ਬਲਵੰਤ ਸਿੰਘ ਰਾਜੋਆਣਾ ਅਤੇ ਜਥੇਦਾਰ ਗੁਰਦੇਵ ਸਿੰਘ ਕਾਊਕੇ ਦੇ ਗੰਭੀਰ ਮੁੱਦਿਆ ਉਤੇ ਕੋਈ ਅਮਲ ਨਾ ਕਰਨ ਵਾਲਿਆਂ ਵੱਲੋਂ ‘ਪੰਜਾਬ ਬਚਾਓ ਯਾਤਰਾ’ ਕਰਨ ਦਾ ਕੋਈ ਇਖਲਾਕੀ ਹੱਕ ਨਹੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 04 ਜਨਵਰੀ ( ) “ਜਿਨ੍ਹਾਂ ਦੀਆਂ ਪੰਜਾਬ ਵਿਚ ਹਕੂਮਤਾਂ ਰਹੀਆ ਹਨ ਅਤੇ ਸੈਂਟਰ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਨਾਲ ਭਾਈਵਾਲੀ ਰਹੀ ਹੈ ਅਤੇ ਜੋ ਆਪਣੀਆ ਸਰਕਾਰਾਂ ਸਮੇ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਸਭ ਸੰਜ਼ੀਦਾ ਮੁੱਦਿਆ ਤੇ ਮੁਸਕਿਲਾਂ ਨੂੰ ਹੱਲ ਕਰਨ ਦੀ ਸਮਰੱਥਾਂ ਵੀ ਰੱਖਦੇ ਸਨ, ਜੇਕਰ ਉਨ੍ਹਾਂ ਨੇ ਆਪਣੀਆ ਹਕੂਮਤਾਂ ਸਮੇ ਇਨ੍ਹਾਂ ਕੌਮੀ ਮਸਲਿਆ ਨੂੰ ਹੱਲ ਕਰਨ ਦੀ ਬਜਾਇ ਸੰਬੰਧਤ ਫਾਇਲਾਂ ਅਤੇ ਰਿਪੋਰਟਾਂ ਨੂੰ ਖੁਦ ਹੀ ਦੱਬਦੇ ਤੇ ਰਫਾ-ਦਫਾ ਕਰਦੇ ਰਹੇ । ਜੇਕਰ ਅੱਜ ਉਹ ਜਥੇਦਾਰ ਗੁਰਦੇਵ ਸਿੰਘ ਕਾਊਕੇ ਦੇ ਕਾਤਲਾਂ ਨੂੰ, ਜੇਲ੍ਹਾਂ ਵਿਚ ਗੈਰ ਕਾਨੂੰਨੀ ਢੰਗ ਨਾਲ ਲੰਮੇ ਸਮੇ ਤੋ ਬੰਦੀ ਬਣਾਏ ਗਏ ਸਿੱਖਾਂ ਅਤੇ ਹੋਰ ਮੁੱਦਿਆ ਨੂੰ ਲੈਕੇ 01 ਫਰਵਰੀ ਤੋ ‘ਪੰਜਾਬ ਬਚਾਓ ਯਾਤਰਾ’ ਕਰਨ ਦੇ ਗੁੰਮਰਾਹਕੁੰਨ ਪਾਖੰਡ ਕਰਨ ਜਾ ਰਹੇ ਹਨ, ਤਾਂ ਇਨ੍ਹਾਂ ਲੋਕਾਂ ਦਾ ਸਿਆਸੀ ਮੰਤਵ ਤੋ ਇਲਾਵਾ ਹੋਰ ਕੋਈ ਕੌਮੀ, ਸਮਾਜਿਕ, ਇਖਲਾਕੀ ਜਾਂ ਧਾਰਮਿਕ ਮੰਤਵ ਨਹੀ ਹੈ । ਕੇਵਲ ਤੇ ਕੇਵਲ ਸਿਆਸੀ ਸਤ੍ਹਾ ਉਤੇ ਕਾਬਜ ਹੋਣ ਲਈ ਅਤੇ ਪਾਰਲੀਮੈਟ ਦੀਆਂ ਆ ਰਹੀਆ ਚੋਣਾਂ ਵਿਚ ਇਕ ਵਾਰੀ ਫਿਰ ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਅਜਿਹੀਆ ਯਾਤਰਾਵਾ ਕਰਨ ਦਾ ਢੌਗ ਰਚ ਰਹੇ ਹਨ । ਜਿਸ ਤੋ ਸਿੱਖ ਕੌਮ ਅਤੇ ਸਮੁੱਚੇ ਸੁਹਿਰਦ ਪੰਜਾਬੀਆਂ ਨੂੰ ਕੇਵਲ ਸੁਚੇਤ ਹੀ ਨਹੀ ਰਹਿਣਾ ਪਵੇਗਾ, ਬਲਕਿ ਆਪਣੇ ਚੌਗਿਰਦੇ ਵਿਚ ਵਿਚਰਣ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਇਨ੍ਹਾਂ ਵੱਲੋ ਬੀਤੇ ਸਮੇ ਵਿਚ ਆਪਣੀਆ ਪੰਜਾਬ ਤੇ ਕੌਮ ਪ੍ਰਤੀ ਜਿੰਮੇਵਾਰੀਆ ਨੂੰ ਪੂਰਨ ਕਰਨ ਤੋ ਸਾਜਸੀ ਢੰਗ ਨਾਲ ਭੱਜਣ ਅਤੇ ਹਿੰਦੂਤਵ ਸਿੱਖ ਤੇ ਘੱਟ ਗਿਣਤੀ ਵਿਰੋਧੀ ਤਾਕਤਾਂ ਦਾ ਗੈਰ ਇਖਲਾਕੀ ਢੰਗ ਨਾਲ ਸਾਥ ਦੇਣ ਤੋ ਵੀ ਜਾਣਕਾਰੀ ਦੇਣ ਦੀ ਜਿੰਮੇਵਾਰੀ ਨਿਭਾਉਣੀ ਪਵੇਗੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀਆਂ ਤੇ ਸਿੱਖ ਕੌਮ ਵੱਲੋ ਆਪਣੇ ਮਨ-ਆਤਮਾ ਵਿਚੋ ਦੁਰਕਾਰੇ ਜਾ ਚੁੱਕੇ ਉਨ੍ਹਾਂ ਬਾਦਲ ਦਲੀਆ ਜਿਨ੍ਹਾਂ ਨੇ ਬੀਤੇ ਸਮੇ ਵਿਚ ਆਪਣੀਆ ਹਕੂਮਤਾਂ ਸਮੇ ਪੰਜਾਬ ਸੂਬੇ ਅਤੇ ਕੌਮ ਪ੍ਰਤੀ ਜਿੰਮੇਵਾਰੀਆਂ ਨਾ ਨਿਭਾਉਣ ਬਲਕਿ ਆਪਣੇ ਸੈਟਰ ਵਿਚ ਬੈਠੇ ਰਾਜਸੀ ਅਕਾਵਾਂ ਨੂੰ ਖੁਸ਼ ਕਰਨ ਹਿੱਤ ਸੂਬੇ ਅਤੇ ਕੌਮ ਨਾਲ ਕੀਤੇ ਧੌਖੇ ਅਤੇ ਫਰੇਬਾਂ ਦੀ ਗੱਲ ਕਰਦੇ ਹੋਏ ਅਜਿਹੇ ਗੁੰਮਰਾਹਕੁੰਨ ਪੰਜਾਬ ਬਚਾਓ ਯਾਤਰਾ ਕਰਨ ਦੇ ਪ੍ਰੋਗਰਾਮ ਨੂੰ ਇਕ ਸਿਆਸੀ ਢੌਗ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਅੱਜ ਤੱਕ ਜਿੰਨੇ ਵੀ ਮੁੱਦੇ, ਮੁਸਕਿਲਾਂ ਸਾਹਮਣੇ ਖੜ੍ਹੇ ਹਨ, ਉਹ ਕੇਵਲ ਤੇ ਕੇਵਲ ਇਨ੍ਹਾਂ ਬਾਦਲ ਦਲੀਆ ਵੱਲੋ ਆਪਣੀਆ ਹਕੂਮਤਾਂ ਸਮੇ ਦ੍ਰਿੜਤਾ ਨਾਲ ਕੌਮ ਅਤੇ ਪੰਜਾਬ ਪੱਖੀ ਸਟੈਂਡ ਨਾ ਲੈਣ ਦੀ ਬਦੌਲਤ ਹੀ ਅੱਜ ਸਮੁੱਚੀ ਸਿੱਖ ਕੌਮ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜੇਕਰ ਇਹ ਆਗੂ ਪੰਜਾਬ ਸੂਬੇ ਤੇ ਕੌਮ ਪ੍ਰਤੀ ਸੰਜ਼ੀਦਾ ਹੁੰਦੇ ਤਾਂ ਅੱਜ ਦਰਪੇਸ ਮੁਸਕਿਲਾਂ ਉਤਪੰਨ ਹੀ ਨਹੀ ਸਨ ਹੋਣੀਆ । ਉਨ੍ਹਾਂ ਕਿਹਾ ਕਿ ਭਾਵੇ ਇਹ ਪੰਜਾਬੀ ਬੋਲਦੇ ਪੰਜਾਬ ਤੋ ਬਾਹਰ ਕੀਤੇ ਗਏ ਇਲਾਕਿਆ ਦੀ ਗੱਲ ਹੋਵੇ, ਭਾਵੇ ਪੰਜਾਬ ਦੇ ਦਰਿਆਵਾ, ਨਦੀਆ ਦੇ ਕੀਮਤੀ ਪਾਣੀਆ ਦੀ ਹੋਵੇ, ਭਾਵੇ ਸਾਡੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ ਦੀ ਹੋਵੇ, ਭਾਵੇ ਪੰਜਾਬੀਆਂ ਨੂੰ ਉਜਾੜਕੇ ਚੰਡੀਗੜ੍ਹ ਵਿਖੇ ਬਣਾਈ ਪੰਜਾਬ ਦੀ ਰਾਜਧਾਨੀ ਦੀ ਹੋਵੇ, ਭਾਵੇ ਜਥੇਦਾਰ ਗੁਰਦੇਵ ਸਿੰਘ ਕਾਊਕੇ ਦੇ ਕਤਲ ਦੇ ਦੋਸ਼ੀਆਂ ਨੂੰ ਤਿਵਾੜੀ ਰਿਪੋਰਟ ਦੇ ਆਧਾਰ ਤੇ ਸਜਾ ਦਿਵਾਉਣ ਦੀ ਹੋਵੇ, ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਵੇ, ਪੰਜਾਬੀ ਭਾਸ਼ਾ-ਬੋਲੀ ਦੀ ਹੋਵੇ, ਇਥੋ ਦੀ ਦਿਨ-ਬ-ਦਿਨ ਵੱਧਦੀ ਬੇਰੁਜਗਾਰੀ ਅਤੇ ਨੌਜਵਾਨੀ ਵੱਲੋ ਨਸਿਆ ਵਿਚ ਗਲਤਾਨ ਹੋਣ ਦੇ ਰੁਝਾਨ ਦੀ ਹੋਵੇ, ਭਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਣ ਅਤੇ ਸਿਰਸੇਵਾਲੇ ਬਲਾਤਕਾਰੀ ਕਾਤਲ ਸਾਧ ਦੀਆਂ ਹਿੰਦੂਤਵ ਸਾਜਿਸਾਂ ਤੇ ਉਸਨੂੰ ਬਿਨ੍ਹਾਂ ਪੇਸ ਹੋਏ ਮੁਆਫ ਕਰਨ ਦੀ ਹੋਵੇ, ਭਾਵੇ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੇ ਵੱਡੇ ਖਜਾਨੇ ਦੀ ਦੁਰਵਰਤੋ ਕਰਨ ਦੀ ਹੋਵੇ, ਭਾਵੇ ਬਹਿਬਲ ਕਲਾਂ ਵਿਖੇ ਭਾਈ ਗੁਰਜੀਤ ਸਿੰਘ ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੀ ਪੁਲਿਸ ਵੱਲੋ ਕਤਲ ਕਰਨ ਦੀ ਹੋਵੇ, ਭਾਵੇ ਜਸਪਾਲ ਸਿੰਘ ਚੌੜ ਸਿੱਧਵਾ, ਭਾਈ ਦਰਸਨ ਸਿੰਘ ਲੋਹਾਰਾ ਦੇ ਹੋਏ ਕਤਲਾਂ ਦੀ ਹੋਵੇ, ਭਾਵੇ ਐਸ.