ਜਿ਼ਲ੍ਹਾ ਮੁਕਤਸਰ ਦੀ ਜਥੇਬੰਦੀ ਨੂੰ ਭੰਗ ਕੀਤਾ ਜਾਂਦਾ ਹੈ, ਆਉਣ ਵਾਲੇ ਦਿਨਾਂ ਵਿਚ ਪੂਨਰਗਠਨ ਕਰਕੇ ਐਲਾਨ ਕੀਤਾ ਜਾਵੇਗਾ : ਮਾਨ

ਮੁਕਤਸਰ, 03 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਾਈਕਮਾਡ ਨੇ ਫੈਸਲਾ ਕੀਤਾ ਹੈ ਕਿ ਜਿ਼ਲ੍ਹਾ ਮੁਕਤਸਰ ਦੀ ਜਥੇਬੰਦੀ ਨੂੰ ਅਗਲੇ ਹੁਕਮਾਂ ਤੱਕ ਭੰਗ ਕੀਤਾ ਜਾਂਦਾ ਹੈ ਅਤੇ ਜਲਦੀ ਹੀ ਪਾਰਟੀ ਦੇ ਪੀ.ਏ.ਸੀ. ਮੈਬਰਾਂ ਨਾਲ ਸਲਾਹ-ਮਸਵਰਾ ਕਰਕੇ ਮੁਕਤਸਰ ਜਿ਼ਲ੍ਹੇ ਦੀ ਪਾਰਟੀ ਜਥੇਬੰਦੀ ਦਾ ਪੂਨਰਗਠਨ ਕਰ ਦਿੱਤਾ ਜਾਵੇਗਾ ।”

