ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ, ਆਈ.ਬੀ, ਰਾਅ, ਇੰਡੀਅਨ ਏਜੰਸੀਆਂ ਸਿੱਖ ਕੌਮ ਦੀਆਂ ਕਾਤਲ, ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਹੋਵੇ: ਮਾਨ

ਸਿੱਖ ਕੌਮ ਨੂੰ ਜ਼ਲੀਲ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਜਿਸਨੂੰ ਸਿੱਖ ਕੌਮ ਕਦਾਚਿਤ ਪ੍ਰਵਾਨ ਨਹੀਂ ਕਰੇਗੀ

ਫ਼ਤਹਿਗੜ੍ਹ ਸਾਹਿਬ, 27 ਦਸੰਬਰ ( ) “ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਬਾਬਾ ਮੋਤੀ ਸਿੰਘ ਮਹਿਰਾ ਅਤੇ ਦੀਵਾਨ ਟੋਡਰਮੱਲ ਜੀ ਨੂੰ ਅੱਜ ਇਸ ਮਹਾਨ ਸ਼ਹੀਦੀ ਦਿਹਾੜੇ ਉਤੇ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਸਾਹਿਬਜਾਦਿਆ ਨੇ ਜਾਬਰ ਹੁਕਮਰਾਨ ਦੇ ਜ਼ਬਰ ਅੱਗੇ ਸੀਸ ਨਾ ਝੁਕਾ ਕੇ ਆਪਣੀਆ ਮਹਾਨ ਸ਼ਹਾਦਤਾਂ ਦੇ ਕੇ ਖ਼ਾਲਸਾ ਪੰਥ ਦੇ ਇਸ ਮਨੁੱਖਤਾ ਪੱਖੀ ਬੂਟੇ ਨੂੰ ਮਜ਼ਬੂਤ ਕੀਤਾ ਹੈ ਅਤੇ ਸਾਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਵਿਰੁੱਧ ਦ੍ਰਿੜਤਾ ਨਾਲ ਆਵਾਜ ਬੁਲੰਦ ਕਰਨ ਅਤੇ ਆਪਣੇ ਹੱਕ ਹਕੂਕਾ ਦੀ ਪ੍ਰਾਪਤੀ ਲਈ ਜੂਝਣ ਦਾ ਸੰਦੇਸ ਦਿੱਤਾ ਹੈ । ਇਸ ਲਈ ਅਸੀ ਉਨ੍ਹਾਂ ਵੱਲੋ ਦਰਸਾਏ ਰਾਹ ਤੇ ਦ੍ਰਿੜਤਾ ਨਾਲ ਚੱਲਦੇ ਹੋਏ ਜਿਥੇ ਸਿੱਖ ਕੌਮ ਨਾਲ ਹੋ ਰਹੀਆ ਜਿਆਦਤੀਆਂ, ਬੇਇਨਸਾਫ਼ੀਆਂ ਦਾ ਅੰਤ ਕਰਨ ਤੱਕ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਮਿੱਥੇ ਸੰਪੂਰਨ ਬਾਦਸਾਹੀ ਆਜਾਦ ਸਿੱਖ ਰਾਜ ਦੀ ਮੰਜਿਲ ਨੂੰ ਪ੍ਰਾਪਤ ਕਰਨ ਤੱਕ ਅੱਜ ਇਸ ਮਹਾਨ ਸਥਾਂਨ ਤੇ ਆਪਣੇ ਕੌਮੀ ਪ੍ਰਣ ਨੂੰ ਦੁਹਰਾਉਦੇ ਹਾਂ ਅਤੇ ਸਿੱਖ ਕੌਮ ਨੂੰ ਇਹ ਸੰਜ਼ੀਦਾ ਅਪੀਲ ਕਰਦੇ ਹਾਂ ਕਿ ਸਾਹਿਬਜਾਦਿਆ ਦੀਆਂ ਸ਼ਹਾਦਤਾਂ ਸਾਨੂੰ ਜਾਬਰ ਇੰਡੀਅਨ ਹੁਕਮਰਾਨਾਂ ਦੇ ਜ਼ਬਰਾਂ ਵਿਰੁੱਧ ਡੱਟਣ ਅਤੇ ਖ਼ਾਲਸਾ ਪੰਥ ਦੀ ਆਵਾਜ ਨੂੰ ਕੌਮਾਂਤਰੀ ਪੱਧਰ ਤੇ ਬੁਲੰਦ ਕਰਨ ਦਾ ਸੰਦੇਸ ਦੇ ਰਹੀਆ ਹਨ ਜਿਸ ਉਤੇ ਸਾਨੂੰ ਹਰ ਤਰ੍ਹਾਂ ਦੇ ਵਿਚਾਰਾਂ ਦੇ ਵਖਰੇਵਿਆ ਨੂੰ ਪਾਸੇ ਰੱਖਕੇ ਇਸ ਤਾਕਤ ਹੋ ਕੇ ਆਪਣੀ ਕੌਮੀ ਮੰਜਿਲ ਦੀ ਪ੍ਰਾਪਤੀ ਲਈ ਅੱਗੇ ਵੱਧਣਾ ਪਵੇਗਾ ।”

ਉਨ੍ਹਾਂ ਕਿਹਾ ਕਿ ਬਿਲਕੁਲ ਜਾਬਰ ਮੁਗਲ ਹਕੂਮਤਾਂ ਦੇ ਉਸ ਗੁਰੂ ਸਾਹਿਬਾਨ ਤੇ ਸਾਹਿਬਜਾਦਿਆ ਦੇ ਸਮੇ ਦੀ ਤਰ੍ਹਾਂ ਸਿੱਖ ਕੌਮ ਔਖੀ ਘੜੀ ਵਿਚੋ ਗੁਜਰ ਰਹੀ ਹੈ । ਮੌਜੂਦਾ ਫਿਰਕੂ ਹੁਕਮਰਾਨ ਅਤੇ ਉਸਦੀਆਂ ਖੂਫੀਆ ਏਜੰਸੀਆਂ, ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਆਈ.ਬੀ, ਰਾਅ, ਮਿਲਟਰੀ ਇਨਟੈਲੀਜੈਸ ਸਭ ਇਕ ਗਿਣੀ ਮਿੱਥੀ ਸਾਜਿਸ ਤਹਿਤ ਸਿੱਖ ਕੌਮ ਦੀ ਸੰਪੂਰਨ ਆਜਾਦੀ ਲਈ ਬਾਹਰਲੇ ਮੁਲਕਾਂ ਤੇ ਇੰਡੀਆਂ ਵਿਚ ਸੰਘਰਸ਼ੀਲ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਸਾਜਸੀ ਢੰਗਾਂ ਰਾਹੀ ਖਤਮ ਕਰ ਰਹੇ ਹਨ । ਜਿਸਦਾ ਪ੍ਰਤੱਖ ਸਬੂਤ ਕੈਨੇਡਾ ਵਿਖੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ (ਕੈਨੇਡਾ), ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣੇ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਦੇ ਮਾਨਸਾ ਜਿਲ੍ਹੇ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਨ੍ਹਾਂ ਏਜੰਸੀਆਂ ਨੇ ਕਤਲ ਕੀਤੇ ਹਨ । ਜਿਸਨੂੰ ਕੈਨੇਡਾ ਤੇ ਅਮਰੀਕਾ ਵਰਗੇ ਵੱਡੇ ਮੁਲਕਾਂ ਅਤੇ ਫਾਇਵ ਆਈ ਮੁਲਕਾਂ ਨੇ ਪ੍ਰਤੱਖ ਰੂਪ ਵਿਚ ਕੌਮਾਂਤਰੀ ਪੱਧਰ ਤੇ ਸੱਚ ਨੂੰ ਉਜਾਗਰ ਕਰ ਦਿੱਤਾ ਹੈ । ਇੰਡੀਆਂ ਦੇ ਇਸ ਅਮਲ ਨਾਲ ਇਨ੍ਹਾਂ ਦੀ ਵਿਦੇਸ਼ੀ ਨੀਤੀ ਸ਼ਰਮਨਾਕ ਹੋ ਕੇ ਰਹਿ ਗਈ ਹੈ। ਅਮਰੀਕਾ ਦੇ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਇਨ੍ਹਾਂ ਏਜੰਸੀਆਂ ਨੇ ਖਤਮ ਕਰਨ ਦੀ ਕੋਸਿ਼ਸ਼ ਕੀਤੀ ਸੀ । ਜਿਸ ਨੂੰ ਅਮਰੀਕਾ ਨੇ ਅਸਫਲ ਬਣਾ ਦਿੱਤਾ । ਜਿਸਦੀ ਬਦੌਲਤ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਜੋ ਬਾਈਡਨ, ਜਪਾਨ ਅਤੇ ਆਸਟ੍ਰੇਲੀਆ ਦੇ ਵਜੀਰ-ਏ-ਆਜਮ ਨੇ 26 ਜਨਵਰੀ ਨੂੰ ਇੰਡੀਆ ਆਉਣਾ ਸੀ । ਜਿਨ੍ਹਾਂ ਨੇ ਆਪਣੇ ਦੌਰੇ ਰੱਦ ਕਰ ਦਿੱਤੇ ਹਨ । ਕਿਉਂਕਿ ਇਨ੍ਹਾਂ ਨੇ ਚੀਨ ਦੇ ਖਿਲਾਫ਼ ਕੁਆਡ ਮੁਲਕਾਂ ਤੇ ਹੋਰ ਸਾਥੀ ਮੁਲਕਾਂ ਦਾ ਸਾਂਝਾ ਸੰਗਠਨ ਬਣਾਇਆ ਹੈ। ਇਹ ਸਭ ਸਿੱਖਾਂ ਦੇ ਹੋਏ ਕਤਲਾਂ ਦੀ ਬਦੌਲਤ ਅਮਰੀਕਾ, ਕੈਨੇਡਾ ਦੀ ਵਿਦੇਸ਼ੀ ਪਾਲਸੀ ਨਾਲ ਸਹਿਮਤ ਹੋ ਕੇ ਇੰਡੀਅਨ ਏਜੰਸੀਆਂ ਵੱਲੋ ਸਿੱਖਾਂ ਦੇ ਕੀਤੇ ਜਾ ਰਹੇ ਕਤਲਾਂ ਅਤੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਤੋ ਡੂੰਘੇ ਖਫਾ ਹਨ । ਕੇਵਲ ਫ਼ਰਾਂਸ ਦੇ ਪ੍ਰੈਜੀਡੈਟ ਮੈਕਰੋਨ ਇਸ ਲਈ ਆ ਰਹੇ ਹਨ ਕਿ ਉਨ੍ਹਾਂ ਦਾ ਇਨ੍ਹਾਂ ਨਾਲ ਰੀਫੈਲ ਜਹਾਜ਼ਾਂ ਦਾ ਵੱਡਾ ਵਪਾਰ ਹੈ । ਉਨ੍ਹਾਂ ਦਾ ਆਉਣਾ ਮਜ਼ਬੂਰੀ ਹੈ । ਅਸੀ ਕਤਲਾਂ ਦੀ ਕੌਮਾਂਤਰੀ ਪੱਧਰ ਦੀ ਜਾਂਚ ਹੋਣ ਅਤੇ ਦੋਸ਼ੀ ਪਾਏ ਜਾਣ ਵਾਲੇ ਇੰਡੀਅਨ ਹੁਕਮਰਾਨਾਂ ਦੇ ਉਪਰੋਕਤ ਏਜੰਸੀਆ ਦੇ ਮੁੱਖੀਆਂ ਤੇ ਹੋਰਨਾ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਕੌਮਾਂਤਰੀ ਅਦਾਲਤਾਂ ਵਿਚ ਸਜ਼ਾ ਦਾ ਪ੍ਰਬੰਧ ਹੋਵੇ ਅਤੇ ਇਹ ਹੋਣ ਵਾਲੇ ਕਤਲ ਤੁਰੰਤ ਬੰਦ ਹੋਣ । 

