ਅੰਮ੍ਰਿਤਪਾਲ ਅਮਰੀ ਨੂੰ ਪੁਲਿਸ ਮੁਕਾਬਲੇ ਵਿਚ ਮਾਰ ਦੇਣ ਦਾ ਅਮਲ ਗੈਰ-ਕਾਨੂੰਨੀ, ਇਸ ਨੂੰ ਅਸੀਂ ਬਿਲਕੁਲ ਪ੍ਰਵਾਨ ਨਹੀਂ ਕਰਦੇ : ਮਾਨ

ਫ਼ਤਹਿਗੜ੍ਹ ਸਾਹਿਬ, 21 ਦਸੰਬਰ ( ) “ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀਆਂ ਅਪਰਾਧ ਜਾ ਹੋਰ ਗੈਰ ਕਾਨੂੰਨੀ ਅਮਲਾਂ ਨੂੰ ਖ਼ਤਮ ਕਰਨ ਲਈ ਅਪਣਾਈਆ ਜਾ ਰਹੀਆ ਦਿਸ਼ਾਹੀਣ ਨੀਤੀਆ ਦੀ ਬਦੌਲਤ ਬੀਤੇ ਸਮੇ ਵਿਚ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆ ਦੇ ਜਾਨ-ਮਾਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ । ਲੇਕਿਨ ਅਜੇ ਵੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਆਪਣੇ ਵੱਲੋ ਇਥੋ ਦੇ ਨਿਵਾਸੀਆ ਦੇ ਬਣਾਏ ਜਾ ਰਹੇ ਝੂਠੇ ਪੁਲਿਸ ਮੁਕਾਬਲਿਆ ਦੇ ਗੈਰ ਸਿਧਾਤਿਕ, ਅਣਮਨੁੱਖੀ ਅਮਲ ਤੋਂ ਤੋਬਾ ਨਹੀਂ ਕਰ ਰਹੇ । ਜਦੋਕਿ ਅਜਿਹੇ ਅਮਲ ਗੈਰ ਜਮਹੂਰੀਅਤ ਅਤੇ ਜੰਗਲ ਦੇ ਰਾਜ ਵਾਲੀਆ ਕਾਰਵਾਈਆ ਹਨ । ਜਦੋ ਵੀ ਕੋਈ ਅਪਰਾਧੀ ਜਾਂ ਸੱਕ ਦੇ ਅਧੀਨ ਕਿਸੇ ਨਾਗਰਿਕ ਨੂੰ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਕਾਨੂੰਨੀ ਪ੍ਰਕਿਰਿਆ ਰਾਹੀ ਅਦਾਲਤ ਵਿਚ ਪੇਸ਼ ਕਰਦੇ ਹੋਏ ਅਗਲੇਰੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਪੁਲਿਸ ਹੀ ਉਸ ਨੂੰ ਕੋਈ ਝੂਠੀ ਕਹਾਣੀ ਘੜਕੇ ਮੌਤ ਦੇ ਮੂੰਹ ਵਿਚ ਧਕੇਲ ਦੇਵੇ । ਅਜਿਹਾ ਅਣਮਨੁੱਖੀ ਬਿਰਤਾਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਵਿਚ ਬਿਲਕੁਲ ਨਹੀ ਹੋਣ ਦੇਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅੰਮ੍ਰਿਤਸਰ ਜਿ਼ਲ੍ਹੇ ਦੇ ਜੰਡਿਆਲਾ ਗੁਰੂ ਦੇ ਨਜਦੀਕ ਅੰਮ੍ਰਿਤਪਾਲ ਅਮਰੀ ਨਾਮ ਦੇ ਇਕ ਨੌਜਵਾਨ ਨੂੰ ਪੁਲਿਸ ਵੱਲੋ ਮੁਕਾਬਲਾ ਦਿਖਾਕੇ ਮਾਰ ਦੇਣ ਦੀ ਗੈਰ ਵਿਧਾਨਿਕ ਅਤੇ ਗੈਰ ਜਮਹੂਰੀਅਤ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਅਮਲ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਬਿਲਕੁਲ ਵੀ ਪ੍ਰਵਾਨਗੀ ਨਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਜਾਬਰ ਤੇ ਜਾਲਮ ਪੁਲਿਸ ਅਧਿਕਾਰੀਆ ਅਤੇ ਸਰਕਾਰ ਨੂੰ ਆਪਣੇ ਜਹਿਨ ਵਿਚ ਰੱਖਣਾ ਪਵੇਗਾ ਕਿ ਇੰਡੀਆ ਦੇ ਵਿਧਾਨ ਦੀ ਧਾਰਾ 21 ਇਥੋ ਦੇ ਹਰ ਨਾਗਰਿਕ ਨੂੰ ਜਿਥੇ ਉਸਦੇ ਜਾਨ-ਮਾਲ ਦੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ, ਉਥੇ ਉਸ ਨੂੰ ਇੰਡੀਆ ਵਿਚ ਕਿਸੇ ਵੀ ਸਥਾਂਨ ਤੇ ਆਜਾਦੀ ਨਾਲ ਬਿਨ੍ਹਾਂ ਕਿਸੇ ਡਰ-ਭੈ ਤੋ ਵਿਚਰਣ ਦੀ ਖੁੱਲ੍ਹ ਵੀ ਦਿੰਦੀ ਹੈ । ਲੇਕਿਨ ਪੁਲਿਸ ਜਾਂ ਸਰਕਾਰ ਵੱਲੋ ਅਜਿਹੀਆ ਕਾਰਵਾਈਆ ਕਰਕੇ ਵਿਧਾਨ ਦੀ ਧਾਰਾ 21 ਦੀ ਵੱਡਮੁੱਲੀ ਆਪਣੇ ਨਾਗਰਿਕ ਦੀ ਹਰ ਪੱਖੋ ਸੁਰੱਖਿਆ ਦੇ ਹੱਕਾਂ ਨੂੰ ਕੁੱਚਲਦੀ ਹੈ । ਜਿਸਦੀ ਅਸੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ । ਉਨ੍ਹਾਂ ਪੰਜਾਬ ਦੇ ਮੌਜੂਦਾ ਡੀਜੀਪੀ ਸ੍ਰੀ ਗੌਰਵ ਯਾਦਵ ਨੂੰ ਉਪਰੋਕਤ ਹੋਏ ਦੁੱਖਾਂਤ ਉਤੇ ਕੇਦਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਜੰਡਿਆਲਾ ਗੁਰੂ ਵਿਖੇ ਹੋਈ ਮੌਤ ਦੀ ਨਿਰਪੱਖਤਾ ਤੇ ਇਮਾਨਦਾਰੀ ਨਾਲ ਜਾਂਚ ਕਰਵਾਉਣ ਦਾ ਹੁਕਮ ਕਰਨ ਅਤੇ ਜੇਕਰ ਪੁਲਿਸ ਦੇ ਕਿਸੇ ਅਧਿਕਾਰੀ ਵੱਲੋ ਉਪਰੋਕਤ ਅੰਮ੍ਰਿਤਪਾਲ ਅਮਰੀ ਨੂੰ ਝੂਠੀ ਕਹਾਣੀ ਰਾਹੀ ਮਾਰ ਮੁਕਾਉਣ ਦੀ ਗੱਲ ਸਾਹਮਣੇ ਆਵੇ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਿਝਿਆ ਜਾਵੇ ਤਾਂ ਕਿ ਕੋਈ ਵੀ ਪੁਲਿਸ ਅਧਿਕਾਰੀ ਇਸ ਤਰ੍ਹਾਂ ਕਿਸੇ ਨਾਗਰਿਕ ਨੂੰ ਮੌਤ ਦੇ ਮੂੰਹ ਵਿਚ ਨਾ ਧਕੇਲ ਸਕੇ । ਸ. ਮਾਨ ਨੇ ਅੰਮ੍ਰਿਤਪਾਲ ਅਮਰੀ ਦੇ ਮਾਪਿਆ ਨੂੰ ਵਿਸੇਸ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਪੁੱਤਰ ਦੀ ਇਸ ਹੋਈ ਮੌਤ ਦੇ ਵਿਰੁੱਧ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਟੀਸਨ ਪਾਉਣ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਅਤੇ ਆਪਾ ਸਭ ਪੰਜਾਬ ਵਿਚ ਇਸ ਤਰ੍ਹਾਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ੁਦਖਾਂਤ ਦਾ ਅੰਤ ਕਰ ਸਕੀਏ ।

Leave a Reply

Your email address will not be published. Required fields are marked *