ਯੂਕਰੇਨ ਵਿਚ ਰੂਸ ਵੱਲੋਂ ਬੰਬਾਰਮੈਂਟ ਹੋਣ ਦੀ ਬਦੌਲਤ ਅਜੇ ਸਾਡਾ ਯੂਕਰੇਨ ਦੇ ਸਫਾਰਤਖਾਨੇ ਨਾਲ ਸੰਪਰਕ ਨਹੀਂ ਬਣ ਸਕਿਆ, ਕੋਈ ਵੀ ਆਪਣੇ ਪਾਸਪੋਰਟ ਜਾਂ ਮਾਇਆ ਕਿਸੇ ਨੂੰ ਨਾ ਦੇਵੇ : ਮਾਨ

ਪਟਿਆਲਾ/ਫ਼ਤਹਿਗੜ੍ਹ ਸਾਹਿਬ, 03 ਮਾਰਚ ( ) “ਪਟਿਆਲਾ ਦੇ ਇਲਾਕੇ ਵਿਚ ਸ. ਬਗੀਚਾ ਸਿੰਘ ਨਾਮ ਦੇ ਸਾਡੀ ਪਾਰਟੀ ਦੇ ਕੁਝ ਸਮਾਂ ਪਹਿਲੇ ਅਹੁਦੇਦਾਰ ਰਹੇ ਹਨ । ਲੇਕਿਨ ਉਨ੍ਹਾਂ ਦਾ ਹੁਣ ਸਾਡੀ ਪਾਰਟੀ ਨਾਲ ਕੋਈ ਸੰਬੰਧ ਨਹੀਂ। ਸਾਨੂੰ ਪਤਾ ਲੱਗਿਆ ਹੈ ਕਿ ਯੂਕਰੇਨ ਵਿਚ ਪੰਜਾਬੀ ਅਤੇ ਸਿੱਖ ਨੌਜ਼ਵਾਨ ਜਾਣ ਲਈ ਅਤੇ ਉਥੇ ਰੂਸ ਵੱਲੋਂ ਕੀਤੀਆ ਜਾ ਰਹੀਆ ਅਣਮਨੁੱਖੀ ਕਾਰਵਾਈਆ ਅਤੇ ਹਮਲਿਆ ਦਾ ਵੱਡਾ ਰੋਸ਼ ਰੱਖਦੇ ਹੋਏ ਆਪਣੇ ਕੌਮ ਵੱਲੋ ਮਿਲੇ ਮਨੁੱਖਤਾ ਪੱਖੀ ਮਿਸ਼ਨ ਉਤੇ ਕੰਮ ਕਰਨ ਲਈ ਯੂਕਰੇਨ ਜਾਣ ਦੀ ਇੱਛਾ ਰੱਖਦੇ ਹਨ ਅਤੇ ਕੁਝ ਗਿਣਤੀ ਵਿਚ ਨੌਜ਼ਵਾਨੀ ਨੇ ਉਨ੍ਹਾਂ ਕੋਲ ਆਪਣੇ ਪਾਸਪੋਰਟ ਜਮ੍ਹਾ ਕਰਵਾਏ ਹਨ । ਕਿਉਂਕਿ ਯੂਕਰੇਨ ਵਿਚ ਰੂਸ ਵੱਲੋਂ ਭਾਰੀ ਬੰਬਾਰਮੈਂਟ ਰਾਹੀ ਜਾਨੀ ਅਤੇ ਮਾਲੀ ਵੱਡਾ ਨੁਕਸਾਨ ਹੋਣ ਦੀ ਬਦੌਲਤ ਯੂਕਰੇਨ ਦੇ ਸਫੀਰ ਨਾਲ ਸਾਡਾ ਅਜੇ ਸੰਪਰਕ ਨਹੀਂ ਬਣ ਸਕਿਆ । ਇਸ ਲਈ ਕੋਈ ਵੀ ਨੌਜ਼ਵਾਨ ਜਾਂ ਯੂਕਰੇਨ ਜਾਣ ਦੀ ਇੱਛਾ ਰੱਖਣ ਵਾਲਾ ਪੰਜਾਬੀ ਕਿਸੇ ਨੂੰ ਵੀ ਨਾ ਤਾਂ ਆਪਣੇ ਪਾਸਪੋਰਟ ਦੇਣ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮਾਇਆ ਵਗੈਰਾਂ ਦੇਣ । ਕਿਉਂਕਿ ਅਜਿਹੇ ਸਮਿਆ ਤੇ ਕੁਝ ਲੋਕ ਫਾਇਦਾ ਉਠਾਉਣ ਦੀ ਤਾਕ ਵਿਚ ਰਹਿੰਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੂਸ-ਯੂਕਰੇਨ ਦੌਰਾਨ ਲੱਗੀ ਵੱਡੀ ਜੰਗ ਅਤੇ ਯੂਕਰੇਨ ਵਿਚ ਵੱਡੇ ਪੱਧਰ ਤੇ ਹੋ ਰਹੇ ਜਾਨੀ-ਮਾਲੀ ਨੁਕਸਾਨ ਦੀ ਬਦੌਲਤ ਯੂਕਰੇਨ ਸਰਕਾਰ ਵੱਲੋ ਬਾਕੀ ਮੁਲਕਾਂ ਦੇ ਨਿਵਾਸੀਆ ਅਤੇ ਨੌਜ਼ਵਾਨੀ ਨੂੰ ਇਸ ਲੜਾਈ ਵਿਚ ਯੂਕਰੇਨ ਦਾ ਸਾਥ ਦੇਣ ਹਿੱਤ ਆਪਣੇ ਵੀਜਾ ਸਿਸਟਮ ਨੂੰ ਖਤਮ ਕਰਨ ਅਤੇ ਯੂਕਰੇਨ ਆਉਣ ਵਾਲਿਆ ਨੂੰ ਖੁੱਲ੍ਹ ਦੇਣ ਉਤੇ ਪੰਜਾਬ ਸੂਬੇ ਵਿਚ ਕਈ ਕਿਸਮ ਦੇ ਲੋਕਾਂ ਵੱਲੋ ਇਥੋ ਦੇ ਨਿਵਾਸੀਆਂ ਤੋਂ ਪਾਸਪੋਰਟ ਜਾਂ ਮਾਇਆ ਇਕੱਤਰ ਕਰਨ ਦੇ ਅਮਲਾਂ ਤੋਂ ਸੁਚੇਤ ਅਤੇ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । 

Leave a Reply

Your email address will not be published. Required fields are marked *