ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਫ਼ਤਹਿਗੜ੍ਹ ਸਾਹਿਬ ਵਿਖੇ ਮੀਰੀ-ਪੀਰੀ ਕਾਨਫਰੰਸ 27 ਦਸੰਬਰ ਨੂੰ ਰੌਜਾ ਸਰੀਫ਼ ਸਾਹਮਣੇ ਹੋਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 22 ਦਸੰਬਰ ( ) “ਮੌਜੂਦਾ ਸਮੇ ਵਿਚ ਜਦੋਂ ਖ਼ਾਲਸਾ ਪੰਥ ਨਾਲ ਧੋਖੇ-ਫਰੇਬ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬੀਆਂ ਤੇ ਸਿੱਖ ਕੌਮ ਵਿਚ ਨਿਰਾਥਕ ਅਤੇ ਬੇਅਸਰ ਹੋ ਕੇ ਰਹਿ ਗਿਆ ਹੈ ਅਤੇ ਬੀਤੇ ਲੰਮੇ ਸਮੇ ਤੋ ਪੰਜਾਬ ਸੂਬੇ ਅਤੇ ਖ਼ਾਲਸਾ ਪੰਥ ਪ੍ਰਤੀ ਸਮੁੱਚੇ ਮਸਲਿਆ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਨਿਰੰਤਰ ਕੌਮਾਂਤਰੀ ਪੱਧਰ ਅਤੇ ਇੰਡੀਆ ਪੱਧਰ ਤੇ ਆਵਾਜ ਉਠਾਉਦਾ ਆ ਰਿਹਾ ਹੈ । ਉਸ ਸਮੇ ਹਮਖਿਆਲ ਪੰਥਕ ਗਰੁੱਪਾ ਜਾਂ ਸਖਸ਼ੀਅਤਾਂ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਦੇ ਹੋਏ ਖ਼ਾਲਸਾ ਪੰਥ ਦੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਵਿੱਢੇ ਕੌਮ ਦੀ ਆਜਾਦੀ ਦੇ ਸੰਘਰਸ਼ ਲਈ ਅਸੀ ਆਪਣੀਆ ਜਿੰਮੇਵਾਰੀਆਂ ਨੂੰ ਪੂਰਨ ਕਰਨ ਲਈ ਬਚਨਬੱਧ ਵੀ ਹਾਂ ਅਤੇ ਕਿਸੇ ਵੀ ਮਸਲੇ ਉਤੇ ਆਪਣੀ ਜਿੰਮੇਵਾਰੀ ਨਿਭਾਉਣ ਤੋ ਪਿੱਛੇ ਨਹੀ ਹੱਟਾਂਗੇ । ਇਸ ਮਿਸਨ ਨੂੰ ਆਪਣੀ ਮੰਜਿਲ ਵੱਲ ਵਧਾਉਣ ਹਿੱਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਆਪਣੀ ਮੀਰੀ-ਪੀਰੀ ਦੀ ਕਾਨਫਰੰਸ, ਜਿਸ ਵਿਚ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਅਤੇ ਦੀਵਾਨ ਟੋਡਰਮੱਲ ਜੀ ਨੂੰ ਆਪਣੇ ਸਰਧਾ ਦੇ ਫੁੱਲ ਭੇਟ ਕਰਨ ਹਿੱਤ ਅਤੇ ਖ਼ਾਲਸਾ ਪੰਥ ਨੂੰ ਅਗਲੇ ਕੌਮੀ ਸੰਘਰਸ਼ ਦੀ ਅਗਵਾਈ ਦੇਣ ਹਿੱਤ 27 ਦਸੰਬਰ ਨੂੰ ਗੁਰਦੁਆਰਾ ਰੱਥ ਸਾਹਿਬ ਦੇ ਨਜਦੀਕ ਰੌਜਾ ਸਰੀਫ਼ ਦੇ ਸਾਹਮਣੇ ਰੇਲਵੇ ਲਾਇਨ ਦੇ ਨਾਲ ਮੀਰੀ-ਪੀਰੀ ਕਾਨਫਰੰਸ ਕਰਨ ਜਾ ਰਿਹਾ ਹੈ। ਜਿਸ ਵਿਚ ਪਾਰਟੀ ਵੱਲੋ ਆਪਣੇ ਕੌਮੀ ਸੰਘਰਸ਼ ਹਿੱਤ ਅਤੇ ਕੌਮ ਨੂੰ ਆ ਰਹੀਆ ਦਰਪੇਸ ਮੁਸਕਿਲਾਂ ਦੇ ਹੱਲ ਲਈ ਵਿਚਾਰਾਂ ਕੀਤੀਆ ਜਾਣਗੀਆਂ । ਇਸ ਕਾਨਫਰੰਸ ਵਿਚ ਹਰ ਮਾਈ, ਭਾਈ, ਗੁਰੂ ਨਾਨਕ ਨਾਮ ਲੇਵਾ ਨੂੰ 27 ਦਸੰਬਰ ਨੂੰ ਸਵੇਰੇ 11 ਵਜੇ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ ਜਾਂਦੀ ਹੈ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅੱਜ ਆਪਣੇ ਦਸਤਖਤਾਂ ਹੇਠ ਪਾਰਟੀ ਦੇ ਮੁੱਖ ਦਫਤਰ ਤੋ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਸਮੁੱਚੇ ਖ਼ਾਲਸਾ ਪੰਥ ਨੂੰ ਜਿਥੇ ਕੀਤੀ ਗਈ, ਉਥੇ ਉਨ੍ਹਾਂ ਵੱਲੋ ਆਪਣੇ ਮਹਾਨ ਮਾਸੂਮ ਸ਼ਹੀਦਾਂ ਵੱਲੋ ਪਾਏ ਪੂਰਨਿਆ ਉਤੇ ਦ੍ਰਿੜ ਰਹਿਣ ਹਿੱਤ ਅਤੇ ਫਿਰ ਤੋ ਪ੍ਰਣ ਕਰਨ ਹਿੱਤ ਇਸ ਕਾਨਫਰੰਸ ਵਿਚ ਪਹੁੰਚਣ ਦੀ ਅਪੀਲ ਕਰਦੇ ਹੋਏ ਵਿਚਾਰ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋ ਖ਼ਾਲਸਾ ਪੰਥ ਦੀ ਆਜਾਦੀ ਬਿਗੁਲ ਕੌਮਾਂਤਰੀ ਪੱਧਰ ਉਤੇ ਅਮਰੀਕਾ, ਕੈਨੇਡਾ ਅਤੇ ਹੋਰ ਯੂਰਪਿੰਨ ਮੁਲਕਾਂ ਵਿਚ ਖਾਲਸਾ ਪੰਥ ਦੇ ਪਰਿਵਾਰਿਕ ਮੈਬਰਾਂ ਵੱਲੋ ਵੱਡੀ ਗਿਣਤੀ ਵਿਚ ਆਪਣੀ ਰਾਏ ਤੋ ਜਾਣੂ ਕਰਵਾਉਦੇ ਹੋਏ ਵੋਟਾਂ ਪਾਈਆ ਜਾ ਰਹੀਆ ਹਨ ਅਤੇ ਆਜਾਦ ਖਾਲਸਾ ਰਾਜ ਕਾਇਮ ਕਰਨ ਲਈ ਨਿਸਚਾ ਕੀਤਾ ਜਾ ਰਿਹਾ ਹੈ ਤਾਂ ਆਪਣੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਹਿੱਤ ਅਤੇ ਆਪਣੀ ਮੰਜਿਲ ਪ੍ਰਾਪਤੀ ਉਤੇ ਦ੍ਰਿੜ ਹੋਣ ਲਈ ਵੱਡੀ ਗਿਣਤੀ ਵਿਚ ਮੀਰੀ-ਪੀਰੀ ਧਾਰਮਿਕ ਕਾਨਫਰੰਸ ਵਿਚ ਸਾਮਿਲ ਹੋਣਗੇ ।

Leave a Reply

Your email address will not be published. Required fields are marked *