ਇਜਰਾਇਲ ਵੱਲੋਂ ਕਾਮਿਆ ਦੀ ਮੰਗ ਆਉਣ ਉਤੇ ਪੰਜਾਬ ਵਿਚ ਬੇਰੁਜਗਾਰ ਨੌਜਵਾਨ ਇਜਰਾਇਲ ਵਿਚ ਕੰਮ ਕਰਨ ਲਈ ਜਾ ਸਕਦੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 21 ਦਸੰਬਰ ( ) “ਇਜਰਾਇਲ-ਹਮਾਸ ਦੀ ਲੜਾਈ ਉਪਰੰਤ ਇਜਰਾਇਲ ਮੁਲਕ ਨੇ ਇੰਡੀਆ ਅਤੇ ਸ੍ਰੀਲੰਕਾ ਵਿਚੋ ਵੱਡੀ ਗਿਣਤੀ ਵਿਚ ਹਰ ਖੇਤਰ ਦੇ ਕਾਮਿਆ ਦੀ ਮੰਗ ਕੀਤੀ ਹੈ । ਇਸ ਲਈ ਪੰਜਾਬ ਦੀ ਵੱਡੀ ਬੇਰੁਜਗਾਰੀ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਨੌਜਵਾਨ ਜੋ ਆਪਣੀ ਮਿਹਨਤ ਅਤੇ ਦੂਰਅੰਦੇਸ਼ੀ ਨਾਲ ਆਪਣੇ-ਆਪਣੇ ਪਰਿਵਾਰਾਂ ਦੀ ਮਾਲੀ ਮਦਦ ਕਰਨ ਦੀ ਚਾਹਨਾ ਰੱਖਦੇ ਹਨ ਉਹ ਤੁਰੰਤ ਇਜਰਾਇਲ ਦੀ ਇੰਡੀਆ ਅੰਬੈਸੀ ਨਾਲ ਸੰਪਰਕ ਕਰਕੇ ਆਪਣੇ ਵੀਜੇ ਲਗਵਾਕੇ ਉਥੇ ਜਾ ਸਕਦੇ ਹਨ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਪੰਜਾਬ ਸੂਬੇ ਦੀ ਵੱਡੀ ਗਿਣਤੀ ਵਿਚ ਖੜ੍ਹੀ ਬੇਰੁਜਗਾਰੀ ਤੇ ਨੌਜਵਾਨਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਅਤੇ ਇਜਰਾਇਲ ਵੱਲੋ ਇਥੋ ਦੇ ਕਾਮਿਆ ਦੀ ਵੱਡੀ ਲੋੜ ਦੀ ਮੰਗ ਨੂੰ ਮੱਦੇਨਜਰ ਰੱਖਦੇ ਹੋਏ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਦਿੱਤੀ । 

Leave a Reply

Your email address will not be published. Required fields are marked *