ਅੱਜ ਦੇ ਇਸ ਇਕੱਠ ਵਿਚ ਜੈਕਾਰਿਆ ਦੀ ਗੂੰਜ ਵਿਚ ਉਪਰੋਕਤ ਇੰਡੀਅਨ ਏਜੰਸੀਆਂ ਵਿਰੁੱਧ ਪਾਏ ਗਏ ਮਤੇ ਤੋ ਇਲਾਵਾ ਆਪਣੇ ਮਿੱਥੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਪ੍ਰਣ ਨੂੰ ਦੁਹਰਾਇਆ ਗਿਆ ਅਤੇ ਤੀਸਰੇ ਮਤੇ ਰਾਹੀ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਸਮੁੱਚੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ, ਪਾਰਲੀਮੈਟ ਦੀ ਸੁਰੱਖਿਆ ਨਾ ਕਰਨ ਵਾਲੇ ਮੁਲਕ ਦੀ ਸੁਰੱਖਿਆ ਨਹੀ ਕਰ ਸਕਦੇ, ਜਥੇਦਾਰ ਗੁਰਦੇਵ ਸਿੰਘ ਕਾਊਕੇ ਦੇ ਕਾਤਲਾਂ ਨੂੰ ਫੌਰੀ ਕਾਨੂੰਨ ਅਨੁਸਾਰ ਸਜਾਵਾਂ ਹੋਣ, ਹਕੂਮਤ ਤੇ ਪੁਲਿਸ ਜ਼ਬਰ ਦੀ ਬਦੌਲਤ ਸਿੱਖਾਂ ਦੀ ਹਿਜਰਤ ਹੋ ਰਹੀ ਹੈ, ਸੰਗਰੂਰ, ਮਲੇਰਕੋਟਲਾ, ਬਰਨਾਲਾ ਆਦਿ ਵਿਚ ਗੂੰਗੇ-ਬੋਲਿਆ ਅਤੇ ਅੰਗਹੀਣਾਂ ਲਈ ਸਾਧਨਾਂ ਦੀ ਵੰਡ ਕੀਤੀ, ਸ੍ਰੀ ਦਰਬਾਰ ਸਾਹਿਬ ਅਤੇ ਬਾਬਰੀ ਮਸਜਿਦ ਦੇ ਹਮਲਿਆ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਾ ਦੇਣਾ ਅਫਸੋਸਨਾਕ, ਜਿੰਮੀਦਾਰਾਂ ਦੀਆਂ ਫਸਲਾਂ ਦੀ ਐਮ.ਐਸ.ਪੀ ਤੁਰੰਤ ਐਲਾਨੀ ਜਾਵੇ, ਪੰਜਾਬ ਦੇ ਹੈੱਡਵਰਕਸਾਂ ਦਾ ਕੰਟਰੋਲ ਯੂ.ਐਨ ਜਾਂ ਪੰਜਾਬ ਸਰਕਾਰ ਦੇ ਸਪੁਰਦ ਕੀਤਾ ਜਾਵੇ, ਪੰਜਾਬੀ ਬੋਲਦੇ ਇਲਾਕੇ-ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤੇ ਜਾਣ, ਗੰਨੇ ਦੀ ਫਸਲ ਦਾ ਬਕਾਇਆ ਤੁਰੰਤ ਭੁਗਤਾਨ ਹੋਵੇ, ਪੰਜਾਬ ਦੀ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰ ਦੇਣ ਦੇ ਅਮਲ ਬੰਦ ਕੀਤੇ ਜਾਣ, ਨਸ਼ੀਲੀਆਂ ਵਸਤਾਂ ਤੇ ਗੈਰ ਕਾਨੂੰਨੀ ਹਥਿਆਰਾਂ ਦੇ ਵੱਧਦੇ ਕਾਰੋਬਾਰ ਨੂੰ ਸਖਤੀ ਨਾਲ ਬੰਦ ਕੀਤਾ ਜਾਵੇ, ਬਿਨ੍ਹਾਂ ਬਹਿਸ ਕੀਤੇ ਸਰਕਾਰ ਵੱਲੋ 3 ਬਿਲ ਪਾਸ ਕਰਕੇ ਜਮਹੂਰੀਅਤ ਅਤੇ ਵਿਧਾਨਿਕ ਲੀਹਾਂ ਦਾ ਜਨਾਜ਼ਾਂ ਕੱਢਿਆ ਗਿਆ, ਕਸਮੀਰੀਆਂ ਨੂੰ 1948 ਦੇ ਯੂ.