ਭਾਰਤ ਨਾਮ ਦੇ ਸਥਾਂਨ ਤੇ ਇਸ ਮੁਲਕ ਦਾ ਨਾਮ ਖੁੱਲ੍ਹਦਿਲੀ ਨਾਲ ‘ਬੇਗਮਪੁਰਾ’ ਰੱਖਿਆ ਜਾਵੇ : ਇਮਾਨ ਸਿੰਘ ਮਾਨ

ਜਾਤ-ਪਾਤ, ਬੁੱਤ ਪੂਜਾ ਅਤੇ ਧਾਰਮਿਕ ਸਥਾਨਾਂ ਦੀ ਢਹਿ-ਢੇਰੀ ਤੋਂ ਸਿੱਖ ਕੌਮ ਅਤੇ ਸੰਗਠਨ ਸੁਚੇਤ ਰਹਿਣ

ਫ਼ਤਹਿਗੜ੍ਹ ਸਾਹਿਬ, 27 ਦਸੰਬਰ ( ) “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਉਤੇ ਨਾ ਅਸੀ ਹਿੰਦੂ, ਨਾ ਮੁਸਲਮਾਨ ਦਰਜ ਕਰਕੇ ਗੁਰੂ ਸਾਹਿਬ ਨੇ ਸਾਡੇ ਜਨਮ ਤੋ ਹੀ ਵੱਖਰੀ ਮਨੁੱਖਤਾ ਪੱਖੀ ਪਹਿਚਾਣ ਦਿੱਤੀ । ਕਿਉਂਕਿ ਅਸੀਂ ਇਕੋ ਇਕ ਅਕਾਲ ਪੁਰਖ ਵਿਚ ਯਕੀਨ ਰੱਖਦੇ ਹਾਂ । ਜਾਤ-ਪਾਤ, ਬੁੱਤ ਪੂਜਾ ਅਤੇ ਧਾਰਮਿਕ ਸਥਾਨਾਂ ਨੂੰ ਢਾਹੁਣ ਦੇ ਸਖ਼ਤ ਵਿਰੁੱਧ ਹਾਂ । ਇਸੇ ਸੋਚ ਤਹਿਤ ਸਿੰਘ ਸਭਾ ਲਹਿਰ ਨੇ ਬੁੱਤ ਪੂਜਾ ਵਰਗੀਆਂ ਸਮਾਜਿਕ ਬੁਰਾਈਆ ਵਿਚੋ ਕੱਢਕੇ ਖ਼ਾਲਸਾ ਪੰਥ ਨੂੰ ਆਜਾਦੀ ਪੱਖੀ ਪ੍ਰਬੰਧ ਕਾਇਮ ਕਰਨ ਲਈ ਲੰਮੀ ਲੜਾਈ ਲੜੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਅਨੁਸਾਰ ਉੱਚ ਜਾਤੀ ਦੇ ਹਿੰਦੂਆਂ ਨੂੰ ਵੱਖਰਾਂ ਲੰਗਰ ਕਰਨ ਤੋ ਰੋਕਣ, ਮੁਗਲ ਹਕੂਮਤ ਵੱਲੋਂ ਧਰਮ ਤਬਦੀਲੀ ਦੇ ਜ਼ਬਰ ਦਾ ਖਾਤਮਾ ਕਰਨ ਹਿੱਤ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਮਨੁੱਖਤਾ ਲਈ ਵਾਰਿਆ । ਇਹੀ ਵਜਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਵਿੱਤਰ ਅਸਥਾਂਨ ਦੇ ਨਜਦੀਕ ਰੌਜਾ ਸਰੀਫ਼ ਦੀ ਇੱਟ ਨਾਲ ਇੱਟ ਨਹੀ ਖੜਕਾਈ । ਕਿਉਂਕਿ ਅਸੀਂ ਧਾਰਮਿਕ ਸਥਾਨਾਂ ਨੂੰ ਨਸਟ ਨਹੀ ਕਰਦੇ, ਰੱਖਿਆ ਕਰਦੇ ਹਾਂ । ਪੁਰਾਤਨ ਹਿੰਦੂ ਧਰਮ ਮੰਨੂਸਮ੍ਰਿਤੀ ਦੀ ਸੋਚ ਅਨੁਸਾਰ ਮੌਜੂਦਾ ਹੁਕਮਰਾਨ, ਆਰੀਆ ਸਮਾਜੀ, ਬ੍ਰਹਮ ਸਮਾਜੀ ਭਾਰਤੀ ਵਿਧਾਨ ਨੂੰ ਹਿੰਦੂ ਰੂਪ ਦੇਣ ਦਾ ਉਪਰਾਲਾ ਕਰ ਰਿਹਾ ਹੈ ਅਤੇ ਭਗਤ ਰਵੀਦਾਸ ਜੀ ਦੀ ਜਾਤ-ਪਾਤ ਤੋ ਨਿਰਲੇਪ ਮਨੁੱਖਤਾ ਪੱਖੀ ਸੋਚ ਨੂੰ ਕੁੱਚਲਣ ਦੇ ਯਤਨ ਹੋ ਰਹੇ ਹਨ । ਗੁਰਾਂ ਦੀ ਬਾਣੀ, ਸਿੱਖ ਇਤਿਹਾਸ ਅਤੇ ਸਿੱਖੀ ਸੋਚ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ, ਨਵਾਬ ਸ਼ੇਰ ਮੁਹੰਮਦ ਖਾਨ ਜੀ ਦੀ ਸਖਸ਼ੀਅਤ ਨੂੰ ਯਾਦ ਕਰਦੇ ਹੋਏ ਜਿਥੇ ਮੁਸਲਿਮ ਕੌਮ ਤੇ ਮਨੁੱਖਤਾ ਲਈ ‘ਹਾਅ ਦਾ ਨਾਅਰਾ’ ਬੁਲੰਦ ਕਰਦੇ ਹਾਂ, ਉਥੇ ਸਿੱਖ ਕੌਮ ਤੇ ਸਮੁੱਚੀ ਮਨੁੱਖਤਾ ਨੂੰ ਅਪੀਲ ਕਰਦੇ ਹਾਂ ਕਿ 28 ਦਸੰਬਰ ਨੂੰ ਨਗਰ ਕੀਰਤਨ ਵਾਲੇ ਦਿਨ ਅਸੀ, ਬਾਹਰਲੇ ਸਿੱਖਾਂ ਦਾ ਇੰਡੀਅਨ ਏਜੰਸੀਆਂ ਵੱਲੋ ਕੀਤੇ ਗਏ ਕਤਲੇਆਮ ਦੇ ਮੁੱਦੇ ਉਤੇ ਅਮਰੀਕਾ ਤੇ ਕੈਨੇਡਾ ਨੇ ਦ੍ਰਿੜਤਾ ਪੂਰਵਕ ਸਟੈਂਡ ਲਿਆ ਹੈ, ਉਸਦਾ ਧੰਨਵਾਦ ਕਰਦੇ ਹੋਏ ਕੈਨੇਡਾ ਤੇ ਅਮਰੀਕਾ ਦੇ ਝੰਡਿਆ ਵਾਲੇ ਬੈਨਰਾਂ ਨਾਲ ਨਗਰ ਕੀਰਤਨ ਵਿਚ ਸਾਮਿਲ ਹੋਵਾਂਗੇ । ਸਮੁੱਚੀ ਮਨੁੱਖਤਾ ਵੀ ਇਸ ਮਾਰਚ ਵਿਚ ਸਾਮਿਲ ਹੋਵੇ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਤੇ ਆਪਣੀ ਤਕਰੀਰ ਦੌਰਾਨ ਜਾਹਰ ਕਰਦੇ ਹੋਏ ਅਤੇ ਖ਼ਾਲਸਾ ਪੰਥ ਨੂੰ ਆਪਣੀਆ ਕੌਮੀ ਜਿੰਮੇਵਾਰੀਆ ਪ੍ਰਤੀ ਸੁਚੇਤ ਰਹਿਣ ਅਤੇ ਮੁਸਲਿਮ ਕੌਮ ਉਤੇ ਹੋ ਰਹੇ ਜ਼ਬਰ ਲਈ ਹਾਅ ਦਾ ਨਾਅਰਾ ਬੁਲੰਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਦੇ ਸਥਾਂਨ ਤੇ ਮੰਦਰ ਬਣਾਉਣ ਦਾ ਫੈਸਲਾ ਕੀਤਾ ਹੈ, ਉਥੇ ਨਰਸਿਮਾਰਾਓ ਸਰਕਾਰ ਨੇ places of worship act 1991 ਪਾਸ ਕੀਤਾ ਜਿਸ ਤਹਿਤ ਮਸਜਿਦ, ਮੰਦਰ, ਗੁਰੂਘਰ, ਗਿਰਜਾਘਰ ਆਦਿ ਧਾਰਮਿਕ ਸਥਾਂਨ ਤਬਦੀਲ ਨਹੀ ਕੀਤੇ ਜਾ ਸਕਦੇ। ਲੇਕਿਨ ਇਸਦੇ ਵਿਰੁੱਧ ਇਲਾਹਾਬਾਦ ਹਾਈਕੋਰਟ ਦੇ ਜੱਜ ਸ੍ਰੀ ਰੋਹਿਤ ਰੰਜਨ ਅਗਰਵਾਲ ਨੇ ਕਾਂਸੀ ਗਿਆਨਵਾਪੀ ਕੇਸ ਵਿਚ ਇਨ੍ਹਾਂ ਧਾਰਮਿਕ ਸਥਾਨਾਂ ਨੂੰ ਤਬਦੀਲ ਕਰਨ ਅਤੇ ਬਣਾਉਣ ਦੀ ਗੱਲ ਕਰਦੇ ਹੋਏ ਕਿਹਾ ਹੈ ਕਿ ਜੇਕਰ ਇਤਿਹਾਸ ਇਹ ਜਤਾਏ ਕਿ ਕਿਸੇ ਮਸਜਿਦ ਦੇ ਸਥਾਂਨ ਤੇ ਮੰਦਰ ਸੀ, ਤਾਂ ਉਥੇ ਹਿੰਦੂ ਧਰਮ ਦੀ ਰਵਾਇਤ ਲਾਗੂ ਕਰਨ ਤੋ ਮਨਾਹੀ ਨਹੀ ਹੋ ਸਕਦੀ । ਜਿਥੇ ਸਿੰਘ ਸਭਾ ਲਹਿਰ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਥਾਂਨ ਤੇ ਬੁੱਤ ਪੂਜਾ, ਜੋਤਿਸ ਵਿਦਿਆ ਤੇ ਜਾਤ-ਪਾਤ ਖਤਮ ਕੀਤੀ ਸੀ, ਹੁਕਮਰਾਨ ਬਹੁਗਿਣਤੀ ਅਵਾਮ ਅਤੇ ਅਦਾਲਤਾਂ ਰਾਹੀ ਉਸ ਬੁਰਾਈ ਨੂੰ ਮੁੜ ਲਾਗੂ ਕਰਨ ਦੇ ਅਮਲ ਕਰਦੇ ਨਜਰ ਆ ਰਹੇ ਹਨ । ਜਿਸ ਵਿਰੁੱਧ ਖ਼ਾਲਸਾ ਪੰਥ ਅਤੇ ਘੱਟ ਗਿਣਤੀ ਕੌਮਾਂ ਨੂੰ ਡੱਟਕੇ ਖਲੋ ਜਾਣਾ ਚਾਹੀਦਾ ਹੈ ।

