ਪੱਲੇਦਾਰ ਯੂਨੀਅਨ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਸੰਬੰਧੀ ਪੰਜਾਬ ਸਰਕਾਰ ਦੀ ਸੰਜ਼ੀਦਗੀ ਨਾ ਹੋਣਾ ਅਤਿ ਨਿੰਦਣਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 20 ਅਗਸਤ ( ) “ਪੰਜਾਬ ਦੀਆਂ 7 ਪੱਲੇਦਾਰ ਯੂਨੀਅਨਾਂ ਵੱਲੋਂ ਇਸ ਵਰਗ ਨੂੰ ਦਰਪੇਸ਼ ਆ ਰਹੀਆ ਵੱਡੀਆਂ ਮੁਸ਼ਕਿਲਾਂ ਦੇ ਹੱਲ ਕਰਨ ਸੰਬੰਧੀ ਜੋ 20 ਅਗਸਤ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਵੱਲੋਂ ਮੀਟਿੰਗ ਰੱਖੀ ਗਈ ਸੀ, ਉਸ ਨੂੰ ਅਗਲੀ 10 ਸਤੰਬਰ ਤੱਕ ਮੁਲਤਵੀ ਕਰਨ ਦੇ ਦੁੱਖਦਾਇਕ ਅਮਲਾਂ ਤੋ ਹੀ ਪ੍ਰਤੱਖ ਹੋ ਜਾਂਦਾ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਯੂਨੀਅਨਾਂ ਨਾਲ ਸੰਬੰਧਤ ਮਜ਼ਦੂਰਾਂ ਅਤੇ ਹੋਰਨਾਂ ਦੇ ਮਸਲਿਆ ਨੂੰ ਹੱਲ ਕਰਨ ਲਈ ਸੰਜ਼ੀਦਾ ਨਹੀ ਹੈ । ਤਦ ਹੀ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ । ਜਦੋਕਿ ਪੱਲੇਦਾਰਾਂ ਨਾਲ ਸੰਬੰਧਤ ਸਮੁੱਚੀਆ 7 ਯੂਨੀਅਂਾਂ ਨੇ ਪ੍ਰਮੁੱਖਤਾ ਨਾਲ ਸਰਕਾਰ ਕੋਲ ਮੰਗ ਰੱਖੀ ਹੋਈ ਹੈ ਕਿ ਉਹ ਠੇਕੇਦਾਰੀ ਮਜਦੂਰ ਪ੍ਰਣਾਲੀ ਦੇ ਦੋਸ਼ਪੂਰਨ ਢੰਗ ਨੂੰ ਖਤਮ ਕਰਕੇ ਇਨ੍ਹਾਂ ਪੱਲੇਦਾਰਾਂ ਨੂੰ 3 ਮੈਬਰੀ ਕਮੇਟੀਆਂ ਰਾਹੀ ਉਨ੍ਹਾਂ ਦੇ ਮਿਹਨਤਾਨੇ ਦਾ ਭੁਗਤਾਨ ਹੋਣਾ ਚਾਹੀਦਾ ਹੈ ਤਾਂ ਕਿ ਮਜ਼ਦੂਰ ਗਰੀਬ ਪੱਲੇਦਾਰਾਂ ਦੀ ਆਰਥਿਕਤਾ ਨਾਲ ਠੇਕੇਦਾਰੀ ਪ੍ਰਣਾਲੀ ਸੋ਼ਸਨ ਨਾ ਕਰ ਸਕੇ ਅਤੇ ਉਨ੍ਹਾਂ ਦੀ ਆਰਥਿਕਤਾ ਮਜ਼ਬੂਤ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਦਿਨ-ਰਾਤ ਮਿਹਨਤ ਕਰਕੇ ਕੰਮ ਕਰ ਰਹੀਆ ਪੱਲੇਦਾਰ ਯੂਨੀਅਨਾਂ ਅਤੇ ਮਜ਼ਦੂਰਾਂ ਦੀਆਂ ਪੰਜਾਬ ਸਰਕਾਰ ਨੂੰ ਰੱਖੀਆਂ ਮੰਗਾਂ ਤੇ ਹੱਕ ਵਿਚ ਦ੍ਰਿੜਤਾ ਨਾਲ ਸਟੈਂਡ ਲੈਦੇ ਹੋਏ ਅਤੇ ਉਨ੍ਹਾਂ ਜਾਇਜ ਮੰਗਾਂ ਦੀ ਤੁਰੰਤ ਪੂਰਤੀ ਕਰਨ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਦੇ ਮਿਹਨਤਾਨੇ ਦਾ ਭੁਗਤਾਨ ਹਰ ਡੀਪੂ ਪੱਧਰ ਤੇ ਬਣਨ ਵਾਲੀ 3 ਮੈਬਰੀ ਕਮੇਟੀ ਰਾਹੀ ਕਰਨ ਦਾ ਉਚੇਚੇ ਤੌਰ ਤੇ ਪ੍ਰਬੰਧ ਹੋਵੇ ਤਾਂ ਕਿ ਇਸ ਵਰਗ ਦੀ ਠੇਕੇਦਾਰ ਵਰਗ ਕਿਸੇ ਤਰ੍ਹਾਂ ਦੀ ਲੁੱਟ-ਖਸੁੱਟ ਨਾ ਕਰ ਸਕੇ ਅਤੇ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਨਾ ਹੋਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੱਲੇਦਾਰ ਯੂਨੀਅਨ ਦੇ ਚੇਅਰਮੈਨ ਸ. ਮੋਹਨ ਸਿੰਘ ਦੁਆਰਾ ਰੱਖੀਆ ਗਈਆ ਸਾਂਝੀਆ ਮੰਗਾਂ ਦਾ ਜਲਦੀ ਤੋ ਜਲਦੀ ਹੱਲ ਕਰਕੇ ਇਸ ਵਰਗ ਵਿਚ ਉਤਪੰਨ ਹੋ ਰਹੀ ਨਮੋਸ਼ੀ ਨੂੰ ਪੂਰਨ ਰੂਪ ਵਿਚ ਖਤਮ ਕਰ ਦੇਣਗੇ ।