ਸਮੁੱਚੀ ਪਾਰਟੀ ਦੇ ਅਹੁਦੇਦਾਰਾਂ ਅਤੇ ਸੰਗਤਾਂ ਵੱਲੋਂ ਮੀਰੀ-ਪੀਰੀ ਕਾਨਫਰੰਸ ਵਿਚ ਸਮੂਲੀਅਤ ਕਰਨ ਉਤੇ ਧੰਨਵਾਦ : ਮਾਨ

ਫ਼ਤਹਿਗੜ੍ਹ ਸਾਹਿਬ, 28 ਦਸੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਅਤੇ ਸ਼ਹੀਦ ਦੀਵਾਨ ਟੋਡਰਮੱਲ ਜੀ ਨੂੰ ਸਰਧਾਂ ਦੇ ਫੁੱਲ ਭੇਟ ਕਰਦੇ ਹੋਏ ਜੋ 27 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਤੇ ਮੀਰੀ-ਪੀਰੀ ਕਾਨਫਰੰਸ ਰੱਖੀ ਗਈ ਸੀ, ਉਸ ਵਿਚ ਕੇਵਲ ਪੰਜਾਬ ਸੂਬੇ ਦੇ ਹੀ ਨਹੀ ਬਲਕਿ ਹਰਿਆਣਾ, ਹਿਮਚਾਲ, ਦਿੱਲੀ, ਰਾਜਸਥਾਂਨ ਅਤੇ ਚੰਡੀਗੜ੍ਹ ਸਟੇਟਾਂ ਤੋਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਅਹੁਦੇਦਾਰਾਂ ਨੇ ਜੋ ਸਮੂਲੀਅਤ ਕੀਤੀ ਹੈ ਅਤੇ ਪਾਰਟੀ ਸੋਚ ਤੇ ਨੀਤੀਆਂ ਉਤੇ ਇਸ ਮਹਾਨ ਸਥਾਂਨ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ ਹੈ, ਆਪਣੇ ਸ਼ਹੀਦਾਂ ਦੇ ਪੂਰਨਿਆ ਉਤੇ ਚੱਲਣ ਲਈ ਦ੍ਰਿੜਤਾ ਪ੍ਰਗਟਾਈ ਹੈ । ਉਸ ਲਈ ਪਾਰਟੀ ਸਮੁੱਚੇ ਸੂਬਿਆਂ ਦੇ ਪਾਰਟੀ ਅਹੁਦੇਦਾਰਾਂ, ਮੈਬਰਾਂ, ਸਮਰੱਥਕਾਂ ਅਤੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਸਮੁੱਚੇ ਅਹੁਦੇਦਾਰਾਂ ਨੇ ਜੋ ਬਹੁਤ ਅੱਛਾ ਪ੍ਰਬੰਧ ਕੀਤਾ ਹੈ, ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵੱਲੋ ਦਿੱਤੇ ਡੂੰਘੇ ਸਹਿਯੋਗ ਲਈ ਅਸੀਂ ਸਭਨਾਂ ਦਾ ਜਿਥੇ ਤਹਿ ਦਿਲੋ ਧੰਨਵਾਦ ਕਰਦੇ ਹਾਂ, ਉਥੇ ਇਹ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇ ਵਿਚ ਪਾਰਟੀ ਵੱਲੋ ਜੋ ਆਪਣੀ ਕੌਮੀ ਨਿਸ਼ਾਨੇ ਪ੍ਰਤੀ ਪ੍ਰੋਗਰਾਮ ਉਲੀਕੇ ਜਾਣਗੇ, ਉਨ੍ਹਾਂ ਵਿਚ ਵੀ ਇਸੇ ਤਰ੍ਹਾਂ ਇਹ ਸਹਿਯੋਗ ਦਿੰਦੇ ਰਹਿਣਗੇ ।”

ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਸਮੁੱਚੇ ਸੂਬਿਆਂ ਦੀਆਂ ਸੰਗਤਾਂ ਅਤੇ ਪਾਰਟੀ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕੀਤਾ ।

Leave a Reply

Your email address will not be published. Required fields are marked *