ਹਿੱਟ ਐਡ ਰਨ ਬਿਲ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਿਕ : ਮਾਨ

ਫ਼ਤਹਿਗੜ੍ਹ ਸਾਹਿਬ/ਸੰਗਰੂਰ, 02 ਜਨਵਰੀ ( ) ਦੇਸ਼ ਭਰ ਵਿਚ ਟਰਾਸਪੋਰਟਰਾਂ ਵੱਲੋਂ ਕੀਤੀ ਜਬਰਦਸਤ ਹੜਤਾਲ ਦੇ ਪ੍ਰਤੀਕਰਮ ਵੱਜੋ ਬੋਲਦਿਆ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਲਕਾ ਸੰਗਰੂਰ ਨੇ ਕਿਹਾ ਕਿ ਇਹ ਬਿੱਲ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਹੈ । ਉਨ੍ਹਾਂ ਦੱਸਿਆ ਕਿ ਜਦੋ ਇਹ ਬਿੱਲ (ਹਿੱਟ ਐਂਡ ਰਨ) ਪਾਰਲੀਮੈਂਟ ਵਿਚ ਪਾਸ ਕੀਤਾ ਗਿਆ ਤਾਂ ਵਿਰੋਧੀ ਧਿਰ ਵੱਜੋ ਸਿਰਫ ਮੈਂ ਇਕੱਲਾ ਐਮ.ਪੀ ਸੀ ਜਿਸਨੇ ਇਸ ਬਿੱਲ ਦਾ ਵਿਰੋਧ ਕੀਤਾ । ਜਦੋਕਿ ਬਾਕੀ ਵਿਰੋਧੀ ਧਿਰ ਪਾਰਲੀਮੈਟ ਵਿਚੋ ਮੁਅੱਤਲ ਹੋਣ ਕਰਕੇ ਗੈਰ ਹਾਜਰ ਸੀ। ਉਨ੍ਹਾਂ ਟਰਾਸਪੋਰਟਰ ਭਰਾਵਾਂ ਦੀ ਹਮਾਇਤ ਕਰਦਿਆ ਕਿਹਾ ਕਿ ਸਾਡੀ ਪਾਰਟੀ ਤੁਹਾਡੇ ਨਾਲ ਚਟਾਂਨ ਵਾਂਗ ਖੜ੍ਹੀ ਹੈ ਅਤੇ ਅਸੀ ਮੰਗ ਕਰਦੇ ਹਾਂ ਕਿ ਇਹ ਬਿੱਲ ਤੁਰੰਤ ਰੱਦ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਦੇਸ਼ ਭਰ ਵਿਚ ਜਨਜੀਵਨ ਬਿਲਕੁਲ ਠੱਪ ਹੋ ਗਿਆ ਹੈ । ਮਜਦੂਰ, ਮੁਲਾਜਮ, ਵਪਾਰੀ ਅਤੇ ਉਦਯੋਗ ਉੱਥਲ-ਪੁੱਥਲ ਹੋ ਗਏ ਹਨ । ਇਸਦੀ ਸਾਰੀ ਜਿੰਮੇਵਾਰੀ ਬੀਜੇਪੀ-ਆਰ.ਐਸ.ਐਸ ਅਤੇ ਮੋਦੀ ਸਰਕਾਰ ਦੀ ਹੈ । ਉਨ੍ਹਾਂ ਕਿਹਾ ਕਿ ਹਾਈਕੋਰਟ ਵਿਚ ਛੁੱਟੀਆ ਖਤਮ ਹੋਣ ਤੇ ਮੈਂ ਆਪਣੇ ਵਕੀਲ ਸ੍ਰੀ ਰੰਜਨ ਲਖਨਪਾਲ ਤੋ ਹਾਈਕੋਰਟ ਵਿਚ ਤੁਰੰਤ ਪੀ.ਆਈ.ਐਲ. ਸੈਟਰ ਸਰਕਾਰ ਖਿਲਾਫ ਪਾਵਾਂਗਾ । ਉਨ੍ਹਾਂ ਕਿਹਾ ਕਿ ਟਰਾਸਪੋਰਟਰ ਭਰਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ । ਜਦੋ ਤੱਕ ਅਸੀ ਉਨ੍ਹਾਂ ਨਾਲ ਖੜ੍ਹੇ ਹਾਂ । 

Leave a Reply

Your email address will not be published. Required fields are marked *