ਜੀ.ਪੀ.ਸੀ ਦੀ ਮਹਾਨ ਧਾਰਮਿਕ ਸੰਸਥਾਂ ਵਿਚ ਹਰ ਪਾਸੇ ਵੱਡੇ ਪੱਧਰ ਤੇ ਗਬਨ ਤੇ ਹੇਰਾਫੇਰੀ ਦੀ ਹੋਵੇ, ਭਾਵੇ ਸਿੱਖ ਕੌਮ ਦੀਆਂ ਮਹਾਨ ਇਤਿਹਾਸਿਕ ਯਾਦਗਰਾਂ ਨੂੰ ਕਾਰ ਸੇਵਾ ਦੇ ਬਹਾਨੇ ਖਤਮ ਕਰਨ ਦੀ ਹੋਵੇ, ਭਾਵੇ ਪੰਜਾਬ ਵਿਚ ਅੱਜ ਤੱਕ ਸੈਟਰ ਤੋ ਕੋਈ ਵੀ ਵੱਡਾ ਉਦਯੋਗ ਲੈਣ ਤੇ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਦੀ ਹੋਵੇ, ਭਾਵੇ ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ ਅਤੇ ਕਾਤਲ ਅਫਸਰਸਾਹੀ ਨੂੰ ਤਰੱਕੀਆ ਦੇਣ ਦੀ ਹੋਵੇ ਸਭ ਮਾਮਲਿਆ ਵਿਚ ਇਹ ਬਾਦਲ ਸਰਕਾਰ ਅਤੇ ਬਾਦਲ ਦਲੀਏ ਪੰਜਾਬੀਆਂ ਤੇ ਸਿੱਖ ਕੌਮ ਦੇ ਦੋਸ਼ੀ ਹਨ । ਜਿਨ੍ਹਾਂ ਨੂੰ ਸੁਹਿਰਦ ਪੰਜਾਬੀ ਤੇ ਸਿੱਖ ਕੌਮ ਕਤਈ ਮੁਆਫ ਨਹੀ ਕਰ ਸਕਦੇ । ਇਸ ਲਈ ਅੱਜ ਸਿਆਸੀ ਖੇਤਰ ਦੇ ਹਾਸੀਏ ਤੇ ਪਹੁੰਚੇ ਬਾਦਲ ਦਲੀਏ ਜੇਕਰ ਐਸ.ਜੀ.ਪੀ.ਸੀ ਦੇ ਖਜਾਨੇ ਦੀ ਅਤੇ ਸਾਧਨਾਂ ਦੀ ਦੁਰਵਰਤੋ ਕਰਕੇ ‘ਪੰਜਾਬ ਬਚਾਓ ਯਾਤਰਾ’ ਕਰਨ ਦੇ ਪ੍ਰੋਗਰਾਮ ਉਲੀਕ ਰਹੇ ਹਨ ਤਾਂ ਉਹ ਕੇਵਲ ਤੇ ਕੇਵਲ ਆਪਣੀ ਖਤਮ ਹੋ ਚੁੱਕੀ ਸਿਆਸੀ, ਸਮਾਜਿਕ ਅਤੇ ਇਖਲਾਕੀ ਸਾਖ ਨੂੰ ਦੁਆਰਾ ਹਾਸਿਲ ਕਰਨ ਦੀ ਅਸਫਲ ਕੋਸਿ਼ਸ਼ ਕਰ ਰਹੇ ਹਨ । ਕਿਉਂਕਿ ਉਪਰੋਕਤ ਵਰਣਨ ਕੀਤੇ ਗਏ ਸਭ ਪੰਜਾਬ ਤੇ ਸਿੱਖ ਕੌਮ ਪ੍ਰਤੀ ਮੁੱਦਿਆ ਲਈ ਸਿੱਖ ਕੌਮ ਇਨ੍ਹਾਂ ਨੂੰ ਦੋਸ਼ੀ ਪ੍ਰਵਾਨ ਕਰਦੀ ਹੈ । ਅਜਿਹੇ ਕੌਮੀ ਅਤੇ ਸਮਾਜਿਕ ਦੋਸ਼ੀਆਂ ਨੂੰ, ਪੰਜਾਬੀ ਤੇ ਸਿੱਖ ਕੌਮ ਨੂੰ ਕਤਈ ਵੀ ਕਿਸੇ ਵੀ ਖੇਤਰ ਵਿਚ ਸਾਥ ਨਹੀ ਦੇਣਾ ਚਾਹੀਦਾ । ਬਲਕਿ ਹੁਣ ਇਨ੍ਹਾਂ ਨੂੰ ਸਿਆਸੀ ਤੌਰ ਤੇ ਕਬਰ ਵਿਚ ਦਫਨ ਕਰਨ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਨਵੀ ਸੂਝਵਾਨ ਨੌਜਵਾਨੀ ਲੀਡਰਸਿ਼ਪ ਨੂੰ ਪੰਜਾਬ ਸੂਬੇ ਦੀ ਹਕੂਮਤ ਉਤੇ ਅਤੇ ਐਸ.