੀਆ ਮੁਲਕ ਦੀ ਹੁਣ ਕੌਮਾਂਤਰੀ ਸਥਿਤੀ ਕਿੰਨੀ ਕੰਮਜੋਰ ਹੋ ਚੁੱਕੀ ਹੈ ਉਹ ਪ੍ਰਤੱਖ ਹੈ । ਉਨ੍ਹਾਂ ਕਿਹਾ ਕਿ ਜਦੋ ਬੀਤੇ ਸਮੇ ਵਿਚ ਮਰਹੂਮ ਇੰਦਰਾ ਗਾਂਧੀ ਵਜੀਰ ਏ ਆਜਮ ਸੀ, ਤਾਂ ਉਸ ਸਮੇ ਇਹ ਨਾਅਰਾ ਲਗਾਇਆ ਗਿਆ ਸੀ ਕਿ ਇੰਡੀਆ ਇੰਜ ਇੰਦਰਾ, ਇੰਦਰਾ ਇੰਜ ਇੰਡੀਆ । ਫਿਰ ਜਦੋ ਬੰਗਲਾਦੇਸ ਵੱਖ ਹੀ ਕਰਨਾ ਸੀ, ਫਿਰ ਅਜਿਹੇ ਮਨੁੱਖਤਾ ਵਿਰੋਧੀ ਨਾਅਰੇ ਲਗਾਉਣ ਦੀ ਕੀ ਤੁੱਕ ਰਹਿ ਗਈ ਸੀ ? ਇਸ ਲਈ ਜੋ ਵੀ ਹਥਿਆਰ ਇੰਡੀਆ ਇਧਰੋ-ਉੱਧਰੋ ਆਪਣੀ ਸੁਰੱਖਿਆ ਨੂੰ ਲੈਕੇ ਖਰੀਦ ਦਾ ਹੈ, ਉਨ੍ਹਾਂ ਦੀ ਦੁਰਵਰਤੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਕੁੱਚਲਣ ਅਤੇ ਗੁਲਾਮ ਬਣਾਉਣ ਲਈ ਕਰਦਾ ਹੈ । ਇਸ ਲਈ ਅਮਰੀਕਾ ਵਰਗੇ ਜਾਂ ਹੋਰ ਮੁਲਕਾਂ ਨੂੰ ਇੰਡੀਆ ਨੂੰ ਅਜਿਹੇ ਹਥਿਆਰ ਬਿਲਕੁਲ ਜਾਰੀ ਨਹੀ ਕਰਨੇ ਚਾਹੀਦੇ ਜਿਸ ਨਾਲ ਇੰਡੀਆ ਦੀਆਂ ਵੱਸਦੀਆ ਘੱਟ ਗਿਣਤੀ ਕੌਮਾਂ ਦੇ ਜੀਵਨ ਦੀ ਸੁਰੱਖਿਆ ਲਈ ਖਤਰਾ ਖੜ੍ਹਾ ਹੋਵੇ ਅਤੇ ਉਨ੍ਹਾਂ ਦਾ ਕਤਲੇਆਮ ਕੀਤਾ ਜਾਂਦਾ ਹੋਵੇ ।