ਸ. ਮਾਨ ਨੇ ਆਪਣੀ ਤਕਰੀਰ ਦੇ ਅਖੀਰ ਵਿਚ ਹੁਕਮਰਾਨਾਂ ਵੱਲੋ ਜੋ ਇੰਡੀਆਂ ਦਾ ਨਾਮ ਬਦਲਕੇ ਭਾਰਤ ਰੱਖਿਆ ਗਿਆ ਹੈ, ਇਸ ਉਤੇ ਦਲੀਲ ਸਹਿਤ ਗੱਲ ਕਰਦੇ ਹੋਏ ਕਿਹਾ ਕਿ ਮੁਲਕ ਦੇ ਹੁਕਮਰਾਨ ਸਾਡੇ ਦਿੱਲੀ ਸਥਿਤ ਲੱਖੀ ਸ਼ਾਹ ਬਣਜਾਰੇ ਦੀ ਪਵਿੱਤਰ ਧਰਤੀ ਉਤੇ ਜ਼ਬਰੀ ਪਾਰਲੀਮੈਟ ਦੀ ਇਮਾਰਤ ਬਣਾਕੇ ਸਾਡੀ ਇਤਿਹਾਸਿਕ ਯਾਦਗਰ ਨਾਲ ਖਿਲਵਾੜ ਕਰਨ ਦਾ ਯਤਨ ਕੀਤਾ ਹੈ । ਲੇਕਿਨ ਜਿਸ ਪਾਰਲੀਮੈਟ ਦੇ ਉਦਘਾਟਨ ਵਿਧਾਨਿਕ ਨਿਯਮਾਂ ਅਨੁਸਾਰ ਮੁਲਕ ਦੀ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਵੱਲੋ ਕੀਤਾ ਜਾਣਾ ਚਾਹੀਦਾ ਸੀ, ਉਸਦਾ ਉਦਘਾਟਨ ਕੱਟੜਵਾਦੀ ਕਸੱਤਰੀ ਸਾਧਾਂ ਮਧੂਰਾਏ ਅਧੀਨਮ ਮੱਟ ਤੋ ਕਰਵਾਕੇ ਫਿਰ ਤੋ ਉੱਚ ਜਾਤੀ ਦਾ ਬੋਲਬਾਲਾ ਕਰਨ ਦਾ ਢੌਗ ਰਚਿਆ ਗਿਆ । ਇਥੋ ਇਹ ਸੰਕਾ ਪ੍ਰਬਲ ਹੋ ਰਹੀ ਹੈ ਕਿ ਮੰਨੂਸਮ੍ਰਿਤੀ ਦਾ ਪ੍ਰਬੰਧ ਜਿਵੇ ਸੂਦਰਾਂ ਨੂੰ ਗੁਲਾਮ ਮੰਨਕੇ ਅਮਲ ਕੀਤੇ ਜਾਂਦੇ ਸਨ, ਉਸੇ ਸੋਚ ਅਧੀਨ ਬੀਬੀ ਦ੍ਰੋਪਦੀ ਮੁਰਮੂ ਤੋ ਇਹ ਉਦਘਾਟਨ ਨਹੀ ਕਰਵਾਇਆ ਗਿਆ । ਇਸੇ ਸੋਚ ਅਧੀਨ ਹੁਕਮਰਾਨਾਂ ਨੇ ਇੰਡੀਆ ਦੇ ਨਾਮ ਨੂੰ ਖਤਮ ਕੀਤਾ ਹੈ । ਕਿਉਂਕਿ ਇੰਡੀਆਂ ਸ਼ਬਦ ਇੰਡਸ ਦਰਿਆ ਜਿਸਨੂੰ ਸਪਤਸਿੰਧੂ ਕਿਹਾ ਜਾਂਦਾ ਹੈ, ਜਿਸ ਵਿਚ ਪੰਜਾਬ ਦਾ ਉਚੇਚੇ ਤੌਰ ਤੇ ਵੇਰਵਾ ਹੈ, ਨੂੰ ਖਤਮ ਕਰਨ ਲਈ ਮੰਨੂਸਮ੍ਰਿਤੀ ਦੇ ਰਾਜ ਭਾਗ ਕਸੱਤਰੀਆਂ ਦਾ ਸਿਆਸੀ ਸ਼ਕਤੀ ਉਤੇ ਕਬਜੇ ਨੂੰ ਕਾਇਮ ਕਰਨ ਹਿੱਤ ਇਹ ਨਾਮ ਰੱਖੇ ਜਾ ਰਹੇ ਹਨ । ਪੁਰਾਤਨ ਸਮੇ ਵਿਚ ਮਹਾਂਭਾਰਤ ਪੂਰਬੀ ਕਸੱਤਰੀ ਰਾਜਿਆ ਦਾ ਸਭ ਤੋ ਉੱਤਮ ਰਾਜ ਸੀ । ਇਸ ਲਈ ਹੀ ਇਸ ਮੁਲਕ ਦਾ ਨਾਮ ਭਾਰਤ ਰੱਖਿਆ ਗਿਆ ਹੈ । ਜਦੋਕਿ ਬਾਬਾ ਸੇਖ ਫਰੀਦ, ਭਗਤ ਰਵੀਦਾਸ, ਕਬੀਰ ਜੀ, ਗੁਰੂ ਨਾਨਕ ਸਾਹਿਬ, 10 ਗੁਰੂ ਸਾਹਿਬਾਨ ਨੇ ਆਪਣੀਆ ਮਹਾਨ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਕੇ ਉਪਰੋਕਤ ਵਰਣਨ ਕੀਤੀਆ ਗਈਆ ਸਮਾਜਿਕ ਬੁਰਾਈਆ ਤੋ ਮਨੁੱਖਤਾ ਨੂੰ ਨਿਜਾਤ ਦਿਵਾਈ ਸੀ, ਉਸ ਵਿਚ ਧਕੇਲਣ ਲਈ ਰਾਹ ਲੱਭੇ ਜਾ ਰਹੇ ਹਨ । ਭਗਤ ਰਵੀਦਾਸ ਜੀ ਦੀ ਜਿਸ ਬਾਣੀ ਰਾਹੀ ਮਨੁੱਖਤਾ ਪੱਖੀ ਜਾਤ-ਪਾਤ ਤੋ ਰਹਿਤ ਬਰਾਬਰਤਾ ਵਾਲੀ ਸੋਚ ਸਾਨੂੰ ਬਖਸਿਸ ਕੀਤੀ ਗਈ ਸੀ, ਜਿਸ ਨੂੰ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਨਤਮਸਤਕ ਹੁੰਦਾ ਹੈ ਜਿਸ ਰਾਹੀ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਦੇ ਸਾਨੂੰ ਉਸ ਅਕਾਲ ਪੁਰਖ ਨਾਲ ਜੋੜਿਆ ਹੈ ਅਤੇ ਬਰਾਬਰਤਾ ਦੀ ਸੋਚ ਨੂੰ ਮਜਬੂਤ ਕੀਤਾ । ਇਸ ਲਈ ਸਾਡੀ ਬੁਲੰਦ ਆਵਾਜ ਵਿਚ ਮੰਗ ਹੈ ਕਿ ਭਾਰਤ ਦੇ ਨਾਮ ਤੇ ਇਸ ਮੁਲਕ ਦੇ ਨਿਵਾਸੀਆਂ ਦੀ ਹਰ ਪੱਖੋ ਬਿਹਤਰੀ ਲਈ ਇਸਦਾ ਨਾਮ ‘ਬੇਗਮਪੁਰਾ’ ਰੱਖਿਆ ਜਾਵੇ । 

Leave a Reply

Your email address will not be published. Required fields are marked *