ਇਹ ਐਲਾਨ ਅੱਜ ਇਥੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਮੁੱਖ ਦਫ਼ਤਰ ਤੋ ਮੁਕਤਸਰ ਜਿ਼ਲ੍ਹੇ ਦੇ ਅਹੁਦੇਦਾਰਾਂ, ਮੈਬਰਾਂ, ਸਮਰਥਕਾਂ, ਵਰਕਰਾਂ ਅਤੇ ਨੌਜ਼ਵਾਨੀ ਨੂੰ ਇਸ ਬਿਆਨ ਰਾਹੀ ਜਾਣਕਾਰੀ ਦਿੰਦੇ ਹੋਏ ਅਤੇ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਵਿਚ ਨੌਜ਼ਵਾਨੀ ਨੂੰ ਵੱਡੀਆਂ ਜਿ਼ੰਮੇਵਾਰੀਆਂ ਦੇਣ ਅਤੇ ਮੁਕਤਸਰ ਜਿ਼ਲ੍ਹੇ ਦੀ ਜਥੇਬੰਦੀ ਨੂੰ ਪਹਿਲੇ ਨਾਲੋ ਵੀ ਵਧੇਰੇ ਜਥੇਬੰਧਕ ਢਾਂਚੇ ਨੂੰ ਮਜਬੂਤ ਕਰਨ ਦੀ ਗੱਲ ਕਰਦੇ ਹੋਏ ਕੀਤਾ । ਉਨ੍ਹਾਂ ਸਮੁੱਚੇ ਪੰਜਾਬ ਦੇ ਨਿਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ 06 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਅਤੇ ਪਾਰਟੀ ਦੀਆਂ ਨੀਤੀਆਂ, ਸੋਚ ਅਤੇ ਮਿਸ਼ਨ ਨਾਲ ਵੱਡੀ ਗਿਣਤੀ ਵਿਚ ਚੋਣਾਂ ਦੌਰਾਨ ਜੁੜੀ ਨੌਜ਼ਵਾਨੀ ਨੂੰ ਨਾਲ ਲੈਦੇ ਹੋਏ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਮਾਨਿਤ ਕਾਰਵਾਈਆ ਦੇ ਦੋਸ਼ੀਆਂ, ਸ਼ਹੀਦ ਭਾਈ ਗੁਰਜੀਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫ਼ਸਰਾਂ, ਐਸ.ਜੀ.ਪੀ.ਸੀ. ਵੱਲੋਂ ਸਾਜ਼ਸੀ ਢੰਗ ਨਾਲ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਕੀਤੀ ਗਈ ਗੁੰਮਸੁਦਗੀ, ਬੀਤੇ 11 ਸਾਲਾਂ ਤੋ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਨਾ ਕਰਵਾਕੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕੁੱਚਲਣ ਵਿਰੁੱਧ ਅਤੇ ਵਿਸ਼ੇਸ਼ ਤੌਰ ਤੇ ਸਾਡੀ ਕੌਮ ਦੇ ਹੀਰੇ ਸ. ਦੀਪ ਸਿੰਘ ਸਿੱਧੂ ਨੂੰ ਹੁਕਮਰਾਨਾਂ ਅਤੇ ਖੂਫੀਆ ਏਜੰਸੀਆਂ ਵੱਲੋਂ ਸਾਜ਼ਸੀ ਢੰਗ ਨਾਲ ਸ਼ਹੀਦ ਕਰਨ ਦੀ ਕੌਮਾਂਤਰੀ ਜਥੇਬੰਦੀ ਤੋਂ ਜਾਂਚ ਕਰਵਾਉਣ ਅਤੇ ਉਨ੍ਹਾਂ ਦੀ ਸ਼ਹਾਦਤ ਅਤੇ ਕੀਤੀਆ ਗਈਆ ਪੰਥਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ 06 ਮਾਰਚ ਨੂੰ ਬਰਗਾੜੀ ਦੇ ਖੇਡ ਸਟੇਡੀਅਮ ਵਿਖੇ ਕੀਤੇ ਜਾ ਰਹੇ ਅਰਦਾਸ ਸਮਾਗਮ ਵਿਚ ਹੁੰਮ-ਹੁੰਮਾਕੇ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ ਤਾਂ ਕਿ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਹੁਕਮਰਾਨਾਂ ਵੱਲੋਂ ਬੀਤੇ ਲੰਮੇ ਸਮੇ ਤੋ ਕੀਤੀਆ ਜਾਂਦੀਆ ਆ ਰਹੀਆ ਜਿਆਦਤੀਆਂ, ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਦਾ ਸਮੂਹਿਕ ਰੂਪ ਵਿਚ ਸੰਘਰਸ਼ ਕਰਦੇ ਹੋਏ ਅੰਤ ਕੀਤਾ ਜਾ ਸਕੇ ਅਤੇ ਕੌਮ ਨੂੰ ਆਪਣੀ ਮੰਜਿਲ ਉਤੇ ਪਹੁੰਚਾਉਣ ਦੇ ਮਿਸਨ ਨੂੰ ਪੂਰਨ ਕੀਤਾ ਜਾ ਸਕੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੀ ਸਿੱਖ ਕੌਮ, ਪੰਜਾਬੀ ਅਤੇ ਪੰਥ ਦਾ ਡੂੰਘਾਂ ਦਰਦ ਰੱਖਣ ਵਾਲੀ ਪੰਜਾਬ ਦੀ ਲੱਖਾਂ ਦੀ ਗਿਣਤੀ ਵਿਚ ਨੌਜ਼ਵਾਨੀ 06 ਮਾਰਚ ਦੇ ਇਕੱਠ ਵਿਚ ਪਹੁੰਚਕੇ ਆਪਣੇ ਮਿਸ਼ਨ ਪ੍ਰਾਪਤੀ ਵਿਚ ਡੂੰਘਾਂ ਯੋਗਦਾਨ ਪਾਉਣ ਦੇ ਨਾਲ-ਨਾਲ ਅਗਲੇ ਕੌਮੀ ਪ੍ਰੋਗਰਾਮਾਂ ਲਈ ਸੰਦੇਸ਼ ਵੀ ਪ੍ਰਾਪਤ ਕਰ ਸਕੇ ।

Leave a Reply

Your email address will not be published. Required fields are marked *