ਕਸ਼ਮੀਰ ਵਿਚ ਤਿੰਨ ਕਸ਼ਮੀਰੀ ਮੁਸਲਮਾਨਾਂ ਦੇ ਗੈਰ-ਕਾਨੂੰਨੀ ਢੰਗ ਨਾਲ ਫ਼ੌਜ ਵੱਲੋਂ ਕੀਤੇ ਗਏ ਕਤਲ ਦੀ ਕੌਮੀ ਮਨੁੱਖੀ ਅਧਿਕਾਰ ਕਮਿਸਨ ਦਿੱਲੀ ਜਾਂਚ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ, 25 ਦਸੰਬਰ ( ) “ਇੰਡੀਆਂ ਦੀ ਮੋਦੀ ਹਕੂਮਤ ਵੱਲੋਂ ਜਦੋਂ ਤੋਂ ਕਸ਼ਮੀਰ ਵਿਚ ਕਸ਼ਮੀਰੀਆਂ ਦੀ ਖੁਦਮੁਖਤਿਆਰੀ ਨੂੰ ਪ੍ਰਗਟਾਉਦੇ ਵਿਧਾਨਿਕ ਅਧਿਕਾਰ ਜੋ ਉਨ੍ਹਾਂ ਨੂੰ ਆਰਟੀਕਲ 370 ਅਤੇ 35ਏ ਰਾਹੀ ਮਿਲੇ ਹੋਏ ਸਨ, ਨੂੰ 05 ਅਗਸਤ 2019 ਨੂੰ ਕੁੱਚਲਿਆ ਹੈ। ਉਸ ਸਮੇ ਤੋ ਹੀ ਕਸ਼ਮੀਰ ਵਿਚ ਕਸ਼ਮੀਰੀਆਂ ਉਤੇ ਫ਼ੌਜ, ਅਰਧ ਸੈਨਿਕ ਬਲ ਅਤੇ ਪੁਲਿਸ ਵੱਲੋਂ ਜ਼ਬਰ-ਜੁਲਮ ਜਾਰੀ ਹਨ । 12 ਦਸੰਬਰ 2023 ਨੂੰ ਹਿੰਦੂ ਹੁਕਮਰਾਨਾਂ ਵੱਲੋਂ ਉਪਰੋਕਤ ਕੀਤੇ ਗਏ ਫੈਸਲੇ ਦੇ ਪੱਖ ਵਿਚ ਸੁਪਰੀਮ ਕੋਰਟ ਵੱਲੋਂ ਗੱਲ ਕੀਤੀ ਹੈ, ਉਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦਾ ਹੈ ਕਿ ਇੰਡੀਆਂ ਹੁਕਮਰਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 1948 ਵਿਚ ਯੂਨਾਈਟਿਡ ਨੇਸਨ ਦੀ ਸਕਿਊਰਟੀ ਕੌਸਲ ਵੱਲੋ ਕਸਮੀਰੀਆਂ ਦੀ ਰਾਏਸੁਮਾਰੀ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ ਸੀ ਜਿਸ ਉਤੇ ਉਸ ਸਮੇ ਦੇ ਇੰਡੀਆ ਦੇ ਵਜੀਰ ਏ ਆਜਮ ਜਵਾਹਰ ਲਾਲ ਨਹਿਰੂ ਨੇ ਦਸਤਖਤ ਕੀਤੇ ਸਨ । ਇਸ ਮਤੇ ਨੂੰ ਅੱਜ ਤੱਕ ਲਾਗੂ ਨਹੀ ਕੀਤਾ ਗਿਆ । ਇਸ ਸੰਬੰਧੀ ਸਾਡੀ ਪਾਰਟੀ ਨੇ ਕਈ ਵਾਰੀ ਅਖ਼ਬਾਰਾਂ ਤੇ ਮੀਡੀਏ ਦੇ ਬਿਆਨਾਂ ਰਾਹੀ ਸਰਕਾਰ ਦੇ ਧਿਆਨ ਵਿਚ ਲਿਆਂਦਾ ਹੈ ਕਿ ਜੋ ਕਸ਼ਮੀਰ ਵਿਚ ਫ਼ੌਜ ਤੇ ਅਰਧ ਸੈਨਿਕ ਬਲਾਂ ਨੂੰ ਕਿਸੇ ਵੀ ਨਾਗਰਿਕ ਨੂੰ ਮਾਰਨ, ਅਗਵਾਹ ਕਰਨ, ਜ਼ਬਰ-ਜਨਾਹ ਕਰਨ, ਕਤਲ ਕਰਨ, ਤਸੱਦਦ ਕਰਨ ਅਤੇ ਬੰਦੀ ਬਣਾਕੇ ਰੱਖਣ ਦੇ ਜਾਬਰ ਕਾਨੂੰਨਾਂ ਦੇ ਅਧਿਕਾਰ ਦਿੱਤੇ ਹਨ, ਇਹ ਗੈਰ ਵਿਧਾਨਿਕ ਅਤੇ ਗੈਰ ਇਨਸਾਨੀਅਤ ਹਨ । ਕਿਉਂਕਿ ਆਰਟੀਕਲ 21 ਇਸ ਗੱਲ ਦੀ ਗਾਂਰੰਟੀ ਦਿੰਦਾ ਹੈ ਕਿ ਇਥੋ ਦੇ ਹਰ ਨਾਗਰਿਕ ਦੀ ਜਿੰਦਗੀ ਤੇ ਆਜਾਦੀ ਦੀ ਹਰ ਪੱਖੋ ਸੁਰੱਖਿਆ ਹੋਣੀ ਚਾਹੀਦੀ ਹੈ ਅਤੇ ਬਿਨ੍ਹਾਂ ਕਿਸੇ ਕਾਨੂੰਨੀ ਪ੍ਰਕਿਰਿਆ ਤੋ ਕਿਸੇ ਨਾਲ ਗੈਰ ਕਾਨੂੰਨੀ ਅਮਲ ਨਹੀਂ ਹੋਣਾ ਚਾਹੀਦਾ । ਜਦੋ ਸੁਪਰੀਮ ਕੋਰਟ ਇੰਡੀਅਨ ਵਿਧਾਨ ਦੀ ਰੱਖਿਅਕ ਹੈ ਤਾਂ ਕਸਮੀਰ ਵਿਚ ਜਾਂ ਹੋਰ ਸਥਾਨਾਂ ਤੇ ਜਾਬਰ ਕਾਨੂੰਨਾਂ ਰਾਹੀ ਆਰਟੀਕਲ 21 ਦੀ ਹੋ ਰਹੀ ਉਲੰਘਣਾ ਨੂੰ ਕਿਉਂ ਨਹੀ ਰੋਕਿਆ ਜਾ ਰਿਹਾ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਸ਼ਮੀਰ ਵਿਚ ਫ਼ੌਜ ਵੱਲੋ 3 ਕਸ਼ਮੀਰੀਆਂ ਸਫੀਰ ਹੂਸੈਨ, ਮੁਹੰਮਦ ਸੌਕਤ ਅਤੇ ਸਬੀਰ ਅਹਿਮਦ ਦੇ ਕਤਲ ਕਰਨ ਦੇ ਅਣਮਨੁੱਖੀ ਪ੍ਰਕਿਰਿਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਕਸ਼ਮੀਰ ਵਿਚ ਅਜਿਹੇ ਅਮਲਾਂ ਨੂੰ ਬੰਦ ਕਰਨ ਲਈ ਸੁਪਰੀਮ ਕੋਰਟ ਨੂੰ ਫੋਰੀ ਹਰਕਤ ਵਿਚ ਆਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਪਰੋਕਤ ਹੋਈ ਹਕੂਮਤੀ ਦਹਿਸਤ ਸੰਬੰਧੀ 23 