ਇੰਡੀਅਨ ਏਜੰਸੀਆਂ ਵੱਲੋਂ ਕੈਨੇਡਾ, ਬਰਤਾਨੀਆ, ਪਾਕਿਸਤਾਨ ਆਦਿ ਕਈ ਮੁਲਕਾਂ ਵਿਚ ਸਿੱਖਾਂ ਦੇ ਕੀਤੇ ਗਏ ਕਤਲਾਂ ਨੇ ਇੰਡੀਆਂ ਦੇ ਸੰਬੰਧ ਦੂਸਰੇ ਮੁਲਕਾਂ ਨਾਲ ਵਿਗਾੜੇ : ਮਾਨ

ਫ਼ਤਹਿਗੜ੍ਹ ਸਾਹਿਬ, 23 ਦਸੰਬਰ ( ) “ਕਿਉਂਕਿ ਜਿੰਨੇ ਵੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਪਾਨ, ਬਰਤਾਨੀਆ, ਨਿਊਜੀਲੈਡ ਵਰਗੇ ਵੱਡੇ ਜਮਹੂਰੀਅਤ ਪਸ਼ੰਦ ਮੁਲਕ ਹਨ ਅਤੇ ਕੁਆਡ ਮੁਲਕ ਹਨ । ਉਨ੍ਹਾਂ ਨਾਲ ਇੰਡੀਆਂ ਦੇ ਸੰਬੰਧਾਂ ਵਿਚ ਇਸ ਲਈ ਕੁੜੱਤਣ ਪੈਦਾ ਹੋ ਚੁੱਕੀ ਹੈ ਕਿਉਂਕਿ ਇੰਡੀਅਨ ਏਜੰਸੀਆਂ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੀ ਆਜਾਦੀ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ਼ ਕਰਨ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕਰਨ ਦੇ ਅਮਲ ਕਰ ਰਹੀਆ ਹਨ । ਇਹੀ ਵਜਹ ਹੈ ਕਿ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਤੇ ਜਪਾਨ ਵਰਗੇ ਮੁਲਕਾਂ ਦੇ ਵਜੀਰ-ਏ-ਆਜਮਾਂ ਨੇ ਇੰਡੀਆਂ ਦੇ ਦੌਰਿਆ ਨੂੰ ਰੱਦ ਕੀਤਾ ਹੋਇਆ ਹੈ । ਜੋ ਫ਼ਰਾਂਸ ਦੇ ਪ੍ਰੈਜੀਡੈਟ ਮਿਸਟਰ ਮੈਕਰੋਨ 26 ਜਨਵਰੀ ਦੇ ਦਿਹਾੜੇ ਤੇ ਮੁੱਖ ਮਹਿਮਾਨ ਬਣਕੇ ਦਿੱਲੀ ਆ ਰਹੇ ਹਨ, ਉਹ ਇਸ ਲਈ ਆ ਰਹੇ ਹਨ ਕਿਉਂਕਿ ਫ਼ਰਾਂਸ ਨੇ ਇੰਡੀਆਂ ਨੂੰ ਵੱਡੀ ਗਿਣਤੀ ਵਿਚ ਆਪਣੇ ਰੀਫੇਲ ਜਹਾਜ ਵੇਚੇ ਹਨ । ਵਪਾਰਿਕ ਸੋਚ ਨੂੰ ਮੁੱਖ ਰੱਖਕੇ ਉਨ੍ਹਾਂ ਨੇ ਇੰਡੀਆ ਆਉਣ ਲਈ ਹਾਂ ਕਰ ਦਿੱਤੀ ਹੈ । ਲੇਕਿਨ ਪ੍ਰਤੱਖ ਰੂਪ ਵਿਚ ਇੰਡੀਆਂ ਦਾ ਮਨੁੱਖੀ ਹੱਕਾਂ ਨੂੰ ਕੁੱਚਲਕੇ ਸਾਹਮਣੇ ਆਇਆ ਕਾਤਲ ਚੇਹਰਾ ਕੌਮਾਂਤਰੀ ਪੱਧਰ ਉਤੇ ਸਪੱਸਟ ਰੂਪ ਵਿਚ ਨੰਗਾ ਹੋ ਚੁੱਕਾ ਹੈ, ਜਿਸ ਕਾਰਨ ਇੰਡੀਆਂ ਨੂੰ ਕੌਮਾਂਤਰੀ ਪੱਧਰ ਉਤੇ ਨਮੋਸੀ ਅਤੇ ਸਰਮਿੰਦਗੀ ਝੱਲਣੀ ਪੈ ਰਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 26 ਜਨਵਰੀ ਨੂੰ ਇੰਡੀਆਂ ਵੱਲੋਂ ਫ਼ਰਾਂਸ ਦੇ ਪ੍ਰੈਜੀਡੈਟ ਨੂੰ ਮੁੱਖ ਮਹਿਮਾਨ ਬਣਾਉਣ ਅਤੇ ਉਨ੍ਹਾਂ ਵੱਲੋ ਇਸ ਦੌਰੇ ਲਈ ਹਾਂ ਕਰਨ ਦੇ ਵਰਤਾਰੇ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ, ਸਿੱਖਾਂ ਦੇ ਇੰਡੀਅਨ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਅਣਮਨੁੱਖੀ ਕਤਲਾਂ ਉਤੇ ਇੰਡੀਆ ਦੀ ਕੌਮਾਂਤਰੀ ਪੱਧਰ ਤੇ ਸਥਿਤੀ ਖਰਾਬ ਹੋਣ ਸੰਬੰਧੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿੰਨੇ ਵੀ ਜਮਹੂਰੀਅਤ ਪਸ਼ੰਦ ਮੁਲਕ ਹਨ, ਉਹ ਮਨੁੱਖੀ ਹੱਕਾਂ ਦੇ ਵਿਸੇ ਉਤੇ ਅਤਿ ਸੰਜ਼ੀਦਾ ਹਨ । ਲੇਕਿਨ ਇੰਡੀਆਂ ਵੱਲੋ ਬੀਤੇ ਲੰਮੇ ਸਮੇ ਤੋ ਇੰਡੀਆਂ ਵਿਚ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਮੁੱਦੇ ਨੂੰ ਲੈਕੇ ਵੱਡੇ ਪੱਧਰ ਤੇ ਉਨ੍ਹਾਂ ਦੇ ਵਿਧਾਨਿਕ, ਸਮਾਜਿਕ, ਧਾਰਮਿਕ ਮਾਲੀ ਹੱਕਾਂ ਨੂੰ ਕੁੱਚਲਿਆ ਜਾ ਰਿਹਾ ਹੈ, ਇਸ ਸੰਬੰਧੀ ਬੀਤੇ ਸਮੇ ਵਿਚ ਅਤੇ ਅਜੋਕੇ ਸਮੇ ਵਿਚ ਯੂ.ਐਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੀ ਕੌਮਾਂਤਰੀ ਸੰਸਥਾਂ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਸੰਬੰਧੀ ਜਾਰੀ ਕੀਤੀਆ ਜਾਣ ਵਾਲੀਆ ਰਿਪੋਰਟਾਂ ਵਿਚ ਇੰਡੀਆਂ ਪਹਿਲੀਆਂ ਕਤਾਰਾਂ ਵਿਚ ਹੋਣ ਤੇ ਜਿਥੇ ਚਿੰਤਾ ਪ੍ਰਗਟਾਈ ਹੈ, ਉਥੇ ਇੰਡੀਆ ਨੂੰ ਖ਼ਬਰਦਾਰ ਵੀ ਕੀਤਾ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ 192 ਮੁਲਕਾਂ ਦੀ ਜਾਰੀ ਕੀਤੀ ਗਈ ਰਿਪੋਰਟ ਵਿਚ ਮਨੁੱਖੀ ਹੱਕਾਂ ਦੀ ਉਲੰਘਣਾ ਸੰਬੰਧੀ ਇੰਡੀਆ ਦਾ ਨਾਮ ਚੌਥੇ ਦਰਜੇ ਉਤੇ ਆਉਦਾ ਹੈ । ਜਿਸ ਤੋ ਸਪੱਸਟ ਹੈ ਕਿ ਇੰਡੀਆਂ ਵਿਚ ਮਨੁੱਖੀ ਹੱਕਾਂ ਦੀ ਰਾਖੀ ਕਰਨ ਦੀ ਬਜਾਇ ਹੁਕਮਰਾਨਾਂ ਵੱਲੋ ਸਾਜਸੀ ਢੰਗਾਂ ਰਾਹੀ ਉਨ੍ਹਾਂ ਦੇ ਹੱਕ ਕੁੱਚਲੇ ਵੀ ਜਾ ਰਹੇ ਹਨ ਅਤੇ ਉਨ੍ਹਾਂ ਉਤੇ ਹਕੂਮਤੀ ਜ਼ਬਰ ਜੁਲਮ ਵੀ ਨਿਰੰਤਰ ਢਾਹਿਆ ਜਾਂਦਾ ਆ ਰਿਹਾ ਹੈ । ਇਹੀ ਵਜਹ ਹੈ ਕਿ ਵੱਡੀ ਗਿਣਤੀ ਵਿਚ ਜਮਹੂਰੀਅਤ ਪਸ਼ੰਦ ਮੁਲਕ ਇੰਡੀਆਂ ਦੇ ਇਸ ਮਨੁੱਖਤਾ ਵਿਰੋਧੀ ਵਰਤਾਰੇ ਤੋ ਖਫਾ ਹਨ ਅਤੇ ਉਨ੍ਹਾਂ ਵੱਲੋ ਆਪਣੇ ਇੰਡੀਆਂ ਦੌਰੇ ਰੋਸ ਵੱਜੋ ਰੱਦ ਕੀਤੇ ਹੋਏ ਹਨ ।

Leave a Reply

Your email address will not be published. Required fields are marked *