ਜੇਕਰ ਫ਼ੌਜ ਵਿਚ ਛੱਤਰਪਤੀ ਸਿ਼ਵਾ ਜੀ ਦੇ ਬਿੱਲੇ ਲਗਾਏ ਜਾ ਰਹੇ ਹਨ, ਤਾਂ ਖ਼ਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੇ ਬਿੱਲੇ ਵੀ ਲਗਾਕੇ ਬਰਾਬਰਤਾ ਦੀ ਸੋਚ ਨੂੰ ਲਾਗੂ ਕੀਤਾ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 01 ਜਨਵਰੀ ( ) “ਜਿਸ ਮੁਲਕ ਦੇ ਕੱਟੜਵਾਦੀ ਹੁਕਮਰਾਨ ਹਰ ਖੇਤਰ ਵਿਚ ਫਿਰਕੂ ਸੋਚ ਨੂੰ ਜ਼ਬਰੀ ਲਾਗੂ ਕਰ ਰਹੇ ਹਨ, ਜਿਸ ਨਾਲ ਹਰ ਪਾਸੇ ਪ੍ਰਬੰਧਕੀ ਖੇਤਰ ਵਿਚ ਅਤੇ ਵਿਭਾਗੀ ਖੇਤਰ ਵਿਚ ਅਫਰਾ-ਤਫਰੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ । ਉਸਦਾ ਮੁੱਖ ਕਾਰਨ ਇਹ ਹੈ ਕਿ ਬੀਜੇਪੀ-ਆਰ.ਐਸ.ਐਸ. ਦੇ ਹੁਕਮਰਾਨ ਇੰਡੀਆ ਦੇ ਵਿਧਾਨ ਦੀ ਨਿਰਪੱਖਤਾ ਵਾਲੀ ਸੋਚ ਅਤੇ ਬਰਾਬਰਤਾ ਵਾਲੀ ਸੋਚ ਦਾ ਉਲੰਘਣ ਕਰਕੇ ਹਰ ਖੇਤਰ ਵਿਚ ਕੱਟੜਵਾਦੀ ਸੋਚ ਨੂੰ ਅਮਲੀ ਰੂਪ ਦੇ ਰਹੇ ਹਨ । ਜਿਸ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਚ ਹੁਕਮਰਾਨਾਂ ਪ੍ਰਤੀ ਰੋਹ ਵੱਧਣ ਦੇ ਨਾਲ-ਨਾਲ ਬੇਚੈਨੀ ਵੀ ਪ੍ਰਬਲ ਹੋ ਰਹੀ ਹੈ । ਜਿਸਦੇ ਨਤੀਜੇ ਕਦਾਚਿਤ ਲਾਹੇਵੰਦ ਸਾਬਤ ਨਹੀ ਹੋ ਸਕਣਗੇ । ਕਿਉਂਕਿ ਫ਼ੌਜ ਵਿਚ ਇਹ ਹੁਕਮਰਾਨ ਛੱਤਰਪਤੀ ਸਿ਼ਵਾ ਜੀ ਦੇ ਲੋਗੋ ਅਤੇ ਬਿੱਲੇ ਨੂੰ ਉਭਾਰ ਰਹੇ ਹਨ ਜੋ ਕੇਵਲ ਇਕੋ ਹਿੰਦੂ ਸੋਚ ਨੂੰ ਪ੍ਰਬਲ ਕਰਨ ਦੀ ਕਾਰਵਾਈ ਹੈ । ਇਹ ਅਮਲ ਇੰਡੀਅਨ ਵਿਧਾਨ ਦੀ ਨਿਰਪੱਖਤਾ ਤੇ ਬਰਾਬਰਤਾ ਵਾਲੀ ਸੋਚ ਨੂੰ ਕੁੱਚਲਣ ਦੀ ਗਵਾਹੀ ਭਰਦੀ ਹੈ । ਜੋ ਤੁਰੰਤ ਬੰਦ ਹੋਣੇ ਚਾਹੀਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਹੁਕਮਰਾਨਾਂ ਵੱਲੋ ਹਰ ਵਿਭਾਗ, ਇਥੋ ਤੱਕ ਨਿਰਪੱਖਤਾ ਵਾਲੀ ਫੌਜ ਵਿਚ ਵੀ ਛੱਤਰਪਤੀ ਸਿ਼ਵਾ ਜੀ ਦੇ ਬਿੱਲੇ ਲਗਾਉਣ ਦੇ ਹੁਕਮ ਕਰਕੇ ਆਪਣੀ ਫਿਰਕੂ ਸੋਚ ਨੂੰ ਪੱਠੇ ਪਾਉਣ ਦੀ ਗੁਸਤਾਖੀ ਕੀਤੀ ਜਾ ਰਹੀ ਹੈ, ਜਿਸਦੀ ਪੁਰਜੋਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਘੱਟੋ ਘੱਟ ਫ਼ੌਜ ਵਿਚ ਬਰਾਬਰਤਾ ਤੇ ਨਿਰੱਪਖਤਾ ਵਾਲੀ ਸੋਚ ਨੂੰ ਪ੍ਰਤੱਖ ਕਰਨਾ ਚਾਹੀਦਾ ਹੈ ਤਾਂ ਕਿ ਫ਼ੌਜੀਆਂ ਦੇ ਮਨ ਆਤਮਾ ਵਿਚ ਆਪੋ ਆਪਣੀ ਕੌਮ ਤੇ ਫਿਰਕੇ ਨੂੰ ਲੈਕੇ ਕਿਸੇ ਤਰ੍ਹਾਂ ਦੀ ਸੰਕਾ ਜਾਂ ਰੋਹ ਅਤੇ ਵਿਤਕਰੇ ਭਰੀ ਕਾਰਵਾਈ ਸਾਹਮਣੇ ਨਾ ਆਵੇ । ਜਿਸ ਲਈ ਇਹ ਜਰੂਰੀ ਹੈ ਕਿ ਜੇਕਰ ਹਿੰਦੂਤਵ ਹੁਕਮਰਾਨਾਂ ਨੇ ਛੱਤਰਪਤੀ ਸਿ਼ਵਾ ਜੀ ਜੋ ਕਿ ਹਿੰਦੂ ਸਖਸ਼ੀਅਤ ਹੈ, ਦੇ ਬਿੱਲੇ ਲਗਾਉਣੇ ਹਨ ਤਾਂ ਦੁਨੀਆ ਵਿਚ ਸਭ ਤੋ ਵਧੀਆਂ ਇਨਸਾਫ਼ ਪਸ਼ੰਦ, ਬਰਾਬਰਤਾ ਵਾਲਾ ਰਾਜ ਪ੍ਰਬੰਧ ਦੇਣ ਵਾਲੇ ਖ਼ਾਲਸਾ ਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦੇ ਬਿੱਲੇ ਵੀ ਲਗਾਉਣ ਦੀ ਹਦਾਇਤ ਕੀਤੀ ਜਾਵੇ । ਤਾਂ ਕਿ ਫ਼ੌਜ ਵਿਚ ਕਿਸੇ ਤਰ੍ਹਾਂ ਦੀ ਅਫਰਾ-ਤਫਰੀ ਜਾਂ ਬਗਾਵਤ ਨਾ ਫੈਲ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਜਿਹੇ ਕੱਟੜਵਾਦੀ ਅਮਲਾਂ ਨਾਲ ਵੱਖ-ਵੱਖ ਵਿਭਾਗਾਂ ਵਿਸੇਸ ਤੌਰ ਤੇ ਫ਼ੌਜ ਵਿਚ ਕੋਈ ਕਿਸੇ ਤਰ੍ਹਾਂ ਦੀ ਗੱਲ ਨਾ ਹੋਵੇ ਇਸ ਲਈ ਜਰੂਰੀ ਹੈ ਕਿ ਅਜਿਹੇ ਅਮਲ ਕੀਤੇ ਜਾਣ ਜਿਸ ਨਾਲ ਬਰਾਬਰਤਾ ਅਮਲੀ ਰੂਪ ਵਿਚ ਪ੍ਰਤੱਖ ਹੋਵੇ ਅਤੇ ਕਿਸੇ ਵੀ ਘੱਟ ਗਿਣਤੀ

Leave a Reply

Your email address will not be published. Required fields are marked *