ਐਨ. ਦੇ ਮਤੇ ਅਨੁਸਾਰ ਰਾਏਸੁਮਾਰੀ ਕਰਵਾਉਣ ਦਾ ਹੱਕ ਪ੍ਰਦਾਨ ਕੀਤਾ ਜਾਵੇ ਦੇ 16 ਮਤੇ ਹਾਜਰੀਨ ਭਰਵੇ ਇਕੱਠ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆ ਨਾਲ ਪਾਸ ਕਰਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਨੀਤੀਆ ਤੇ ਸੋਚ ਉਤੇ ਪਹਿਰਾ ਦੇਣ ਦਾ ਪ੍ਰਣ ਕੀਤਾ । ਅੱਜ ਦੇ ਇਸ ਇਕੱਠ ਵਿਚ ਸ. ਮਾਨ ਤੋ ਇਲਾਵਾ ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਅਮਰੀਕ ਸਿੰਘ ਨੰਗਲ ਜਥੇਬੰਦਕ ਸਕੱਤਰ ਮਾਝਾ ਜੋਨ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਗੁਰਚਰਨ ਸਿੰਘ ਭੁੱਲਰ, ਪਰਮਿੰਦਰ ਸਿੰਘ ਬਾਲਿਆਵਾਲੀ, ਤਜਿੰਦਰ ਸਿੰਘ ਦਿਓਲ, ਜਤਿੰਦਰ ਸਿੰਘ ਥਿੰਦ, ਬਲਕਾਰ ਸਿੰਘ ਭੁੱਲਰ, ਰਣਜੀਤ ਸਿੰਘ ਸੰਤੋਖਗੜ੍ਹ, ਹਰਪਾਲ ਸਿੰਘ ਕੁੱਸਾ, ਬਲਵੀਰ ਸਿੰਘ ਬੱਛੋਆਣਾ, ਰਜਿੰਦਰ ਸਿੰਘ ਫ਼ੌਜੀ, ਬਲਦੇਵ ਸਿੰਘ ਗਗੜਾ, ਗੁਰਨਾਮ ਸਿੰਘ ਸਿੰਗੜੀਵਾਲਾ, ਬਲਦੇਵ ਸਿੰਘ ਵੜਿੰਗ, ਗੁਰਬਚਨ ਸਿੰਘ ਪਵਾਰ, ਰਜਿੰਦਰ ਸਿੰਘ ਫ਼ੌਜੀ, ਹਰਬੰਸ ਸਿੰਘ ਪੈਲੀ, ਸੁਖਜੀਤ ਸਿੰਘ ਡਰੋਲੀ, ਹਰਦੀਪ ਸਿੰਘ ਸਹਿਜਪੁਰਾ, ਦਰਸਨ ਸਿੰਘ ਮੰਡੇਰ, ਹਰਜੀਤ ਸਿੰਘ ਸੰਜੂਮਾ, ਸਿੰਗਾਰਾ ਸਿੰਘ ਬਡਲਾ, ਪ੍ਰੀਤਮ ਸਿੰਘ ਮਾਨਗੜ੍ਹ, ਸੁਰਜੀਤ ਸਿੰਘ ਤਲਵੰਡੀ, ਹਰਜੀਤ ਸਿੰਘ ਮੀਆਪੁਰ, ਬੀਬੀ ਤੇਜ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਸੁਖਜੀਤ ਕੌਰ, ਜਗਜੀਤ ਸਿੰਘ ਰਾਜਪੁਰਾ, ਗੁਰਪ੍ਰੀਤ ਸਿੰਘ ਮੜੌਲੀ, ਹਰਜੀਤ ਸਿੰਘ ਚਤਾਮਲਾ, ਮਾਸਟਰ ਕੁਲਦੀਪ ਸਿੰਘ ਮਸੀਤੀ, ਕੁਲਦੀਪ ਸਿੰਘ ਪਹਿਲਵਾਨ, ਧਰਮ ਸਿੰਘ ਕਲੌੜ, ਲਖਵੀਰ ਸਿੰਘ ਕੋਟਲਾ, ਜਸਵੀਰ ਸਿੰਘ ਬੱਚੜੇ ਆਦਿ ਵੱਡੀ ਗਿਣਤੀ ਵਿਚ ਆਗੂ ਹਾਜਰ ਸਨ ।

Leave a Reply

Your email address will not be published. Required fields are marked *