ਦਸੰਬਰ 2023 ਦੇ ਟ੍ਰਿਬਿਊਨ ਵਿਚ ਖ਼ਬਰ ਪ੍ਰਕਾਸਿਤ ਹੋ ਚੁੱਕੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਇਸੇ ਤਰ੍ਹਾਂ 2000 ਵਿਚ ਜਦੋਂ ਅਮਰੀਕਾ ਦੇ ਸਾਬਕਾ ਪ੍ਰੈਜੀਡੈਟ ਬਿਲ ਕਲਿਟਨ ਨੇ ਇੰਡੀਆਂ ਦੌਰੇ ਤੇ ਆਉਣਾ ਸੀ ਤਾਂ ਇਸੇ ਇੰਡੀਅਨ ਫ਼ੌਜ ਨੇ 43 ਨਿਰਦੋਸ਼ ਨਿਹੱਥੇ ਅੰਮ੍ਰਿਤਧਾਰੀ ਸਿੱਖਾਂ ਨੂੰ ਚਿੱਠੀਸਿੰਘਪੁਰਾ (ਕਸਮੀਰ) ਵਿਚ ਇਕ ਲਾਇਨ ਵਿਚ ਖੜ੍ਹਾ ਕਰਕੇ ਕਤਲ ਕਰ ਦਿੱਤਾ ਸੀ । ਇਸ ਹੋਏ ਦੁਖਾਂਤ ਦੀ ਅੱਜ ਤੱਕ ਕੋਈ ਜਾਂਚ ਨਹੀ ਹੋਈ । ਕੌਮੀ ਮਨੁੱਖੀ ਅਧਿਕਾਰ ਸੰਗਠਨ ਨੂੰ ਸਿੱਖ ਕੌਮ ਦੇ ਇਸ ਗੰਭੀਰ ਵਿਸੇ ਉਤੇ ਵੀ ਨਿਰਪੱਖਤਾ ਨਾਲ ਜਾਂਚ ਕਰਨੀ ਬਣਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਹਿੰਦੂ-ਇੰਡੀਆਂ ਆਪਣੀ ਹਕੂਮਤੀ ਦਹਿਸਤਗਰਦੀ ਅਤੇ ਘੱਟ ਗਿਣਤੀ ਕੌਮਾਂ ਦੇ ਕਤਲ ਕਰਨ ਦੇ ਅਮਲਾਂ ਨੂੰ ਖਤਮ ਨਹੀ ਕਰਨਾ ਚਾਹੁੰਦਾ । ਇਹੀ ਵਜਹ ਹੈ ਕਿ 25 ਦਸੰਬਰ 2023 ਦੇ ਟ੍ਰਿਬਿਊਨ ਵਿਚ ਪ੍ਰਕਾਸਿਤ ਹੋਈ ਇਹ ਖ਼ਬਰ ਕਿ ਇਕ ਬ੍ਰਿਗੇਡੀਅਰ 3 ਅਫਸਰਾਂ ਸਹਿਤ ਬਦਲ ਦਿੱਤੇ ਗਏ ਹਨ ਜਿਨ੍ਹਾਂ ਨੇ 3 ਕਸਮੀਰੀਆਂ ਨੂੰ ਮਾਰਿਆ ਹੈ । ਇਹ ਅਮਲ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਹੁਕਮਰਾਨ ਕਾਤਲ ਫ਼ੌਜੀ ਅਫਸਰਾਂ ਦੇ ਵਿਰੁੱਧ ਕਤਲ ਸੰਬੰਧੀ ਕੋਈ ਕਾਰਵਾਈ ਨਹੀ ਕਰਨਾ ਚਾਹੁੰਦੇ । ਇਸ ਤੋ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਲਈ ਸਭ ਅੱਛਾ ਨਹੀ । ਇੰਡੀਆਂ ਦੀਆਂ ਖੂਫੀਆ ਏਜੰਸੀਆਂ ਵੱਲੋ ਬਾਹਰਲੇ ਮੁਲਕਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ ਵਿਚ, ਅਵਤਾਰ ਸਿੰਘ ਖੰਡਾ ਬਰਤਾਨੀਆ ਵਿਚ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ ਵਿਚ, ਦੀਪ ਸਿੰਘ ਸਿੱਧੂ ਹਰਿਆਣੇ ਵਿਚ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਚ ਕਤਲ ਕੀਤੇ ਗਏ ਹਨ । ਇਥੋ ਤੱਕ ਕਿ ਇਨ੍ਹਾਂ ਏਜੰਸੀਆਂ ਵੱਲੋ ਅਮਰੀਕਾ ਦੇ ਨਿਊਯਾਰਕ ਦੇ ਰਹਿਣ ਵਾਲੇ ਸ. ਗੁਰਪਤਵੰਤ ਸਿੰਘ ਪੰਨੂ ਨਾਮ ਦੇ ਨਾਗਰਿਕ ਨੂੰ ਕਤਲ ਕਰਨ ਦੀ ਕੋਸਿ਼ਸ਼ ਕੀਤੀ ਗਈ ਸੀ ।

ਜਿਸ ਸੰਬੰਧੀ ਅਮਰੀਕਾ ਦੇ ਵੱਡੇ ਅਹੁਦਿਆ ਸੈਕਟਰੀ ਆਫ ਸਟੇਟ ਤੇ ਬਿਰਾਜਮਾਨ ਮਿਸਟਰ ਐਨਟੋਨੀ ਬਲਿਕਨ, ਰੱਖਿਆ ਸਕੱਤਰ ਮਿਸਟਰ ਲੋਇਡ ਜੇਮਸ ਔਸਟਿਨ, ਕੌਮੀ ਸੁਰੱਖਿਆ ਸਲਾਹਕਾਰ ਮਿਸਟਰ ਜੈਕ ਸੂਲੇਵਾਨ ਅਤੇ ਐਫ.ਬੀ.ਆਈ ਦੇ ਡਾਈਰੈਕਟਰ ਮਿਸਟਰ ਏ. ਰੇਅ ਇਸਦੀ ਜਾਂਚ ਕਰਨ ਲਈ ਇੰਡੀਆਂ ਸਟੇਟ ਵਿਚ ਆਏ ਸਨ। 26 ਜਨਵਰੀ 2024 ਨੂੰ ਇੰਡੀਆਂ ਦੇ ਦਿੱਲੀ ਵਿਖੇ ਹੋ ਰਹੇ ਸਮਾਗਮ ਵਿਚ ਸਮੂਲੀਅਤ ਕਰਨ ਅਮਰੀਕਾ ਦੇ ਜੋ ਬਾਈਡਨ ਨੇ ਆਉਣਾ ਸੀ ਅਤੇ ਕੁਆਡ ਮੁਲਕਾਂ ਦੀ ਰੱਖਿਆ ਲਈ ਮੀਟਿੰਗ ਹੋਣੀ ਸੀ, ਜਿਨ੍ਹਾਂ ਵਿਚ ਜਪਾਨ ਦੇ ਵਜੀਰ ਏ ਆਜਮ ਮਿਸਟਰ ਫੂਮੀਓ ਕਸੀਦਾ, ਆਸਟ੍ਰੇਲੀਆ ਦੇ ਵਜੀਰ ਏ ਆਜਮ ਮਿਸਟਰ ਐਨਥੋਨੀ ਐਲਬਨੇਜ ਨੇ ਵੀ ਇਸ ਮੀਟਿੰਗ ਵਿਚ ਸਾਮਿਲ ਹੋਣਾ ਸੀ । ਪਰ ਉਪਰੋਕਤ ਸਿੱਖਾਂ ਦੇ ਹੋਏ ਕਤਲਾਂ ਦੀ ਬਦੌਲਤ ਉਪਰੋਕਤ ਮੁਲਕਾਂ ਤੇ ਸ੍ਰੀ ਜੋ ਬਾਈਡਨ ਅਤੇ ਇਨ੍ਹਾਂ ਮੁਲਕਾਂ ਨੇ ਆਪਣੇ ਇਹ ਦੌਰੇ ਰੱਦ ਕਰ ਦਿੱਤੇ ਹਨ । ਇੰਡੀਅਨ ਹੁਕਮਰਾਨਾਂ ਨੇ ਆਪਣੀ ਇਸ ਹੋ ਰਹੀ ਬਦਨਾਮੀ ਉਤੇ ਪਰਦਾ ਪਾਉਣ ਲਈ ਫ਼ਰਾਂਸ ਦੇ ਪ੍ਰੈਜੀਡੈਟ ਮਿਸਟਰ ਮੈਕਰੋਨ ਨੂੰ ਇਨ੍ਹਾਂ ਸਮਾਗਮਾਂ ਵਿਚ ਮੁੱਖ ਮਹਿਮਾਨ ਬਣਾਇਆ ਹੈ । ਜਿਸਦੀ ਖ਼ਬਰ 23 ਦਸੰਬਰ 2023 ਵਿਚ ਪ੍ਰਕਾਸਿਤ ਹੋਈ ਹੈ । ਅਜਿਹਾ ਇਸ ਕਰਕੇ ਹੋਇਆ ਹੈ ਕਿ ਇੰਡੀਆਂ ਦੀ ਵਿਦੇਸ਼ੀ ਨੀਤੀ ਬੁਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ । ਕਿਉਂਕਿ ਇੰਡੀਆਂ ਨੂੰ ਅਮਰੀਕਾ ਦੇ ਪ੍ਰੈਜੀਡੈਟ ਜੋ ਬਾਈਡਨ, ਜਪਾਨ ਅਤੇ ਆਸਟ੍ਰੇਲੀਆ ਦੇ ਵਜੀਰ ਏ ਆਜਮ ਤੇ ਹੋਰ ਕੁਆਡ ਮੁਲਕਾਂ ਦੇ ਸਥਾਂਨ ਤੇ ਤਬਦੀਲੀ ਕਰਕੇ ਹੁਣ ਫ਼ਰਾਂਸ ਦੇ ਪ੍ਰੈਜੀਡੈਟ ਨੂੰ ਸੱਦਾ ਦਿੱਤਾ ਗਿਆ ਹੈ । ਜੋ ਕਿ ਮਿਸਟਰ ਮੈਕਰੋਨ ਦੀ ਮਜ਼ਬੂਰੀ ਵੀ ਹੈ ਕਿਉਂਕਿ ਫ਼ਰਾਂਸ ਤੋਂ ਇੰਡੀਆ ਨੇ ਰੀਫੇਲ ਜਹਾਜ ਖਰੀਦੇ ਹਨ । ਇਸ ਪਿੱਛੇ ਫ਼ਰਾਂਸ ਦੀ ਵਪਾਰਕ ਸੋਚ ਵੀ ਹੈ । 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦੂ-ਇੰਡੀਅਨ ਸਟੇਟ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਬੀਟਿੰਗ ਆਫ ਦਿ ਰੀਟਰੀਟ ਤੇ “ਅਬਾਇਡ ਵਿਦ ਮੀ” ਦੀ ਧੁਨ ਵਜਾਈ ਜਾਵੇ ਜਿਸ ਨੂੰ ਹਟਾ ਦਿੱਤਾ ਗਿਆ ਹੈ ਕਿਉਂਕਿ ਇਹ ਇਕ ਇਸਾਈ ਭਜਨ ਹੈ । 

Leave a Reply

Your email address will not be published. Required fields are marked *