ਜੋ ਐਸ.ਜੀ.ਪੀ.ਸੀ 14 ਸਾਲਾਂ ਤੋਂ ਸਿੱਖ ਪਾਰਲੀਮੈਂਟ ਦੀ ਜਮਹੂਰੀਅਤ ਹੀ ਬਹਾਲ ਨਹੀ ਕਰਵਾ ਸਕੀ, ਉਸ ਤੋਂ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਦੀ ਉਮੀਦ ਕਿਵੇ ਰੱਖੀ ਜਾ ਸਕਦੀ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 20 ਅਗਸਤ ( ) “ਜੋ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀ ਸਭ ਤੋਂ ਪਹਿਲੀ ਪਾਰਲੀਮੈਂਟ ਜਮਹੂਰੀਅਤ ਨਿਯਮਾਂ, ਕਾਨੂੰਨ ਅਧੀਨ ਬਣੀ ਹੈ । ਉਸ ਪਾਰਲੀਮੈਂਟ ਦੀ ਸੰਸਥਾਂ ਦੇ ਪ੍ਰਬੰਧਕ, ਪ੍ਰਧਾਨ, ਅਗਜੈਕਟਿਵ ਕਮੇਟੀ 14 ਸਾਲਾਂ ਤੋਂ ਸਾਡੀ ਇਸ ਪਾਰਲੀਮੈਟ ਦੀਆਂ ਜਰਨਲ ਚੋਣਾਂ ਕਰਵਾਕੇ ਸਿੱਖ ਭਾਵਨਾਵਾ ਅਨੁਸਾਰ ਪ੍ਰਬੰਧ ਨੂੰ ਸਹੀ ਦਿਸ਼ਾ ਵੱਲ ਚਲਾਉਣ ਵਿਚ ਹੀ ਅਸਫਲ ਹੋ ਚੁੱਕੀ ਹੈ, ਉਸ ਤੋ ਸਿੱਖ ਕੌਮ ਦੇ ਧਾਰਮਿਕ, ਸਮਾਜਿਕ, ਭੂਗੋਲਿਕ, ਵਿਦਿਅਕ ਅਤੇ ਕੌਮੀ ਮਸਲਿਆ ਨੂੰ ਹੱਲ ਕਰਵਾਉਣ ਦੀ ਉਮੀਦ ਕਤਈ ਨਹੀ ਕੀਤੀ ਜਾ ਸਕਦੀ । ਇਥੋਂ ਤੱਕ ਕਿ ਸਿੱਖ ਕੌਮ ਦੇ ਸਭ ਤੋ ਮੌਜੂਦਾ ਗੰਭੀਰ ਮਸਲੇ ਜਿਸ ਅਧੀਨ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਦੇ ਵਜੀਰ ਏ ਆਜਮ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ਼ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਕਾਤਲ ਜੁੰਡਲੀ ਵੱਲੋ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਸੰਬੰਧੀ ਆਪਣੀ ਕੌਮੀ ਜਿੰਮੇਵਾਰੀ ਨੂੰ ਪੂਰਨ ਕਰਦੇ ਹੋਏ ਇਸ ਗੰਭੀਰ ਵਿਸੇ ਤੇ ਕੋਈ ਅਮਲ ਨਹੀ ਕਰ ਰਹੇ ਅਤੇ ਨਾ ਹੀ ਹੁਕਮਰਾਨਾਂ ਨੂੰ ਇਸ ਸਿੱਖ ਕਤਲੇਆਮ ਨੂੰ ਬੰਦ ਕਰਨ ਲਈ ਕੋਈ ਚੁਣੋਤੀ ਦੇ ਰਹੇ ਹਨ । ਫਿਰ ਇਹ ਕਿਹੜੀ ਜਿੰਮੇਵਾਰੀ ਪੂਰਨ ਕਰ ਸਕਣਗੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਐਸ.ਜੀ.ਪੀ.ਸੀ ਦੇ ਪ੍ਰਧਾਨ, ਅਗਜੈਕਟਿਵ ਕਮੇਟੀ ਅਤੇ ਬੀਤੇ 14 ਸਾਲਾਂ ਤੋਂ ਸਿੱਖ ਪਾਰਲੀਮੈਟ ਦੀਆਂ ਜਮਹੂਰੀਅਤ ਚੋਣਾਂ ਨਾ ਕਰਵਾਉਣ ਸੰਬੰਧੀ ਅਤੇ ਕਿਸੇ ਵੀ ਸਿੱਖ ਅਤੇ ਪੰਜਾਬ ਸੂਬੇ ਦੇ ਮਸਲੇ ਨੂੰ ਹੱਲ ਕਰਵਾਉਣ ਦੇ ਵਿਸਿਆ ਉਤੇ ਖ਼ਾਲਸਾ ਪੰਥ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਉਪਰੋਕਤ ਸਿੱਖ ਕੌਮ ਦੇ ਕਾਤਲ ਹੁਕਮਰਾਨ ਕੈਨੇਡਾ, ਬਰਤਾਨੀਆ, ਪਾਕਿਸਤਾਨ ਅਤੇ ਅਮਰੀਕਾ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦੇ ਰਹੇ ਹਨ । ਇਥੋ ਤੱਕ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਉਲੰਘਣ ਕਰ ਰਹੇ ਹਨ । ਜਿਨ੍ਹਾਂ ਵਿਰੁੱਧ ਉਪਰੋਕਤ ਮੁਲਕ ਕੌਮਾਂਤਰੀ ਕਾਨੂੰਨਾਂ ਅਨੁਸਾਰ ਆਪੋ ਆਪਣੀਆ ਪਾਰਲੀਮੈਟਾਂ ਅਤੇ ਕੌਮਾਂਤਰੀ ਅਦਾਲਤਾਂ ਰਾਹੀ ਕਾਰਵਾਈ ਕਰਨ ਦੀ ਜਿੰਮੇਵਾਰੀ ਨਿਭਾਅ ਰਹੇ ਹਨ । ਲੇਕਿਨ ਸਾਡੀ ਇਸ ਸਿੱਖ ਪਾਰਲੀਮੈਟ ਦੇ ਜਿੰਮੇਵਾਰ ਸੱਜਣ ਅੱਜ ਵੀ ਇਨ੍ਹਾਂ ਗੰਭੀਰ ਮਸਲਿਆ ਤੇ ਚੁੱਪ ਹਨ । ਜਦੋ ਸਾਡੀ ਸਿੱਖ ਪਾਰਲੀਮੈਟ ਦੇ ਅਧਿਕਾਰੀ ਸਿੱਖ ਕੌਮ ਦੇ ਜਾਨ ਮਾਲ ਅਤੇ ਹੋਰ ਸੁਰੱਖਿਆ ਨੂੰ ਯਕੀਨੀ ਬਣਾਉਣ ਤੋ ਅਸਫਲ ਹੋ ਗਏ ਹਨ, ਤਾ ਇਹ ਹੋਰ ਵੀ ਅਤਿ ਦੁੱਖਦਾਇਕ ਅਤੇ ਮਨੁੱਖਤਾ ਵਿਰੋਧੀ ਵਰਤਾਰਾ ਹੈ ਅਤੇ ਆਪਣੀਆ ਜਿੰਮੇਵਾਰੀਆ ਤੋ ਭੱਜਣ ਵਾਲਾ ਹੈ ।
ਅਜਿਹੇ ਗੰਭੀਰ ਸਮੇਂ ਸ. ਮਾਨ ਨੇ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੇ ਮੌਜੂਦਾ ਪ੍ਰਧਾਨ ਤੇ ਅਧਿਕਾਰੀਆ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਅੱਜ ਤੱਕ ਉਹ ਆਪਣੀਆ ਕੌਮੀ ਤੇ ਧਾਰਮਿਕ ਜਿ਼ੰਮੇਵਾਰੀਆਂ ਨੂੰ ਜੋ ਪੂਰਨ ਨਹੀ ਕਰ ਸਕਦੇ, ਉਹ ਸਭ ਤੋਂ ਪਹਿਲੇ ਸੈਂਟਰ ਦੇ ਹੁਕਮਰਾਨਾਂ ਉਤੇ ਹਰ ਤਰ੍ਹਾਂ ਦੇ ਦਬਾਅ ਨੂੰ ਕਾਇਮ ਕਰਕੇ ਜਿੰਨੀ ਜਲਦੀ ਹੋ ਸਕੇ, ਐਸ.ਜੀ.ਪੀ.ਸੀ ਦੀਆਂ 14 ਸਾਲਾਂ ਤੋ ਰੋਕੀਆ ਗਈਆ ਜਰਨਲ ਚੋਣਾਂ ਕਰਵਾਉਣ ਦਾ ਐਲਾਨ ਕਰਵਾਉਣ ਦੇ ਨਾਲ-ਨਾਲ 32-32 ਸਾਲਾਂ ਤੋ ਗੈਰ ਕਾਨੂੰਨੀ ਢੰਗ ਨਾਲ ਬੰਦੀ ਬਣਾਏ ਗਏ ਸਿੱਖ ਬੰਦੀਆਂ, ਡਿਬਰੂਗੜ੍ਹ ਜੇਲ੍ਹ ਵਿਚ ਜ਼ਬਰੀ ਐਨ.ਐਸ.ਏ ਲਗਾਕੇ ਅੰੰਿਮ੍ਰਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਨੂੰ ਜੋ ਬੰਦੀ ਬਣਾਇਆ ਗਿਆ ਹੈ ਉਨ੍ਹਾਂ ਦੀ ਫੌਰੀ ਰਿਹਾਈ ਕਰਵਾਉਣ ਅਤੇ 2015 ਵਿਚ ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਭਾਲ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦੀ ਜਿੰਮੇਵਾਰੀ ਪੂਰਨ ਕਰਵਾਉਣ ।