ਪੰਜਾਬ ਪੁਲਿਸ ਦੀ ਪ੍ਰਵਾਨਿਤ ਖਾਕੀ ਵਰਦੀ ਦੇ ਰੰਗ ਵਿਚ ਤਬਦੀਲੀ ਕਰਕੇ ਪਹਿਨਣ ਦੀ ਰਵਾਇਤ ਉਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 03 ਜਨਵਰੀ ( ) “ਪੰਜਾਬ ਪੁਲਿਸ ਦੇ ਨਿਯਮਾਵਾਲੀ ਵਿਚ ਦਰਜ ਜੋ ਵਰਦੀ ਦਾ ਰੰਗ ਹੈ, ਉਹ ਖਾਕੀ ਵਰਦੀ ਦਾ ਹੈ । ਲੇਕਿਨ ਆਮ ਆਦਮੀ ਪਾਰਟੀ ਦੇ ਹਕੂਮਤ ਸਮੇ ਇਹ ਆਮ ਦੇਖਣ ਵਿਚ ਆਇਆ ਹੈ ਕਿ ਪੁਲਿਸ ਮੁਲਾਜਮ ਅਤੇ ਅਫਸਰਸਾਹੀ ਖਾਕੀ ਜੈਕਟਾਂ ਪਹਿਨਣ ਦੀ ਬਜਾਇ ਇਪੋਟਡ ਪੀਲੇ ਅਤੇ ਬਦਾਮੀ ਰੰਗ ਦੀਆਂ ਜੈਕਟਾਂ ਪਹਿਨ ਰਹੇ ਹਨ । ਇਸੇ ਤਰ੍ਹਾਂ ਜੋ ਪੰਜਾਬ ਪੁਲਿਸ ਦੀਆਂ ਪੱਗਾਂ ਅਤੇ ਬੂਟਾਂ ਦੇ ਤਹਿਸੁਦਾ ਰੰਗ ਹਨ, ਉਹ ਵੀ ਵੱਡੀ ਗਿਣਤੀ ਵਿਚ ਮੁਲਾਜਮਾਂ ਵੱਲੋ ਯੂਨੀਫਾਰਮ ਕੋਡ ਨੂੰ ਨਜਰ ਅੰਦਾਜ ਕਰਕੇ ਬਦਲਕੇ ਪਹਿਨੇ ਜਾ ਰਹੇ ਹਨ । ਜਿਸ ਤੋ ਪੰਜਾਬ ਪੁਲਿਸ ਦਾ ਅਨੁਸ਼ਾਸ਼ਨ ਭੰਗ ਹੋਣ ਪ੍ਰਤੱਖ ਰੂਪ ਵਿਚ ਸਾਹਮਣੇ ਆ ਰਿਹਾ ਹੈ । ਇਹ ਚੱਲ ਰਿਹਾ ਅਮਲ ਪੰਜਾਬ ਪੁਲਿਸ ਦੀ ਇਕਜੁੱਟਤਾਂ ਅਤੇ ਅਨੁਸਾਸਨ ਨੂੰ ਸਿੱਧੀ ਚੁਣੋਤੀ ਹੈ ਜਿਸ ਉਤੇ ਸੈਟਰ ਦੀ ਸਰਕਾਰ ਵਿਸੇਸ ਤੌਰ ਤੇ ਗ੍ਰਹਿ ਵਿਭਾਗ ਨੂੰ ਚੈਕ ਰੱਖਦੇ ਹੋਏ ਨਿਯਮਿਤ ਖਾਕੀ ਰੰਗ ਦੀ ਵਰਦੀ, ਪੱਗ ਅਤੇ ਬੂਟ ਪਹਿਨਣ ਲਈ ਸਖਤੀ ਨਾਲ ਹਦਾਇਤ ਕਰਕੇ ਪੁਲਿਸ ਵਿਚ ਅਨੁਸਾਸਨ ਨੂੰ ਕਾਇਮ ਰੱਖਣ ਦੀ ਜਿੰਮੇਵਾਰੀ ਨਿਭਾਈ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਪੁਲਿਸ ਵਿਚ ਆਮ ਆਦਮੀ ਪਾਰਟੀ ਦੀ ਹਕੂਮਤ ਥੱਲ੍ਹੇ ਜਿਥੇ ਰੋਜਾਨਾ ਹੀ ਸਿਆਸੀ ਦਬਾਅ ਹੇਠ ਬਹੁਤ ਕੁਝ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਹੋ ਰਿਹਾ ਹੈ, ਉਥੇ ਪੰਜਾਬ ਪੁਲਿਸ ਨੂੰ ਨਿਯਮਿਤ ਖਾਕੀ ਰੰਗ ਦੀ ਵਰਦੀ ਨੂੰ ਪਹਿਨਣ ਲਈ ਹਦਾਇਤ ਕਰਨ ਦੀ ਬਜਾਇ ਵੱਖ-ਵੱਖ ਰੰਗਾਂ ਦੀਆਂ ਵਰਦੀਆ, ਜੈਕਟਾਂ, ਪੱਗਾਂ ਤੇ ਬੂਟ ਪਹਿਨਣ ਦੀ ਖੁੱਲ ਦੇਣ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਸੈਟਰ ਦੇ ਗ੍ਰਹਿ ਵਿਭਾਗ ਨੂੰ ਇਸ ਅਨੁਸਾਸਨ ਨਾਲ ਸੰਬੰਧਤ ਵਿਸੇ ਉਤੇ ਫੌਰੀ ਪੰਜਾਬ ਪੁਲਿਸ ਨੂੰ ਹਦਾਇਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜੋ ਪੰਜਾਬ ਪੁਲਿਸ ਆਪਣੇ ਕੰਮ ਵਿਚ ਅਕਸਰ ਹੀ ਪਹਿਲੇ ਨੰਬਰ ਤੇ ਆਉਦੀ ਰਹੀ ਹੈ, ਉਸਦੇ ਅਨੁਸਾਸਨ ਨੂੰ ਕਾਇਮ ਰੱਖਣ ਅਤੇ ਇਕੋ ਰੰਗ ਦੀ ਵਰਦੀ ਜੋ ਨਿਯਮਾਂ ਅਨੁਸਾਰ ਹੈ, ਉਸ ਨੂੰ ਪਹਿਨਣ ਲਈ ਉਚੇਚੇ ਤੌਰ ਤੇ ਗ੍ਰਹਿ ਵਿਭਾਗ ਹਦਾਇਤ ਕਰ ਦੇਵੇਗਾ । ਜਿਸ ਨਾਲ ਪੰਜਾਬ ਪੁਲਿਸ ਵਿਚ ਅਨੁਸਾਸਨ ਨੂੰ ਹੋਰ ਵਧੇਰੇ ਕਾਰਗਰ ਢੰਗ ਨਾਲ ਕਾਇਮ ਰੱਖਿਆ ਜਾ ਸਕੇਗਾ ।

Leave a Reply

Your email address will not be published. Required fields are marked *