ਜੀ.ਪੀ.ਸੀ ਦੀ ਧਾਰਮਿਕ ਸੰਸਥਾਂ ਉਤੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਲਿਆਉਣ ਦੀ ਸੰਜੀਦਾ ਤਿਆਰੀ ਵਿੱਢਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇ ਵਿਚ ਜਿਥੇ ਪੰਜਾਬੀਆਂ ਤੇ ਸਿੱਖ ਕੌਮ ਦੀ ਹਰ ਖੇਤਰ ਵਿਚ ਬਿਹਤਰੀ ਹੋ ਸਕੇ, ਉਥੇ ਉਨ੍ਹਾਂ ਨੂੰ ਸਿਆਸੀ ਤੇ ਧਾਰਮਿਕ ਤੌਰ ਤੇ ਉੱਚੇ ਸੁੱਚੇ ਇਖਲਾਕ ਵਾਲੀਆ ਅੱਛੀਆ ਸਖਸ਼ੀਅਤਾਂ ਦਾ ਸਾਫ ਸੁਥਰਾ ਪ੍ਰਬੰਧ ਮਿਲ ਸਕੇ ਅਤੇ ਸਭ ਪੰਜਾਬੀ ਤੇ ਸਿੱਖ ਕੌਮ ਅਮਨ ਚੈਨ ਅਤੇ ਜਮਹੂਰੀਅਤ ਪੱਖੀ ਜਿੰਦਗੀ ਬਸਰ ਕਰਨ ਦੇ ਸਮਰੱਥ ਹੋ ਸਕਣ । 

ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਉੱਚੀ ਸੁੱਚੀ ਸੋਚ ਰੱਖਣ ਵਾਲੇ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਹੁਣ ਬਾਦਲ ਦਲੀਆ ਵੱਲੋ ਪੰਜਾਬ ਬਚਾਓ ਯਾਤਰਾ ਜਾਂ ਹੋਰ ਗੁੰਮਰਾਹਕੁੰਨ ਕੀਤੇ ਜਾਣ ਵਾਲੇ ਪਾਖੰਡਾਂ ਵਿਚ ਬਿਲਕੁਲ ਨਹੀ ਉਲਝਣਗੇ । ਬਲਕਿ ਦੂਰਅੰਦੇਸੀ ਰੱਖਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਦ੍ਰਿੜ ਤੇ ਸੰਜੀਦਾ ਸਖਸੀਅਤ ਤੇ ਹੋਰ ਸੂਝਵਾਨ ਨੌਜਵਾਨੀ ਨੂੰ ਸਿਆਸੀ ਤੇ ਧਾਰਮਿਕ ਤੌਰ ਤੇ ਆਪਣੇ ਵੋਟ ਹੱਕ ਦੇ ਰਾਹੀ ਤਾਕਤ ਦੇ ਕੇ ਪੰਜਾਬੀਆਂ ਤੇ ਸਿੱਖ ਕੌਮ ਦੀ ਹਰ ਖੇਤਰ ਵਿਚ ਬਿਹਤਰੀ ਕਰਨ ਦੀ ਅਮਲੀ ਕਾਰਵਾਈ ਕਰਨਗੇ ।

Leave a Reply

Your email address will not be published. Required fields are marked *