ਸੁਰੱਖਿਆ ਸਲਾਹਕਾਰ ਅਤੇ ਏਜੰਸੀਆ ਦੀ ਕਾਰਗੁਜਾਰੀ ਅਤੇ ਉਨ੍ਹਾਂ ਦੇ ਗੁਪਤ ਫੰਡਾਂ ਦਾ ਆਡਿਟ ਪਾਰਲੀਮੈਂਟ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 21 ਦਸੰਬਰ ( ) “ਜੋ ਐਨ.ਐਸ.ਏ. ਤੇ ਆਈ.ਬੀ, ਰਾਅ ਦੇ ਮੁੱਖੀ ਅਤੇ ਇਹ ਏਜੰਸੀਆ ਆਪਣੇ ਕੰਮ ਲਈ, ਗੁਪਤ ਫੰਡਾਂ ਰਾਹੀ ਦੁਰਵਰਤੋ ਹੋਣ ਦਾ ਜੋ ਅਮਲ ਹੁੰਦਾ ਆ ਰਿਹਾ ਹੈ, ਇਨ੍ਹਾਂ ਦਾ ਪਾਰਲੀਮੈਂਟ ਨੂੰ ਜੁਆਬਦੇਹ ਨਾ ਹੋਣ ਦੀ ਬਦੌਲਤ ਹੀ ਕੈਨੇਡਾ, ਅਮਰੀਕਾ, ਬਰਤਾਨੀਆ ਅਤੇ ਪਾਕਿਸਤਾਨ ਵਿਚ ਸਿਰਕੱਢ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲੇਆਮ ਕੀਤਾ ਗਿਆ ਹੈ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਮ ਵਰਣਨਯੋਗ ਹਨ । ਇਹ ਏਜੰਸੀਆਂ ਤੇ ਸੁਰੱਖਿਆ ਸਲਾਹਕਾਰ ਮਿਲਣ ਵਾਲੇ ਕਰੋੜਾਂ-ਅਰਬਾਂ ਰੁਪਏ ਦੇ ਗੁਪਤ ਫੰਡਾਂ ਦੀ ਮਨੁੱਖਤਾ ਵਿਰੋਧੀ ਕਾਰਵਾਈਆ ਲਈ ਹੀ ਦੁਰਵਰਤੋ ਕਰਦੇ ਆ ਰਹੇ ਹਨ । ਵਿਸੇਸ ਤੌਰ ਤੇ ਇਨ੍ਹਾਂ ਫੰਡਾਂ ਦੀ ਦੁਰਵਰਤੋ ਘੱਟ ਗਿਣਤੀ ਮੁਸਲਿਮ, ਸਿੱਖ, ਰੰਘਰੇਟਿਆ, ਆਦਿਵਾਸੀਆ ਦੀ ਮੁਲਕ ਵਿਚ ਬੋਲਣ ਦੀ ਆਜਾਦੀ, ਵਿਚਰਣ ਦੀ ਆਜਾਦੀ ਅਤੇ ਜਿੰਦਗੀ ਦੀ ਸੁਰੱਖਿਆ ਦੀ ਆਜਾਦੀ ਦੇ ਹੱਕਾਂ ਨੂੰ ਨਿਰੰਤਰ ਕੁੱਚਲਿਆ ਜਾਂਦਾ ਆ ਰਿਹਾ ਹੈ। ਇਹੀ ਵਜਹ ਹੈ ਕਿ ਹੁਕਮਰਾਨਾਂ ਦੇ ਗੈਰ-ਕਾਨੂੰਨੀ ਤੇ ਅਣਮਨੁੱਖੀ ਕਾਰਵਾਈਆ ਵਿਚ ਵਾਧਾ ਹੋ ਰਿਹਾ ਹੈ । ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ । ਇਸ ਹੋ ਰਹੇ ਗੈਰ-ਕਾਨੂੰਨੀ ਅਤੇ ਅਣਮਨੁੱਖੀ ਹਕੂਮਤੀ ਅਮਲਾਂ ਉਤੇ ਰੋਕਥਾਮ ਕਰਨ ਲਈ ਜ਼ਰੂਰੀ ਹੈ ਕਿ ਸੁਰੱਖਿਆ ਸਲਾਹਕਾਰ ਇੰਡੀਆ, ਆਈ.ਬੀ, ਰਾਅ ਆਦਿ ਏਜੰਸੀਆਂ ਪਾਰਲੀਮੈਟ ਨੂੰ ਜੁਆਬਦੇਹ ਹੋਣ ਅਤੇ ਇਨ੍ਹਾਂ ਦੇ ਗੁਪਤ ਫੰਡਾਂ ਦੀ ਹੋ ਰਹੀ ਦੁਰਵਰਤੋ ਨੂੰ ਖਤਮ ਕਰਨ ਲਈ ਇਨ੍ਹਾਂ ਫੰਡਾਂ ਦੇ ਆਡਿਟ ਨੂੰ ਵੀ ਯਕੀਨੀ ਬਣਾਈ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਰੱਖਿਆ ਸਲਾਹਕਾਰ ਇੰਡੀਆ, ਆਈ.ਬੀ, ਰਾਅ, ਐਨ.ਆਈ.ਏ. ਆਦਿ ਏਜੰਸੀਆਂ ਵੱਲੋ ਆਪਣੇ ਮਿਲੇ ਕਾਨੂੰਨੀ ਅਧਿਕਾਰਾਂ ਦੀ ਦੁਰਵਰਤੋ ਕਰਨ ਅਤੇ ਗੁਪਤ ਫੰਡਾਂ ਰਾਹੀ ਗੈਰ ਕਾਨੂੰਨੀ ਅਮਲ ਕਰਦੇ ਹੋਏ ਬਾਹਰਲੇ ਮੁਲਕਾਂ ਵਿਚ ਵਿਚਰਣ ਵਾਲੇ ਸਿਰਕੱਢ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕਰਨ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੀ ਨਿਰਪੱਖਤਾ ਨਾਲ ਜਾਂਚ ਹੋਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਕੌਮੀ ਸੁਰੱਖਿਆ ਸਲਾਹਕਾਰ ਅਤੇ ਉਪਰੋਕਤ ਏਜੰਸੀਆ ਦੇ ਖਰਚਿਆ ਨੂੰ ਪਾਰਲੀਮੈਟ ਦੀ ਨਿਗਰਾਨੀ ਹੇਠ ਲਿਆਂਦਾ ਜਾਵੇ ਤਦ ਹੀ ਇਹ ਗੈਰ ਕਾਨੂੰਨੀ ਕਾਰਵਾਈਆ ਦਾ ਅੰਤ ਹੋ ਸਕੇਗਾ । ਸ. ਮਾਨ ਨੇ ਕਿਹਾ ਕਿ ਸ. ਹਰਦੀਪ ਸਿੰਘ ਨਿੱਝਰ ਅਤੇ ਹੋਰਨਾਂ ਦੇ ਕਤਲ ਦੀ ਗੱਲ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੇ ਕਤਲਾਂ ਦਾ ਸੱਚ ਵੀ ਸਾਹਮਣੇ ਆ ਸਕੇਗਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਸ. ਮਾਨ ਖ਼ਾਲਿਸਤਾਨ ਪੱਧਰ ਦੇ ਆਗੂ ਹਨ । ਅਕਸਰ ਹੀ ਉਨ੍ਹਾਂ ਦੀ ਪਾਰਟੀ ਦੇ ਵਰਕਰ ਤੇ ਮੈਬਰ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਬਰਸੀ ਸਮੇ ਖ਼ਾਲਿਸਤਾਨ ਸੰਬੰਧੀ ਨਾਅਰੇ ਲਗਾਉਦੇ ਨਜਰ ਆਉਦੇ ਹਨ । 

ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਇੰਡੀਆ ਦੇ ਰਾਜ ਗ੍ਰਹਿ ਵਜੀਰ ਸ੍ਰੀ ਅਜੇ ਕੁਮਾਰ ਮਿਸਰਾ ਕਹਿ ਰਹੇ ਹਨ ਕਿ ਕੈਨੇਡਾ ਸਰਕਾਰ ਵੱਲੋ ਸ. ਨਿੱਝਰ ਦੇ ਕਤਲ ਸੰਬੰਧੀ ਕੋਈ ਸਬੂਤ ਨਹੀ ਦਿੱਤਾ ਇਸ ਲਈ ਇਹ ਗੱਲ ਕਰਨਾ ਗੈਰ ਸਿਧਾਤਿਕ ਹੈ । ਜਦੋਕਿ ਸ. ਮਾਨ ਭਾਰਤੀ ਨਿਆਂ ਸੰਹਿਤਾ ਬਿਲ 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬਿਲ 2023 ਅਤੇ ਭਾਰਤੀ ਸਬੂਤ ਬਿਲ 2023 ਉਤੇ ਪਾਰਲੀਮੈਟ ਵਿਚ ਆਪਣੇ ਵਿਚਾਰ ਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸਿੱਖਾਂ ਦੇ ਕੈਨੇਡਾ ਅਤੇ ਹੋਰ ਮੁਲਕਾਂ ਵਿਚ ਹੋ ਰਹੇ ਕਤਲਾਂ ਲਈ ਸੁਰੱਖਿਆ ਸਲਾਹਕਾਰ ਇੰਡੀਆ ਤੇ ਇੰਡੀਅਨ ਏਜੰਸੀਆ ਆਈ.ਬੀ ਅਤੇ ਰਾਅ ਆਦਿ ਨੂੰ ਜਿੰਮੇਵਾਰ ਠਹਿਰਾਅ ਰਹੇ ਸਨ । ਉਨ੍ਹਾਂ ਕਿਹਾ ਕਿ ਉਪਰੋਕਤ ਬਿਲਾ ਨੂੰ ਬਿਨ੍ਹਾਂ ਵਿਰੋਧੀ ਪਾਰਟੀਆਂ ਦੀ ਹਾਜਰੀ ਹੋਣ ਤੇ ਬਹਿਸ ਹੋਣ ਤੋ ਬਿਨ੍ਹਾਂ ਪਾਸ ਕਰ ਦੇਣਾ ਗੈਰ ਜਮਹੂਰੀਅਤ ਅਤੇ ਗੈਰ ਵਿਧਾਨਿਕ ਕਾਰਵਾਈਆ ਹਨ । ਜਿਸ ਨੂੰ ਸੁਪਰੀਮ ਕੋਰਟ ਵਿਚ ਚੁਣੋਤੀ ਦੇਣੀ ਅਤਿ ਜਰੂਰੀ ਹੈ । ਸ. ਮਾਨ ਨੇ ਕਿਹਾ ਕਿ ਇਹ ਬਿਲ ਤੇ ਕਾਨੂੰਨ ਉਸੇ ਤਰ੍ਹਾਂ ਦੇ ਜਾਬਰ ਬਿਲ ਹਨ ਜਿਵੇ ਮਰਹੂਮ ਇੰਦਰਾ ਗਾਂਧੀ ਨੇ ਐਮਰਜੈਸੀ ਸਮੇ ਸਭ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕਰ ਦਿੱਤਾ ਸੀ । ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸੁਰੱਖਿਆ ਸਲਾਹਕਾਰ ਇਨ੍ਹਾਂ ਕਤਲਾਂ ਦੇ ਨਿਰੀਖਣ ਕਰਨ ਲਈ ਹੀ ਇੰਡੀਆ ਆਏ ਸਨ । ਉਨ੍ਹਾਂ ਕਿਹਾ ਕਿ ਜਦੋ ਮੈਂ ਉਪਰੋਕਤ ਬਿਲਾ ਉਤੇ ਦਲੀਲ ਸਹਿਤ ਬੋਲ ਰਿਹਾ ਸੀ ਤਾਂ ਬੀਜੇਪੀ ਦੇ ਇਕ ਹੋਰ ਐਮ.ਪੀ ਮਿਸਟਰ ਰੂਡੀ ਨੇ ਮੇਰੇ ਵਿਚਾਰਾਂ ਦੀ ਲੜੀ ਵਿਚ ਰੁਕਾਵਟ ਪਾਉਣ ਹਿੱਤ ਵਿਚੋ ਹੀ ਬੋਲਣਾ ਸੁਰੂ ਕਰ ਦਿੱਤਾ ਅਤੇ ਸਤਿਕਾਰਯੋਗ ਸਪੀਕਰ ਵੱਲੋ ਵੀ ਇਸ ਵਿਸੇ ਉਤੇ ਵਿਚਾਰ ਦੇਣ ਤੋ ਮੈਨੂੰ ਰੋਕਣ ਦੀ ਕੋਸਿ਼ਸ਼ ਕੀਤੀ ਗਈ । ਲੇਕਿਨ ਜਦੋ ਮੈ ਦਲੀਲ ਨਾਲ ਗੱਲ ਕੀਤੀ ਤਾਂ ਮੈਨੂੰ ਇਸ ਵਿਸੇ ਤੇ 1-2 ਮਿੰਟ ਬੋਲਣ ਦਿੱਤਾ ਗਿਆ । ਮੈਂ ਆਪਣੀ ਗੱਲ ਨੂੰ ਅਜੇ ਸਮੁੱਚੇ ਮੈਬਰਾਂ ਨੂੰ ਜਾਣਕਾਰੀ ਦੇਣ ਹਿੱਤ ਪੂਰਾ ਕਰਨਾ ਸੀ, ਪਰ ਸਪੀਕਰ ਵੱਲੋ ਮੇਰੇ ਟਾਇਮ ਖਤਮ ਹੋਣ ਦੀ ਗੱਲ ਕਰਕੇ ਮੇਰੀ ਗੱਲ ਜਬਰੀ ਬੰਦ ਕਰ ਦਿੱਤੀ ਗਈਅਤੇ ਮੈਨੂੰ ਆਪਣੇ ਵਿਚਾਰ ਪੇਸ਼ ਨਹੀ ਕਰਨ ਦਿੱਤੇ ਗਏ । ਜਦੋਕਿ ਦੂਸਰੇ ਬੀਜੇਪੀ ਦੇ ਆਗੂ ਮਿਸਟਰ ਰੂਡੀ ਮੇਰੇ ਜੁਆਬ ਵੱਜੋ 20-25 ਮਿੰਟ ਬੋਲਦੇ ਰਹੇ ਜੋ ਕਿ ਬਤੌਰ ਪੰਜਾਬ ਦੇ ਅਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੇ ਐਮ.ਪੀ ਲਈ ਇਹ ਪਾਰਲੀਮੈਟ ਹਾਊਸ ਵਿਚ ਵੱਡੀ ਬੇਇਨਸਾਫ਼ੀ ਕੀਤੀ ਗਈ ਹੈ । 

ਉਨ੍ਹਾਂ ਕਿਹਾ ਕਿ ਇੰਡੋ-ਕੈਨੇਡੀਅਨ ਸੰਬੰਧਾਂ ਨੂੰ ਉਸ ਸਮੇ ਹੋਰ ਵੱਡਾ ਖਤਰਾ ਪੈਦਾ ਹੋ ਜਾਂਦਾ ਹੈ ਜਦੋ ਕੈਨੇਡਾ ਦੇ ਵਜੀਰ ਏ ਆਜਮ ਜਸਟਿਨ ਟਰੂਡੋ ਵੱਲੋ ਆਪਣੇ ਕੈਨੇਡੀਅਨ ਸਿੱਖ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਸੰਬੰਧੀ ਇੰਡੀਅਨ ਏਜੰਸੀਆ ਨੂੰ ਦੋਸ਼ੀ ਠਹਿਰਾਉਦੇ ਹੋਏ ਕੌਮਾਂਤਰੀ ਪੱਧਰ ਤੇ ਆਵਾਜ ਉਠਾਈ ਗਈ । ਅਜਿਹੇ ਵਿਚਾਰ ਉਪਰੰਤ ਇੰਡੀਆ ਕੈਨੇਡਾ ਦੇ ਸੰਬੰਧਾਂ ਵਿਚ ਖਟਾਸ ਪੈਦਾ ਹੁੰਦੀ ਹੈ । ਇਸ ਉਪਰੰਤ ਇੰਡੀਆ ਬਦਲੇ ਵੱਜੋ ਕੈਨੇਡਾ ਵੱਲੋ ਲਗਾਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਕੈਨੇਡਾ ਦੇ ਓਟਾਵਾ ਅਤੇ ਹੋਰ ਸਥਾਨਾਂ ਉਤੇ ਲਗਾਏ ਗਏ ਡਿਪਲੋਮੈਟਸ ਨੂੰ ਵਾਪਸ ਵੀ ਬੁਲਾਉਦਾ ਹੈ ਅਤੇ ਕੈਨੇਡਾ ਦੀ ਧਰਤੀ ਨੂੰ ਇੰਡੀਅਨ ਹੁਕਮਰਾਨ ਅੱਤਵਾਦੀਆ ਲਈ ਸਵਰਗ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ ।

Leave a Reply

Your email address will not be published. Required fields are marked *